1
ਮੱਤੀਯਾਹ 28:19-20
ਪੰਜਾਬੀ ਮੌਜੂਦਾ ਤਰਜਮਾ
PCB
ਇਸ ਲਈ ਜਾਓ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਤੇ ਉਹਨਾਂ ਨੂੰ ਸਿਖਾਓ ਕਿ ਉਹਨਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ, ਜਿਹਨਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਸੰਸਾਰ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ।”
Compara
Explorar ਮੱਤੀਯਾਹ 28:19-20
2
ਮੱਤੀਯਾਹ 28:18
ਤਦ ਯਿਸ਼ੂ ਉਹਨਾਂ ਦੇ ਕੋਲ ਆਏ ਅਤੇ ਬੋਲੇ, “ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ।
Explorar ਮੱਤੀਯਾਹ 28:18
3
ਮੱਤੀਯਾਹ 28:5-6
ਸਵਰਗਦੂਤ ਨੇ ਔਰਤਾਂ ਨੂੰ ਆਖਿਆ, “ਡਰੋ ਨਾ, ਕਿਉਂਕਿ ਮੈਂ ਜਾਣਦਾ ਹਾਂ ਤੁਸੀਂ ਯਿਸ਼ੂ ਨੂੰ ਲੱਭ ਰਹੀਆਂ ਹੋ, ਜਿਸਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਇੱਥੇ ਨਹੀਂ ਹੈ; ਉਹ ਜੀ ਉੱਠਿਆ ਹੈ, ਜਿਵੇਂ ਉਸਨੇ ਕਿਹਾ ਸੀ, ਆਓ ਇਸ ਜਗ੍ਹਾ ਨੂੰ ਵੇਖੋ ਜਿੱਥੇ ਯਿਸ਼ੂ ਨੂੰ ਰੱਖਿਆ ਹੋਇਆ ਸੀ।
Explorar ਮੱਤੀਯਾਹ 28:5-6
4
ਮੱਤੀਯਾਹ 28:10
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਨਾ ਡਰੋ ਅਤੇ ਜਾ ਕੇ ਮੇਰੇ ਭਰਾਵਾਂ ਨੂੰ ਆਖੋ ਕਿ ਗਲੀਲ ਪ੍ਰਦੇਸ਼ ਨੂੰ ਜਾਣ; ਉੱਥੇ ਉਹ ਮੈਨੂੰ ਵੇਖਣਗੇ।”
Explorar ਮੱਤੀਯਾਹ 28:10
5
ਮੱਤੀਯਾਹ 28:12-15
ਜਦੋਂ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਇਕੱਠੇ ਹੋ ਕੇ ਅਤੇ ਉਹਨਾਂ ਗੱਲਬਾਤ ਕਰਕੇ ਯੋਜਨਾ ਬਣਾਈ ਅਤੇ ਸਿਪਾਹੀਆਂ ਨੂੰ ਵੱਡੀ ਰਕਮ ਦਿੱਤੀ। ਉਹਨਾਂ ਕਿਹਾ, “ਤੁਸੀਂ ਇਹ ਕਹਿਣਾ, ‘ਜਦ ਅਸੀਂ ਸੁੱਤੇ ਹੋਏ ਸੀ, ਉਸਦੇ ਚੇਲੇ ਰਾਤ ਨੂੰ ਆ ਕੇ ਉਸਨੂੰ ਚੁਰਾ ਕੇ ਲੈ ਗਏ।’ ਅਗਰ ਇਹ ਗੱਲ ਰਾਜਪਾਲ ਦੇ ਕੋਲ ਪਹੁੰਚੇ, ਤਾਂ ਅਸੀਂ ਉਸਨੂੰ ਸਮਝਾ ਦੇਵਾਂਗੇ ਅਤੇ ਤੁਹਾਨੂੰ ਮੁਸੀਬਤ ਤੋਂ ਬਚਾ ਲਵਾਂਗੇ।” ਸੋ ਸਿਪਾਹੀਆਂ ਨੇ ਪੈਸੇ ਲੈ ਲਏ ਉਸੇ ਤਰ੍ਹਾਂ ਕੀਤਾ ਜਿਵੇਂ ਉਹਨਾਂ ਨੂੰ ਆਖਿਆ ਸੀ ਅਤੇ ਇਹ ਗੱਲ ਅੱਜ ਤੱਕ ਯਹੂਦੀਆਂ ਵਿੱਚ ਫੈਲੀ ਹੋਈ ਹੈ।
Explorar ਮੱਤੀਯਾਹ 28:12-15
Inici
La Bíblia
Plans
Vídeos