1
ਹਿਜ਼ਕੀਏਲ 34:16
ਪੰਜਾਬੀ ਮੌਜੂਦਾ ਤਰਜਮਾ
PCB
ਮੈਂ ਗੁਆਚੀਆਂ ਨੂੰ ਲੱਭਾਂਗਾ ਅਤੇ ਅਵਾਰਾ ਫੇਰਿਆਂ ਨੂੰ ਵਾਪਸ ਲਿਆਵਾਂਗਾ। ਮੈਂ ਜ਼ਖਮੀਆਂ ਨੂੰ ਬੰਨ੍ਹਾਂਗਾ ਅਤੇ ਕਮਜ਼ੋਰਾਂ ਨੂੰ ਮਜ਼ਬੂਤ ਕਰਾਂਗਾ, ਪਰ ਪਤਲੇ ਅਤੇ ਤਕੜੇ ਨੂੰ ਮੈਂ ਤਬਾਹ ਕਰ ਦਿਆਂਗਾ। ਮੈਂ ਨਿਆਂ ਨਾਲ ਇੱਜੜ ਦੀ ਚਰਵਾਹੀ ਕਰਾਂਗਾ।
Compara
Explorar ਹਿਜ਼ਕੀਏਲ 34:16
2
ਹਿਜ਼ਕੀਏਲ 34:12
ਜਿਵੇਂ ਇੱਕ ਚਰਵਾਹਾ ਆਪਣੇ ਖਿੱਲਰੇ ਹੋਏ ਇੱਜੜ ਦੀ ਦੇਖਭਾਲ ਕਰਦਾ ਹੈ ਜਦੋਂ ਉਹ ਉਹਨਾਂ ਦੇ ਨਾਲ ਹੁੰਦਾ ਹੈ, ਉਸੇ ਤਰ੍ਹਾਂ ਮੈਂ ਆਪਣੀਆਂ ਭੇਡਾਂ ਦੀ ਦੇਖਭਾਲ ਕਰਾਂਗਾ। ਮੈਂ ਉਹਨਾਂ ਨੂੰ ਉਹਨਾਂ ਸਾਰੀਆਂ ਥਾਵਾਂ ਤੋਂ ਬਚਾਵਾਂਗਾ ਜਿੱਥੇ ਉਹ ਬੱਦਲਾਂ ਅਤੇ ਹਨੇਰੇ ਦੇ ਦਿਨ ਖਿੱਲਰੇ ਹੋਏ ਸਨ।
Explorar ਹਿਜ਼ਕੀਏਲ 34:12
3
ਹਿਜ਼ਕੀਏਲ 34:11
“ ‘ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਆਪ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਉਹਨਾਂ ਦੀ ਦੇਖ ਭਾਲ ਕਰਾਂਗਾ।
Explorar ਹਿਜ਼ਕੀਏਲ 34:11
4
ਹਿਜ਼ਕੀਏਲ 34:15
ਮੈਂ ਆਪ ਆਪਣੀਆਂ ਭੇਡਾਂ ਦੀ ਦੇਖਭਾਲ ਕਰਾਂਗਾ ਅਤੇ ਉਹਨਾਂ ਨੂੰ ਲੇਟਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
Explorar ਹਿਜ਼ਕੀਏਲ 34:15
5
ਹਿਜ਼ਕੀਏਲ 34:31
ਤੁਸੀਂ ਮੇਰੀਆਂ ਭੇਡਾਂ ਹੋ, ਮੇਰੀ ਚਰਾਗਾਹ ਦੀਆਂ ਭੇਡਾਂ ਹੋ, ਅਤੇ ਮੈਂ ਤੁਹਾਡਾ ਪਰਮੇਸ਼ਵਰ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”
Explorar ਹਿਜ਼ਕੀਏਲ 34:31
6
ਹਿਜ਼ਕੀਏਲ 34:2
“ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ, ਇਸਰਾਏਲੀ ਆਜੜੀਆਂ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਉਹਨਾਂ ਨੂੰ ਆਖ, ਸਰਬਸ਼ਕਤੀਮਾਨ ਯਾਹਵੇਹ ਆਜੜੀਆਂ ਨੂੰ ਇਹ ਆਖਦਾ ਹੈ, ਇਸਰਾਏਲੀ ਆਜੜੀਆਂ ਤੇ ਹਾਏ! ਜਿਹੜੇ ਆਪਣੇ ਆਪ ਨੂੰ ਪਾਲਦੇ ਹਨ, ਕੀ ਆਜੜੀਆਂ ਨੂੰ ਨਹੀਂ ਚਾਹੀਦਾ ਕਿ ਭੇਡਾਂ ਚਾਰਨ?
Explorar ਹਿਜ਼ਕੀਏਲ 34:2