BibleProject | ਉਲਟ ਰਾਜ / ਭਾਗ-1- ਲੂਕਾ预览

BibleProject | ਉਲਟ ਰਾਜ / ਭਾਗ-1- ਲੂਕਾ

20天中的第5天

ਜਦੋਂ ਅਸੀਂ ਲੂਕਾ ਦੇ ਅਗਲੇ ਅਧਿਆਵਾਂ ਵੱਲ ਆਉਂਦੇ ਹਾਂ, ਆਓ ਅਸੀਂ ਯਸਾਯਾਹ ਦੀ ਪੋਥੀ ਵਿੱਚੋਂ ਪੜ੍ਹਨ ਤੋਂ ਬਾਅਦ ਯਿਸੂ ਦੇ ਸ਼ਬਦਾਂ ਨੂੰ ਯਾਦ ਰੱਖੀਏ। ਯਿਸੂ ਹੀ ਉਹ ਸੀ ਜਿਸ ਦਾ ਯਸਾਯਾਹ ਹਵਾਲਾ ਦੇ ਰਿਹਾ ਸੀ। ਉਹ ਮਸਹ ਕੀਤਾ ਹੋਇਆ ਹੈ ਜਿਹੜਾ ਗਰੀਬਾਂ ਲਈ ਖੁਸ਼ ਖਬਰੀ ਲਿਆਵੇਗਾ, ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹੇਗਾ ਅਤੇ ਬੰਧੂਆਂ ਨੂੰ ਆਜ਼ਾਦ ਕਰੇਗਾ।

ਯਿਸੂ ਨੇ ਕਿਹਾ, “ਇਹ ਲਿਖਤ ਅੱਜ ਪੂਰੀ ਹੋਈ ਹੈ। ਇਸ ਘੋਸ਼ਣਾ ਤੋਂ ਬਾਅਦ ਆਉਣ ਵਾਲੀਆਂ ਕਹਾਣੀਆਂ ਵਿਖਾਉਂਦੀਆਂ ਹਨ ਕਿ ਯਿਸੂ ਦੀ ਖੁਸ਼ਖਬਰੀ ਕਿਵੇਂ ਦੀ ਦਿਖਾਈ ਦਿੰਦੀ ਹੈ। ਲੂਕਾ ਦੇ ਇਸ ਭਾਗ ਵਿਚ, ਖੁਸ਼ਖਬਰੀ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ ਕਿ ਯਿਸੂ ਚਮਤਕਾਰੀ ਢੰਗ ਨਾਲ ਥੱਕੇ ਹੋਏ ਮਛੇਰਿਆਂ ਨੂੰ ਮੁਹੱਈਆ ਕਰਵਾਉਂਦਾ ਹੈ, ਇੱਕ ਕੋੜ੍ਹੀ ਨੂੰ ਚੰਗਾ ਕਰਦਾ ਹੈ, ਇਕ ਅਧਰੰਗ ਵਾਲੇ ਆਦਮੀ ਨੂੰ ਮਾਫ ਕਰਦਾ ਹੈ ਅਤੇ ਮਸੂਲੀਏ ਨੂੰ ਆਪਣੇ ਮਿਸ਼ਨ ਵਿਚ ਭਰਤੀ ਕਰਦਾ ਹੈ ਜਿਸ ਨੂੰ ਸਮਾਜ ਵਿੱਚ ਲੋਕ ਨਫਰਤ ਕਰਦੇ ਸਨ। ਇਹ ਸਭ ਧਾਰਮਿਕ ਸਮੂਹਾਂ ਵਿੱਚ ਕਾਫ਼ੀ ਹਲਚਲ ਪੈਦਾ ਕਰਦਾ ਹੈ ਅਤੇ ਇਸ ਤੋਂ ਇਲਾਵਾ, ਸਬਤ ਦੇ ਦਿਨ, ਆਰਾਮ ਦੇ ਦਿਨ, ਯਿਸੂ ਇੱਕ ਮਨੁੱਖ ਨੂੰ ਚੰਗਾ ਕਰਦਾ ਹੈ ਜਿਸ ਦਾ ਹੱਥ ਸੁੱਕਾ ਹੋਇਆ ਸੀ। ਹੁਣ ਧਾਰਮਿਕ ਆਗੂ ਅੱਕ ਗਏ ਸਨ। ਉਹ ਬੱਸ ਇਹ ਨਹੀਂ ਸਮਝ ਸਕਦੇ ਕਿ ਯਿਸੂ ਉਨ੍ਹਾਂ ਦੇ ਯਹੂਦੀ ਸਬਤ ਦੇ ਨਿਯਮਾਂ ਨੂੰ ਕਿਉਂ ਤੋੜ ਰਿਹਾ ਹੈ ਅਤੇ ਉਨ੍ਹਾਂ ਲੋਕਾਂ ਨਾਲ ਖੁੱਲ੍ਹ ਕੇ ਘੁੰਮ ਰਿਹਾ ਹੈ ਜਿਨ੍ਹਾਂ ਨੇ ਅਜਿਹੀਆਂ ਮਾੜੀਆਂ ਚੋਣਾਂ ਕੀਤੀਆਂ ਹਨ।

ਪਰ ਯਿਸੂ ਦੁਖੀ ਲੋਕਾਂ ਲਈ ਖੜ੍ਹਾ ਹੁੰਦਾ ਹੈ ਅਤੇ ਧਾਰਮਿਕ ਆਗੂਆਂ ਨੂੰ ਯਹੂਦੀ ਬਿਵਸਥਾ ਅਤੇ ਉਸ ਦੇ ਵਿਲੱਖਣ ਰਾਜ ਦੇ ਸੁਭਾਅ ਦੇ ਬਾਰੇ ਦੱਸਦਾ ਹੈ। ਉਹ ਉਨ੍ਹਾਂ ਨੂੰ ਕਹਿੰਦਾ ਹੈ ਕਿ ਉਹ ਇੱਕ ਡਾਕਟਰ ਵਾਂਗ ਹੈ ਜੋ ਬਿਮਾਰਾਂ ਦੀ ਦੇਖਭਾਲ ਕਰਦਾ ਹੈ, ਨਾ ਕਿ ਨਰੋਇਆਂ ਦੀ। ਉਹ ਸਪੱਸ਼ਟ ਕਰਦਾ ਹੈ ਕਿ ਆਰਾਮ ਦਾ ਦਿਨ ਦੁਖੀ ਲੋਕਾਂ ਦੀ ਬਹਾਲੀ ਬਾਰੇ ਹੈ। ਯਿਸੂ ਬਹਾਲ ਕਰਨ ਵਾਲਾ ਹੈ। ਉਹ ਸਮਾਜ ਵਿੱਚ ਕੁਲੀਨ ਲੋਕਾਂ ਨੂੰ ਭਰਤੀ ਨਹੀਂ ਕਰਦਾ; ਇਸ ਦੀ ਬਜਾਇ, ਉਹ ਦੁਖੀ ਲੋਕਾਂ ਨੂੰ ਬਹਾਲ ਕਰਦਾ ਹੈ। ਅਤੇ ਜਦੋਂ ਦੁਖੀ ਲੋਕ ਉਸ ਦੇ ਪਿੱਛੇ ਚੱਲਦੇ ਹਨ, ਉਹ ਮੁੜ ਬਹਾਲ ਹੋ ਜਾਂਦੇ ਹਨ ਅਤੇ ਉਸ ਦੇ ਮਿਸ਼ਨ ਵਿੱਚ ਸ਼ਾਮਲ ਹੋ ਜਾਂਦੇ ਹਨ।

ਪੜ੍ਹੋ, ਸੋਚ-ਵਿਚਾਰ ਕਰੋ ਅਤੇ ਜਵਾਬ ਦਿਓ:

• ਉਹ ਜਿਹੜੇ ਮਸੀਹਾ ਦੀ ਬਹਾਲ ਕਰਨ ਵਾਲੀ ਆਜ਼ਾਦੀ ਪ੍ਰਾਪਤ ਕਰਦੇ ਹਨ (ਯਸਾਯਾਹ 61:1-3) ਉਹੀ ਲੋਕ ਹਨ ਜੋ ਦੂਜਿਆਂ ਨੂੰ ਬਹਾਲ ਕਰਨ ਦੀ ਆਪਣੀ ਆਜ਼ਾਦੀ ਨੂੰ ਸਾਂਝਾ ਕਰਦੇ ਹਨ (ਯਸਾਯਾਹ 61:4)। ਯਿਸੂ ਲੂਕਾ ਦੇ ਬਿਰਤਾਂਤ ਵਿੱਚ ਯਸਾਯਾਹ ਦੀ ਭਵਿੱਖਬਾਣੀ ਨੂੰ ਕਿਵੇਂ ਪੂਰਾ ਕਰ ਰਿਹਾ ਹੈ?

•ਤੁਸੀਂ ਯਿਸੂ ਦੀ ਬਹਾਲ ਕਰਨ ਵਾਲੀ ਆਜ਼ਾਦੀ ਦਾ ਕਿਵੇਂ ਅਨੁਭਵ ਕੀਤਾ ਹੈ? ਉਹ ਕਿਹੜਾ ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਇਸ ਹਫ਼ਤੇ ਉਸ ਆਜ਼ਾਦੀ ਨੂੰ ਸਾਂਝਾ ਕਰ ਸਕਦੇ ਹੋ?

•ਸ਼ਮਊਨ, ਯਾਕੂਬ, ਯੂਹੰਨਾ, ਭੀੜ, ਕੋੜ੍ਹੀ, ਅਧਰੰਗੀ ਅਤੇ ਉਸ ਦੇ ਦੋਸਤਾਂ ਅਤੇ ਗ੍ਰੰਥੀਆਂ ਅਤੇ ਫ਼ਰੀਸੀਆਂ ਨੇ ਯਿਸੂ ਦੀ ਖ਼ੁਸ਼ਖ਼ਬਰੀ ਦਾ ਜਵਾਬ ਕਿਵੇਂ ਦਿੱਤਾ ਸੀ? ਅੱਜ ਤੁਹਾਡਾ ਕੀ ਜਵਾਬ ਹੈ?

•ਤੁਹਾਡੇ ਪੜ੍ਹਨ ਅਤੇ ਸੋਚਣ ਨੂੰ ਇੱਕ ਪ੍ਰਾਰਥਨਾ ਲਈ ਪ੍ਰੇਰਿਤ ਕਰਨ ਦਿਓ। ਉਸ ਦੇ ਦਿਲ ਨੂੰ ਬਹਾਲ ਕਰਨ ਲਈ ਪਰਮੇਸ਼ੁਰ ਦਾ ਧੰਨਵਾਦ। ਉਸ ਨਾਲ ਉਸ ਬਾਰੇ ਗੱਲ ਕਰੋ ਜਿੱਥੇ ਤੁਸੀਂ ਆਪਣੀ ਜ਼ਿੰਦਗੀ ਅਤੇ ਸਮਾਜ ਵਿੱਚ ਬਹਾਲੀ ਦੀ ਜ਼ਰੂਰਤ ਮਹਿਸੂਸ ਕਰਦੇ ਹੋ। ਉਹ ਸੁਣ ਰਿਹਾ ਹੈ।

读经计划介绍

BibleProject | ਉਲਟ ਰਾਜ / ਭਾਗ-1- ਲੂਕਾ

BibleProject ਨੇ ਉਲਟ ਰਾਜ ਭਾਗ 1 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ 'ਲੂਕਾ' ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੂਕਾ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More