BibleProject | ਉਲਟ ਰਾਜ / ਭਾਗ-1- ਲੂਕਾ预览

BibleProject | ਉਲਟ ਰਾਜ / ਭਾਗ-1- ਲੂਕਾ

20天中的第10天

ਜਿਉਂ ਹੀ ਯਿਸੂ ਯਰੂਸ਼ਲਮ ਨੂੰ ਰਵਾਨਾ ਹੁੰਦਾ ਹੈ, ਉਹ ਆਪਣੇ ਚੇਲਿਆਂ ਦਾ ਇੱਕ ਦਲ ਹਰੇਕ ਸ਼ਹਿਰ ਨੂੰ ਤਿਆਰ ਕਰਨ ਲਈ ਭੇਜਦਾ ਹੈ ਜਿੱਥੇ ਉਹ ਰਸਤੇ ਵਿੱਚ ਰੁਕਣ ਦੀ ਯੋਜਨਾ ਬਣਾਉਂਦਾ ਹੈ। ਉਹ ਖਾਲੀ ਹੱਥ ਜਾਂਦੇ ਹਨ, ਕੋਈ ਸਮਾਨ ਜਾਂ ਬਟੂਆ ਜ਼ਰੂਰੀ ਨਹੀਂ ਹਨ ਅਤੇ ਉਹ ਚੰਗਾ ਕਰਨ ਦੀ ਸ਼ਕਤੀ ਅਤੇ ਪਰਮੇਸ਼ੁਰ ਦੇ ਰਾਜ ਦੇ ਸੰਦੇਸ਼ ਦੀ ਤਿਆਰੀ ਨਾਲ ਜਾਂਦੇ ਹਨ। ਇਹ ਸਾਨੂੰ ਫੇਰ ਤੋਂ ਵਿਖਾਉਂਦਾ ਹੈ ਕਿ ਯਿਸੂ ਦੇ ਚੇਲੇ ਸੰਸਾਰ ਵਿੱਚ ਪਰਮੇਸ਼ੁਰ ਦੇ ਮਿਸ਼ਨ ਵਿੱਚ ਸਰਗਰਮ ਭਾਗੀਦਾਰ ਹਨ। ਯਿਸੂ ਰਾਜ ਦੀ ਖੁਸ਼ਖਬਰੀ ਦਿੰਦਾ ਹੈ ਅਤੇ ਜਿਹੜੇ ਇਸ ਤੇ ਵਿਸ਼ਵਾਸ ਕਰਦੇ ਹਨ ਸਿਰਫ ਇਸ ਨੂੰ ਪ੍ਰਾਪਤ ਹੀ ਨਹੀਂ ਕਰਦੇ, ਉਹ ਇਹ ਦੂਜਿਆਂ ਨੂੰ ਦੇਣ ਵਿੱਚ ਉਸ ਨਾਲ ਜੁੜ ਜਾਂਦੇ ਹਨ। ਇਹ ਰਾਜ ਦਾ ਤਰੀਕਾ ਹੈ। ਇਹ ਇਸ ਸੰਸਾਰ ਵਿੱਚੋਂ ਸ਼ਕਤੀ ਅਤੇ ਧਨ ਇਕੱਠਾ ਕਰਨ ਬਾਰੇ ਨਹੀਂ ਹੈ; ਇਹ ਸੰਸਾਰ ਨੂੰ ਬਰਕਤ ਦੇਣ ਲਈ ਸਵਰਗ ਦਾ ਪ੍ਰਬੰਧ ਪ੍ਰਾਪਤ ਕਰਨ ਬਾਰੇ ਹੈ। ਇਸ ਲਈ ਇਸ ਅਗਲੇ ਭਾਗ ਵਿੱਚ, ਲੂਕਾ ਪਰਮੇਸ਼ੁਰ ਦੇ ਪ੍ਰਬੰਧ ਵਿੱਚ ਵਿਸ਼ਵਾਸ ਕਰਨ ਬਾਰੇ ਯਿਸੂ ਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਦਾ ਉੱਲੇਖ ਕਰਦਾ ਹੈ। ਯਿਸੂ ਪ੍ਰਾਰਥਨਾ, ਸਰੋਤਾਂ ਦੇ ਪ੍ਰਬੰਧਨ ਅਤੇ ਮੂਲ ਉਦਾਰਤਾ ਬਾਰੇ ਸਿਖਾਉਂਦਾ ਹੈ। ਉਸ ਦੀਆਂ ਸਿੱਖਿਆਵਾਂ ਦੇ ਜਵਾਬ ਵਿੱਚ, ਗਰੀਬ ਅਤੇ ਦੁਖੀ ਲੋਕ ਜਸ਼ਨ ਮਨਾਉਂਦੇ ਹਨ। ਪਰ ਜਦੋਂ ਧਾਰਮਿਕ ਆਗੂ ਯਿਸੂ ਤੋਂ ਉਨ੍ਹਾਂ ਦੀ ਲਾਲਚੀ ਜੀਵਨਸ਼ੈਲੀ ਨੂੰ ਸੁਧਾਰਣ ਬਾਰੇ ਸੁਣਦੇ ਹਨ ਤਾਂ ਉਹ ਗੁੱਸੇ ਵਿੱਚ ਆ ਜਾਂਦੇ ਹਨ ਅਤੇ ਉਹ ਉਸ ਵਿਰੁੱਧ ਸਾਜਿਸ਼ ਰਚਨ ਲੱਗ ਪੈਂਦੇ ਹਨ।


ਪੜ੍ਹੋ, ਸੋਚ-ਵਿਚਾਰ ਕਰੋ ਅਤੇ ਜਵਾਬ ਦਿਓ:


•ਯਿਸੂ ਦੇ ਦ੍ਰਿਸ਼ਟਾਂਤ ਵਿੱਚ, ਮਨੁੱਖ ਜਿਹੜਾ ਯਰੂਸ਼ਲਮ ਤੋਂ ਯਰੀਹੋ ਜਾ ਰਿਹਾ ਸੀ ਜਿਸ ਨੂੰ ਡਾਕੂਆਂ ਨੇ ਲੁੱਟ ਲਿਆ ਸੀ, ਇਸ ਲਈ ਸੁਣਨ ਵਾਲਿਆਂ ਨੇ ਮੰਨਿਆ ਹੋਵੇਗਾ ਕਿ ਉਹ ਇਸਰਾਏਲ ਦੀ ਰਾਜਧਾਨੀ ਤੋਂ ਸੀ ਅਤੇ ਇਸ ਲਈ ਇੱਕ ਯਹੂਦੀ ਸੀ। ਧਾਰਮਿਕ ਯਹੂਦੀ ਆਗੂ, ਜਿਨ੍ਹਾਂ ਤੋਂ ਤੁਸੀਂ ਉਸ ਮਨੁੱਖ ਦੀ ਮਦਦ ਕਰਨ ਦੀ ਉਮੀਦ ਕਰ ਸਕਦੇ ਹੋ, ਉਹ ਨੂੰ ਵੇਖ ਕੇ ਲਾਂਭੇ ਹੋ ਕੇ ਲੰਘ ਗਏ। ਜ਼ਖਮੀ ਹੋਏ ਯਹੂਦੀ ਦੀ ਮਦਦ ਕਰਨ ਵਾਲਾ ਇਕਲੌਤਾ ਸਾਮਰੀ ਹੀ ਸੀ। (10: 25-31)


•ਇਹ ਜਾਣਦੇ ਹੋਏ ਕਿ ਯਹੂਦੀ ਲੋਕ ਸਾਮਰੀਆਂ ਨੂੰ ਤੁੱਛ ਜਾਣਦੇ ਸਨ, ਤੁਸੀਂ ਕੀ ਸੋਚਦੇ ਹੋ ਕਿ ਯਿਸੂ ਨੇ ਇਸ ਵਿਸਥਾਰ ਨੂੰ ਕਹਾਣੀ ਵਿੱਚ ਸ਼ਾਮਲ ਕਿਉਂ ਕੀਤਾ? ਇਹ ਤੁਹਾਡੀ ਸਮਝ ਨੂੰ ਕਿਵੇਂ ਵਧਾਉਂਦਾ ਹੈ ਕਿ "ਆਪਣੇ ਗੁਆਂਢੀ ਨੂੰ ਪਿਆਰ ਕਰੋ" ਦਾ ਕੀ ਅਰਥ ਹੈ?


•ਕੀ ਕੋਈ ਲੋੜਵੰਦ ਵਿਅਕਤੀ ਹੈ ਜੋ ਤੁਹਾਨੂੰ ਤੁੱਛ ਜਾਣਦਾ ਹੈ? ਤੁਸੀਂ ਕੀ ਪ੍ਰਾਪਤ ਕੀਤਾ ਹੈ ਜੋ ਤੁਸੀਂ ਸਾਂਝਾ ਕਰ ਸਕਦੇ ਹੋ? ਮਦਦ ਕਰਨ ਅਤੇ ਆਪਣੇ ਗੁਆਂਢੀ ਨੂੰ ਦਇਆ ਵਿਖਾਉਣ ਲਈ ਤੁਸੀਂ ਇਸ ਹਫ਼ਤੇ ਕਿਹੜਾ ਵਿਹਾਰਕ ਕਦਮ ਚੁੱਕ ਸਕਦੇ ਹੋ?


ਪਰਮੇਸ਼ੁਰ ਦਾ ਰਾਜ ਸਵਰਗ ਦਾ ਖੁੱਲ੍ਹਦਿਲੀ ਵਾਲਾ ਪ੍ਰਬੰਧ ਪ੍ਰਾਪਤ ਕਰਨ ਬਾਰੇ ਹੈ ਤਾਂ ਜੋ ਤੁਸੀਂ ਖੁੱਲ੍ਹੇ ਦਿਲ ਨਾਲ ਦੂਜਿਆਂ ਲਈ ਮੁਹੱਈਆ ਕਰ ਸਕੋ। ਇਸ ਲਈ ਯਿਸੂ ਦੇ ਪਿੱਛੇ ਚੱਲਣ ਵਾਲਿਆਂ ਨੂੰ ਭਟਕਣਾ ਪਿੱਛੇ ਛੱਡਣ ਅਤੇ ਵਿਸ਼ਵਾਸ ਕਰਨ ਲਈ ਕਿਹਾ ਜਾਂਦਾ ਹੈ (10:42) ਇਹ ਕਿ ਪਰਮੇਸ਼ੁਰ ਇੱਕ ਚੰਗਾ ਪ੍ਰਦਾਤਾ ਹੈ ਅਤੇ ਆਪਣੇ ਬੱਚਿਆਂ ਨੂੰ ਚੰਗੀਆਂ ਦਾਤਾਂ ਦੇਣਾ ਜਾਣਦਾ ਹੈ (11: 1-13)। ਧਿਆਨ ਦਿਓ ਕਿ ਯਿਸੂ ਸਮਝਾਉਂਦਾ ਹੈ ਕਿ ਪਰਮੇਸ਼ੁਰ ਦੀ ਚੰਗੀ ਦਾਤ ਪਵਿੱਤਰ ਆਤਮਾ ਹੈ (11:13) ਅਤੇ ਇਹ ਇੱਕ ਅਜਿਹੀ ਦਾਤ ਹੈ ਜਿਸ ਨੂੰ ਸਾਂਝਾ ਕਰਨਾ ਹੈ (11: 5-6)।


•ਕੀ ਤੁਸੀਂ ਕਦੇ ਪਰਮੇਸ਼ੁਰ ਕੋਲੋਂ ਕੋਈ ਖਾਸ ਚੀਜ਼ ਮੰਗੀ ਹੈ ਪਰ ਇਸ ਦੀ ਬਜਾਏ ਕੁਝ ਹੋਰ ਪ੍ਰਾਪਤ ਕੀਤਾ ਹੈ? ਪਰਮੇਸ਼ੁਰ ਦਾ ਉੱਤਰ ਪਵਿੱਤਰ ਆਤਮਾ ਦੀ ਮਦਦ, ਦਿਲਾਸਾ ਅਤੇ ਸਿੱਖਿਆ ਨੂੰ ਤੁਹਾਡੇ ਜੀਵਨ ਵਿੱਚ ਕਿਵੇਂ ਲਿਆਉਂਦਾ ਹੈ? ਉਸ ਦੇ ਪ੍ਰਬੰਧ ਨੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੂਜਿਆਂ ਦੀ ਅਚਨਚੇਤ ਤਰੀਕਿਆਂ ਨਾਲ ਸਹਾਇਤਾ ਕਰਨ ਦੇ ਯੋਗ ਕਿਵੇਂ ਬਣਾਇਆ?


•ਤੁਹਾਡੇ ਪੜ੍ਹਨ ਅਤੇ ਸੋਚਣ ਨੂੰ ਇੱਕ ਪ੍ਰਾਰਥਨਾ ਲਈ ਪ੍ਰੇਰਿਤ ਕਰਨ ਦਿਓ। ਪਰਮੇਸ਼ੁਰ ਨਾਲ ਗੱਲ ਕਰੋ ਕਿ ਕਿਸ ਹੈਰਾਨੀ ਨਾਲ ਪ੍ਰੇਰਿਤ ਹੋਏ ਹੋ। ਆਪਣੀਆਂ ਨਿਰਾਸ਼ਾਵਾਂ ਦੇ ਪ੍ਰਤੀ ਈਮਾਨਦਾਰ ਰਹੋ। ਉਸ ਨੂੰ ਪੁੱਛੋ ਕਿ ਤੁਹਾਨੂੰ ਇਸ ਹਫ਼ਤੇ ਪਰਮੇਸ਼ੁਰ ਦੀ ਦਇਆ ਵਿਖਾਉਣ ਦੀ ਕੀ ਜ਼ਰੂਰਤ ਹੈ।

读经计划介绍

BibleProject | ਉਲਟ ਰਾਜ / ਭਾਗ-1- ਲੂਕਾ

BibleProject ਨੇ ਉਲਟ ਰਾਜ ਭਾਗ 1 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ 'ਲੂਕਾ' ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੂਕਾ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More