ਕੀਮਤ预览

ਕੀਮਤ ਜੋ ਤੁਹਾਨੂੰ ਅਦਾ ਕਰਨੀ ਪਵੇਗੀ
ਸਰੋਤਾਂ ਅਤੇ ਪਹੁੰਚ ਨੂੰ ਮੁੜ੍ਹ ਨਿਰਦੇਸ਼ਤ ਕਰਨਾ
ਬਾਈਬਲ ਯੋਜਨਾ ਦੇ ਦੂਸਰੇ ਦਿਨ ਵਿੱਚ ਤੁਹਾਡਾ ਸੁਆਗਤ ਹੈ। ਅੱਜ, ਅਸੀਂ ਤਿੰਨ ਮਹੱਤਵਪੂਰਨ ਕਦਮਾਂ ਦੀ ਪੜਚੋਲ ਕਰਾਂਗੇ
ਜਿੰਨਾ ਦੀ ਇੱਕ ਕੀਮਤ ਹੈ: ਸਰੋਤਾਂ ਨੂੰ ਮੁੜ੍ਹ ਨਿਰਦੇਸ਼ਤ ਕਰਨਾ, ਸਾਡੀ ਸੇਵਕਾਈ ਦਾ ਮੁੜ ਮੁਲਾਂਕਣ ਕਰਨਾ, ਅਤੇ ਸਾਡੀ
ਜੀਵਨਸ਼ੈਲੀ ਨੂੰ ਮੁੜ ਡਿਜ਼ਾਈਨ ਕਰਨਾ।
ਆਉ ਢੁੱਕਵੀਆਂ ਆਇਤਾਂ ਅਤੇ ਵਿਚਾਰਾਂ ਦੇ ਨਾਲ ਇਹਨਾਂ ਵਿੱਚ ਡੁਬਕੀ ਮਾਰੀਏ।
ਕਦਮ 1: ਸਰੋਤਾਂ ਨੂੰ ਮੁੜ੍ਹ ਨਿਰਦੇਸ਼ਤ ਕਰੋ
ਰਸੂਲਾਂ ਦੇ ਕਰਤੱਬ 1:8 - “ਪਰ ਜਾਂ ਪਵਿੱਤ੍ਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ
ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।“
ਸ਼ੁਭਸਮਾਚਾਰ ਤੋਂ ਵਾਂਝੇ ਲੋਕਾਂ ਤੱਕ ਪਹੁੰਚਣ ਦੇ ਮਸੀਹੀ ਉਪਰਾਲੇ ਅਤੇ ਸ਼ੁਭਸਮਾਚਾਰ ਦੇ ਪ੍ਰਚਾਰ ਵਿੱਚ ਸਰੋਤਾਂ ਦੀ ਮੌਜੂਦਾ ਵੰਡ 'ਤੇ
ਵਿਚਾਰ ਕਰੋ। ਬਦਕਿਸਮਤੀ ਨਾਲ, ਅੰਕੜੇ ਇਹ ਦਰਸਾਉਂਦੇ ਹਨ ਕਿ ਇਹਨਾਂ ਉਪਰਾਲਿਆਂ ਦਾ ਇੱਕ ਮਹੱਤਵਪੂਰਨ ਹਿੱਸਾ
(91%) ਮੁੱਖ ਤੌਰ 'ਤੇ ਗੈਰ-ਮਸੀਹੀਆਂ ਦੀ ਬਜਾਏ ਮਸੀਹੀਆਂ ਵੱਲ ਜਾਂਦਾ ਹੈ। ਉਹਨਾਂ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ
ਪਹੁੰਚਣ ਲਈ ਸਰੋਤਾਂ ਨੂੰ ਮੁੜ੍ਹ ਨਿਰਦੇਸ਼ਤ ਕਰਨ ਦੇ ਪ੍ਰਭਾਵ 'ਤੇ ਵਿਚਾਰ ਕਰੋ ਜਿਨ੍ਹਾਂ ਨੇ ਅਜੇ ਤੱਕ ਸ਼ੁਭਸਮਾਚਾਰ ਨਹੀਂ ਸੁਣਿਆ
ਹੈ।
ਇਸ ਤੋਂ ਇਲਾਵਾ, ਮਿਸ਼ਨਰੀਆਂ ਦੀ ਵੰਡ ਬਾਰੇ ਵਿਚਾਰ ਕਰੋ, ਜਿੱਥੇ ਇੱਕ ਵੱਡਾ ਅਨੁਪਾਤ (76%) ਸ਼ੁਭਸਮਾਚਾਰ ਸੁਣੇ ਹੋਏ ਲੋਕਾਂ
ਵਿੱਚ ਸੇਵਾ ਕਰਦਾ ਹੈ, ਜਦੋਂ ਕਿ ਬਹੁਤ ਹੀ ਘੱਟ ਪ੍ਰਤੀਸ਼ਤ (1%) ਉਹਨਾਂ ਲੋਕਾਂ 'ਤੇ ਕੇਂਦਰਿਤ ਹੈ ਜਿਨ੍ਹਾਂ ਨੇ ਕਦੇ ਸ਼ੁਭਸਮਾਚਾਰ
ਨਹੀਂ ਸੁਣਿਆ ਹੈ। ਅਪਹੁੰਚੇ ਅਤੇ ਸ਼ੁਭਸਮਾਚਾਰ ਤੋਂ ਵਾਂਝੇ ਲੋਕਾਂ ਤੱਕ ਪਹੁੰਚਣ ਲਈ ਤਰਜੀਹਾਂ ਵਿੱਚ ਬਦਲਾਵ ਆਉਣ ਲਈ
ਪ੍ਰਾਰਥਨਾ ਕਰੋ।
ਕਦਮ 2: ਸੇਵਕਾਈ ਦਾ ਮੁੜ ਮੁਲਾਂਕਣ ਕਰੋ
ਮਰਕੁਸ 11:12-14 ਪੜ੍ਹੋ, ਜਿੱਥੇ ਯਿਸੂ ਬੇਫਲ ਅੰਜੀਰ ਦੇ ਦਰਖ਼ਤ ਨੂੰ ਸਰਾਪ ਦਿੰਦਾ ਹੈ।
ਸੇਵਕਾਈ ਅਭਿਆਸਾਂ ਦਾ ਮੁਲਾਂਕਣ ਕਰਨ ਦੀ ਮਹੱਤਤਾ ਬਾਰੇ ਵਿਚਾਰ ਕਰੋ।
ਸਾਡਾ ਟੀਚਾ "ਸ਼ੁਭਸਮਾਚਾਰ ਦੀ ਥੁੜ੍ਹ" ਨੂੰ ਮਿਟਾਉਣਾ ਅਤੇ ਇਹ ਨਿਸ਼ਚਿਤ ਕਰਨਾ ਹੋਣਾ ਚਾਹੀਦਾ ਹੈ ਕਿ ਸਾਡੇ ਉਪਰਾਲੇ
ਸ਼ੁਭਸਮਾਚਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਫੈਲਾਉਣ ਦੇ ਨਾਲ ਜੁੜੇ ਹੋਣ। ਸਾਡੀਆਂ ਰਣਨੀਤੀਆਂ, ਵਿਧੀਆਂ ਅਤੇ ਰਸਤਿਆਂ ਦਾ
ਮੁੜ ਮੁਲਾਂਕਣ ਕਰਨ ਵਾਸਤੇ ਬੁੱਧ ਲਈ ਪ੍ਰਾਰਥਨਾ ਕਰੋ, ਤਾਂ ਜੋ ਅਸੀਂ ਪਰਮੇਸ਼ੁਰ ਦੇ ਰਾਜ ਲਈ ਫਲਦਾਰ ਬਣ ਸਕੀਏ।
ਕਦਮ 3: ਆਪਣੀ ਜੀਵਨਸ਼ੈਲੀ ਨੂੰ ਮੁੜ ਡਿਜ਼ਾਈਨ ਕਰੋ
ਮੱਤੀ 6:25 ਪੜ੍ਹੋ, ਜਿੱਥੇ ਯਿਸੂ ਸਾਡੀਆਂ ਲੋੜਾਂ ਲਈ ਚਿੰਤਾ ਨਾ ਕਰਨ ਬਾਰੇ ਸਿਖਾਉਂਦਾ ਹੈ।
2 ਕੁਰਿੰਥੀਆਂ 11:27 ਵਿਚ ਦੱਸੇ ਅਨੁਸਾਰ ਪ੍ਰੇਰਿਤ ਪੌਲੁਸ ਦੀ ਜੀਵਨ ਸ਼ੈਲੀ 'ਤੇ ਗੌਰ ਕਰੋ। ਪੌਲੁਸ ਨੇ ਆਪਣੇ ਆਪ ਨੂੰ ਦਿਲੋਂ
ਸੇਵਕਾਈ ਲਈ ਸਮਰਪਿਤ ਕੀਤਾ, ਅਕਸਰ ਨੀਂਦ, ਭੋਜਨ, ਆਰਾਮ ਅਤੇ ਸੁਰੱਖਿਆ ਦਾ ਤਿਆਗ ਕੀਤਾ। ਸੀਟੀ ਸਟੱਡ ਦੀ
ਕਹਾਣੀ 'ਤੇ ਗੌਰ ਕਰੋ, ਜਿਸ ਨੇ ਸ਼ੁਭਸਮਾਚਾਰ ਦਾ ਪ੍ਰਚਾਰ ਕਰਨ, ਆਪਣੇ ਆਰਾਮ ਦਾ ਤਿਆਗ ਕਰਨ, ਅਤੇ ਸਥਾਈ ਪ੍ਰਭਾਵ
ਛੱਡਣ ਦੀ ਮਿਸਾਲ ਦਿੱਤੀ।
ਆਪਣੀ ਖ਼ੁਦ ਦੀ ਜੀਵਨਸ਼ੈਲੀ ਦਾ ਮੁਲਾਂਕਣ ਕਰੋ ਕਿ ਇਹ ਸ਼ੁਭਸਮਾਚਾਰ ਨੂੰ ਫੈਲਾਉਣ ਦੇ ਮਿਸ਼ਨ ਨਾਲ ਕਿਵੇਂ ਮੇਲ ਖਾਂਦੀ ਹੈ।
ਇੱਕ ਤਿਆਗ ਦੀ ਮਾਨਸਿਕਤਾ ਨੂੰ ਅਪਣਾਉਣ ਦੀ ਇੱਛਾ ਲਈ ਪ੍ਰਾਰਥਨਾ ਕਰੋ, ਉਸ ਦੇ ਰਾਜ ਦੀ ਤਰੱਕੀ ਨੂੰ ਤਰਜੀਹ ਦਿੰਦੇ
ਹੋਏ ਇੰਤਜ਼ਾਮ ਲਈ ਪਰਮੇਸ਼ੁਰ 'ਤੇ ਭਰੋਸਾ ਕਰੋ।
ਨਤੀਜਾ:
ਅੱਜ, ਅਸੀਂ ਸਰੋਤਾਂ ਨੂੰ ਮੁੜ੍ਹ ਨਿਰਦੇਸ਼ਤ ਕਰਨ, ਸਾਡੀ ਸੇਵਕਾਈ ਦਾ ਮੁੜ ਮੁਲਾਂਕਣ ਕਰਨ, ਅਤੇ ਸਾਡੀ ਜੀਵਨਸ਼ੈਲੀ ਨੂੰ ਮੁੜ
ਡਿਜ਼ਾਈਨ ਕਰਨ ਦੇ ਕਦਮਾਂ ਦੀ ਪੜਚੋਲ ਕੀਤੀ ਹੈ। ਪ੍ਰਾਰਥਨਾ ਕਰਨ ਲਈ ਸਮਾਂ ਕੱਢੋ ਅਤੇ ਇਹਨਾਂ ਕਦਮਾਂ 'ਤੇ ਵਿਚਾਰ ਕਰੋ,
ਉਹਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਪਰਮੇਸ਼ੁਰ ਦੀ ਅਗਵਾਈ ਦੀ ਮੰਗ ਕਰੋ। ਪਰਮੇਸ਼ੁਰ ਸਾਨੂੰ ਭਾਰਤ ਅਤੇ ਇਸ
ਤੋਂ ਬਾਹਰ ਸ਼ੁਭਸਮਾਚਾਰ ਤੋਂ ਵਾਂਝੇ ਲੋਕਾਂ ਤੱਕ ਪਹੁੰਚਣ ਵਿੱਚ ਇੱਕ ਬਦਲਾਵ ਲਿਆਉਣ ਦੀ ਸ਼ਕਤੀ ਦੇਵੇ।
读经计划介绍

ਭਾਰਤ ਵਿੱਚ ਸ਼ੁਭਸਮਾਚਾਰ ਤੋਂ ਵਾਂਝੇ ਲੋਕਾਂ ਤੱਕ ਪਹੁੰਚਣ 'ਤੇ ਕੇਂਦਰਿਤ ਇਸ ਬਾਈਬਲ ਯੋਜਨਾ ਵਿੱਚ ਤੁਹਾਡਾ ਸੁਆਗਤ ਹੈ। ਅਸੀਂ ਭਾਰਤ ਦੀਆਂ ਮੁੱਖ ਲੋੜਾਂ ਨੂੰ ਸਮਝ ਕੇ ਪੜਾਅ ਤੈਅ ਕਰਾਂਗੇ, ਫਿਰ ਅਸੀਂ ਉਹਨਾਂ ਕਦਮਾਂ ਦੀ ਪੜਚੋਲ ਕਰਾਂਗੇ ਜਿੰਨਾ ਦੀ ਕੀਮਤ ਹੈ ਅਤੇ ਅਖ਼ੀਰ ਵਿੱਚ, ਅਸੀਂ ਆਖਰੀ ਕੀਮਤ – ਪਰਮੇਸ਼ੁਰ ਨੇ ਸਾਡੇ ਲਈ ਆਪਣੀ ਜਾਨ ਦੇ ਕੇ ਕੀਤੀ ਕੁਰਬਾਨੀ - ਬਾਰੇ ਗੱਲ ਕਰਾਂਗੇ।
More