ਬੁਲਾਹਟ预览

ਬੁਲਾਹਟ

3天中的第3天

ਮੈਂ ਕਿੱਥੋਂ ਸ਼ੁਰੂਆਤ ਕਰਾਂ?

ਆਉ ਉਸ ਨਾਲ ਸ਼ੁਰੂ ਕਰੀਏ ਜੋ ਤੁਸੀਂ ਕਰਨਾ ਪਸੰਦ ਕਰਦੇ ਹੋ।

ਤੁਹਾਨੂੰ ਕਿਹੜੀਆਂ ਪ੍ਰਤਿਭਾਵਾਂ ਦੀ ਬਰਕਤ ਮਿਲੀ ਹੋਈ ਹੈ?

ਕੀ ਤੁਸੀਂ ਚੰਗੇ ਰਸੋਈਏ ਹੋ? ਤੁਸੀਂ ਲਿਖ ਜਾਂ ਪੜ੍ਹ ਸਕਦੇ ਹੋ? ਕੀ ਤੁਸੀਂ ਚੰਗੀਆਂ ਤਸਵੀਰਾਂ ਲੈਂਦੇ ਹੋ? ਕੀ ਤੁਸੀਂ ਲੋਕਾਂ ਨਾਲ ਚੰਗਾ ਸੰਬੰਧ ਜੋੜ ਲੈਂਦੇ ਹੋ? ਕੀ ਤੁਸੀਂ ਇੱਕ ਚੰਗੇ ਸੁਣਨ ਵਾਲੇ ਹੋ? ਕੀ ਤੁਸੀਂ ਬੱਚਿਆਂ ਨਾਲ ਚੰਗੇ ਹੋ? ਕੀ ਤੁਸੀਂ ਵਧੀਆ ਵੀਡੀਓ ਲੈਂਦੇ ਹੋ? ਕੀ ਤੁਸੀਂ ਜਾਣਦੇ ਹੋ ਕਿ ਘਰ ਨੂੰ ਕਿਵੇਂ ਸਾਫ ਰੱਖਣਾ ਹੈ?

ਜੋ ਤੁਸੀਂ ਕਰਨਾ ਪਸੰਦ ਕਰਦੇ ਹੋ ਉਸ ਨਾਲ ਸ਼ੁਰੂ ਕਰੋ।

ਉਸਨੂੰ ਜ਼ਿਆਦਾ ਕਰੋ ਜੋ ਤੁਸੀਂ ਕਰਨਾ ਪਸੰਦ ਕਰਦੇ ਹੋ।

ਤੁਹਾਡੇ ਆਲੇ ਦੁਆਲੇ ਦੇ ਲੋਕਾਂ ਲਈ ਕਰੋ।

ਪ੍ਰੇਮ ਨਾਲ ਕਰੋ।

ਅਤੇ ਇਸ ਨੂੰ ਉਵੇਂ ਹੀ ਕਰੋ ਜਿਵੇਂ ਤੁਸੀਂ ਪਰਮੇਸ਼ੁਰ ਲਈ ਕਰੋਗੇ, ਉੱਤਮਤਾ ਨਾਲ।

ਬੁਲਾਹਟ ਦਾ ਜਵਾਬ ਕੁਝ ਵੀ ਨਾ ਕਰਨ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ। ਇਹ ਉਸੇ ਥਾਂ ਤੋਂ ਸ਼ੁਰੂ ਹੁੰਦਾ ਹੈ ਜਿੱਥੇ ਤੁਸੀਂ ਹੋ।

ਜਦੋਂ ਤੁਸੀਂ ਆਪਣੀਆਂ ਦਾਤਾਂ ਅਤੇ ਪ੍ਰਤਿਭਾਵਾਂ ਨਾਲ ਲੋਕਾਂ ਦੀ ਸੇਵਾ ਕਰਦੇ ਹੋ, ਤਾਂ ਲੋਕ ਪ੍ਰੇਮ ਨੂੰ ਮਹਿਸੂਸ ਕਰਦੇ ਹਨ; ਯਾਦ ਰੱਖੋ ਪ੍ਰੇਮ ਕਦੇ ਟਲਦਾ ਨਹੀਂ!

ਇਹ ਛੋਟੀਆਂ ਚੀਜ਼ਾਂ ਨੂੰ ਬਹੁਤ ਧਿਆਨ ਨਾਲ ਕਰਨ ਨਾਲ ਸ਼ੁਰੂ ਹੁੰਦਾ ਹੈ। ਇੱਥੋਂ ਤੱਕ ਕਿ ਛੋਟੇ ਤੋਂ ਛੋਟੇ ਕੰਮਾਂ ਵਿੱਚ ਵੀ, ਪਰਮੇਸ਼ੁਰ ਦੇ ਪ੍ਰੇਮ ਨੂੰ ਦੇਖਿਆ ਜਾ ਸਕਦਾ ਹੈ।

ਪਰ ਬਿਨਾਂ ਕੁਝ ਕਰੇ ਬੈਠੇ ਨਾ ਰਹੋ; ਤੁਹਾਡੇ ਕੋਲ ਜੋ ਵੀ ਹੈ ਉਸ ਨਾਲ ਸ਼ੁਰੂ ਕਰੋ। ਅਤੇ ਜਦ ਤੁਸੀਂ ਪਰਮੇਸ਼ੁਰ ਨਾਲ ਵਧੇਰੇ ਸਮਾਂ ਬਿਤਾਉਂਦੇ ਹੋ ਤਾਂ ਉਹ ਤੁਹਾਨੂੰ ਸਪਸ਼ਟ ਦਿਸ਼ਾ ਪ੍ਰਦਾਨ ਕਰੇਗਾ। ਉਹ ਤੁਹਾਡੀ ਅਗਵਾਈ ਕਰੇਗਾ ਅਤੇ ਰਾਤ ਅਤੇ ਦਿਨ ਤੁਹਾਡਾ ਮਾਰਗਦਰਸ਼ਨ ਕਰੇਗਾ।

ਇਸ ਸਮੇਂ ਤੁਹਾਡੇ ਹੱਥ ਵਿੱਚ ਕੀ ਹੈ?

ਉਸਨੂੰ ਪੰਜ ਰੋਟੀਆਂ ਅਤੇ ਦੋ ਮੱਛੀਆਂ ਦੇ ਦਿਓ, ਜਾਂ ਉਸਨੂੰ ਆਪਣੇ ਖਾਲੀ ਹੱਥ ਦੇ ਦਿਓ।

ਪਰ ਕਿਸੇ ਸਥਾਨ ਤੋਂ ਸ਼ੁਰੂ ਕਰੋ ...

'ਕਿਉਂਕਿ ਇਹ ਸਭ ਜ਼ੀਰੋ ਤੋਂ ਸ਼ੁਰੂ ਹੁੰਦਾ ਹੈ, ਅਤੇ ਇਹ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ!

读经计划介绍

ਬੁਲਾਹਟ

ਬੁਲਾਹਟ ਇਹ ਇੱਕ 3-ਦਿਨ ਦੀ ਯਾਤਰਾ ਹੈ ਜੋ ਔਨਲਾਈਨ ਅਤੇ ਔਫਲਾਈਨ ਸੰਸਾਰ ਵਿੱਚ ਜਾਣ ਅਤੇ ਉਸਦੇ ਪ੍ਰੇਮ ਨੂੰ ਸਾਂਝਾ ਕਰਨ ਲਈ ਪਰਮੇਸ਼ੁਰ ਦੀ ਬੁਲਾਹਟ ਦਾ ਜਵਾਬ ਦੇਣ 'ਤੇ ਕੇਂਦਰਿਤ ਹੈ; ਮਸੀਹ ਦੇ ਸਰੀਰ ਵਿੱਚ ਹਰੇਕ ਵਿਅਕਤੀ ਦੀ ਮਹੱਤਤਾ ਨੂੰ ਪਛਾਣਨਾ, ਅਤੇ ਉੱਤਮਤਾ ਨਾਲ ਦੂਜਿਆਂ ਦੀ ਸੇਵਾ ਕਰਨ ਲਈ ਸਾਡੀਆਂ ਦਾਤਾਂ ਅਤੇ ਪ੍ਰਤਿਭਾਵਾਂ ਦੀ ਵਰਤੋਂ ਕਰਦੇ ਹੋਏ, ਜਿੱਥੇ ਅਸੀਂ ਹਾਂ ਉੱਥੋਂ ਸ਼ੁਰੂ ਕਰਨਾ।

More