ਬੁਲਾਹਟ预览

ਪਰ ਮੈਂ ਕਿਉਂ?
“ਸਰੀਰ” ਨੂੰ ਮਜਬੂਤ ਅਤੇ ਸਿਹਤਮੰਦ ਰਹਿਣ ਲਈ ਸਾਰੇ ਅੰਗਾਂ ਨੂੰ -ਇਕ ਦੂਜੇ- ਦੀ ਜਰੂਰਤ ਹੈ।
ਮਸੀਹ ਦਾ ਸਰੀਰ; ਕਲੀਸਿਯਾ, ਵੱਖਰੇ-ਵੱਖਰੇ ਲੋਕ ਜਿਨਾਂ ਦੇ ਕੋਲ ਭਿੰਨ-ਭਿੰਨ ਵਰਦਾਨ ਜੋ ਸਭ ਕਲੀਸਿਯਾ ਲਈ “ਕਲੀਸਿਯਾ ਹੋਣ” ਦੇ ਲਈ ਜ਼ਰੂਰੀ ਹਨ, ਨਾਲ ਮਿਲ ਕੇ ਬਣੀ ਹੋਈ ਹੈ।
ਸਾਨੂੰ ਇੱਕ ਦੂਜੇ ਦਾ ਸਮਰਥਨ ਅਤੇ ਰੱਖਿਆ ਕਰਨਾ ਚਾਹੀਦਾ ਹੈ।
ਕਲੀਸਿਯਾ ਦਾ ਕੋਈ ਵੀ ਹਿੱਸਾ ਆਪਣੇ ਆਪ ਠੀਕ ਢੰਗ ਨਾਲ ਕੰਮ ਨਹੀਂ ਕਰ ਸਕਦਾ। ਤੁਸੀਂ ਆਪਣੀ ਭੂਮਿਕਾ ਨੂੰ ਭਾਵੇਂ ਕਿਨਾਂ ਵੀ ਮਾਮੂਲੀ ਕਿਉਂ ਨਾ ਸਮਝੋ, ਇਹ ਦੁਸ਼ਮਣ ਦਾ ਝੂਠ ਹੈ ਕਿਉਂਕਿ ਹਰੇਕ ਅੰਗ ਮਹੱਤਵਪੂਰਣ ਹੈ।
ਤੁਸੀਂ ਮਹੱਤਵਪੂਰਨ ਹੋ!
ਹੱਥਾਂ ਜਾਂ ਪੈਰਾਂ ਦੀਆਂ ਉਂਗਲਾਂ ਤੋਂ ਬਿਨਾਂ ਸਰੀਰ ਜਾਂ ਬਿਨਾਂ ਹੱਥ ਦੇ ਸਰੀਰ ਦੀ ਕਲਪਨਾ ਕਰੋ।
ਜਾਂ ਇਸ ਤੋਂ ਵੀ ਬਦਤਰ, ਇੱਕ ਸਰੀਰ ਦੀ ਕਲਪਨਾ ਕਰੋ ਜਿਸ ਵਿੱਚ ਸਿਰਫ਼ ਕੰਨ ਹਨ... ਇਹ ਇੱਕ ਡਰਾਉਣਾ ਦ੍ਰਿਸ਼ ਹੈ!
ਤੁਸੀਂ ਕਹਿ ਸਕਦੇ ਹੋ "ਪਰ ਸਰੀਰ ਦੰਦਾਂ ਅਤੇ ਕੁਝ ਉਂਗਲਾਂ ਦੇ ਬਿਨਾਂ ਵੀ ਕੰਮ ਕਰ ਸਕਦਾ ਹੈ।"
ਪਰ ਤੁਸੀਂ ਦੱਸੋ, ਪੂਰੇ ਸਰੀਰ ਤੋਂ ਬਿਨਾਂ ਅੰਗੂਠਾ ਜਾਂ ਦੰਦ ਕੀ ਕਰੇਗਾ?
ਤੁਸੀਂ ਕਿਸੇ ਅੰਗ ਨੂੰ ਇਹ ਵੀ ਨਹੀਂ ਕਹਿ ਸਕਦੇ ਹੋ "ਤੁਸੀਂ ਇੰਨੇ ਕੀਮਤੀ ਨਹੀਂ ਹੋ, ਇਸ ਲਈ ਸਾਨੂੰ ਤੁਹਾਡੀ ਲੋੜ ਨਹੀਂ ਹੈ।" ਕਿਉਂਕਿ ਸੱਚਾਈ ਇਹ ਹੈ ਕਿ, ਜਿੰਨਾਂ ਅੰਗਾਂ ਨੂੰ ਅਸੀਂ ਹੋਰਨਾਂ ਨਾਲੋਂ “ਨਿਰਾਦਰ” ਸਮਝਦੇ ਹਾਂ, ਪਰਮੇਸ਼ੁਰ ਉਹਨਾਂ ਅੰਗਾਂ ਨੂੰ ਹੋਰ ਵੀ ਵਧੀਕ ਆਦਰ ਦਿੰਦਾ ਹੈ।
ਉਹ ਆਦਰ ਪਾਉਂਦੇ ਹਨ ਕਿਉਂਕਿ ਉਹ ਜੋ ਵੀ ਕਰਦੇ ਹਨ ਬਹੁਤ ਹੀ ਹਲੀਮੀ ਨਾਲ ਕਰਦੇ ਹਨ।
ਪੂਰੇ ਸਰੀਰ ਨੂੰ ਪੂਰਨਤਾ ਨਾਲ ਕੰਮ ਕਰਨ ਦੀ ਲੋੜ ਹੈ।
ਮੁੱਖ ਗੱਲ ਇਹ ਹੈ ਕਿ ਕਲੀਸਿਯਾ ਦੇ ਸਾਰੇ ਲੋਕ ਵੱਡੇ ਉਦੇਸ਼- ਉਸਦੇ ਪ੍ਰੇਮ ਦੀ ਖੁਸ਼ਖਬਰੀ ਨੂੰ ਸਾਂਝਾ ਕਰਨ- ਲਈ ਇਕੱਠੇ ਕੰਮ ਕਰਦੇ ਹਨ। ਅਸੀਂ ਹਮੇਸ਼ਾ ਸਮਾਨ ਰੂਪ ਵਿੱਚ ਤਿਆਰ ਨਹੀਂ ਹੁੰਦੇ, ਪਰ ਸਾਨੂੰ ਬੁਲਾਹਟ ਲਈ ਬਰਾਬਰ ਵਚਨਬੱਧ ਹੋਣਾ ਚਾਹੀਦਾ ਹੈ, ਪਰਮੇਸ਼ੁਰ ਦੁਆਰਾ ਸਾਨੂੰ ਦਿੱਤੀਆਂ ਦਾਤਾਂ ਅਤੇ ਪ੍ਰਤਿਭਾਵਾਂ ਨਾਲ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ।
ਹਰੇਕ ਅੰਗ ਨੂੰ ਸੰਪੂਰਣ ਤਿਆਰ ਕੀਤਾ ਗਿਆ ਸੀ, ਅਤੇ ਹਰੇਕ ਅੰਗ ਮਹੱਤਵਪੂਰਨ ਹੈ।
ਤੁਸੀਂ ਮਹੱਤਵਪੂਰਨ ਹੋ।
ਬਹੁਤ ਸਾਰੇ ਅੰਗਾ ਨਾਲ ਅਸੀਂ ਇੱਕ ਸਰੀਰ ਹਾਂ, ਅਤੇ ਇੱਕ ਹੀ ਟੀਚਾ ਹੈ - ਉਸਦੇ ਰਾਜ ਨੂੰ ਆਉਦਾ ਹੋਇਆ ਵੇਖਣਾ!
ਆ, ਹੇ ਸਾਡੇ ਪ੍ਰਭੂ ਯਿਸੂ, ਆ!
读经计划介绍

ਬੁਲਾਹਟ ਇਹ ਇੱਕ 3-ਦਿਨ ਦੀ ਯਾਤਰਾ ਹੈ ਜੋ ਔਨਲਾਈਨ ਅਤੇ ਔਫਲਾਈਨ ਸੰਸਾਰ ਵਿੱਚ ਜਾਣ ਅਤੇ ਉਸਦੇ ਪ੍ਰੇਮ ਨੂੰ ਸਾਂਝਾ ਕਰਨ ਲਈ ਪਰਮੇਸ਼ੁਰ ਦੀ ਬੁਲਾਹਟ ਦਾ ਜਵਾਬ ਦੇਣ 'ਤੇ ਕੇਂਦਰਿਤ ਹੈ; ਮਸੀਹ ਦੇ ਸਰੀਰ ਵਿੱਚ ਹਰੇਕ ਵਿਅਕਤੀ ਦੀ ਮਹੱਤਤਾ ਨੂੰ ਪਛਾਣਨਾ, ਅਤੇ ਉੱਤਮਤਾ ਨਾਲ ਦੂਜਿਆਂ ਦੀ ਸੇਵਾ ਕਰਨ ਲਈ ਸਾਡੀਆਂ ਦਾਤਾਂ ਅਤੇ ਪ੍ਰਤਿਭਾਵਾਂ ਦੀ ਵਰਤੋਂ ਕਰਦੇ ਹੋਏ, ਜਿੱਥੇ ਅਸੀਂ ਹਾਂ ਉੱਥੋਂ ਸ਼ੁਰੂ ਕਰਨਾ।
More