ਬਹਾਲੀ ਦੀ ਚੋਣ ਕਰਨਾ预览

ਸਾਨੂੰ ਦਿਲੋਂ ਬਹਾਲੀ ਦੀ ਇੱਛਾ ਕਿਉਂ ਕਰਨੀ ਚਾਹੀਦੀ ਹੈ – ਚੋਖਾ ਜੀਵਨ ਜੀਉਣ ਲਈ ਜਿਸਦਾ ਯਿਸੂ ਨੇ ਵਾਅਦਾ ਕੀਤਾ ਹੈ
ਯੂਹੰਨਾ ਦੇ ਅਧਿਆਇ10ਵਿੱਚ,ਯਿਸੂ ਆਪਣੇ ਆਪ ਨੂੰ "ਅੱਛਾ ਅਯਾਲੀ" ਕਹਿੰਦਾ ਹੈ ਅਤੇ ਆਖਦਾ ਹੈ ਕਿ ਉਹ ਸਾਡੇ ਲਈ,ਆਪਣੀਆਂ ਭੇਡਾਂ ਲਈ ਆਪਣੀ ਜਾਨ ਦੇਵੇਗਾ। ਉਸ ਨੇ ਇਹ ਵੀ ਕਿਹਾ ਕਿ ਉਸ ਦੀਆਂ ਭੇਡਾਂ ਉਸ ਦੀ ਆਵਾਜ਼ ਸੁਣਦੀਆਂ ਹਨ ਅਤੇ ਉਸ ਦੇ ਪਿੱਛੇ ਚਲਦੀਆਂ ਹਨ। ਫਿਰ ਉਹ ਆਪਣੇ ਅਤੇ ਚੋਰ ਵਿਚ ਫਰਕ ਬਿਆਨ ਕਰਦਾ ਹੈ। ਚੋਰ,ਜਿਵੇਂ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ,ਸਿਰਫ ਚੋਰੀ ਕਰਨ,ਮਾਰਨ ਅਤੇ ਨਸ਼ਟ ਕਰਨ ਲਈ ਆਉਂਦਾ ਹੈ,ਜਦੋਂ ਕਿ ਮਸੀਹ ਚੋਖਾ ਜੀਵਨ ਦੇਣ ਲਈ ਆਉਂਦਾ ਹੈ।
ਦੁਸ਼ਮਣ ਹਰ ਕੀਮਤ'ਤੇ ਬਹਾਲੀ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਕਿਉਂਕਿ ਬਹਾਲ ਮਸੀਹੀ ਇਨਕਲਾਬੀ ਹੋਵੇਗਾ!
ਉਹ ਤੁਹਾਨੂੰ ਭਰੋਸਾ ਦਿਵਾਉਂਦਾ ਹੈ ਕਿ ਤੁਹਾਡੀ ਭਾਵਨਾਤਮਕ ਸਿਹਤ ਕੋਈ ਮਾਇਨੇ ਨਹੀਂ ਰੱਖਦੀ। ਉਹ ਤੁਹਾਨੂੰ ਆਪਣਾ ਮੂੰਹ ਬੰਦ ਰੱਖਣ ਲਈ ਉਤਸ਼ਾਹਿਤ ਕਰੇਗਾ ਅਤੇ ਤੁਹਾਨੂੰ ਭਰੋਸਾ ਦਿਵਾਉਂਦਾ ਹੈ ਕਿ ਤੁਹਾਡੀਆਂ ਸਮੱਸਿਆਵਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਦੂਜੇ ਲੋਕਾਂ ਦੀਆਂ ਸਮੱਸਿਆਵਾਂ ਤੁਹਾਡੇ ਨਾਲੋਂ ਵੱਡੀਆਂ ਹਨ। ਉਹ ਤੁਹਾਨੂੰ ਥੋੜ੍ਹੇ ਸਮੇਂ ਦੀ ਖੁਸ਼ੀ ਨਾਲ ਅੰਨ੍ਹਾ ਕਰ ਦੇਵੇਗਾ ਤਾਂ ਜੋ ਤੁਸੀਂ ਸਥਾਈ ਅਨੰਦ ਤੋਂ ਖੁੰਝ ਜਾਵੋ।
ਚੋਖਾ ਜੀਵਨ ਉਹ ਹੁੰਦਾ ਹੈ ਜਿੱਥੇ ਸਾਡੀ ਆਤਮਾ ਵਧਦੀ-ਫੁੱਲਦੀ ਹੈ - ਜ਼ਰੂਰੀ ਨਹੀਂ ਕਿ ਜਿੱਥੇ ਕੋਈ ਉਲਝਨ ਨਾ ਹੋਵੇ,ਸਾਰੇ ਦਰਦ ਦੂਰ ਹੋ ਗਏ ਹੋਣ ਜਾਂ ਅਧੂਰਾ ਮੁਕੰਮਲ ਹੋ ਗਿਆ ਹੋਵੇ। ਇਸ ਦੀ ਬਜਾਇ,ਇਹ ਇੱਕ ਅਜਿਹਾ ਜੀਵਨ ਹੈ ਜਿੱਥੇ ਸਾਡੀ ਅੰਦਰੂਨੀ ਮਨੁੱਖਤਾ ਨੂੰ ਪਰਮੇਸ਼ੁਰ ਦੀ ਆਤਮਾ ਦੁਆਰਾ ਮੁੜ ਸੁਰਜੀਤ ਅਤੇ ਬਹਾਲ ਕੀਤਾ ਜਾਂਦਾ ਹੈ ਤਾਂ ਜੋ ਅਸੀਂ ਜਿਸ ਦਾ ਵੀ ਸਾਹਮਣਾ ਕਰੀਏ ਉਸ ਨੂੰ ਸੰਭਾਲ ਸਕੀਏ - ਭਾਵੇਂ ਇਹ ਮੌਤ ਦੀ ਵਾਦੀ ਹੋਵੇ ਜਾਂ ਦੁਸ਼ਮਣ ਦਾ ਹਮਲਾ।
ਇਹ ਤੁਹਾਡੇ'ਤੇ ਨਿਰਭਰ ਕਰਦਾ ਹੈ।
ਜੇ ਤੁਸੀਂ ਇੱਕ ਚੋਖਾ ਜੀਵਨ ਜੀਣਾ ਚਾਹੁੰਦੇ ਹੋ,ਤਾਂ ਤੁਹਾਨੂੰ ਪਰਮੇਸ਼ੁਰ ਨੂੰ ਤੁਹਾਨੂੰ ਅੰਦਰੋਂ ਬਾਹਰੋਂ ਬਹਾਲ ਕਰਨ ਦੀ ਇਜਾਜ਼ਤ ਦੇਣ ਦੀ ਲੋੜ ਹੈ। ਦੁਸ਼ਮਣ ਤੁਹਾਡੀ ਬਹੁਤਾਤ ਨੂੰ ਚੋਰੀ ਕਰਨ,ਤੁਹਾਡੀ ਖੁਸ਼ੀ ਨੂੰ ਨਸ਼ਟ ਕਰਨ ਅਤੇ ਤੁਹਾਡੀ ਸ਼ਾਂਤੀ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰੇਗਾ,ਜਦੋਂ ਕਿ ਯਿਸੂ,ਅੱਛਾ ਅਯਾਲੀ ਉਹ ਸਭ ਕੁਝ ਅਤੇ ਹੋਰ ਬਹੁਤ ਕੁਝ ਨੂੰ ਬਹਾਲ ਕਰਨ ਲਈ ਸਭ ਕੁਝ ਕਰੇਗਾ।
ਵਿਚਾਰ ਕਰੋ:
ਕੀ ਤੁਸੀਂ ਚੋਖੀ ਜਿੰਦਗੀ ਜੀ ਰਹੇ ਹੋ ਜੋ ਤੁਹਾਡੀ ਹੋਣੀ ਚਾਹੀਦੀ ਹੈ?ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਨੂੰ ਕੀ ਰੋਕ ਰਿਹਾ ਹੈ?
ਇਸ ਦੇ ਲਈ ਪ੍ਰਾਰਥਨਾ ਕਰੋ:
ਵਿਸ਼ਵਾਸ ਕਰੋ ਅਤੇ ਪ੍ਰਾਰਥਨਾ ਕਰੋ ਕਿ ਤੁਹਾਨੂੰ ਮਸੀਹ ਵਿੱਚ ਚੋਖਾ ਜੀਵਨ ਮਿਲੇ। ਪਰਮੇਸ਼ੁਰ ਨੂੰ ਉਹ ਸਾਲ ਬਹਾਲ ਕਰਨ ਲਈ ਪ੍ਰਾਰਥਨਾ ਕਰੋ ਜੋ ਦੁਸ਼ਮਣ ਨੇ ਤੁਹਾਡੇ ਤੋਂ ਚੋਰੀ ਕੀਤੇ ਹਨ।
读经计划介绍

ਪਰਮੇਸ਼ੁਰ ਦੀ ਆਤਮਾ ਸਾਡੇ ਰੋਜ਼ਾਨਾ ਨਵੀਨੀਕਰਣ ਅਤੇ ਰੂਪਾਂਤਰਣ ਵਿੱਚ ਸਰਗਰਮੀ ਨਾਲ ਸ਼ਾਮਲ ਹੈ ਤਾਂ ਜੋ ਅਸੀਂ ਯਿਸੂ ਵਾਂਗ ਹੋਰ ਜ਼ਿਆਦਾ ਉੱਭਰ ਸਕੀਏ। ਬਹਾਲੀ ਇਸ ਨਵਿਆਉਣ ਦੇ ਕੰਮ ਦਾ ਇੱਕ ਹਿੱਸਾ ਹੈ ਅਤੇ ਮਸੀਹੀ ਜੀਵਨ ਦਾ ਇੱਕ ਲੁੜੀਂਦਾ ਭਾਗ ਹੈ। ਇਸ ਤੋਂ ਬਿਨਾਂ, ਅਸੀਂ ਪੁਰਾਣੇ ਆਦਰਸ਼ਾਂ, ਰਵੱਈਏ, ਆਦਤਾਂ ਅਤੇ ਵਿਵਹਾਰ ਤੋਂ ਮੁਕਤ ਨਹੀਂ ਹੋ ਸਕਾਂਗੇ।
More