ਬਹਾਲੀ ਦੀ ਚੋਣ ਕਰਨਾ预览

ਬਹਾਲੀ ਦੀ ਚੋਣ ਕਰਨਾ

5天中的第3天

ਬਹਾਲੀ ਪਰਮੇਸ਼ੁਰ ਦਾ ਕੰਮ ਹੈ - ਹਾਲਾਂਕਿ ਸਾਨੂੰ ਇਸ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ

ਕਈ ਵਾਰ ਅਸੀਂ ਇਹ ਮੰਨ ਲੈਂਦੇ ਹਾਂ ਕਿ ਸਾਨੂੰ ਹੀ ਆਪਣੇ ਜੀਵਨ ਵਿੱਚ ਬਹਾਲੀ ਦਾ ਕੰਮ ਸ਼ੁਰੂ ਕਰਨਾ ਅਤੇ ਲਾਗੂ ਕਰਨਾ ਚਾਹੀਦਾ ਹੈ। ਸਵੈ-ਸੰਭਾਲ ਅਤੇ ਇਲਾਜ ਲਈ ਦੁਨੀਆ ਭਰ ਵਿੱਚ ਹਰ ਕਿਸਮ ਦੇ ਇਲਾਜ ਅਤੇ ਤਰੀਕੇ ਉਪਲਬਧ ਹਨ ਜੋ ਬਦਕਿਸਮਤੀ ਨਾਲ ਲੰਬੇ ਸਮੇਂ ਤੱਕ ਨਹੀਂ ਚੱਲਦੇ। ਉਹ ਪਰਮੇਸ਼ੁਰ ਹੈ ਜੋ ਬਹਾਲ ਕਰਦਾ ਹੈ ਅਤੇ ਜਦੋਂ ਉਹ ਅਜਿਹਾ ਕਰਦਾ ਹੈ ਤਾਂ ਅਣਗਿਣਤ ਤਰੀਕਿਆਂ ਨਾਲ ਸਾਡੀਆਂ ਜ਼ਿੰਦਗੀਆਂ ਨੂੰ ਬਿਹਤਰ ਬਣਾਉਂਦਾ ਹੈ। ਹਾਲਾਂਕਿ,ਪਰਮੇਸ਼ੁਰ ਨੂੰ ਸਾਨੂੰ ਬਹਾਲ ਕਰਨ ਲਈ,ਸਾਨੂੰ ਆਪਣੀ ਭੂਮਿਕਾ ਵਫ਼ਾਦਾਰੀ ਨਾਲ ਨਿਭਾਉਣੀ ਪਏਗੀ ਜਿਸ ਲਈ ਸਾਨੂੰ ਹੇਠ ਲਿਖੀਆਂ ਤਿੰਨ ਚੀਜ਼ਾਂ ਕਰਨ ਦੀ ਜ਼ਰੂਰਤ ਹੈ:

1.ਕਬੂਲ ਕਰੋ ਕਿ ਯਿਸੂ ਸਾਡਾ ਅਯਾਲੀ ਹੈ

ਜਿਵੇਂ ਇੱਕ ਅਯਾਲੀ ਜਾਣਦਾ ਹੈ ਕਿ ਉਸ ਦੀਆਂ ਭੇਡਾਂ ਲਈ ਕਿਹੜਾ ਘਾਹ ਸਭ ਤੋਂ ਵਧੀਆ ਹੈ,ਯਿਸੂ ਬਹੁਤ ਹਿਫ਼ਾਜਤ ਅਤੇ ਦਇਆ ਨਾਲ ਸਾਡੀ ਅਗਵਾਈ ਕਰਦਾ ਹੈ। ਆਪਣੇ ਭਰੋਸੇਮੰਦ ਸੋਟੇ ਅਤੇ ਲਾਠੀ ਨਾਲ,ਅਯਾਲੀ ਆਪਣੀਆਂ ਭੇਡਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਂਦਾ ਹੈ। ਜਦੋਂ ਸ਼ੈਤਾਨ ਅਤੇ ਉਸ ਦੀਆਂ ਫ਼ੌਜਾਂ ਸਾਡੇ ਉੱਤੇ ਹਮਲਾ ਕਰਦੀਆਂ ਹਨ,ਤਾਂ ਯਿਸੂ ਸਾਡਾ ਉਗਰ ਰਖਵਾਲਾ ਹੁੰਦਾ ਹੈ। ਸੱਚਮੁੱਚ ਕੋਈ ਹੋਰ ਸਾਡੀਆਂ ਵਿਅਕਤੀਗਤ ਜ਼ਰੂਰਤਾਂ ਦੇ ਅਧਾਰ ਤੇ ਸਾਨੂੰ ਭੋਜਨ ਨਹੀਂ ਦੇ ਸਕਦਾ ਹੈ,ਹਰ ਖੇਤਰ ਵਿੱਚ ਸਾਡੀ ਅਗਵਾਈ ਨਹੀਂ ਕਰ ਸਕਦਾ ਹੈ,ਅਤੇ ਸਾਨੂੰ ਖ਼ਤਰੇ ਤੋਂ ਨਹੀਂ ਬਚਾ ਸਕਦਾ ਹੈ। ਯਿਸੂ ਅਸਲ ਵਿੱਚ ਅੱਛਾ ਅਯਾਲੀ ਹੈ।

2.ਪਿਤਾ ਦੇ ਪਿਆਰ ਵਿੱਚ ਆਰਾਮ ਪਾਓ

ਜ਼ਬੂਰ23ਆਇਤ2ਦਾ ਪੈਸ਼ਨ ਬਾਈਬਲ ਅਨੁਵਾਦ ਕਹਿੰਦਾ ਹੈ, "ਉਹ ਮੈਨੂੰ ਆਪਣੇ ਵਡਮੁੱਲੇ ਪਿਆਰ ਵਿੱਚ ਆਰਾਮਦਾਇਕ ਸਥਾਨ ਦਿੰਦਾ ਹੈ .."

ਸਾਡੇ ਲਈ ਪਰਮੇਸ਼ੁਰ ਦੇ ਪਿਆਰ ਵਿੱਚ ਆਰਾਮ ਕਰਨਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਜ਼ਿੰਦਗੀ ਕਈ ਵਾਰ ਤੁਹਾਡੇ ਬਾਦਬਾਨ ਵਿੱਚੋਂ ਹਵਾ ਕੱਢ ਦਿੰਦੀ ਹੈ ਜਾਂ ਤੁਹਾਨੂੰ ਫਰਸ਼'ਤੇ ਡੇਗ ਦਿੰਦੀ ਹੈ। ਜੇ ਤੁਹਾਨੂੰ ਇੱਕ ਚੰਗੇ ਪਰਮੇਸ਼ੁਰ ਦੇ ਪਿਆਰ ਦੀ ਲਗਾਤਾਰ ਯਾਦ ਨਾ ਦਿਵਾਈ ਜਾਵੇ,ਤਾਂ ਤੁਸੀਂ ਆਪਣੇ ਆਪ ਨੂੰ ਉਦਾਸੀ ਜਾਂ ਨਿਰਾਸ਼ਾ ਵਿੱਚ ਡੁੱਬਦਾ ਪਾਓਗੇ।

3.ਪਵਿੱਤਰ ਆਤਮਾ ਦੇ ਬਰਕਰਾਰ ਮਸਹ ਦਾ ਅਨੁਭਵ ਕਰੋ

ਆਇਤ5ਦਾ ਪੈਸ਼ਨ ਅਨੁਵਾਦ ਕਹਿੰਦਾ ਹੈ, “ਭਾਵੇਂ ਮੇਰੇ ਦੁਸ਼ਮਣ ਲੜਨ ਦੀ ਹਿੰਮਤ ਕਰਦੇ ਹਨ ਤੁਸੀਂ ਮੇਰੀ ਸੁਆਦੀ ਦਾਅਵਤ ਬਣਦੇ ਹੋ। ਤੁਸੀਂ ਮੈਨੂੰ ਆਪਣੀ ਪਵਿੱਤਰ ਆਤਮਾ ਦੀ ਖੁਸ਼ਬੂ ਨਾਲ ਮਸਹ ਕਰਦੇ ਹੋ;ਤੁਸੀਂ ਮੈਨੂੰ ਉਹ ਸਭ ਕੁਝ ਦਿੰਦੇ ਹੋ ਜੋ ਮੈਂ ਤੁਹਾਡੇ ਵਿੱਚੋਂ ਪੀ ਸਕਦਾ ਹਾਂ,ਜਦੋਂ ਤੱਕ ਮੇਰਾ ਪਿਆਲਾ ਭਰ ਨਾ ਜਾਵੇ।”

ਅਸੀਂ ਪਵਿੱਤਰ ਆਤਮਾ ਤੋਂ ਭਰੇ ਬਿਨਾਂ ਨਿੱਜੀ ਬਹਾਲੀ ਦਾ ਅਨੁਭਵ ਨਹੀਂ ਕਰਾਂਗੇ। ਜਿੰਨਾ ਤੁਸੀਂ ਕਦੇ ਜਾਣਦੇ ਸੀ ਕਿ ਤੁਹਾਨੂੰ ਚੰਗਿਆਈ ਦੀ ਲੋੜ ਹੈ ਉਸ ਤੋਂ ਵੀ ਵੱਧ ਗਹਿਰੇ ਤਰੀਕਿਆਂ ਨਾਲ ਉਹ ਠੀਕ ਹੋਣ ਵਿੱਚ ਮਦਦ ਕਰੇਗਾ। ਜਿੱਥੇ ਵੀ ਤੁਸੀਂ ਜਾਓਗੇ ਉਹ ਤੁਹਾਡੇ ਦੁਆਰਾ ਮਸੀਹ ਦੀ ਖੁਸ਼ਬੂ ਫੈਲਾਏਗਾ ਅਤੇ ਤੁਸੀਂ ਫਿਰ ਕਦੇ ਹਾਰ,ਉਦੇਸ਼ਹੀਣਤਾ,ਅਪਰਵਾਨਗੀ ਜਾਂ ਕੁੜੱਤਣ ਦੀ ਗੰਧ ਲੈ ਕੇ ਨਹੀਂ ਚੱਲੋਗੇ!

ਵਿਚਾਰ ਕਰੋ:

ਤੁਸੀਂ ਆਪਣੇ ਬਚਾਉ,ਮਾਰਗਦਰਸ਼ਨ ਅਤੇ ਨਿਰਬਾਹ ਲਈ ਕਿਸ ਵੱਲ ਤੱਕਿਆ ਹੈ?ਕੀ ਉਹ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦੇ ਯੋਗ ਹਨ?

ਇਸ ਦੇ ਲਈ ਪ੍ਰਾਰਥਨਾ ਕਰੋ:

ਯਿਸੂ ਨੂੰ ਆਪਣਾ ਅੱਛਾ ਅਯਾਲੀ ਬਣਨ ਲਈ ਬੇਨਤੀ ਕਰੋ,ਆਪਣੇ ਆਪ ਨੂੰ ਤੁਹਾਡੇ ਲਈ ਪਿਤਾ ਦੇ ਪਿਆਰ ਵਿੱਚ ਆਰਾਮ ਕਰਨ ਦਿਓ,ਅਤੇ ਪਵਿੱਤਰ ਆਤਮਾ ਨੂੰ ਤੁਹਾਨੂੰ ਨਵਾਂ ਮਸਹ ਕਰਨ ਲਈ ਸੱਦਾ ਦਿਓ।

读经计划介绍

ਬਹਾਲੀ ਦੀ ਚੋਣ ਕਰਨਾ

ਪਰਮੇਸ਼ੁਰ ਦੀ ਆਤਮਾ ਸਾਡੇ ਰੋਜ਼ਾਨਾ ਨਵੀਨੀਕਰਣ ਅਤੇ ਰੂਪਾਂਤਰਣ ਵਿੱਚ ਸਰਗਰਮੀ ਨਾਲ ਸ਼ਾਮਲ ਹੈ ਤਾਂ ਜੋ ਅਸੀਂ ਯਿਸੂ ਵਾਂਗ ਹੋਰ ਜ਼ਿਆਦਾ ਉੱਭਰ ਸਕੀਏ। ਬਹਾਲੀ ਇਸ ਨਵਿਆਉਣ ਦੇ ਕੰਮ ਦਾ ਇੱਕ ਹਿੱਸਾ ਹੈ ਅਤੇ ਮਸੀਹੀ ਜੀਵਨ ਦਾ ਇੱਕ ਲੁੜੀਂਦਾ ਭਾਗ ਹੈ। ਇਸ ਤੋਂ ਬਿਨਾਂ, ਅਸੀਂ ਪੁਰਾਣੇ ਆਦਰਸ਼ਾਂ, ਰਵੱਈਏ, ਆਦਤਾਂ ਅਤੇ ਵਿਵਹਾਰ ਤੋਂ ਮੁਕਤ ਨਹੀਂ ਹੋ ਸਕਾਂਗੇ।

More