ਤੁਹਾਡਾ ਸਭ ਤੋਂ ਉੱਤਮ ਨਿਵੇਸ਼!预览

ਤੁਹਾਡਾ ਸਭ ਤੋਂ ਉੱਤਮ ਨਿਵੇਸ਼!

5天中的第5天

“ਹਰ ਰੋਜ਼ ਪਰਮੇਸ਼ੁਰ ਦੇ ਸਿਧਾਂਤ ਲਾਗੂ ਕਰੋ”

"ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।" ਜ਼ਬੂਰ 119:105

ਮਸੀਹੀ ਲੋਕਾਂ ਲਈ, ਪਰਮੇਸ਼ੁਰ ਦਾ ਬਚਨ ਕਦੇ-ਕਦੇ ਹਨੇਰੀ ਜਾਪਣ ਵਾਲੀ ਦੁਨੀਆਂ ਵਿੱਚ ਚਾਨਣ ਦੇਣ ਵਾਲੀ ਸ਼ਕਤੀ ਪ੍ਰਦਾਨ ਕਰਦਾ ਹੈ। ਪਰਮੇਸ਼ੁਰ ਦਾ ਬਚਨ ਚਾਨਣ ਦਾ ਸਰੋਤ ਸਿਰਫ਼ ਤਾਂ ਹੀ ਬਣੇਗਾ ਜੇਕਰ ਅਸੀਂ ਇਸ ਦੀਆਂ ਸੱਚਾਈਆਂ ਪ੍ਰਤੀ ਖੁੱਲ੍ਹੇ ਹਾਂ ਅਤੇ ਇਸ ਨੂੰ ਆਪਣੇ ਜੀਵਨਾਂ ਵਿੱਚ ਡੂੰਘਾਈ ਨਾਲ ਪ੍ਰਵੇਸ਼ ਕਰਨ ਦੇਵਾਂਗੇ। ਯਿਸੂ ਇਸ ਦਾ ਵਰਣਨ ਮੱਤੀ ਵਿੱਚ ਪਾਏ ਜਾਣ ਵਾਲੇ ਇੱਕ ਦ੍ਰਿਸ਼ਟਾਂਤ ਵਿੱਚ ਕਰਦਾ ਹੈ:

"ਵੇਖੋ ਇੱਕ ਬੀਜਣ ਵਾਲਾ ਬੀਜਣ ਨੂੰ ਨਿੱਕਲਿਆ। ਅਤੇ ਉਹ ਦੇ ਬੀਜਦਿਆਂ ਕੁਝ ਪਹੇ ਵੱਲ ਕਿਰ ਪਿਆ ਅਤੇ ਪੰਛੀ ਆਣ ਕੇ ਉਹ ਨੂੰ ਚੁਗ ਗਏ। ਅਤੇ ਕੁਝ ਪਥਰੇਲੀ ਜ਼ਮੀਨ ਵਿੱਚ ਕਿਰਿਆ ਜਿੱਥੇ ਉਹ ਨੂੰ ਬਹੁਤੀ ਮਿੱਟੀ ਨਾ ਮਿਲੀ ਅਰ ਡੂੰਘੀ ਮਿੱਟੀ ਨਾ ਮਿਲਨ ਕਰਕੇ ਉਹ ਛੇਤੀ ਉੱਗ ਪਿਆ। ਪਰ ਜਾਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ। ਅਤੇ ਕੁਝ ਕੰਡਿਆਲਿਆਂ ਵਿੱਚ ਕਿਰਿਆ ਅਤੇ ਕੰਡਿਆਲਿਆਂ ਨੇ ਵਧ ਕੇ ਉਹ ਨੂੰ ਦਬਾ ਲਿਆ। ਅਤੇ ਕੁਝ ਚੰਗੀ ਜ਼ਮੀਨ ਵਿੱਚ ਕਿਰਿਆ ਅਤੇ ਫਲਿਆ ਕੁਝ ਸੌ ਗੁਣਾ ਕੁਝ ਸੱਠ ਗੁਣਾ ਕੁਝ ਤੀਹ ਗੁਣਾ।" ਮੱਤੀ 13:3-8

ਕਹਾਣੀ ਵਿੱਚ ਬੀਜ ਬਾਈਬਲ ਨੂੰ ਦਰਸਾਉਂਦਾ ਹੈ ਅਤੇ ਜ਼ਮੀਨ ਦੀਆਂ ਵੱਖੋ ਵੱਖਰੀਆਂ ਹਾਲਤਾਂ ਪਰਮੇਸ਼ੁਰ ਦੇ ਬਚਨ ਨੂੰ ਪ੍ਰਾਪਤ ਕਰਨ ਲਈ ਸਾਡੀ ਤਿਆਰੀ ਅਤੇ ਇੱਛਾ ਨੂੰ ਦਰਸਾਉਂਦੀਆਂ ਹਨ। ਧਿਆਨ ਦਿਓ ਕਿ ਕਿਸਾਨ ਦੁਆਰਾ ਬੀਜੇ ਗਏ ਸਾਰੇ ਬੀਜਾਂ ਨੇ ਉਹ ਨਤੀਜਾ ਨਹੀਂ ਦਿੱਤਾ ਜਿਸ ਦੀ ਉਹ ਭਾਲ ਕਰ ਰਿਹਾ ਸੀ; ਸਿਵਾਏ ਉਸ ਬੀਜ ਤੋਂ ਜੋ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ ਸੀ। ਕਹਾਣੀ ਦੀ ਯਿਸੂ ਦੀ ਵਿਆਖਿਆ ਦੇ ਲਈ ਮੱਤੀ 13:18-23 ਪੜ੍ਹੋ। ਆਪਣੇ ਜੀਵਨਾਂ ਵਿੱਚ “ਚੰਗੀ ਜ਼ਮੀਨ” ਵਿਕਸਿਤ ਕਰਨ ਦਾ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੇ ਵਿਚਾਰਾਂ ਵਿੱਚ ਪ੍ਰਵੇਸ਼ ਕਰਨ ਅਤੇ ਆਪਣੇ ਦਿਲ ਦੇ ਮਨੋਰਥਾਂ ਅਤੇ ਰਵੱਈਆਂ ਨੂੰ ਪ੍ਰਭਾਵਿਤ ਕਰਨ ਦੇਈਏ।

“ਕਿਉਂ ਜੋ ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।" ਇਬਰਾਨੀਆਂ 4:12

ਅਤੇ ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਦੀ ਸਾਡੀ ਇੱਛਾ ਵੀ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਮੁੱਖ ਹੈ:

“ਪਰ ਬਚਨ ਉੱਤੇ ਅਮਲ ਕਰਨ ਵਾਲੇ ਹੋਵੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਨਿਰੇ ਸੁਣਨ ਵਾਲੇ ਹੀ ਨਾ ਹੋਵੋ।” ਯਾਕੂਬ 1:22

ਪਰਮੇਸ਼ੁਰ ਦੇ ਬਚਨ ਨੂੰ ਸਾਡੇ ਵਿਚਾਰਾਂ ਵਿੱਚ ਪ੍ਰਵੇਸ਼ ਕਰਨ ਅਤੇ ਆਪਣੇ ਅੰਤਹਕਰਨ ਨੂੰ ਆਕਾਰ ਦੇਣ ਦੁਆਰਾ, ਅਸੀਂ ਹਰ ਰੋਜ਼ ਲਏ ਜਾਣ ਵਾਲੇ ਫ਼ੈਸਲਿਆਂ ਲਈ ਆਪਣੇ ਰਵੱਈਆਂ ਅਤੇ ਇਰਾਦਿਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਜਾਂਚ ਕਰ ਸਕਦੇ ਹਾਂ। ਜਦੋਂ ਅਸੀਂ ਅਜਿਹਾ ਕਰਦੇ ਹਾਂ, ਤਾਂ ਉਸ ਦਾ ਬਚਨ ਜੀਵਨ ਜਿਉਣ ਲਈ ਸਾਡਾ ਸਭ ਤੋਂ ਪ੍ਰਭਾਵਸ਼ਾਲੀ ਮਾਰਗਦਰਸ਼ਕ ਬਣ ਜਾਂਦਾ ਹੈ।

"ਪਰ ਜਿਹ ਨੇ ਪੂਰੀ ਸ਼ਰਾ ਨੂੰ ਅਰਥਾਤ ਅਜ਼ਾਦੀ ਦੀ ਸ਼ਰਾ (ਪਰਮੇਸ਼ੁਰ ਦੇ ਬਚਨ) ਨੂੰ ਗੌਹ ਨਾਲ ਵੇਖਿਆ ਅਤੇ ਵੇਖਦਾ ਰਹਿੰਦਾ ਹੈ ਉਹ ਇਹੋ ਜਿਹਾ ਸੁਣਨ ਵਾਲਾ ਨਹੀਂ ਹੈ ਜਿਹੜਾ ਭੁੱਲ ਜਾਵੇ ਸਗੋਂ ਕਰਮ ਦਾ ਕਰਤਾ ਹੋ ਕੇ ਆਪਣੇ ਕੰਮ ਵਿੱਚ ਧੰਨ ਹੋਵੇਗਾ।" ਯਾਕੂਬ 1:25

ਆਪਣੇ ਜੀਵਨ ਵਿੱਚ ਪਰਮੇਸ਼ੁਰ ਦੇ ਬਚਨ ਦੇ ਬੀਜ ਬੀਜਣ ਲਈ ਉਤਸ਼ਾਹਿਤ ਹੋਵੋ; ਇਸ ਨੂੰ ਹਰ ਰੋਜ਼ ਪੜ੍ਹਨਾ, ਸਮਝਣਾ ਅਤੇ ਲਾਗੂ ਕਰਨਾ। ਬਰਕਤ ਦੀ ਇੱਕ ਭਰਪੂਰ ਫ਼ਸਲ ਤੁਹਾਡੀ ਉਡੀਕ ਕਰ ਰਹੀ ਹੈ!

读经计划介绍

ਤੁਹਾਡਾ ਸਭ ਤੋਂ ਉੱਤਮ ਨਿਵੇਸ਼!

ਇੱਕ ਮੁਬਾਰਕ ਅਤੇ ਚੋਖਾ ਲਾਭ ਪ੍ਰਾਪਤ ਕਰਨ ਦੀ ਸ਼ੁਰੂਆਤ ਸਹੀ ਨਿਵੇਸ਼ ਨਾਲ ਹੁੰਦੀ ਹੈ। ਜੇ ਤੁਸੀਂ ਇੱਕ ਨਵੇਂ ਵਿਸ਼ਵਾਸੀ ਹੋ, ਤਾਂ ਤੁਹਾਡੇ ਵਿਸ਼ਵਾਸ ਵਿੱਚ ਪਰਮੇਸ਼ੁਰ ਦੇ ਬਚਨ ਦੇ ਨਿਯਮਤ ਸੇਵਨ ਨਾਲੋਂ ਵੱਡਾ ਕੋਈ ਨਿਵੇਸ਼ ਨਹੀਂ ਹੋ ਸਕਦਾ। ਹਰ ਰੋਜ਼ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਨ, ਸਮਝਣ ਅਤੇ ਲਾਗੂ ਕਰਨ ਵਿੱਚ ਤੁਹਾਡੀ ਮਦਦ ਕਰਨ ਦੇ ਲਈ ਇੱਥੋਂ ਸ਼ੁਰੂ ਕਰੋ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।

More