ਤੁਹਾਡਾ ਸਭ ਤੋਂ ਉੱਤਮ ਨਿਵੇਸ਼!预览

“ਬਾਈਬਲ ਦੀ ਸੰਖੇਪ ਜਾਣਕਾਰੀ”
ਬਾਈਬਲ ਸਦੀਵੀ ਸਿਧਾਂਤਾਂ, ਸਪੱਸ਼ਟ ਹਿਦਾਇਤਾਂ ਅਤੇ ਇੱਕ ਮਸੀਹੀ ਵਜੋਂ ਸੰਤੁਲਿਤ, ਸੰਪੂਰਨ ਅਤੇ ਮੁਬਾਰਕ ਜੀਵਨ ਜੀਉਣ ਦੀਆਂ ਢੁੱਕਵੀਆਂ ਉਦਾਹਰਣਾਂ ਨਾਲ ਭਰੀ ਹੋਈ ਹੈ। ਅਸਲ ਵਿੱਚ, ਬਦਲਦੇ ਸਮੇਂ ਅਤੇ ਰੁੱਤਾਂ ਦੇ ਬਾਵਜੂਦ, ਪਰਮੇਸ਼ੁਰ ਦਾ ਬਚਨ ਕਦੇ ਵੀ ਅਪ੍ਰਸੰਗਿਕ ਨਹੀਂ ਹੋਇਆ ਅਤੇ ਨਾ ਹੀ ਕਦੇ ਹੋਵੇਗਾ ਅਤੇ ਸਾਡੇ ਜੀਵਨ ਲਈ ਪਰਮੇਸ਼ੁਰ ਦੇ ਉਦੇਸ਼ ਨੂੰ ਪੂਰਾ ਕਰਨ ਲਈ ਸਾਨੂੰ ਤਿਆਰ ਕਰਨ ਅਤੇ ਸੁਸੱਜਿਤ ਕਰਨ ਲਈ ਉਪਲਬਧ ਹੈ।
"ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ, ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।" 2 ਤਿਮੋਥਿਉਸ 3:16-17
ਬਾਈਬਲ ਨੂੰ ਪਰਮੇਸ਼ੁਰ ਦਾ ਇੱਕ ਗੂੜ੍ਹਾ ਲਿਖਤੀ ਪ੍ਰਗਟਾਵਾ ਅਤੇ ਉਹ ਸਭ ਕੁਝ ਮੰਨਿਆ ਜਾ ਸਕਦਾ ਹੈ ਜੋ ਉਹ ਮਨੁੱਖਜਾਤੀ ਨੂੰ ਦਰਸਾਉਂਦਾ ਹੈ। ਇਸ ਦੇ ਅਰਥ ਨੂੰ ਪਰਿਭਾਸ਼ਿਤ ਕਰਨ ਵਿੱਚ ਮਦਦ ਲਈ ਹੇਠਾਂ ਕੁਝ ਗੱਲਾਂ ਹਨ:
1 - ਬਾਈਬਲ ਪਰਮੇਸ਼ੁਰ ਦੇ ਪਿਆਰ ਦਾ ਸਪੱਸ਼ਟ ਪ੍ਰਗਟਾਵਾ ਹੈ। ਇਹ ਉਸ ਦੇ ਗੁਣਾਂ ਅਤੇ ਚਰਿੱਤਰ, ਉਸ ਦੀ ਗੱਲਬਾਤ ਅਤੇ ਹੁਕਮਾਂ ਅਤੇ ਅੰਤ ਵਿੱਚ ਅੱਜ ਤੱਕ ਇਸ ਧਰਤੀ ਤੇ ਜਨਮੇ ਹਰ ਵਿਅਕਤੀ ਲਈ ਉਸ ਦੇ ਪਿਆਰ ਦੇ ਪੂਰਨ ਪ੍ਰਗਟਾਵੇ ਦੀ ਗੱਲ ਕਰਦੀ ਹੈ।
2 - ਬਾਈਬਲ ਪਰਮੇਸ਼ੁਰ ਦੀ ਪ੍ਰੇਰਣਾ ਦੁਆਰਾ ਦਿੱਤੀ ਗਈ ਹੈ। ਜਦ ਕਿ ਬਾਈਬਲ ਦੀਆਂ 66 ਪੁਸਤਕਾਂ ਸਰੀਰਕ ਤੌਰ ਤੇ ਬਹੁਤ ਸਾਰੇ ਲੇਖਕਾਂ ਦੁਆਰਾ ਲਿਖੀਆਂ ਗਈਆਂ ਸਨ, ਤਾਂ ਵੀ ਹਰੇਕ ਵਿਅਕਤੀ ਨੇ ਜੋ ਵੀ ਲਿਖਿਆ ਉਹ ਲਿਖਣ ਲਈ ਉਸ ਨੂੰ ਸਿੱਧੇ ਤੌਰ ਤੇ ਪਵਿੱਤਰ ਆਤਮਾ ਦੇ ਰਾਹੀਂ ਪਰਮੇਸ਼ੁਰ ਦੁਆਰਾ ਪ੍ਰੇਰਿਤ ਕੀਤਾ ਗਿਆ ਸੀ।
3 - ਬਾਈਬਲ ਸਾਡੇ ਜੀਵਨ ਲਈ ਪਰਮੇਸ਼ੁਰ ਦਾ ਅਧਿਕਾਰ ਹੈ। ਅੰਤ ਵਿੱਚ, ਕਿਉਂਕਿ ਬਾਈਬਲ ਮਨੁੱਖਜਾਤੀ ਲਈ ਪਰਮੇਸ਼ੁਰ ਦੀਆਂ "ਪੱਤਰੀਆਂ" ਹਨ ਅਤੇ ਇਸ ਦੇ ਅੰਦਰ ਲਿਖੀਆਂ ਗਈਆਂ ਲਿਖਤਾਂ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀਆਂ ਗਈਆਂ ਹਨ, ਇਸ ਲਈ ਉਸ ਦਾ ਬਚਨ ਸਾਡੇ ਜੀਵਨ ਉੱਤੇ ਉਹੀ ਅਧਿਕਾਰ ਰੱਖਦਾ ਹੈ ਜੋ ਪਰਮੇਸ਼ੁਰ ਖੁਦ ਰੱਖਦਾ ਹੈ।
ਪਰਮੇਸ਼ੁਰ ਦਾ ਬਚਨ ਪਰਮੇਸ਼ੁਰ ਵਿੱਚ ਸਾਡੇ ਆਤਮਿਕ ਵਿਕਾਸ ਅਤੇ ਪਰਿਪੱਕਤਾ ਦੀਆਂ ਸਭ ਤੋਂ ਮਹੱਤਵਪੂਰਣ ਨੀਹਾਂ ਵਿੱਚੋਂ ਇੱਕ ਹੈ। ਸਾਡੇ ਜੀਵਨ ਵਿੱਚ ਪਰਮੇਸ਼ੁਰ ਦੇ ਬਚਨ ਦੇ ਬੀਜਾਂ ਨੂੰ ਪੂਰੀ ਤਰ੍ਹਾਂ ਵਧਣ ਦੇਣ ਲਈ, ਸਾਨੂੰ ਇਸ ਨੂੰ ਪੜ੍ਹ ਕੇ, ਇਸ ਬਾਰੇ ਆਪਣੀ ਸਮਝ ਵਿਕਸਤ ਕਰਨ ਅਤੇ ਫਿਰ ਇਸ ਨੂੰ ਆਪਣੇ ਜੀਵਨਾਂ ਵਿੱਚ ਲਾਗੂ ਕਰਨ ਦੁਆਰਾ ਉਨ੍ਹਾਂ ਬੀਜਾਂ ਨੂੰ ਬੀਜਣ ਦੀ ਲੋੜ ਹੈ।
读经计划介绍

ਇੱਕ ਮੁਬਾਰਕ ਅਤੇ ਚੋਖਾ ਲਾਭ ਪ੍ਰਾਪਤ ਕਰਨ ਦੀ ਸ਼ੁਰੂਆਤ ਸਹੀ ਨਿਵੇਸ਼ ਨਾਲ ਹੁੰਦੀ ਹੈ। ਜੇ ਤੁਸੀਂ ਇੱਕ ਨਵੇਂ ਵਿਸ਼ਵਾਸੀ ਹੋ, ਤਾਂ ਤੁਹਾਡੇ ਵਿਸ਼ਵਾਸ ਵਿੱਚ ਪਰਮੇਸ਼ੁਰ ਦੇ ਬਚਨ ਦੇ ਨਿਯਮਤ ਸੇਵਨ ਨਾਲੋਂ ਵੱਡਾ ਕੋਈ ਨਿਵੇਸ਼ ਨਹੀਂ ਹੋ ਸਕਦਾ। ਹਰ ਰੋਜ਼ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਨ, ਸਮਝਣ ਅਤੇ ਲਾਗੂ ਕਰਨ ਵਿੱਚ ਤੁਹਾਡੀ ਮਦਦ ਕਰਨ ਦੇ ਲਈ ਇੱਥੋਂ ਸ਼ੁਰੂ ਕਰੋ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।
More