ਯਿਸ਼ੂ ਦੇ ਨਾਲ ਰੂਬਰੂ 预览

ਯਿਸ਼ੂ ਦੇ ਨਾਲ ਰੂਬਰੂ

40天中的第38天

ਯਿਸੂ ਇੱਕ ਅਜਿਹੇ ਅਪਰਾਧ ਲਈ ਸਲੀਬ'ਤੇ ਚੜਿਆ ਸੀ ਜੋ ਉਸ ਨੇ ਨਹੀਂ ਕੀਤਾ ਸੀ। ਉਹ ਉਹਨਾਂ ਲੋਕਾਂ ਲਈ ਸਲੀਬ ਤੇ ਚੜਿਆ ਜੋ ਨਹੀਂ ਜਾਣਦੇ ਸਨ ਕਿ ਉਹਨਾਂ ਨੇ ਕੀ ਕੀਤਾ ਹੈ।ਆਪਣੇ ਅੰਤਮ ਪਲਾਂ ਵਿੱਚ,ਯਿਸੂ ਨੇ ਇੱਕ ਹੋਰ ਅਪਰਾਧੀ ਨਾਲ ਗੱਲਬਾਤ ਕੀਤੀ ਜੋ ਉਸਦੇ ਨਾਲ ਲਟਕਿਆ ਹੋਇਆ ਸੀ। ਇਹ ਵਿਅਕਤੀ ਇਸ ਗੱਲ ਤੋਂ ਜਾਣੂ ਸੀ ਕਿ ਯਿਸੂ ਕੌਣ ਹੈ ਅਤੇ ਉਸਦਾ ਅਪਰਾਧੀਆਂ ਦੇ ਨਾਲ ਮਾਰਿਆ ਜਾਣਾ ਕਿੰਨੀ ਬੇਇਨਸਾਫ਼ੀ ਸੀ। ਯਿਸੂ ਨੂੰ ਕੀਤੀ ਉਸ ਦੀ ਬੇਨਤੀ ਨੇ ਉਸ ਦੀ ਤਕਦੀਰ ਨੂੰ ਹਮੇਸ਼ਾ ਲਈ ਬਦਲ ਦਿੱਤਾ। ਜਦੋਂ ਯਿਸੂ ਆਪਣੇ ਰਾਜ ਵਿੱਚ ਪ੍ਰਵੇਸ਼ ਕਰੇ ਤਾਂ ਉਸਨੇ ਉਸਨੂੰ ਯਾਦ ਕਰਨ ਲਈ ਕਿਹਾ। ਯਿਸੂ ਨੇ ਉਸਨੂੰ ਦੱਸਿਆ ਕਿ ਉਹ ਫਿਰਦੌਸ (ਸਵਰਗ) ਵਿੱਚ ਇਕੱਠੇ ਹੋਣਗੇ। ਕਿੰਨਾ ਵੱਡਾ ਇਕਰਾਰ! ਯਿਸੂ ਵਿੱਚ ਹਰੇਕ ਵਿਸ਼ਵਾਸੀ ਲਈ ਇਹੀ ਮੰਜ਼ਿਲ ਹੈ ਬਸ਼ਰਤੇ ਉਹ ਮਜ਼ਬੂਤ​​ਰਹਿਣ ਅਤੇ ਅੰਤ ਤੱਕ ਸਹਿਣ ਕਰਨ।

ਆਪਣੇ ਆਪ ਨੂੰ ਪੁੱਛਣ ਲਈ ਸਵਾਲ::
ਕੀ ਤੁਹਾਨੂੰ ਯਿਸੂ ਵਿੱਚ ਸਦੀਪਕ ਜੀਵਨ ਦਾ ਭਰੋਸਾ ਹੈ?
ਕੀ ਤੁਹਾਨੂੰ ਦੁਬਾਰਾ ਆਪਣਾ ਜੀਵਨ ਪੂਰੀ ਤਰ੍ਹਾਂ ਉਸ ਨੂੰ ਸੌਂਪਣ ਦੀ ਲੋੜ ਹੈ?

读经计划介绍

ਯਿਸ਼ੂ ਦੇ ਨਾਲ ਰੂਬਰੂ

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।

More