ਯਿਸ਼ੂ ਦੇ ਨਾਲ ਰੂਬਰੂ 预览

ਯਿਸ਼ੂ ਦੇ ਨਾਲ ਰੂਬਰੂ

40天中的第36天

ਇਹ ਅਜੀਬ ਹੈ ਕਿ ਇਸ ਔਰਤ ਨੂੰ ਲੋਕਾਂ ਦੀ ਭੀੜ ਦੁਆਰਾ ਜਨਤਕ ਤੌਰ'ਤੇ ਨਿਆਉਂ ਸੁਣਾਉਣ ਲਈ ਯਿਸੂ ਕੋਲ ਖਿੱਚ ਕਿ ਲਿਆਂਦਾ ਜਾਂਦਾ ਹੈ ਜੋ ਸੰਪੂਰਨ ਤੋਂ ਬਹੁਤ ਦੂਰ ਸਨ। ਔਰਤ ਸ਼ਰਮ ਅਤੇ ਦੋਸ਼ ਵਿਚ ਕੰਬ ਰਹੀ ਹੋਵੇਗੀ ਜਦੋਂ ਯਿਸੂ ਨੇ ਝੁਕ ਕੇ ਅਤੇ ਜ਼ਮੀਨ'ਤੇ ਕੁਝ ਲਿਖ ਕੇ ਉਸ ਤੋਂ ਧਿਆਨ ਹਟਾ ਦਿੱਤਾ। ਉਸ ਨੇ ਆਖਿਆ ਕਿ ਭੀੜ ਵਿਚਲੇ ਬੇਗੁਨਾਹ ਲੋਕ ਉਸ ਨੂੰ ਪੱਥਰ ਮਾਰਨਾ ਸ਼ੁਰੂ ਕਰ ਦੇਣ। ਇਕ-ਇਕ ਕਰਕੇ ਲੋਕ ਸਿਰਫ਼ ਔਰਤ ਨੂੰ ਹੀ ਉਥੇ ਛੱਡ ਕੇ ਉਥੋਂ ਨਿਕਲ ਗਏ। ਯਿਸੂ ਨੇ ਉਸ ਨੂੰ ਬਰੀ ਕਰ ਦਿੱਤਾ ਪਰ ਉਹ ਬਿਨਾਂ ਕਿਸੇ ਸ਼ਰਤ ਦੇ ਅਜਿਹਾ ਨਹੀਂ ਕਰਦਾ- “ਜਾਹ, ਏਦੋਂ ਅੱਗੇ ਫੇਰ ਪਾਪ ਨਾ ਕਰੀਂ”।

ਯਿਸ਼ੂ ਕਿਰਪਾ ਅਤੇ ਸੱਚ ਦਾ ਪ੍ਰਤੀਕ ਸੀ।ਯਿਸ਼ੂ ਨੇ ਕਿਸੇ ਨੂੰ ਦੰਡ ਦੀ ਆਗਿਆ ਨਹੀਂ ਦਿੱਤੀ ਪਰ ਉਹ ਉਹਨਾਂ ਨੂੰ ਦੋਸ਼ੀ ਠਹਿਰਾਉਣ ਤੋਂ ਪਿੱਛੇ ਨਹੀਂ ਹਟਿਆ।ਪਵਿੱਤਰ ਆਤਮਾ ਅੱਜ ਵੀ ਇਹੀ ਕੰਮ ਕਰਦਾ ਹੈ।ਪਵਿੱਤਰ ਆਤਮਾ ਸਾਨੂੰ ਉਨ੍ਹਾਂ ਪਾਪੀ ਪ੍ਰਵਿਰਤੀਆਂ ਤੋਂ ਸੁਚੇਤ ਕਰਕੇ ਸੱਚੀ ਤੋਬਾ ਕਰਨ ਲਈ ਅਤੇ ਪਖੰਡੀ ਅਤੇ ਅਲੋਚਨਾਤਮਕ ਹੋਣ ਤੋਂ ਵੀ ਬਚਾਏਗਾ।

ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਕੀ ਮੈਂ ਦੂਜਿਆਂ ਦਾ ਨਿਆਉ ਕਰ ਰਿਹਾ ਹਾਂ?
ਕੀ ਮੈਂ ਦੂਸਰਿਆਂ ਦਾ ਨਿਆਉ ਨਾ ਕਰਨ ਅਤੇ ਆਪਣੀ ਜ਼ਿੰਦਗੀ ਨੂੰ ਨੇੜਿਓਂ ਦੇਖਣ ਲਈ ਵਚਨਬੱਧ ਹੋ ਸਕਦਾ ਹਾਂ?

读经计划介绍

ਯਿਸ਼ੂ ਦੇ ਨਾਲ ਰੂਬਰੂ

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।

More