ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ 预览

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

40天中的第20天

ਲੂਕਾ ਦੀ ਇੰਜੀਲ ਦਾ ਅੰਤ ਯੀਸੂ ਅਤੇ ਉਨ੍ਹਾਂ ਦੇ ਸਾਰੇ ਚੇਲੇ ਮਿਲ ਕੇ ਇਕ ਹੋਰ ਖਾਣਾ ਸਾਂਝਾ ਕਰਦੇ ਹੋਏ ਕਰਦੇ ਹਨ। ਉਨ੍ਹਾਂ ਦੇ ਦੁਬਾਰਾ ਜ਼ਿੰਦਾ ਕੀਤੇ ਗਏ ਸ਼ਰੀਰ ਤੋਂ ਹਰ ਕੋਈ ਹੈਰਾਨ ਹੈ। ਉਹ ਦੇਖਦੇ ਹਨ ਕਿ ਉਹ ਅਜੇ ਵੀ ਇੱਕ ਮਨੁੱਖ ਹੀ ਹਨ,ਪਰ ਉਹ ਉਸ ਤੋਂ ਵੀ ਵੱਧ ਹਨ। ਉਹ ਮੌਤ ਵਿੱਚੋਂ ਲੰਘੇ ਹਨ ਅਤੇ ਦੂਜੇ ਪਾਸਿਓਂ ਤੁਰਦੇ, ਗੱਲ ਕਰਦੇ, ਨਵੀਂ ਬਣਤਰ ਵਾਂਗ ਬਾਹਰ ਆਏ। ਫਿਰ ਯੀਸੂ ਨੇ ਉਨ੍ਹਾਂ ਨੂੰ ਇਹ ਹੈਰਾਨੀਜਨਕ ਖ਼ਬਰ ਸੁਣਾਈ। ਉਹ ਉਨ੍ਹਾਂ ਨੂੰ ਉਹੀ ਬ੍ਰਹਮ ਸ਼ਕਤੀ ਦੇਣ ਜਾ ਰਹੇ ਹਨ ਜਿਸਨੇ ਉਨਾਂ ਨੂੰ ਕਾਇਮ ਰੱਖਿਆ, ਤਾਂ ਜੋ ਉਹ ਬਾਹਰ ਜਾ ਸਕਣ ਅਤੇ ਉਨ੍ਹਾਂ ਦੇ ਰਾਜ ਦੀ ਖੁਸ਼ਖਬਰੀ ਨੂੰ ਹੋਰ ਲੋਕਾਂ ਨਾਲ ਸਾਂਝਾ ਕਰ ਸਕਣ। ਇਸ ਤੋਂ ਬਾਅਦ, ਲੂਕਾ ਸਾਨੂੰ ਦੱਸਦੇ ਹਨ ਕਿ ਯੀਸੂ ਨੂੰ ਸਵਰਗ ਵਿੱਚ ਲਿਜਾਇਆ ਗਿਆ ਸੀ, ਜਿਸ ਨੂੰ ਯਹੂਦੀ ਰੱਬ ਦਾ ਸਿੰਘਾਸਣ ਸਮਝਦੇ ਸਨ। ਯੀਸੂ ਦੇ ਪੈਰੋਕਾਰ ਯੀਸੂ ਦੀ ਪੂਜਾ ਕਰਨਾ ਨਹੀਂ ਰੋਕ ਸਕਦੇ। ਉਹ ਯਰੂਸ਼ਲਮ ਵਾਪਸ ਆ ਗਏ ਅਤੇ ਖੁਸ਼ੀ ਨਾਲ ਉਸ ਬ੍ਰਹਮ ਸ਼ਕਤੀ ਦਾ ਇੰਤਜ਼ਾਰ ਕਰਨ ਲਗੇ ਜਿਸਦਾ ਯੀਸੂ ਨੇ ਵਾਅਦਾ ਕੀਤਾ ਸੀ। ਲੂਕਾ ਫਿਰ ਆਪਣੀ ਅਗਲੀ ਚਿੱਠੀ, ਕਰਤੱਬ ਦੀ ਕਿਤਾਬ ਵਿੱਚ ਇਸ ਕਹਾਣੀ ਨੂੰ ਜਾਰੀ ਰੱਖਦੇ ਹਨ। ਇਹ ਉਹ ਥਾਂ ਹੈ ਜਿਸਦੀ ਉਹ ਮਹਾਂਕਾਵਿ ਕਹਾਣੀ ਦੱਸਦੀ ਹੈ ਕਿ ਕਿਵੇਂ ਯੀਸੂ ਦੇ ਪੈਰੋਕਾਰਾਂ ਨੇ ਪਰਮੇਸ਼ੁਰ ਦੀ ਸ਼ਕਤੀ ਪ੍ਰਾਪਤ ਕੀਤੀ ਅਤੇ ਖੁਸ਼ਖਬਰੀ ਨੂੰ ਦੁਨੀਆਂ ਵਿੱਚ ਲਿਆਂਦਾ।

读经计划介绍

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।

More