Fò sí àkóónú

ਕਹਾਉਤਾਂ 14

14
1ਬੁੱਧਵਾਨ ਔਰਤ ਆਪਣਾ ਘਰ ਬਣਾਉਂਦੀ ਹੈ,
ਪਰ ਮੂਰਖ ਆਪਣੇ ਹੱਥਾਂ ਨਾਲ ਉਸ ਨੂੰ ਢਾਹ ਦਿੰਦੀ ਹੈ।
2ਜਿਹੜਾ ਯਾਹਵੇਹ ਤੋਂ ਡਰਦਾ ਹੈ ਉਹ ਸਿੱਧੀ ਚਾਲ ਚੱਲਦਾ ਹੈ,
ਪਰ ਜਿਹੜੇ ਉਸ ਨੂੰ ਤੁੱਛ ਜਾਣਦੇ ਹਨ ਉਹ ਆਪਣੇ ਰਾਹਾਂ ਵਿੱਚ ਭਟਕਦੇ ਹਨ।
3ਮੂਰਖ ਦੇ ਮੂੰਹ ਵਿੱਚ ਹੰਕਾਰ ਦੀ ਲਾਠੀ ਹੈ,
ਪਰ ਬੁੱਧਵਾਨ ਦੇ ਬੁੱਲ੍ਹ ਉਹਨਾਂ ਦੀ ਰੱਖਿਆ ਕਰਦੇ ਹਨ।
4ਜਿੱਥੇ ਬਲਦ ਨਹੀਂ ਉੱਥੇ ਖੁਰਲੀ ਖਾਲੀ ਹੈ,
ਪਰ ਬਲਦ ਦੇ ਬਲ ਨਾਲ ਭਰਪੂਰ ਫ਼ਸਲ ਹੁੰਦੀ ਹੈ।
5ਇੱਕ ਇਮਾਨਦਾਰ ਗਵਾਹ ਧੋਖਾ ਨਹੀਂ ਦਿੰਦਾ,
ਪਰ ਝੂਠਾ ਗਵਾਹ ਝੂਠ ਬੋਲਦਾ ਹੈ।
6ਮਜ਼ਾਕ ਕਰਨ ਵਾਲਾ ਬੁੱਧ ਨੂੰ ਭਾਲਦਾ ਹੈ ਪਰ ਉਸ ਨੂੰ ਕੁਝ ਨਹੀਂ ਮਿਲਦਾ,
ਪਰ ਸਮਝਦਾਰ ਨੂੰ ਗਿਆਨ ਅਸਾਨੀ ਨਾਲ ਮਿਲਦਾ ਹੈ।
7ਮੂਰਖ ਤੋਂ ਦੂਰ ਰਹੋ,
ਕਿਉਂ ਜੋ ਤੁਸੀਂ ਉਹਨਾਂ ਦੇ ਬੁੱਲ੍ਹਾਂ ਤੋਂ ਗਿਆਨ ਨਾ ਪਾਓਗੇ।
8ਸਿਆਣੇ ਦੀ ਬੁੱਧ ਇਹ ਹੈ ਕਿ ਉਹ ਆਪਣੇ ਰਾਹਾਂ ਨੂੰ ਸਮਝੇ,
ਪਰ ਮੂਰਖਾਂ ਦੀ ਮੂਰਖਤਾਈ ਧੋਖਾ ਹੈ।
9ਮੂਰਖ ਤਾਂ ਪਾਪ ਦੇ ਬਦਲੇ ਦਾ ਮਜ਼ਾਕ ਉਡਾਉਂਦੇ ਹਨ,
ਪਰ ਨੇਕ ਲੋਕਾਂ ਵਿੱਚ ਸਦਭਾਵਨਾ ਪਾਈ ਜਾਂਦੀ ਹੈ।
10ਹਰ ਇੱਕ ਦਿਲ ਆਪਣੀ ਕੁੜੱਤਣ ਨੂੰ ਜਾਣਦਾ ਹੈ,
ਅਤੇ ਕੋਈ ਵੀ ਉਸਦੀ ਖੁਸ਼ੀ ਸਾਂਝੀ ਨਹੀਂ ਹੋ ਸਕਦਾ।
11ਦੁਸ਼ਟਾਂ ਦਾ ਘਰ ਨਾਸ ਹੋ ਜਾਵੇਗਾ,
ਪਰ ਨੇਕ ਲੋਕਾਂ ਦਾ ਤੰਬੂ ਆਬਾਦ ਰਹੇਗਾ।
12ਇੱਕ ਅਜਿਹਾ ਰਾਹ ਹੈ ਜੋ ਸਹੀ ਜਾਪਦਾ ਹੈ,
ਪਰ ਅੰਤ ਵਿੱਚ ਉਹ ਮੌਤ ਵੱਲ ਲੈ ਜਾਂਦਾ ਹੈ।
13ਹਾਸੇ ਵਿੱਚ ਵੀ ਦਿਲ ਦੁਖੀ ਰਹਿੰਦਾ ਹੈ,
ਅਤੇ ਅਨੰਦ ਦਾ ਅੰਤ ਸੋਗ ਵਿੱਚ ਹੋ ਸਕਦਾ ਹੈ।
14ਅਵਿਸ਼ਵਾਸੀਆਂ ਨੂੰ ਉਹਨਾਂ ਦੇ ਚਾਲ-ਚਲਣ ਦਾ ਪੂਰਾ ਫਲ ਦਿੱਤਾ ਜਾਵੇਗਾ,
ਅਤੇ ਭਲੇ ਮਨੁੱਖਾਂ ਨੂੰ ਉਹਨਾਂ ਦਾ ਫਲ ਦਿੱਤਾ ਜਾਵੇਗਾ।
15ਭੋਲੇ ਲੋਕ ਹਰ ਇੱਕ ਗੱਲ ਨੂੰ ਸੱਚ ਮੰਨਦੇ ਹਨ,
ਪਰ ਸਿਆਣਾ ਆਪਣੇ ਕਦਮਾਂ ਵੱਲ ਧਿਆਨ ਦਿੰਦਾ ਹੈ।
16ਬੁੱਧਵਾਨ ਯਾਹਵੇਹ ਤੋਂ ਡਰਦਾ ਹੈ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ,
ਪਰ ਮੂਰਖ ਗਰਮ ਹੈ ਅਤੇ ਫਿਰ ਵੀ ਸੁਰੱਖਿਅਤ ਮਹਿਸੂਸ ਕਰਦਾ ਹੈ।
17ਇੱਕ ਜਲਦੀ ਗੁੱਸਾ ਕਰਨ ਵਾਲਾ ਮਨੁੱਖ ਮੂਰਖਤਾ ਭਰਿਆ ਕੰਮ ਕਰਦਾ ਹੈ,
ਅਤੇ ਬੁਰੀਆਂ ਯੋਜਨਾਵਾਂ ਬਣਾਉਣ ਵਾਲੇ ਨੂੰ ਨਫ਼ਰਤ ਕੀਤੀ ਜਾਂਦੀ ਹੈ।
18ਭੋਲੇ ਲੋਕ ਮੂਰਖਤਾ ਦੇ ਵਾਰਸ ਹਨ,
ਪਰ ਸਿਆਣਿਆ ਨੂੰ ਗਿਆਨ ਦਾ ਤਾਜ ਦਿੱਤਾ ਜਾਂਦਾ ਹੈ।
19ਬੁਰੇ ਲੋਕ ਭਲਿਆ ਦੇ ਅੱਗੇ,
ਅਤੇ ਦੁਸ਼ਟ ਧਰਮੀਆਂ ਦੇ ਬੂਹੇ ਅੱਗੇ ਝੁਕਦੇ ਹਨ।
20ਗਰੀਬ ਆਪਣੇ ਗੁਆਂਢੀ ਤੋਂ ਵੀ ਦੂਰ ਰਹਿੰਦੇ ਹਨ,
ਪਰ ਅਮੀਰਾਂ ਦੇ ਬਹੁਤ ਸਾਰੇ ਮਿੱਤਰ ਹੁੰਦੇ ਹਨ।
21ਆਪਣੇ ਗੁਆਂਢੀ ਨੂੰ ਤੁੱਛ ਜਾਣਨਾ ਪਾਪ ਹੈ,
ਪਰ ਮੁਬਾਰਕ ਹੈ ਉਹ ਜਿਹੜਾ ਲੋੜਵੰਦਾਂ ਉੱਤੇ ਦਯਾ ਕਰਦਾ ਹੈ।
22ਭਲਾ, ਬੁਰਿਆਈ ਦੀ ਸਾਜਿਸ਼ ਕਰਨ ਵਾਲੇ ਕੁਰਾਹੇ ਨਹੀਂ ਪੈ ਜਾਂਦੇ?
ਪਰ ਜਿਹੜੇ ਚੰਗੇ ਕੰਮ ਦੀ ਯੋਜਨਾ ਬਣਾਉਂਦੇ ਹਨ, ਉਹ ਪਿਆਰ ਅਤੇ ਵਫ਼ਾਦਾਰੀ ਪਾਉਂਦੇ ਹਨ।
23ਮਿਹਨਤ ਦਾ ਲਾਭ ਹੁੰਦਾ ਹੈ,
ਪਰ ਫਾਲਤੂ ਗੱਲਾਂ ਗਰੀਬੀ ਵੱਲ ਲੈ ਜਾਂਦੀਆਂ ਹਨ।
24ਬੁੱਧਵਾਨਾਂ ਦੀ ਦੌਲਤ ਉਹਨਾਂ ਦਾ ਮੁਕਟ ਹੈ,
ਪਰ ਮੂਰਖਾਂ ਦੀ ਮੂਰਖਤਾ ਨਿਰੀ ਮੂਰਖਤਾਈ ਹੀ ਹੈ।
25ਇੱਕ ਸੱਚਾ ਗਵਾਹ ਜਾਨ ਬਚਾਉਂਦਾ ਹੈ,
ਪਰ ਝੂਠਾ ਗਵਾਹ ਧੋਖੇਬਾਜ਼ ਹੈ।
26ਜੋ ਕੋਈ ਯਾਹਵੇਹ ਤੋਂ ਡਰਦਾ ਹੈ ਇੱਕ ਸੁਰੱਖਿਅਤ ਕਿਲ੍ਹਾ ਹੈ,
ਅਤੇ ਉਹ ਉਹਨਾਂ ਦੇ ਬੱਚਿਆਂ ਲਈ ਪਨਾਹ ਹੋਵੇਗੀ।
27ਯਾਹਵੇਹ ਦਾ ਡਰ ਜੀਵਨ ਦਾ ਸੋਤਾ ਹੈ,
ਜੋ ਇੱਕ ਮਨੁੱਖ ਨੂੰ ਮੌਤ ਦੇ ਫੰਦਿਆਂ ਵਿੱਚੋਂ ਮੋੜਦਾ ਹੈ।
28ਵੱਡੀ ਆਬਾਦੀ ਰਾਜੇ ਦੀ ਸ਼ਾਨ ਹੈ,
ਪਰ ਪਰਜਾ ਤੋਂ ਬਿਨਾਂ ਇੱਕ ਰਾਜਕੁਮਾਰ ਬਰਬਾਦ ਹੋ ਜਾਂਦਾ ਹੈ।
29ਧੀਰਜ ਰੱਖਣ ਵਾਲੇ ਕੋਲ ਬਹੁਤ ਸਮਝ ਹੈ,
ਪਰ ਜੋ ਕ੍ਰੋਧ ਕਰਨ ਵਾਲਾ ਹੈ ਉਹ ਮੂਰਖਤਾ ਦਾ ਪ੍ਰਦਰਸ਼ਨ ਕਰਦਾ ਹੈ।
30ਸ਼ਾਂਤੀ ਵਾਲਾ ਦਿਲ ਸਰੀਰ ਨੂੰ ਜੀਵਨ ਦਿੰਦਾ ਹੈ,
ਪਰ ਈਰਖਾ ਹੱਡੀਆਂ ਨੂੰ ਸਾੜਦੀ ਹੈ।
31ਜਿਹੜਾ ਗਰੀਬਾਂ ਉੱਤੇ ਜ਼ੁਲਮ ਕਰਦਾ ਹੈ ਉਹ ਆਪਣੇ ਸਿਰਜਣਹਾਰ ਨੂੰ ਨਫ਼ਰਤ ਕਰਦਾ ਹੈ,
ਪਰ ਜਿਹੜਾ ਲੋੜਵੰਦਾਂ ਉੱਤੇ ਦਯਾ ਕਰਦਾ ਹੈ ਉਹ ਪਰਮੇਸ਼ਵਰ ਦਾ ਆਦਰ ਕਰਦਾ ਹੈ।
32ਜਦੋਂ ਬਿਪਤਾ ਆਉਂਦੀ ਹੈ ਤਾਂ ਦੁਸ਼ਟ ਹੇਠਾਂ ਲਿਆਏ ਜਾਂਦੇ ਹਨ,
ਪਰ ਧਰਮੀ ਮੌਤ ਵਿੱਚ ਵੀ ਪਰਮੇਸ਼ਵਰ ਦੀ ਸ਼ਰਨ ਲੈਂਦੇ ਹਨ।
33ਸਿਆਣਪ ਬੁੱਧਵਾਨ ਦੇ ਦਿਲ ਵਿੱਚ ਵੱਸਦੀ ਹੈ
ਮੂਰਖਾਂ ਦੇ ਅੰਦਰ ਜੋ ਕੁਝ ਹੁੰਦਾ ਹੈ ਪ੍ਰਗਟ ਹੋ ਜਾਂਦਾ ਹੈ।
34ਧਾਰਮਿਕਤਾ ਕੌਮ ਨੂੰ ਉੱਚਾ ਕਰਦੀ ਹੈ,
ਪਰ ਪਾਪ ਕਿਸੇ ਸਮਾਜ ਨੂੰ ਦੋਸ਼ੀ ਠਹਿਰਾਉਂਦਾ ਹੈ।
35ਇੱਕ ਰਾਜਾ ਬੁੱਧਵਾਨ ਨੌਕਰ ਤੋਂ ਪ੍ਰਸੰਨ ਹੁੰਦਾ ਹੈ,
ਪਰ ਲੱਜਿਆਵਾਨ ਕਰਨ ਵਾਲੇ ਉੱਤੇ ਉਹ ਕ੍ਰੋਧਵਾਨ ਹੁੰਦਾ ਹੈ।