YouVersion logo
Dugme za pretraživanje

ਇਬਰਾਨੀਆਂ 2

2
ਧਿਆਨ ਦੇਣ ਦੀ ਚੇਤਾਵਨੀ
1ਇਸ ਲਈ ਜ਼ਰੂਰੀ ਹੈ ਕਿ ਜੋ ਸੱਚ ਅਸੀਂ ਸੁਣਿਆ ਹੈ, ਉਸ ਵੱਲ ਧਿਆਨ ਲਾਈਏ ਤਾਂ ਜੋ ਅਸੀਂ ਕਿਤੇ ਉਸ ਤੋਂ ਦੂਰ ਨਾ ਹੋ ਜਾਈਏ। 2ਕਿਉਂਕਿ ਜਦੋਂ ਦੂਤਾਂ ਦੁਆਰਾ ਸਾਡੇ ਬਜ਼ੁਰਗਾਂ ਨੂੰ ਬੋਲਿਆ ਗਿਆ ਸੰਦੇਸ਼ ਦ੍ਰਿੜ੍ਹ ਠਹਿਰਿਆ ਅਤੇ ਹਰ ਉਲੰਘਣਾ ਅਤੇ ਅਣ-ਆਗਿਆਕਾਰੀ ਨੂੰ ਇਸਦੀ ਸਹੀ ਸਜ਼ਾ ਮਿਲੀ, 3ਜੇ ਅਸੀਂ ਇਨ੍ਹੀ ਵੱਡੀ ਮੁਕਤੀ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਅਸੀਂ ਕਿਵੇਂ ਬਚਾਂਗੇ? ਇਹ ਮੁਕਤੀ ਜਿਸਦੀ ਪਹਿਲੀ ਵਾਰ ਪ੍ਰਭੂ ਦੁਆਰਾ ਘੋਸ਼ਣਾ ਕੀਤੀ ਗਈ ਸੀ ਅਤੇ ਸੁਣਨ ਵਾਲਿਆਂ ਦੁਆਰਾ ਇਸਦੀ ਪੁਸ਼ਟੀ ਕੀਤੀ ਗਈ ਸੀ। 4ਪਰਮੇਸ਼ਵਰ ਨੇ ਨਿਸ਼ਾਨੀਆਂ, ਅਚੰਭਿਆਂ ਅਤੇ ਵੱਖੋ ਵੱਖਰੇ ਚਮਤਕਾਰਾਂ ਦੁਆਰਾ ਅਤੇ ਪਵਿੱਤਰ ਆਤਮਾ ਦੇ ਵਰਦਾਨਾਂ ਦੁਆਰਾ ਉਸ ਦੀ ਇੱਛਾ ਅਨੁਸਾਰ ਇਸ ਦੀ ਗਵਾਹੀ ਦਿੱਤੀ।
ਯਿਸ਼ੂ ਦਾ ਪੂਰੀ ਤਰ੍ਹਾਂ ਮਨੁੱਖ ਬਣਨਾ
5ਪਰਮੇਸ਼ਵਰ ਨੇ ਆਉਣ ਵਾਲੇ ਸੰਸਾਰ ਨੂੰ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਸਵਰਗਦੂਤਾਂ ਦੇ ਅਧੀਨ ਨਹੀਂ ਕੀਤਾ ਹੈ। 6ਪਰ ਬਚਨ ਨੇ ਇਸ ਪ੍ਰਕਾਰ ਗਵਾਹੀ ਦਿੱਤੀ ਹੈ:
“ਮਨੁੱਖ ਹੈ ਹੀ ਕੀ ਜੋ ਤੂੰ ਉਹਨਾਂ ਨੂੰ ਯਾਦ ਰੱਖੇ,
ਮਨੁੱਖ ਦਾ ਪੁੱਤਰ ਹੈ ਹੀ ਕਿ ਜੋ ਤੂੰ ਉਸ ਦੀ ਚਿੰਤਾਂ ਕਰੇ?
7ਤੂੰ ਉਸ ਨੂੰ ਦੂਤਾਂ ਨਾਲੋਂ ਥੋੜ੍ਹੇ ਸਮੇਂ ਵਾਸਤੇ ਨੀਵਾਂ ਕੀਤਾ;
ਤੂੰ ਉਸ ਨੂੰ ਮਹਿਮਾ ਅਤੇ ਆਦਰ ਦਾ ਤਾਜ ਪਹਿਨਾਇਆ ਹੈ।
8ਅਤੇ ਸਭ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਹੈ।”
ਸਭ ਕੁਝ ਉਸ ਦੇ ਅਧੀਨ ਕਰ ਦਿੱਤਾ ਗਿਆ ਹੈ, ਪਰਮੇਸ਼ਵਰ ਨੇ ਅਜਿਹਾ ਕੁਝ ਨਹੀਂ ਛੱਡਿਆ ਜੋ ਉਸ ਦੇ ਅਧੀਨ ਨਾ ਹੋਵੇ। ਪਰ ਹੁਣ ਤੱਕ ਅਸੀਂ ਹਰ ਚੀਜ਼ ਨੂੰ ਉਸ ਦੇ ਅਧੀਨ ਨਹੀਂ ਵੇਖਦੇ।#2:8 ਜ਼ਬੂ 8:4-6; 1 ਕੁਰਿੰ 15:27 9ਪਰ ਅਸੀਂ ਯਿਸ਼ੂ ਨੂੰ ਵੇਖਦੇ ਹਾਂ, ਜਿਸ ਨੂੰ ਥੋੜੇ ਸਮੇਂ ਲਈ ਸਵਰਗਦੂਤਾਂ ਨਾਲੋਂ ਨੀਵਾਂ ਕੀਤਾ ਗਿਆ ਸੀ, ਹੁਣ ਮਹਿਮਾ ਅਤੇ ਆਦਰ ਨਾਲ ਤਾਜ ਪਹਿਨਾਇਆ ਗਿਆ ਹੈ ਕਿਉਂਕਿ ਉਸ ਨੇ ਮੌਤ ਦਾ ਸਾਹਮਣਾ ਕੀਤਾ ਸੀ, ਤਾਂ ਜੋ ਪਰਮੇਸ਼ਵਰ ਦੀ ਕਿਰਪਾ ਨਾਲ ਉਹ ਸਾਰਿਆਂ ਲਈ ਮੌਤ ਦਾ ਸਵਾਦ ਚੱਖ ਸਕੇ।
10ਪਰਮੇਸ਼ਵਰ ਦੇ ਬਹੁਤ ਸਾਰੇ ਪੁੱਤਰਾਂ ਅਤੇ ਧੀਆਂ ਨੂੰ ਮਹਿਮਾ ਵਿੱਚ ਲਿਆਉਣ ਲਈ, ਇਹ ਸਹੀ ਸੀ ਕਿ ਪਰਮੇਸ਼ਵਰ, ਜਿਸ ਦੇ ਲਈ ਅਤੇ ਜਿਸ ਦੇ ਦੁਆਰਾ ਸਭ ਕੁਝ ਮੌਜੂਦ ਹੈ, ਉਹਨਾਂ ਦੀ ਮੁਕਤੀ ਦੇ ਆਗੂ ਨੂੰ ਦੁੱਖ ਝੱਲਣ ਦੁਆਰਾ ਸਿੱਧ ਕਰੇ। 11ਉਹ ਜੋ ਪਵਿੱਤਰ ਕਰਦਾ ਹੈ ਅਤੇ ਉਹ ਸਾਰੇ ਜੋ ਪਵਿੱਤਰ ਕੀਤੇ ਜਾ ਰਹੇ ਹਨ ਇੱਕੋ ਪਿਤਾ ਦੇ ਬੱਚੇ ਹਨ। ਇਸੇ ਲਈ ਉਹਨਾਂ ਨੂੰ ਭਰਾ ਅਤੇ ਭੈਣ ਕਹਿਣ ਵਿੱਚ ਸ਼ਰਮ ਨਹੀਂ ਆਉਂਦੀ। 12ਯਿਸ਼ੂ ਪਰਮੇਸ਼ਵਰ ਨੂੰ ਕਹਿੰਦਾ ਹੈ,
“ਮੈਂ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਤੇਰਾ ਨਾਮ ਦੱਸਾਂਗਾ;
ਸਭਾ ਵਿੱਚ ਮੈਂ ਤੁਹਾਡੇ ਗੁਣ ਗਾਵਾਂਗਾ।”#2:12 ਜ਼ਬੂ 22:22
13ਅਤੇ ਫਿਰ,
“ਮੈਂ ਪਰਮੇਸ਼ਵਰ ਤੇ ਆਪਣਾ ਭਰੋਸਾ ਰੱਖਾਂਗਾ।”
ਅਤੇ ਫਿਰ ਉਹ ਕਹਿੰਦਾ ਹੈ,
“ਇਹ ਮੈਂ ਹਾਂ, ਅਤੇ ਉਹ ਬੱਚੇ ਜਿਹੜੇ ਪਰਮੇਸ਼ਵਰ ਨੇ ਮੈਨੂੰ ਦਿੱਤੇ ਹਨ।”#2:13 ਯਸ਼ਾ 8:17-18; 12:2
14ਕਿਉਂਕਿ ਬੱਚੇ ਮਾਸ ਅਤੇ ਖੂਨ ਦੇ ਹੁੰਦੇ ਹਨ, ਉਸ ਨੇ ਵੀ ਉਹਨਾਂ ਦੀ ਮਨੁੱਖਤਾ ਵਿੱਚ ਸਾਂਝ ਕੀਤੀ ਤਾਂ ਜੋ ਉਸ ਦੀ ਮੌਤ ਨਾਲ ਉਹ ਉਸ ਦੀ ਸ਼ਕਤੀ ਨੂੰ ਤੋੜ ਦੇਵੇ ਜਿਸ ਕੋਲ ਮੌਤ ਦੀ ਸ਼ਕਤੀ ਹੈ ਅਰਥਾਤ ਦੁਸ਼ਟ,#2:14 ਰੋਮਿ 8:3; ਕੁਲੁੱ 2:15 15ਅਤੇ ਉਹਨਾਂ ਲੋਕਾਂ ਨੂੰ ਅਜ਼ਾਦ ਕਰੇ ਜੋ ਆਪਣੀ ਸਾਰੀ ਜ਼ਿੰਦਗੀ ਮੌਤ ਦੇ ਡਰ ਨਾਲ ਗੁਲਾਮੀ ਵਿੱਚ ਫਸੇ ਹੋਏ ਸਨ। 16ਯਕੀਨਨ ਉਹ ਸਵਰਗਦੂਤਾਂ ਦੀ ਨਹੀਂ ਪਰ ਅਬਰਾਹਾਮ ਦੇ ਵੰਸ਼ ਦੀ ਸਹਾਇਤਾ ਕਰਦਾ ਹੈ।#2:16 ਯਸ਼ਾ 41:8-10; ਗਲਾ 3:29 17ਇਸ ਕਾਰਨ ਕਰਕੇ ਉਸ ਨੂੰ ਉਹਨਾਂ ਵਾਂਗ, ਹਰ ਤਰ੍ਹਾਂ ਨਾਲ ਪੂਰੀ ਤਰ੍ਹਾਂ ਮਨੁੱਖ ਬਣਨਾ ਪਿਆ, ਤਾਂ ਜੋ ਉਹ ਪਰਮੇਸ਼ਵਰ ਦੀ ਸੇਵਾ ਵਿੱਚ ਦਿਆਲੂ ਅਤੇ ਵਫ਼ਾਦਾਰ ਮਹਾਂ ਜਾਜਕ ਬਣ ਸਕੇ, ਅਤੇ ਉਹ ਲੋਕਾਂ ਦੇ ਪਾਪਾਂ ਦਾ ਪ੍ਰਾਸਚਿਤ ਕਰ ਸਕੇ। 18ਕਿਉਂਕਿ ਜਦੋਂ ਯਿਸ਼ੂ ਪਰਖਿਆ ਗਿਆ ਸੀ ਤਾਂ ਉਸ ਨੇ ਆਪ ਵੀ ਦੁੱਖ ਝੱਲਿਆ ਸੀ, ਉਹ ਉਹਨਾਂ ਲੋਕਾਂ ਦੀ ਸਹਾਇਤਾ ਕਰਨ ਦੇ ਯੋਗ ਹੈ ਜੋ ਪਰਖੇ ਜਾਂਦੇ ਹਨ।

Istaknuto

Kopiraj

Uporedi

Podeli

None

Želiš li da tvoje istaknuto bude sačuvano na svim tvojim uređajima? Kreiraj nalog ili se prijavi