ਇਬਰਾਨੀਆਂ 3
3
ਯਿਸ਼ੂ ਮੋਸ਼ੇਹ ਨਾਲੋਂ ਮਹਾਨ ਹਨ
1ਇਸ ਲਈ, ਪਵਿੱਤਰ ਭਰਾਵੋ ਅਤੇ ਭੈਣੋ, ਜੋ ਸਵਰਗੀ ਸੱਦੇ ਵਿੱਚ ਹਿੱਸਾ ਲੈਂਦੇ ਹੋ, ਯਿਸ਼ੂ ਵੱਲ ਧਿਆਨ ਕਰੋ, ਜਿਸ ਨੂੰ ਅਸੀਂ ਰਸੂਲ ਅਤੇ ਮਹਾਂ ਜਾਜਕ ਵਜੋਂ ਸਵੀਕਾਰ ਕਰਦੇ ਹਾਂ। 2ਉਹ ਉਸ ਵਿਅਕਤੀ ਪ੍ਰਤੀ ਵਫ਼ਾਦਾਰ ਸੀ ਜਿਸ ਨੇ ਉਸ ਨੂੰ ਨਿਯੁਕਤ ਕੀਤਾ ਸੀ, ਜਿਵੇਂ ਮੋਸ਼ੇਹ ਪਰਮੇਸ਼ਵਰ ਦੇ ਸਾਰੇ ਘਰ ਵਿੱਚ ਵਫ਼ਾਦਾਰ ਸੀ। 3ਯਿਸ਼ੂ ਨੂੰ ਮੋਸ਼ੇਹ ਨਾਲੋਂ ਵਧੇਰੇ ਸਨਮਾਨ ਦੇ ਯੋਗ ਪਾਇਆ ਗਿਆ ਹੈ, ਜਿਵੇਂ ਕਿ ਘਰ ਬਣਾਉਣ ਵਾਲੇ ਨੂੰ ਘਰ ਨਾਲੋਂ ਵੱਡਾ ਆਦਰ ਦਿੱਤਾ ਜਾਂਦਾ ਹੈ। 4ਕਿਉਂਕਿ ਹਰ ਘਰ ਤਾਂ ਕਿਸੇ ਨਾ ਕਿਸੇ ਨੇ ਬਣਾਇਆ ਹੈ, ਪਰ ਪਰਮੇਸ਼ਵਰ ਨੇ ਸਭ ਕੁਝ ਬਣਾਇਆ ਹੈ। 5“ਮੋਸ਼ੇਹ ਪਰਮੇਸ਼ਵਰ ਦੇ ਸਾਰੇ ਘਰ ਵਿੱਚ ਇੱਕ ਸੇਵਕ ਦੀ ਨਿਆਈਂ ਵਫ਼ਾਦਾਰ ਸੀ,” ਕਿ ਉਹ ਭਵਿੱਖ ਵਿੱਚ ਹੋਣ ਵਾਲੀਆਂ ਗੱਲਾਂ ਦੀ ਗਵਾਹੀ ਦੇਵੇ।#3:5 ਗਿਣ 12:7 6ਪਰ ਮਸੀਹ ਪੁੱਤਰ ਦੀ ਨਿਆਈਂ ਪਰਮੇਸ਼ਵਰ ਦੇ ਪਰਿਵਾਰ ਉੱਤੇ ਵਫ਼ਾਦਾਰ ਹੈ ਅਤੇ ਅਸੀਂ ਉਸ ਦਾ ਪਰਿਵਾਰ ਹਾਂ, ਜੇ ਸੱਚ-ਮੁੱਚ ਅਸੀਂ ਆਪਣੇ ਵਿਸ਼ਵਾਸ ਅਤੇ ਉਮੀਦ ਨੂੰ ਪੱਕੇ ਤੌਰ ਤੇ ਫੜੀ ਰੱਖਦੇ ਹਾਂ ਜਿਸ ਵਿੱਚ ਅਸੀਂ ਮਾਣ ਕਰਦੇ ਹਾਂ।
ਅਵਿਸ਼ਵਾਸ ਦੇ ਵਿਰੁੱਧ ਚੇਤਾਵਨੀ
7ਇਸ ਲਈ, ਜਿਵੇਂ ਪਵਿੱਤਰ ਆਤਮਾ ਕਹਿੰਦਾ ਹੈ:
“ਅੱਜ, ਜੇ ਤੁਸੀਂ ਉਸ ਦੀ ਆਵਾਜ਼ ਸੁਣੋ,
8ਅਤੇ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ
ਜਿਵੇਂ ਤੁਹਾਡੇ ਪੁਰਖਿਆਂ ਨੇ ਬਗਾਵਤ ਕੀਤੀ ਸੀ,
ਉਜਾੜ ਵਿੱਚ ਪਰੀਖਿਆ ਦੇ ਸਮੇਂ,
9ਜਿੱਥੇ ਤੁਹਾਡੇ ਪੁਰਖਿਆਂ ਨੇ ਚਾਲੀ ਸਾਲਾਂ ਤੱਕ,
ਮੇਰੇ ਮਹਾਨ ਕੰਮਾਂ ਨੂੰ ਵੇਖਣ ਤੋਂ ਬਾਅਦ ਵੀ ਮੈਨੂੰ ਪਰਖਿਆ ਅਤੇ ਜਾਂਚਿਆ।#3:9 ਕੂਚ 17:7; ਗਿਣ 20:2-5; 13
10ਇਸੇ ਕਰਕੇ ਮੈਂ ਉਸ ਪੀੜ੍ਹੀ ਨਾਲ ਗੁੱਸੇ ਸੀ;
ਮੈਂ ਕਿਹਾ, ‘ਉਹਨਾਂ ਦੇ ਦਿਲ ਹਮੇਸ਼ਾ ਕੁਰਾਹੇ ਪੈ ਜਾਂਦੇ ਹਨ,
ਅਤੇ ਉਹਨਾਂ ਨੇ ਮੇਰੇ ਰਾਹਾਂ ਨੂੰ ਨਹੀਂ ਜਾਣਿਆ।’
11ਇਸ ਲਈ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ,
‘ਉਹ ਕਦੇ ਵੀ ਮੇਰੇ ਆਰਾਮ ਵਿੱਚ ਦਾਖਲ ਨਹੀਂ ਹੋਣਗੇ।’ ”#3:11 ਗਿਣ 14:21-23; ਬਿਵ 1:34-35
12ਹੇ ਭਰਾਵੋ ਅਤੇ ਭੈਣੋ, ਇਸ ਵੱਲ ਧਿਆਨ ਦਿਓ ਕਿ ਤੁਹਾਡੇ ਵਿੱਚੋਂ ਕਿਸੇ ਦਾ ਵੀ ਪਾਪੀ, ਜਾਂ ਅਵਿਸ਼ਵਾਸੀ ਦਿਲ ਨਾ ਹੋਵੇ ਤਾਂ ਜੋ ਤੁਸੀਂ ਜਿਉਂਦੇ ਪਰਮੇਸ਼ਵਰ ਤੋਂ ਦੂਰ ਨਾ ਹੋ ਜਾਵੋ। 13ਪਰ ਰੋਜ਼ਾਨਾ ਇੱਕ-ਦੂਜੇ ਨੂੰ ਉਤਸ਼ਾਹਿਤ ਕਰੋ, ਜਿੰਨਾ ਚਿਰ ਇਸ ਨੂੰ “ਅੱਜ” ਦਾ ਦਿਨ ਕਿਹਾ ਜਾਂਦਾ ਹੈ, ਤਾਂ ਜੋ ਤੁਹਾਡੇ ਵਿੱਚੋਂ ਕੋਈ ਵੀ ਪਾਪ ਦੇ ਧੋਖੇ ਨਾਲ ਕਠੋਰ ਨਾ ਹੋਵੇ। 14ਅਸੀਂ ਮਸੀਹ ਵਿੱਚ ਸਾਂਝੀ ਹੋਣ ਲਈ ਆਏ ਹਾਂ, ਜੇ ਸੱਚ-ਮੁੱਚ ਅਸੀਂ ਆਪਣੇ ਅਸਲ ਵਿਸ਼ਵਾਸ ਨੂੰ ਅਖ਼ੀਰ ਤੱਕ ਦ੍ਰਿੜਤਾ ਨਾਲ ਫੜ੍ਹੀ ਰੱਖੀਏ। 15ਜਿਵੇਂ ਬਚਨ ਵਿੱਚ ਕਿਹਾ ਗਿਆ ਹੈ:
“ਅੱਜ, ਜੇ ਤੁਸੀਂ ਉਸ ਦੀ ਆਵਾਜ਼ ਸੁਣੋ,
ਅਤੇ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ
ਜਿਵੇਂ ਤੁਸੀਂ ਬਗਾਵਤ ਵਿੱਚ ਕੀਤਾ ਸੀ।”
16ਉਹ ਕੌਣ ਸਨ ਜਿਨ੍ਹਾਂ ਨੇ ਸੁਣਿਆ ਅਤੇ ਬਗਾਵਤ ਕੀਤੀ? ਕੀ ਉਹ ਸਾਰੇ ਇਸਰਾਏਲੀ ਨਹੀਂ ਸਨ ਜਿਨ੍ਹਾਂ ਨੂੰ ਮੋਸ਼ੇਹ ਨੇ ਮਿਸਰ ਦੇਸ਼ ਵਿੱਚੋਂ ਬਾਹਰ ਕੱਢਿਆ ਸੀ? 17ਅਤੇ ਉਹ ਕਿਸ ਨਾਲ ਚਾਲੀ ਸਾਲਾਂ ਤੋਂ ਗੁੱਸੇ ਸੀ? ਕੀ ਉਹਨਾਂ ਲੋਕਾਂ ਨਾਲ ਨਹੀਂ ਜਿਨ੍ਹਾਂ ਨੇ ਪਾਪ ਕੀਤਾ ਸੀ, ਜਿਨ੍ਹਾਂ ਦੇ ਸਰੀਰ ਉਜਾੜ ਵਿੱਚ ਨਾਸ਼ ਹੋ ਗਏ?#3:17 ਗਿਣ 14:29 18ਅਤੇ ਪਰਮੇਸ਼ਵਰ ਨੇ ਕਿਸ ਦੇ ਨਾਲ ਸਹੁੰ ਖਾਧੀ ਸੀ ਕਿ ਉਹ ਪਰਮੇਸ਼ਵਰ ਦੇ ਆਰਾਮ ਵਿੱਚ ਕਦੇ ਨਹੀਂ ਦਾਖਲ ਹੋਣਗੇ ਉਹਨਾਂ ਨਾਲ ਜਿਹੜੇ ਅਣ-ਆਗਿਆਕਾਰੀ ਸਨ?#3:18 ਜ਼ਬੂ 106:24-26 19ਇਸ ਲਈ ਅਸੀਂ ਵੇਖਦੇ ਹਾਂ ਕਿ ਉਹ ਉਹਨਾਂ ਦੇ ਅਵਿਸ਼ਵਾਸ ਦੇ ਕਾਰਨ ਆਰਾਮ ਦੀ ਜਗ੍ਹਾ ਦਾਖ਼ਲ ਨਾ ਹੋ ਸਕੇ।
Trenutno izabrano:
ਇਬਰਾਨੀਆਂ 3: PCB
Istaknuto
Kopiraj
Uporedi
Podeli
Želiš li da tvoje istaknuto bude sačuvano na svim tvojim uređajima? Kreiraj nalog ili se prijavi
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.