1
ਲੂਕਸ 24:49
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਮੈਂ ਤੁਹਾਨੂੰ ਭੇਜ ਰਿਹਾ ਹਾਂ ਜੋ ਮੇਰੇ ਪਿਤਾ ਨੇ ਵਾਅਦਾ ਕੀਤਾ ਹੈ; ਪਰ ਉਦੋਂ ਤੱਕ ਯੇਰੂਸ਼ਲੇਮ ਸ਼ਹਿਰ ਵਿੱਚ ਰਹੋ ਜਦੋਂ ਤੱਕ ਤੁਸੀਂ ਉੱਪਰੋਂ ਸ਼ਕਤੀ ਪ੍ਰਾਪਤ ਨਹੀਂ ਕਰ ਲੈਂਦੇ।”
Yenzanisa
Ongorora {{vhesi}}
2
ਲੂਕਸ 24:6
ਉਹ ਇੱਥੇ ਨਹੀਂ ਹੈ; ਉਹ ਜੀ ਉੱਠਿਆ ਹੈ! ਯਾਦ ਕਰੋ ਜਦੋਂ ਉਹ ਗਲੀਲ ਵਿੱਚ ਤੁਹਾਡੇ ਨਾਲ ਸੀ, ਉਸ ਨੇ ਤੁਹਾਨੂੰ ਕੀ ਕਿਹਾ ਸੀ
3
ਲੂਕਸ 24:31-32
ਤਦ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਯਿਸ਼ੂ ਨੂੰ ਪਛਾਣ ਲਿਆ, ਅਤੇ ਉਹ ਉਹਨਾਂ ਦੀ ਨਜ਼ਰ ਤੋਂ ਅਲੋਪ ਹੋ ਗਏ। ਉਹਨਾਂ ਨੇ ਇੱਕ-ਦੂਜੇ ਨੂੰ ਪੁੱਛਿਆ, “ਜਦੋਂ ਉਹ ਸਾਡੇ ਨਾਲ ਸੜਕ ਤੇ ਗੱਲ ਕਰ ਰਿਹਾ ਸੀ ਅਤੇ ਸਾਡੇ ਲਈ ਪੋਥੀਆਂ ਖੋਲ੍ਹ ਰਿਹਾ ਸੀ, ਤਾਂ ਕੀ ਸਾਡੇ ਦਿਲ ਅੰਦਰ ਨਹੀਂ ਸੜ ਰਹੇ?”
4
ਲੂਕਸ 24:46-47
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਪਵਿੱਤਰ ਸ਼ਾਸਤਰ ਵਿੱਚ ਇਹ ਲਿਖਿਆ ਹੈ: ਮਸੀਹ ਤਸੀਹੇ ਝੱਲਣਗੇ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਣਗੇ, ਅਤੇ ਯੇਰੂਸ਼ਲੇਮ ਤੋਂ ਸ਼ੁਰੂ ਕਰਦਿਆਂ ਸਾਰੀਆਂ ਕੌਮਾਂ ਵਿੱਚ ਉਸ ਦੇ ਨਾਮ ਉੱਤੇ ਪਾਪਾਂ ਦੀ ਮਾਫ਼ੀ ਲਈ ਪਛਤਾਵੇ ਦਾ ਪ੍ਰਚਾਰ ਕੀਤਾ ਜਾਵੇਗਾ।
5
ਲੂਕਸ 24:2-3
ਉਹਨਾਂ ਨੇ ਉੱਥੇ ਆ ਕੇ ਵੇਖਿਆ ਕਿ ਕਬਰ ਤੋਂ ਪੱਥਰ ਹਟਿਆ ਹੋਇਆ ਸੀ, ਪਰ ਜਦੋਂ ਉਹ ਕਬਰ ਦੇ ਅੰਦਰ ਗਈਆਂ ਤਾਂ ਉਹਨਾਂ ਨੂੰ ਪ੍ਰਭੂ ਯਿਸ਼ੂ ਦੀ ਲਾਸ਼ ਉੱਥੇ ਨਾ ਲੱਭੀ।
Pekutangira
Bhaibheri
Zvirongwa
Mavideo