ਰੋਮੀਆਂ 14
14
ਦੋਸ਼ ਨਾ ਲਾਓ
1ਜਿਹੜਾ ਵਿਸ਼ਵਾਸ ਵਿੱਚ ਕਮਜ਼ੋਰ ਹੈ ਉਸ ਨੂੰ ਗ੍ਰਹਿਣ ਕਰੋ, ਪਰ ਉਸ ਦੇ ਵਿਚਾਰਾਂ ਬਾਰੇ ਬਹਿਸ ਕਰਨ ਲਈ ਨਹੀਂ। 2ਇੱਕ ਦਾ ਵਿਸ਼ਵਾਸ ਹੈ ਕਿ ਸਭ ਕੁਝ ਖਾਣਾ ਠੀਕ ਹੈ, ਪਰ ਜਿਹੜਾ ਕਮਜ਼ੋਰ ਹੈ ਉਹ ਸਾਗ-ਪੱਤ ਹੀ ਖਾਂਦਾ ਹੈ। 3ਜਿਹੜਾ ਖਾਂਦਾ ਹੈ ਉਹ ਨਾ ਖਾਣ ਵਾਲੇ ਨੂੰ ਤੁੱਛ ਨਾ ਸਮਝੇ ਅਤੇ ਜਿਹੜਾ ਨਹੀਂ ਖਾਂਦਾ ਉਹ ਖਾਣ ਵਾਲੇ ਉੱਤੇ ਦੋਸ਼ ਨਾ ਲਾਵੇ, ਕਿਉਂਕਿ ਪਰਮੇਸ਼ਰ ਨੇ ਉਸ ਨੂੰ ਗ੍ਰਹਿਣ ਕੀਤਾ ਹੈ। 4ਤੂੰ ਦੂਜੇ ਦੇ ਦਾਸ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ? ਉਹ ਸਥਿਰ ਰਹੇ ਜਾਂ ਡਿੱਗੇ, ਉਸ ਦਾ ਮਾਲਕ ਜਾਣੇ; ਉਹ ਸਥਿਰ ਕੀਤਾ ਜਾਵੇਗਾ, ਕਿਉਂਕਿ ਪ੍ਰਭੂ#14:4 ਕੁਝ ਹਸਤਲੇਖਾਂ ਵਿੱਚ “ਪ੍ਰਭੂ” ਦੇ ਸਥਾਨ 'ਤੇ “ਪਰਮੇਸ਼ਰ” ਲਿਖਿਆ ਹੈ। ਉਸ ਨੂੰ ਸਥਿਰ ਕਰਨ ਦੇ ਸਮਰੱਥ ਹੈ।
5ਕੋਈ ਮਨੁੱਖ ਇੱਕ ਦਿਨ ਨੂੰ ਦੂਜੇ ਦਿਨ ਨਾਲੋਂ ਚੰਗਾ ਮੰਨਦਾ ਹੈ, ਪਰ ਕੋਈ ਹਰੇਕ ਦਿਨ ਨੂੰ ਚੰਗਾ ਮੰਨਦਾ ਹੈ; ਹਰੇਕ ਆਪੋ-ਆਪਣੇ ਮਨ ਵਿੱਚ ਦ੍ਰਿੜ੍ਹ ਵਿਸ਼ਵਾਸ ਰੱਖੇ। 6ਜਿਹੜਾ ਕਿਸੇ ਇੱਕ ਦਿਨ ਨੂੰ ਚੰਗਾ ਮੰਨਦਾ ਹੈ ਉਹ ਪ੍ਰਭੂ ਦੇ ਲਈ ਚੰਗਾ ਮੰਨਦਾ ਹੈ#14:6 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਜਿਹੜਾ ਕਿਸੇ ਦਿਨ ਨੂੰ ਚੰਗਾ ਨਹੀਂ ਮੰਨਦਾ ਉਹ ਪ੍ਰਭੂ ਦੇ ਲਈ ਨਹੀਂ ਮੰਨਦਾ” ਲਿਖਿਆ ਹੈ।। ਇਸੇ ਤਰ੍ਹਾਂ ਜਿਹੜਾ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ, ਕਿਉਂਕਿ ਉਹ ਪਰਮੇਸ਼ਰ ਦਾ ਧੰਨਵਾਦ ਕਰਦਾ ਹੈ; ਜਿਹੜਾ ਨਹੀਂ ਖਾਂਦਾ ਉਹ ਪ੍ਰਭੂ ਦੇ ਲਈ ਨਹੀਂ ਖਾਂਦਾ ਅਤੇ ਉਹ ਵੀ ਪਰਮੇਸ਼ਰ ਦਾ ਧੰਨਵਾਦ ਕਰਦਾ ਹੈ। 7ਕਿਉਂਕਿ ਸਾਡੇ ਵਿੱਚੋਂ ਕੋਈ ਵੀ ਆਪਣੇ ਲਈ ਨਹੀਂ ਜੀਉਂਦਾ ਅਤੇ ਨਾ ਹੀ ਆਪਣੇ ਲਈ ਮਰਦਾ ਹੈ। 8ਜੇ ਅਸੀਂ ਜੀਉਂਦੇ ਹਾਂ ਤਾਂ ਪ੍ਰਭੂ ਦੇ ਲਈ ਜੀਉਂਦੇ ਹਾਂ ਅਤੇ ਜੇ ਮਰਦੇ ਹਾਂ ਤਾਂ ਪ੍ਰਭੂ ਦੇ ਲਈ ਮਰਦੇ ਹਾਂ। ਇਸ ਕਰਕੇ ਭਾਵੇਂ ਅਸੀਂ ਜੀਵੀਏ ਜਾਂ ਮਰੀਏ, ਅਸੀਂ ਪ੍ਰਭੂ ਦੇ ਹੀ ਹਾਂ। 9ਕਿਉਂਕਿ ਮਸੀਹ ਇਸੇ ਕਰਕੇ ਮਰਿਆ ਅਤੇ ਜੀ ਉੱਠਿਆ ਤਾਂਕਿ ਉਹ ਮਰੇ ਹੋਇਆਂ ਅਤੇ ਜੀਉਂਦਿਆਂ, ਦੋਹਾਂ ਦਾ ਪ੍ਰਭੂ ਹੋਵੇ।
10ਤੂੰ ਆਪਣੇ ਭਾਈ ਉੱਤੇ ਦੋਸ਼ ਕਿਉਂ ਲਾਉਂਦਾ ਹੈਂ? ਜਾਂ ਤੂੰ ਆਪਣੇ ਭਾਈ ਨੂੰ ਤੁੱਛ ਕਿਉਂ ਸਮਝਦਾ ਹੈਂ? ਕਿਉਂਕਿ ਅਸੀਂ ਸਭਨਾਂ ਨੇ ਪਰਮੇਸ਼ਰ#14:10 ਕੁਝ ਹਸਤਲੇਖਾਂ ਵਿੱਚ “ਪਰਮੇਸ਼ਰ” ਦੇ ਸਥਾਨ 'ਤੇ “ਮਸੀਹ” ਲਿਖਿਆ ਹੈ। ਦੇ ਨਿਆਂ ਆਸਣ ਦੇ ਸਾਹਮਣੇ ਖੜ੍ਹੇ ਹੋਣਾ ਹੈ। 11ਕਿਉਂ ਜੋ ਲਿਖਿਆ ਹੈ:
ਪ੍ਰਭੂ ਕਹਿੰਦਾ ਹੈ, ਮੈਂ ਜੀਉਂਦਾ ਹਾਂ;
ਹਰੇਕ ਗੋਡਾ ਮੇਰੇ ਸਾਹਮਣੇ ਨਿਵੇਗਾ
ਅਤੇ ਹਰੇਕ ਜੀਭ ਪਰਮੇਸ਼ਰ ਦਾ ਇਕਰਾਰ ਕਰੇਗੀ। #
ਯਸਾਯਾਹ 45:23
12ਸੋ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ਰ ਨੂੰ ਆਪਣੇ ਵਿਖੇ ਲੇਖਾ ਦੇਣਾ ਹੈ।
ਆਪਣੇ ਭਾਈ ਲਈ ਠੋਕਰ ਦਾ ਕਾਰਨ ਨਾ ਬਣੋ
13ਇਸ ਲਈ ਅੱਗੇ ਤੋਂ ਅਸੀਂ ਇੱਕ ਦੂਜੇ ਉੱਤੇ ਦੋਸ਼ ਨਾ ਲਾਈਏ, ਸਗੋਂ ਇਹ ਨਿਰਣਾ ਕਰੋ ਕਿ ਕੋਈ ਆਪਣੇ ਭਾਈ ਦੇ ਰਾਹ ਵਿੱਚ ਠੇਡੇ ਜਾਂ ਠੋਕਰ ਦਾ ਪੱਥਰ ਨਾ ਰੱਖੇ। 14ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸੂ ਵਿੱਚ ਮੈਨੂੰ ਇਹ ਯਕੀਨ ਹੋਇਆ ਹੈ ਕਿ ਕੋਈ ਵੀ ਚੀਜ਼ ਆਪਣੇ ਆਪ ਵਿੱਚ ਅਸ਼ੁੱਧ ਨਹੀਂ ਹੈ, ਪਰ ਜਿਹੜਾ ਕਿਸੇ ਚੀਜ਼ ਨੂੰ ਅਸ਼ੁੱਧ ਸਮਝਦਾ ਹੈ ਉਸ ਦੇ ਲਈ ਉਹ ਅਸ਼ੁੱਧ ਹੈ। 15ਜੇ ਤੇਰੇ ਭੋਜਨ ਦੇ ਕਾਰਨ ਤੇਰਾ ਭਾਈ ਦੁਖੀ ਹੁੰਦਾ ਹੈ ਤਾਂ ਤੂੰ ਅਜੇ ਵੀ ਪ੍ਰੇਮ ਦੇ ਅਨੁਸਾਰ ਨਹੀਂ ਚੱਲਦਾ। ਆਪਣੇ ਭੋਜਨ ਦੇ ਕਾਰਨ ਤੂੰ ਉਸ ਦਾ ਨਾਸ ਨਾ ਕਰ ਜਿਸ ਦੇ ਲਈ ਮਸੀਹ ਨੇ ਜਾਨ ਦਿੱਤੀ। 16ਇਸ ਲਈ ਤੁਹਾਡੀ ਭਲਾਈ ਦੀ ਨਿੰਦਾ ਨਾ ਹੋਵੇ। 17ਕਿਉਂਕਿ ਪਰਮੇਸ਼ਰ ਦਾ ਰਾਜ ਖਾਣਾ-ਪੀਣਾ ਨਹੀਂ, ਸਗੋਂ ਧਾਰਮਿਕਤਾ, ਸ਼ਾਂਤੀ ਅਤੇ ਪਵਿੱਤਰ ਆਤਮਾ ਵਿੱਚ ਅਨੰਦ ਹੈ। 18ਜਿਹੜਾ ਇਸ ਤਰ੍ਹਾਂ ਮਸੀਹ ਦੀ ਸੇਵਾ ਕਰਦਾ ਹੈ ਉਹ ਪਰਮੇਸ਼ਰ ਨੂੰ ਭਾਉਂਦਾ ਹੈ ਅਤੇ ਮਨੁੱਖਾਂ ਨੂੰ ਪਰਵਾਨ ਹੁੰਦਾ ਹੈ।
19ਇਸ ਕਰਕੇ ਅਸੀਂ ਉਨ੍ਹਾਂ ਗੱਲਾਂ ਦੇ ਪਿੱਛੇ ਲੱਗੇ ਰਹੀਏ ਜਿਨ੍ਹਾਂ ਤੋਂ ਮੇਲ-ਮਿਲਾਪ ਅਤੇ ਇੱਕ ਦੂਜੇ ਦੀ ਉੱਨਤੀ ਹੁੰਦੀ ਹੈ। 20ਭੋਜਨ ਦੇ ਕਾਰਨ ਪਰਮੇਸ਼ਰ ਦੇ ਕੰਮ ਨੂੰ ਨਸ਼ਟ ਨਾ ਕਰ। ਸਭ ਕੁਝ ਸ਼ੁੱਧ ਤਾਂ ਹੈ, ਪਰ ਜਿਸ ਮਨੁੱਖ ਦੇ ਖਾਣ ਕਰਕੇ ਠੋਕਰ ਲੱਗਦੀ ਹੈ ਉਸ ਦੇ ਲਈ ਬੁਰਾ ਹੈ। 21ਚੰਗਾ ਤਾਂ ਇਹ ਹੈ ਕਿ ਤੂੰ ਨਾ ਮਾਸ ਖਾਵੇਂ ਅਤੇ ਨਾ ਮੈ ਪੀਵੇਂ ਅਤੇ ਨਾ ਹੀ ਅਜਿਹਾ ਕੁਝ ਕਰੇਂ ਜਿਸ ਤੋਂ ਤੇਰੇ ਭਾਈ ਨੂੰ ਠੋਕਰ ਲੱਗੇ#14:21 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜਾਂ ਉਸ ਦੇ ਲਈ ਠੋਕਰ ਦਾ ਕਾਰਨ ਹੋਵੇਂ ਜਾਂ ਉਹ ਨਿਰਬਲ ਪੈ ਜਾਵੇ।” ਲਿਖਿਆ ਹੈ।। 22ਜਿਹੜਾ ਵਿਸ਼ਵਾਸ ਤੂੰ ਰੱਖਦਾ ਹੈਂ ਉਸ ਨੂੰ ਪਰਮੇਸ਼ਰ ਦੇ ਸਾਹਮਣੇ ਆਪਣੇ ਤੱਕ ਹੀ ਰੱਖ। ਧੰਨ ਹੈ ਉਹ ਜਿਸ ਦਾ ਵਿਵੇਕ ਉਸ ਗੱਲ ਦੇ ਕਾਰਨ ਜਿਸ ਨੂੰ ਉਹ ਠੀਕ ਸਮਝਦਾ ਹੈ, ਉਸ ਨੂੰ ਦੋਸ਼ੀ ਨਹੀਂ ਠਹਿਰਾਉਂਦਾ; 23ਪਰ ਜੇ ਕੋਈ ਸ਼ੱਕ ਰੱਖ ਕੇ ਖਾਂਦਾ ਹੈ ਤਾਂ ਉਹ ਦੋਸ਼ੀ ਠਹਿਰਾਇਆ ਗਿਆ ਹੈ, ਕਿਉਂਕਿ ਉਸ ਦਾ ਖਾਣਾ ਵਿਸ਼ਵਾਸ ਤੋਂ ਨਹੀਂ ਹੈ; ਜੋ ਕੁਝ ਵਿਸ਼ਵਾਸ ਤੋਂ ਨਹੀਂ, ਉਹ ਪਾਪ ਹੈ।
നിലവിൽ തിരഞ്ഞെടുത്തിരിക്കുന്നു:
ਰੋਮੀਆਂ 14: PSB
ഹൈലൈറ്റ് ചെയ്യുക
പങ്ക് വെക്കു
പകർത്തുക
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PUNJABI STANDARD BIBLE©
Copyright © 2023 by Global Bible Initiative