ਰੋਮੀਆਂ 13
13
ਠਹਿਰਾਏ ਹੋਏ ਪ੍ਰਬੰਧ ਪ੍ਰਤੀ ਇੱਕ ਮਸੀਹੀ ਦੀ ਜ਼ਿੰਮੇਵਾਰੀ
1ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਉੱਚ ਅਧਿਕਾਰੀਆਂ ਦੇ ਅਧੀਨ ਰਹੇ, ਕਿਉਂਕਿ ਕੋਈ ਅਧਿਕਾਰ ਅਜਿਹਾ ਨਹੀਂ ਹੈ ਜੋ ਪਰਮੇਸ਼ਰ ਵੱਲੋਂ ਨਾ ਹੋਵੇ ਅਤੇ ਜਿਹੜੇ ਅਧਿਕਾਰੀ ਹਨ ਉਹ ਪਰਮੇਸ਼ਰ ਵੱਲੋਂ ਠਹਿਰਾਏ ਹੋਏ ਹਨ। 2ਜਿਹੜਾ ਅਧਿਕਾਰ ਦਾ ਵਿਰੋਧ ਕਰਦਾ ਹੈ ਉਹ ਪਰਮੇਸ਼ਰ ਦੇ ਪ੍ਰਬੰਧ ਦਾ ਵਿਰੋਧ ਕਰਦਾ ਹੈ ਅਤੇ ਜਿਹੜੇ ਵਿਰੋਧ ਕਰਦੇ ਹਨ ਉਹ ਆਪਣੇ ਉੱਤੇ ਸਜ਼ਾ ਲਿਆਉਣਗੇ। 3ਕਿਉਂਕਿ ਅਧਿਕਾਰੀ ਭਲੇ ਕੰਮ ਤੋਂ ਨਹੀਂ, ਸਗੋਂ ਬੁਰੇ ਕੰਮ ਤੋਂ ਡਰਾਉਣ ਲਈ ਹੁੰਦੇ ਹਨ। ਕੀ ਤੂੰ ਨਹੀਂ ਚਾਹੁੰਦਾ ਕਿ ਅਧਿਕਾਰੀ ਤੋਂ ਡਰੇਂ? ਤਾਂ ਭਲਾ ਕੰਮ ਕਰ ਅਤੇ ਇਸ ਤੋਂ ਤੇਰੀ ਸੋਭਾ ਹੋਵੇਗੀ। 4ਕਿਉਂਕਿ ਅਧਿਕਾਰੀ ਤੇਰੇ ਭਲੇ ਲਈ ਪਰਮੇਸ਼ਰ ਦਾ ਸੇਵਕ ਹੈ। ਪਰ ਜੇ ਤੂੰ ਬੁਰਾ ਕੰਮ ਕਰਦਾ ਹੈਂ ਤਾਂ ਡਰ, ਕਿਉਂਕਿ ਉਹ ਤਲਵਾਰ ਐਵੇਂ ਨਹੀਂ ਰੱਖਦਾ। ਉਹ ਪਰਮੇਸ਼ਰ ਦਾ ਸੇਵਕ ਹੈ ਕਿ ਬੁਰਾਈ ਕਰਨ ਵਾਲੇ ਨੂੰ ਕ੍ਰੋਧ ਨਾਲ ਸਜ਼ਾ ਦੇਵੇ। 5ਇਸ ਲਈ ਕੇਵਲ ਕ੍ਰੋਧ ਹੀ ਦੇ ਕਾਰਨ ਨਹੀਂ, ਸਗੋਂ ਵਿਵੇਕ ਦੇ ਕਾਰਨ ਵੀ ਅਧੀਨ ਰਹਿਣਾ ਜ਼ਰੂਰੀ ਹੈ; 6ਇਸੇ ਕਰਕੇ ਤੁਸੀਂ ਟੈਕਸ ਵੀ ਦਿੰਦੇ ਹੋ, ਕਿਉਂਕਿ ਜਨਤਾ ਦੇ ਸੇਵਕ ਪਰਮੇਸ਼ਰ ਵੱਲੋਂ ਹਨ ਅਤੇ ਲਗਾਤਾਰ ਇਸੇ ਕੰਮ ਵਿੱਚ ਲੱਗੇ ਰਹਿੰਦੇ ਹਨ। 7ਸਾਰਿਆਂ ਨੂੰ ਉਨ੍ਹਾਂ ਦਾ ਹੱਕ ਦਿਓ; ਜਿਸ ਨੂੰ ਟੈਕਸ ਦੇਣਾ ਹੈ ਉਸ ਨੂੰ ਟੈਕਸ ਦਿਓ; ਜਿਸ ਨੂੰ ਮਹਿਸੂਲ ਦੇਣਾ ਹੈ ਉਸ ਨੂੰ ਮਹਿਸੂਲ ਦਿਓ; ਜਿਸ ਤੋਂ ਡਰਨਾ ਚਾਹੀਦਾ ਹੈ ਉਸ ਤੋਂ ਡਰੋ; ਜਿਸ ਦਾ ਆਦਰ ਕਰਨਾ ਚਾਹੀਦਾ ਹੈ ਉਸ ਦਾ ਆਦਰ ਕਰੋ।
ਇੱਕ ਦੂਜੇ ਦੇ ਪ੍ਰਤੀ ਜ਼ਿੰਮੇਵਾਰੀ
8ਇੱਕ ਦੂਜੇ ਨੂੰ ਪਿਆਰ ਕਰਨ ਤੋਂ ਇਲਾਵਾ ਕਿਸੇ ਗੱਲ ਵਿੱਚ ਕਿਸੇ ਦੇ ਕਰਜ਼ਦਾਰ ਨਾ ਹੋਵੋ, ਕਿਉਂਕਿ ਜਿਹੜਾ ਦੂਜੇ ਨੂੰ ਪਿਆਰ ਕਰਦਾ ਹੈ ਉਸ ਨੇ ਬਿਵਸਥਾ ਨੂੰ ਪੂਰਾ ਕੀਤਾ ਹੈ। 9ਕਿਉਂਕਿ ਕਿਹਾ ਗਿਆ ਹੈ:“ਵਿਭਚਾਰ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ,#13:9 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਝੂਠੀ ਗਵਾਹੀ ਨਾ ਦੇ,” ਲਿਖਿਆ ਹੈ।ਲੋਭ ਨਾ ਕਰ;”#ਕੂਚ 20:13-15,17; ਬਿਵਸਥਾ 5:17-19,21 ਅਤੇ ਜੇ ਕੋਈ ਹੋਰ ਹੁਕਮ ਹੈ ਤਾਂ ਉਸ ਦਾ ਸਾਰ ਇਸ ਹੁਕਮ ਵਿੱਚ ਹੈ,“ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।”#ਲੇਵੀਆਂ 19:18 10ਪਿਆਰ ਗੁਆਂਢੀ ਦਾ ਬੁਰਾ ਨਹੀਂ ਕਰਦਾ; ਇਸ ਲਈ ਪਿਆਰ ਬਿਵਸਥਾ ਨੂੰ ਪੂਰਾ ਕਰਨਾ ਹੈ।
ਮਸੀਹ ਨੂੰ ਪਹਿਨ ਲਓ
11ਇਸ ਤੋਂ ਇਲਾਵਾ, ਤੁਸੀਂ ਸਮੇਂ ਨੂੰ ਜਾਣਦੇ ਹੋ ਕਿ ਤੁਹਾਡੇ ਨੀਂਦ ਤੋਂ ਜਾਗਣ ਦਾ ਵੇਲਾ ਆ ਚੁੱਕਾ ਹੈ, ਕਿਉਂਕਿ ਜਦੋਂ ਅਸੀਂ ਵਿਸ਼ਵਾਸ ਕੀਤਾ ਉਸ ਨਾਲੋਂ ਸਾਡੀ ਮੁਕਤੀ ਹੁਣ ਜ਼ਿਆਦਾ ਨੇੜੇ ਹੈ। 12ਰਾਤ ਬਹੁਤ ਬੀਤ ਗਈ ਹੈ ਅਤੇ ਦਿਨ ਚੜ੍ਹਨ ਵਾਲਾ ਹੈ। ਇਸ ਲਈ ਆਓ ਅਸੀਂ ਹਨੇਰੇ ਦੇ ਕੰਮਾਂ ਨੂੰ ਛੱਡ ਦੇਈਏ ਅਤੇ ਚਾਨਣ ਦੇ ਹਥਿਆਰ ਪਹਿਨ ਲਈਏ। 13ਅਸੀਂ ਸਿੱਧੀ ਚਾਲ ਚੱਲੀਏ ਜਿਵੇਂ ਦਿਨੇ ਚੱਲੀਦਾ ਹੈ, ਨਾ ਕਿ ਬਦਮਸਤੀਆਂ ਅਤੇ ਮਤਵਾਲੇਪਣ ਵਿੱਚ, ਨਾ ਜਿਨਸੀ ਅਨੈਤਿਕਤਾ ਅਤੇ ਲੁੱਚਪੁਣਿਆਂ ਵਿੱਚ, ਨਾ ਝਗੜੇ ਅਤੇ ਈਰਖਾ ਵਿੱਚ; 14ਸਗੋਂ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਵੋ ਅਤੇ ਸਰੀਰਕ ਲਾਲਸਾਵਾਂ ਨੂੰ ਪੂਰਿਆਂ ਕਰਨ ਵੱਲ ਧਿਆਨ ਨਾ ਲਾਓ।
നിലവിൽ തിരഞ്ഞെടുത്തിരിക്കുന്നു:
ਰੋਮੀਆਂ 13: PSB
ഹൈലൈറ്റ് ചെയ്യുക
പങ്ക് വെക്കു
പകർത്തുക
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PUNJABI STANDARD BIBLE©
Copyright © 2023 by Global Bible Initiative