1
ਰੋਮੀਆਂ 14:17-18
Punjabi Standard Bible
PSB
ਕਿਉਂਕਿ ਪਰਮੇਸ਼ਰ ਦਾ ਰਾਜ ਖਾਣਾ-ਪੀਣਾ ਨਹੀਂ, ਸਗੋਂ ਧਾਰਮਿਕਤਾ, ਸ਼ਾਂਤੀ ਅਤੇ ਪਵਿੱਤਰ ਆਤਮਾ ਵਿੱਚ ਅਨੰਦ ਹੈ। ਜਿਹੜਾ ਇਸ ਤਰ੍ਹਾਂ ਮਸੀਹ ਦੀ ਸੇਵਾ ਕਰਦਾ ਹੈ ਉਹ ਪਰਮੇਸ਼ਰ ਨੂੰ ਭਾਉਂਦਾ ਹੈ ਅਤੇ ਮਨੁੱਖਾਂ ਨੂੰ ਪਰਵਾਨ ਹੁੰਦਾ ਹੈ।
താരതമ്യം
ਰੋਮੀਆਂ 14:17-18 പര്യവേക്ഷണം ചെയ്യുക
2
ਰੋਮੀਆਂ 14:8
ਜੇ ਅਸੀਂ ਜੀਉਂਦੇ ਹਾਂ ਤਾਂ ਪ੍ਰਭੂ ਦੇ ਲਈ ਜੀਉਂਦੇ ਹਾਂ ਅਤੇ ਜੇ ਮਰਦੇ ਹਾਂ ਤਾਂ ਪ੍ਰਭੂ ਦੇ ਲਈ ਮਰਦੇ ਹਾਂ। ਇਸ ਕਰਕੇ ਭਾਵੇਂ ਅਸੀਂ ਜੀਵੀਏ ਜਾਂ ਮਰੀਏ, ਅਸੀਂ ਪ੍ਰਭੂ ਦੇ ਹੀ ਹਾਂ।
ਰੋਮੀਆਂ 14:8 പര്യവേക്ഷണം ചെയ്യുക
3
ਰੋਮੀਆਂ 14:19
ਇਸ ਕਰਕੇ ਅਸੀਂ ਉਨ੍ਹਾਂ ਗੱਲਾਂ ਦੇ ਪਿੱਛੇ ਲੱਗੇ ਰਹੀਏ ਜਿਨ੍ਹਾਂ ਤੋਂ ਮੇਲ-ਮਿਲਾਪ ਅਤੇ ਇੱਕ ਦੂਜੇ ਦੀ ਉੱਨਤੀ ਹੁੰਦੀ ਹੈ।
ਰੋਮੀਆਂ 14:19 പര്യവേക്ഷണം ചെയ്യുക
4
ਰੋਮੀਆਂ 14:13
ਇਸ ਲਈ ਅੱਗੇ ਤੋਂ ਅਸੀਂ ਇੱਕ ਦੂਜੇ ਉੱਤੇ ਦੋਸ਼ ਨਾ ਲਾਈਏ, ਸਗੋਂ ਇਹ ਨਿਰਣਾ ਕਰੋ ਕਿ ਕੋਈ ਆਪਣੇ ਭਾਈ ਦੇ ਰਾਹ ਵਿੱਚ ਠੇਡੇ ਜਾਂ ਠੋਕਰ ਦਾ ਪੱਥਰ ਨਾ ਰੱਖੇ।
ਰੋਮੀਆਂ 14:13 പര്യവേക്ഷണം ചെയ്യുക
5
ਰੋਮੀਆਂ 14:11-12
ਕਿਉਂ ਜੋ ਲਿਖਿਆ ਹੈ: ਪ੍ਰਭੂ ਕਹਿੰਦਾ ਹੈ, ਮੈਂ ਜੀਉਂਦਾ ਹਾਂ; ਹਰੇਕ ਗੋਡਾ ਮੇਰੇ ਸਾਹਮਣੇ ਨਿਵੇਗਾ ਅਤੇ ਹਰੇਕ ਜੀਭ ਪਰਮੇਸ਼ਰ ਦਾ ਇਕਰਾਰ ਕਰੇਗੀ। ਸੋ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ਰ ਨੂੰ ਆਪਣੇ ਵਿਖੇ ਲੇਖਾ ਦੇਣਾ ਹੈ।
ਰੋਮੀਆਂ 14:11-12 പര്യവേക്ഷണം ചെയ്യുക
6
ਰੋਮੀਆਂ 14:1
ਜਿਹੜਾ ਵਿਸ਼ਵਾਸ ਵਿੱਚ ਕਮਜ਼ੋਰ ਹੈ ਉਸ ਨੂੰ ਗ੍ਰਹਿਣ ਕਰੋ, ਪਰ ਉਸ ਦੇ ਵਿਚਾਰਾਂ ਬਾਰੇ ਬਹਿਸ ਕਰਨ ਲਈ ਨਹੀਂ।
ਰੋਮੀਆਂ 14:1 പര്യവേക്ഷണം ചെയ്യുക
7
ਰੋਮੀਆਂ 14:4
ਤੂੰ ਦੂਜੇ ਦੇ ਦਾਸ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ? ਉਹ ਸਥਿਰ ਰਹੇ ਜਾਂ ਡਿੱਗੇ, ਉਸ ਦਾ ਮਾਲਕ ਜਾਣੇ; ਉਹ ਸਥਿਰ ਕੀਤਾ ਜਾਵੇਗਾ, ਕਿਉਂਕਿ ਪ੍ਰਭੂ ਉਸ ਨੂੰ ਸਥਿਰ ਕਰਨ ਦੇ ਸਮਰੱਥ ਹੈ।
ਰੋਮੀਆਂ 14:4 പര്യവേക്ഷണം ചെയ്യുക
ആദ്യത്തെ സ്ക്രീൻ
വേദപുസ്തകം
പദ്ധതികൾ
വീഡിയോകൾ