1
ਰੋਮਿਆਂ 12:2
ਪੰਜਾਬੀ ਮੌਜੂਦਾ ਤਰਜਮਾ
PCB
ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ, ਪਰ ਆਪਣੇ ਮਨ ਨੂੰ ਨਵੇਂ ਹੋਣ ਦੇ ਕਾਰਨ ਬਦਲੋ ਤਦ ਤੁਸੀਂ ਪਰਖ ਅਤੇ ਸਮਝ ਸਕਦੇ ਹੋ ਕਿ ਪਰਮੇਸ਼ਵਰ ਦੀ ਮਰਜ਼ੀ ਕੀ ਹੈ। ਉਸ ਦੀ ਚੰਗੀ, ਮਨਭਾਉਂਦੀ ਅਤੇ ਸੰਪੂਰਨ ਇੱਛਾ ਕੀ ਹੈ।
Palyginti
Naršyti ਰੋਮਿਆਂ 12:2
2
ਰੋਮਿਆਂ 12:1
ਇਸ ਲਈ, ਹੇ ਭਰਾਵੋ ਅਤੇ ਭੈਣੋ, ਮੈਂ ਪਰਮੇਸ਼ਵਰ ਦੀ ਦਯਾ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਰੀਰਾਂ ਨੂੰ ਇੱਕ ਜਿਉਂਦੇ ਅਤੇ ਪਵਿੱਤਰ ਅਤੇ ਪਰਮੇਸ਼ਵਰ ਨੂੰ ਮਨ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਸੱਚੀ ਅਤੇ ਰੂਹਾਨੀ ਬੰਦਗੀ ਹੈ।
Naršyti ਰੋਮਿਆਂ 12:1
3
ਰੋਮਿਆਂ 12:12
ਉਮੀਦ ਵਿੱਚ ਖੁਸ਼ ਰਹੋ, ਕਸ਼ਟ ਵਿੱਚ ਸਬਰ ਰੱਖੋ ਅਤੇ ਪ੍ਰਾਰਥਨਾ ਵਿੱਚ ਵਫ਼ਾਦਾਰ ਬਣੋ।
Naršyti ਰੋਮਿਆਂ 12:12
4
ਰੋਮਿਆਂ 12:21
ਬੁਰਿਆਈ ਨਾਲ ਨਾ ਜਿੱਤੋ, ਪਰ ਚੰਗਿਆਈ ਨਾਲ ਬੁਰਾਈ ਉੱਤੇ ਕਾਬੂ ਪਾਓ।
Naršyti ਰੋਮਿਆਂ 12:21
5
ਰੋਮਿਆਂ 12:10
ਪਿਆਰ ਵਿੱਚ ਇੱਕ ਦੂਸਰੇ ਨੂੰ ਸਮਰਪਿਤ ਰਹੋ। ਆਦਰ ਵਿੱਚ ਦੂਜੇ ਨੂੰ ਚੰਗਾ ਸਮਝੋ।
Naršyti ਰੋਮਿਆਂ 12:10
6
ਰੋਮਿਆਂ 12:9
ਪਿਆਰ ਨਿਸ਼ਕਪਟ ਹੋਣਾ ਚਾਹੀਦਾ ਹੈ। ਬੁਰਾਈ ਤੋਂ ਨਫ਼ਰਤ ਕਰੋ; ਜੋ ਚੰਗਾ ਹੈ ਉਸ ਨਾਲ ਜੁੜੇ ਰਹੋ।
Naršyti ਰੋਮਿਆਂ 12:9
7
ਰੋਮਿਆਂ 12:18
ਜੇ ਇਹ ਸੰਭਵ ਹੈ, ਜਿੱਥੋਂ ਤੱਕ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ, ਸਾਰਿਆਂ ਨਾਲ ਸ਼ਾਂਤੀ ਨਾਲ ਰਹੋ।
Naršyti ਰੋਮਿਆਂ 12:18
8
ਰੋਮਿਆਂ 12:19
ਹੇ ਮੇਰੇ ਪਿਆਰੇ ਮਿੱਤਰੋ, ਬਦਲਾ ਨਾ ਲਓ, ਪਰ ਪਰਮੇਸ਼ਵਰ ਦੇ ਕ੍ਰੋਧ ਲਈ ਜਗ੍ਹਾ ਛੱਡੋ, ਕਿਉਂਕਿ ਇਹ ਲਿਖਿਆ ਹੋਇਆ ਹੈ: “ਬਦਲਾ ਲੈਣਾ ਮੇਰਾ ਕੰਮ ਹੈ; ਮੈਂ ਹੀ ਬਦਲਾ ਲਵਾਂਗਾ,” ਪ੍ਰਭੂ ਕਹਿੰਦਾ ਹੈ।
Naršyti ਰੋਮਿਆਂ 12:19
9
ਰੋਮਿਆਂ 12:11
ਜੋਸ਼ ਵਿੱਚ ਕਦੀ ਵੀ ਘਾਟ ਨਾ ਹੋਵੇ, ਪਰ ਆਪਣੇ ਆਤਮਿਕ ਭਾਵਨਾ ਨੂੰ ਕਾਇਮ ਰੱਖੋ ਅਤੇ ਪ੍ਰਭੂ ਦੀ ਸੇਵਾ ਕਰੋ।
Naršyti ਰੋਮਿਆਂ 12:11
10
ਰੋਮਿਆਂ 12:3
ਕਿਉਂਕਿ ਮੈਨੂੰ ਦਿੱਤੀ ਗਈ ਕਿਰਪਾ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਹਾਂ: ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੋ, ਬਲਕਿ ਆਪਣੇ ਆਪ ਨੂੰ ਸਮਝੇ ਕਿ ਪਰਮੇਸ਼ਵਰ ਨੇ ਮਿਣ ਕੇ ਹਰੇਕ ਨੂੰ ਨਿਹਚਾ ਵੰਡ ਦਿੱਤੀ ਹੈ।
Naršyti ਰੋਮਿਆਂ 12:3
11
ਰੋਮਿਆਂ 12:17
ਕਿਸੇ ਨਾਲ ਬੁਰਿਆਈ ਦੇ ਬਦਲੇ ਬੁਰਿਆਈ ਨਾ ਕਰੋ। ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਉਹਨਾਂ ਤੇ ਧਿਆਨ ਰੱਖੋ।
Naršyti ਰੋਮਿਆਂ 12:17
12
ਰੋਮਿਆਂ 12:16
ਇੱਕ ਦੂਸਰੇ ਦੇ ਨਾਲ ਮੇਲ ਰੱਖੋ। ਹੰਕਾਰ ਨਾ ਕਰੋ, ਪਰ ਨੀਵੇਂ ਸਥਾਨ ਵਾਲੇ ਲੋਕਾਂ ਨਾਲ ਸੰਗਤ ਕਰਨ ਲਈ ਤਿਆਰ ਰਹੋ। ਅਤੇ ਇਹ ਨਾ ਸੋਚੋ ਕਿ ਤੁਸੀਂ ਇਹ ਸਭ ਜਾਣਦੇ ਹੋ।
Naršyti ਰੋਮਿਆਂ 12:16
13
ਰੋਮਿਆਂ 12:20
ਇਸ ਦੇ ਉਲਟ: “ਜੇਕਰ ਤੁਹਾਡਾ ਦੁਸ਼ਮਣ ਭੁੱਖਾ ਹੈ, ਤਾਂ ਉਸ ਨੂੰ ਖੁਆਓ; ਜੇ ਉਹ ਪਿਆਸਾ ਹੈ, ਤਾਂ ਉਸ ਨੂੰ ਕੁਝ ਪੀਣ ਲਈ ਦਿਓ; ਅਜਿਹਾ ਕਰਨ ਨਾਲ ਤੁਸੀਂ ਉਸ ਦੇ ਸਿਰ ਉੱਤੇ ਬਲਦੇ ਕੋਲਿਆਂ ਨੂੰ ਰੱਖਦੇ ਹੋ।”
Naršyti ਰੋਮਿਆਂ 12:20
14
ਰੋਮਿਆਂ 12:14-15
ਉਹਨਾਂ ਲੋਕਾਂ ਨੂੰ ਅਸੀਸ ਦਿਓ ਜੋ ਤੁਹਾਨੂੰ ਸਤਾਉਂਦੇ ਹਨ; ਅਤੇ ਸਰਾਪ ਨਾ ਦਿਓ। ਜੋ ਆਨੰਦ ਹਨ ਉਹਨਾਂ ਦੇ ਨਾਲ ਆਨੰਦ ਮਨਾਉ; ਸੋਗ ਮਨਾਉਣ ਵਾਲਿਆਂ ਨਾਲ ਸੋਗ ਮਨਾਉ।
Naršyti ਰੋਮਿਆਂ 12:14-15
15
ਰੋਮਿਆਂ 12:13
ਪ੍ਰਭੂ ਦੇ ਉਹਨਾਂ ਪਵਿੱਤਰ ਲੋਕਾਂ ਨਾਲ ਸਾਂਝਾ ਕਰੋ ਜਿਹੜੇ ਲੋੜਵੰਦ ਹਨ। ਪ੍ਰਾਹੁਣਚਾਰੀ ਕਰਨ ਵਿੱਚ ਲੱਗੇ ਰਹੋ।
Naršyti ਰੋਮਿਆਂ 12:13
16
ਰੋਮਿਆਂ 12:4-5
ਜਿਵੇਂ ਕਿ ਸਾਡੇ ਵਿੱਚੋਂ ਹਰ ਇੱਕ ਦਾ ਇੱਕ ਸਰੀਰ ਬਹੁਤ ਸਾਰੇ ਅੰਗਾਂ ਨਾਲ ਹੁੰਦਾ ਹੈ, ਅਤੇ ਇਹ ਸਾਰੇ ਅੰਗ ਇੱਕੋ ਜਿਹੇ ਨਹੀਂ ਹੁੰਦੇ, ਇਸ ਲਈ ਮਸੀਹ ਵਿੱਚ, ਹਾਲਾਂਕਿ ਅਸੀਂ ਬਹੁਤ ਸਾਰੇ ਹਾਂ ਪਰ ਅਸੀਂ ਸਭ ਮਿਲ ਕੇ ਇੱਕ ਸਰੀਰ ਹਾਂ ਅਤੇ ਇੱਕ-ਦੂਜੇ ਦੇ ਅੰਗ ਹਾਂ।
Naršyti ਰੋਮਿਆਂ 12:4-5