ਲੂਕਸ 17
17
ਪਾਪ, ਵਿਸ਼ਵਾਸ, ਜ਼ਿੰਮੇਵਾਰੀ
1ਇੱਕ ਦਿਨ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਇਹ ਅਸੰਭਵ ਹੈ ਕਿ ਠੋਕਰ ਨਾ ਲੱਗੇ ਪਰ ਲਾਹਨਤ ਉਸ ਵਿਅਕਤੀ ਉੱਤੇ ਜਿਸ ਦੇ ਕਾਰਣ ਠੋਕਰ ਲੱਗਦੀ ਹੈ। 2ਉਹ ਜੋ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਨੂੰ ਠੋਕਰ ਖੁਆਵੇ ਤਾਂ ਉਸ ਦੇ ਲਈ ਇਸ ਨਾਲੋਂ ਚੰਗਾ ਸੀ ਜੋ ਚੱਕੀ ਦਾ ਪੁੜ ਉਸ ਦੇ ਗਲ਼ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ। 3ਸਾਵਧਾਨ ਰਹੋ!
“ਜੇ ਤੇਰਾ ਭਰਾ ਜਾਂ ਭੈਣ ਤੇਰੇ ਵਿਰੁੱਧ ਪਾਪ ਕਰੇ ਤਾਂ ਉਹਨਾਂ ਨੂੰ ਝਿੜਕੋ ਅਤੇ ਜੇ ਉਹ ਮਨ ਫਿਰੌਦੇ ਹਨ ਤਾਂ ਉਸ ਨੂੰ ਮਾਫ਼ ਕਰ। 4ਭਾਵੇਂ ਉਹ ਦਿਨ ਵਿੱਚ ਸੱਤ ਵਾਰ ਤੇਰੇ ਵਿਰੁੱਧ ਪਾਪ ਕਰੇ ਅਤੇ ਸੱਤ ਵਾਰ ਤੇਰੇ ਕੋਲ ਵਾਪਸ ਆ ਕੇ ਕਹੇ, ਕਿ ‘ਮੈਨੂੰ ਇਸ ਦਾ ਪਛਤਾਵਾ ਹੈ,’ ਤਾਂ ਤੁਸੀਂ ਉਸ ਨੂੰ ਮਾਫ਼ ਕਰ।”
5ਰਸੂਲਾਂ ਨੇ ਪ੍ਰਭੂ ਨੂੰ ਕਿਹਾ, “ਸਾਡਾ ਵਿਸ਼ਵਾਸ ਵਧਾ ਦਿਓ!”
6ਯਿਸ਼ੂ ਨੇ ਜਵਾਬ ਦਿੱਤਾ, “ਜੇ ਤੁਹਾਡੇ ਵਿੱਚ ਰਾਈ ਦੇ ਬੀਜ ਜਿਨ੍ਹਾਂ ਥੋੜ੍ਹਾ ਜਿਹਾ ਵੀ ਵਿਸ਼ਵਾਸ ਹੈ, ਤਾਂ ਤੁਸੀਂ ਇਸ ਤੂਤ ਦੇ ਰੁੱਖ ਨੂੰ ਕਹਿ ਸਕਦੇ ਹੋ, ‘ਜੜ੍ਹੋਂ ਉਖੜ ਕੇ ਸਮੁੰਦਰ ਵਿੱਚ ਲੱਗ ਜਾ,’ ਅਤੇ ਇਹ ਤੁਹਾਡੀ ਗੱਲ ਮੰਨੇਗਾ।
7“ਮੰਨ ਲਓ ਕਿ ਤੁਹਾਡੇ ਵਿੱਚੋਂ ਇੱਕ ਨੌਕਰ ਹੈ ਜੋ ਭੇਡਾਂ ਦੀ ਰਾਖੀ ਕਰ ਰਿਹਾ ਹੈ ਜਾਂ ਉਸ ਦੀ ਦੇਖਭਾਲ ਕਰ ਰਿਹਾ ਹੈ। ਕੀ ਉਹ ਨੌਕਰ ਨੂੰ ਆਖੇਗਾ ਜਦੋਂ ਉਹ ਖੇਤ ਵਿੱਚੋਂ ਆਵੇਗਾ, ‘ਆ ਅਤੇ ਮੇਰੇ ਨਾਲ ਖਾ?’ 8ਕੀ ਉਹ ਆਪਣੇ ਸੇਵਕ ਨੂੰ ਇਸ ਤਰ੍ਹਾਂ ਨਹੀਂ ਕਹੇਗਾ, ‘ਮੇਰੇ ਲਈ ਖਾਣਾ ਤਿਆਰ ਕਰ ਅਤੇ ਆਪ ਵੀ ਤਿਆਰ ਹੋ ਜਾਓ ਜਦ ਤੱਕ ਮੈਂ ਖਾ-ਪੀ ਨਾ ਲਵਾਂ ਮੇਰਾ ਇੰਤਜ਼ਾਰ ਕਰ, ਉਸ ਤੋਂ ਬਾਅਦ ਤੂੰ ਵੀ ਖਾ-ਪੀ ਸਕਦਾ ਹਾਂ?’ 9ਕੀ ਉਹ ਨੌਕਰ ਦਾ ਧੰਨਵਾਦ ਕਰੇਂਗਾ ਕਿਉਂਕਿ ਉਸ ਨੇ ਉਹੀ ਕੀਤਾ ਜੋ ਉਸ ਨੂੰ ਕਰਨ ਲਈ ਕਿਹਾ ਗਿਆ ਸੀ? 10ਇਸ ਲਈ ਤੁਹਾਨੂੰ ਵੀ, ਜਦੋਂ ਤੁਸੀਂ ਉਹ ਸਭ ਕੁਝ ਕਰ ਚੁੱਕੇ ਹੋ ਜੋ ਤੁਹਾਨੂੰ ਕਰਨ ਲਈ ਕਿਹਾ ਗਿਆ ਸੀ, ਤਾਂ ਤੁਸੀਂ ਕਹੋ, ‘ਅਸੀਂ ਅਯੋਗ ਨੌਕਰ ਹਾਂ; ਅਸੀਂ ਸਿਰਫ ਆਪਣਾ ਫਰਜ਼ ਨਿਭਾਇਆ ਹੈ।’ ”
ਯਿਸ਼ੂ ਦਾ ਦਸ ਕੋੜ੍ਹੀਆਂ ਨੂੰ ਚੰਗਾ ਕਰਨ
11ਯੇਰੂਸ਼ਲੇਮ ਨੂੰ ਜਾਂਦੇ ਸਮੇਂ ਯਿਸ਼ੂ ਸਾਮਰਿਯਾ ਅਤੇ ਗਲੀਲ ਪ੍ਰਦੇਸ਼ ਦੀ ਸਰਹੱਦ ਦੇ ਵਿੱਚੋਂ ਦੀ ਲੰਘਿਆ। 12ਜਦੋਂ ਉਹ ਇੱਕ ਪਿੰਡ ਵੱਲ ਜਾ ਰਹੇ ਸੀ ਤਾਂ ਉਸ ਵੇਲੇ ਕੋੜ੍#17:12 ਕੋੜ੍ ਅਰਥਾਤ ਚਮੜੀ ਦੇ ਰੋਗ ਨਾਲ ਪੀੜਤ ਦਸ ਆਦਮੀ ਯਿਸ਼ੂ ਨੂੰ ਮਿਲੇ। ਉਹ ਕੁਝ ਦੂਰੀ ਉੱਤੇ ਖੜ੍ਹੇ ਹੋ ਗਏ। 13ਅਤੇ ਉੱਚੀ ਆਵਾਜ਼ ਵਿੱਚ ਪੁਕਾਰਿਆ, “ਹੇ ਯਿਸ਼ੂ ਮਹਾਰਾਜ, ਸਾਡੇ ਉੱਤੇ ਕਿਰਪਾ ਕਰ!”
14ਜਦੋਂ ਯਿਸ਼ੂ ਨੇ ਉਹਨਾਂ ਨੂੰ ਵੇਖਿਆ, ਤੇ ਕਿਹਾ, “ਜਾਓ, ਜਾ ਕੇ ਆਪਣੇ ਆਪ ਨੂੰ ਜਾਜਕਾਂ ਨੂੰ ਦਿਖਾਓ।”#17:14 ਲੇਵਿ 14:2-3 ਅਤੇ ਜਦੋਂ ਉਹ ਜਾ ਹੀ ਰਹੇ ਸਨ, ਉਹ ਚੰਗੇ ਹੋ ਗਏ।
15ਉਹਨਾਂ ਵਿੱਚੋਂ ਜਦੋਂ ਇੱਕ ਨੇ ਵੇਖਿਆ ਕਿ ਉਹ ਚੰਗਾ ਹੋ ਗਿਆ ਹੈ, ਯਿਸ਼ੂ ਕੋਲ ਵਾਪਸ ਆਇਆ ਅਤੇ ਉੱਚੀ ਆਵਾਜ਼ ਵਿੱਚ ਪਰਮੇਸ਼ਵਰ ਦੀ ਵਡਿਆਈ ਕਰਨ ਲੱਗਾ। 16ਉਹ ਯਿਸ਼ੂ ਦੇ ਪੈਰਾਂ ਉੱਤੇ ਡਿੱਗ ਗਿਆ ਅਤੇ ਉਸ ਦਾ ਧੰਨਵਾਦ ਕੀਤਾ, ਅਤੇ ਉਹ ਸਾਮਰਿਯਾ ਵਾਸੀ ਸੀ।
17ਯਿਸ਼ੂ ਨੇ ਪੁੱਛਿਆ, “ਕੀ ਸਾਰੇ ਦਸ ਚੰਗੇ ਨਹੀਂ ਹੋਏ? ਬਾਕੀ ਨੌਂ ਕਿੱਥੇ ਹਨ? 18ਕੀ ਇਸ ਵਿਦੇਸ਼ੀ ਤੋਂ ਇਲਾਵਾ ਕੋਈ ਵੀ ਪਰਮੇਸ਼ਵਰ ਦੀ ਵਡਿਆਈ ਕਰਨ ਵਾਪਸ ਨਹੀਂ ਆਇਆ?” 19ਯਿਸ਼ੂ ਨੇ ਉਸ ਨੂੰ ਕਿਹਾ, “ਉੱਠ ਅਤੇ ਜਾ! ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।”
ਪਰਮੇਸ਼ਵਰ ਦੇ ਰਾਜ ਦਾ ਆਉਣਾ
20ਇੱਕ ਵਾਰੀ, ਜਦੋਂ ਫ਼ਰੀਸੀਆਂ ਨੇ ਪੁੱਛਿਆ ਕਿ ਪਰਮੇਸ਼ਵਰ ਦਾ ਰਾਜ ਕਦੋਂ ਆਵੇਗਾ, ਤਾਂ ਯਿਸ਼ੂ ਨੇ ਉੱਤਰ ਦਿੱਤਾ, “ਪਰਮੇਸ਼ਵਰ ਦੇ ਰਾਜ ਦਾ ਆਉਣਾ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਵੇਖਿਆ ਜਾ ਸਕਦਾ ਹੈ, 21ਅਤੇ ਨਾ ਹੀ ਲੋਕ ਇਹ ਕਹਿਣਗੇ, ‘ਇਹ ਇੱਥੇ ਹੈ,’ ਜਾਂ ‘ਇਹ ਉੱਥੇ ਹੈ,’ ਕਿਉਂਕਿ ਪਰਮੇਸ਼ਵਰ ਦਾ ਰਾਜ ਤੁਹਾਡੇ ਵਿੱਚਕਾਰ ਹੈ।”
22ਤਦ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਉਹ ਵੇਲਾ ਆ ਰਿਹਾ ਹੈ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚੋਂ ਕਿਸੇ ਇੱਕ ਨੂੰ ਵੇਖਣਾ ਚਾਹੋਗੇ, ਪਰ ਤੁਸੀਂ ਵੇਖ ਨਹੀਂ ਸੱਕੋਗੇ। 23ਲੋਕ ਤੁਹਾਨੂੰ ਕਹਿਣਗੇ, ‘ਉਹ ਉੱਥੇ ਹੈ!’ ਜਾਂ ‘ਉਹ ਇੱਥੇ ਹੈ!’ ਉਹਨਾਂ ਦੇ ਮਗਰ ਨਾ ਭੱਜੋ। 24ਕਿਉਂਕਿ ਮਨੁੱਖ ਦੇ ਪੁੱਤਰ ਦਾ ਦੁਬਾਰਾ ਆਉਣਾ ਬਿਜਲੀ ਲਿਸ਼ਕਣ ਵਰਗਾ ਹੋਵੇਗਾ, ਜੋ ਅਕਾਸ਼ ਵਿੱਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਚਮਕਦੀ ਹੈ। 25ਪਰ ਪਹਿਲਾਂ ਉਸ ਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ ਅਤੇ ਇਸ ਪੀੜ੍ਹੀ ਦੁਆਰਾ ਰੱਦ ਕਰ ਦਿੱਤਾ ਜਾਵੇਗਾ।
26“ਜਿਸ ਤਰ੍ਹਾਂ ਨੋਹ ਦੇ ਦਿਨਾਂ ਵਿੱਚ ਹੋਇਆ ਸੀ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ। 27ਨੋਹ ਦੀ ਕਿਸ਼ਤੀ ਵਿੱਚ ਦਾਖਲ ਹੋਣ ਦੇ ਦਿਨ ਤੱਕ ਲੋਕ ਖਾਂਦੇ-ਪੀਂਦੇ ਅਤੇ ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ। ਫਿਰ ਹੜ੍ਹ ਆਇਆ ਅਤੇ ਉਹ ਸਾਰੇ ਨਾਸ਼ ਹੋ ਗਏ।
28“ਲੋਤ ਦੇ ਦਿਨਾਂ ਵਿੱਚ ਵੀ ਇਹੋ ਸੀ। ਲੋਕ ਖਾਂਦੇ-ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ ਅਤੇ ਇਮਾਰਤਾਂ ਬਣਾਉਂਦੇ ਸਨ। 29ਪਰ ਜਿਸ ਦਿਨ ਲੋਤ ਨੇ ਸੋਦੋਮ ਛੱਡ ਦਿੱਤਾ, ਸਵਰਗ ਤੋਂ ਅੱਗ ਅਤੇ ਗੰਧਕ ਦੀ ਵਰਖਾ ਹੋਈ ਅਤੇ ਉਹਨਾਂ ਸਾਰਿਆਂ ਨੂੰ ਨਾਸ਼ ਕਰ ਦਿੱਤਾ।#17:29 ਉਤ 19:24-25
30“ਇਹ ਬਿਲਕੁਲ ਇਸੇ ਤਰ੍ਹਾਂ ਹੀ ਹੋਵੇਗਾ ਜਦੋਂ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ। 31ਉਸ ਦਿਨ ਕੋਈ ਵੀ ਜਿਹੜਾ ਛੱਤ ਉੱਤੇ ਹੈ ਅਤੇ ਉਸ ਦੀਆਂ ਚੀਜ਼ਾਂ ਅੰਦਰ ਘਰ ਵਿੱਚ ਹਨ, ਉਹ ਉਹਨਾਂ ਨੂੰ ਲੈਣ ਲਈ ਹੇਠਾਂ ਨਾ ਜਾਵੇ। ਇਸੇ ਤਰ੍ਹਾਂ, ਖੇਤ ਵਿੱਚੋਂ ਵੀ ਕਿਸੇ ਨੂੰ ਕੋਈ ਚੀਜ਼ ਲੈਣ ਲਈ ਵਾਪਸ ਨਹੀਂ ਜਾਣਾ ਚਾਹੀਦਾ। 32ਯਾਦ ਕਰੋ ਲੋਤ ਦੀ ਪਤਨੀ ਨੂੰ!#17:32 ਉਤ 19:17,26 33ਜਿਹੜਾ ਵੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰੇਂਗਾ ਉਹ ਇਸ ਨੂੰ ਗੁਆ ਦੇਵੇਗਾ, ਅਤੇ ਜਿਹੜਾ ਆਪਣੀ ਜਾਨ ਗੁਆ ਬੈਠਦਾ ਹੈ ਉਹ ਉਸ ਨੂੰ ਬਚਾ ਲਵੇਗਾ। 34ਮੈਂ ਤੁਹਾਨੂੰ ਦੱਸਦਾ ਹਾਂ, ਉਸ ਰਾਤ ਦੋ ਲੋਕ ਇੱਕ ਬਿਸਤਰੇ ਉੱਤੇ ਹੋਣਗੇ; ਇੱਕ ਨੂੰ ਉੱਠਾ ਲਿਆ ਜਾਵੇਗਾ ਅਤੇ ਦੂਸਰੇ ਨੂੰ ਛੱਡ ਦਿੱਤਾ ਜਾਵੇਗਾ। 35ਦੋ ਔਰਤਾਂ ਇਕੱਠੇ ਅਨਾਜ ਪੀਹ ਰਹੀਆਂ ਹੋਣਗੀਆਂ, ਇੱਕ ਚੁੱਕ ਲਈ ਜਾਵੇਗੀ ਅਤੇ ਦੂਜੀ ਛੱਡ ਦਿੱਤੀ ਜਾਵੇਗੀ। 36ਦੋ ਲੋਕ ਖੇਤ ਵਿੱਚ ਕੰਮ ਕਰ ਰਹੇ ਹੋਣਗੇ, ਇੱਕ ਨੂੰ ਚੁੱਕ ਲਿਆ ਜਾਵੇਗਾ, ਦੂਜਾ ਛੱਡ ਦਿੱਤਾ ਜਾਵੇਗਾ।”#17:36 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਨਹੀਂ ਹਨ।
37ਚੇਲਿਆਂ ਨੇ ਪੁੱਛਿਆ, “ਪ੍ਰਭੂ ਜੀ, ਇਹ ਸਭ ਕਿੱਥੇ ਹੋਵੇਗਾ?”
ਯਿਸ਼ੂ ਨੇ ਜਵਾਬ ਦਿੱਤਾ, “ਜਿੱਥੇ ਕਿਤੇ ਲਾਸ਼ ਹੋਏ, ਗਿਰਝਾਂ ਉੱਥੇ ਇਕੱਠੀਆਂ ਹੁੰਦੀਆਂ ਹਨ।”
Attualmente Selezionati:
ਲੂਕਸ 17: PCB
Evidenzia
Copia
Confronta
Condividi
Vuoi avere le tue evidenziazioni salvate su tutti i tuoi dispositivi?Iscriviti o accedi
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.