Logo YouVersion
Icona Cerca

ਯੋਨਾਹ 2

2
1ਮੱਛੀ ਦੇ ਅੰਦਰੋਂ ਯੋਨਾਹ ਨੇ ਆਪਣੇ ਯਾਹਵੇਹ ਨੂੰ ਪ੍ਰਾਰਥਨਾ ਕੀਤੀ। 2ਉਸ ਨੇ ਕਿਹਾ,
“ਮੈਂ ਆਪਣੀ ਬਿਪਤਾ ਵਿੱਚ ਯਾਹਵੇਹ ਨੂੰ ਪੁਕਾਰਿਆ,
ਅਤੇ ਉਸਨੇ ਮੈਨੂੰ ਉੱਤਰ ਦਿੱਤਾ।
ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ,
ਤੂੰ ਮੇਰੀ ਆਵਾਜ਼ ਸੁਣੀ।
3ਤੂੰ ਮੈਨੂੰ ਡੂੰਘਿਆਈ ਵਿੱਚ,
ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤਾ,
ਅਤੇ ਹੜ੍ਹਾਂ ਨੇ ਮੈਨੂੰ ਘੇਰ ਲਿਆ,
ਤੇਰੀਆਂ ਸਾਰੀਆਂ ਲਹਿਰਾਂ
ਅਤੇ ਤਰੰਗਾਂ ਮੇਰੇ ਉੱਤੋਂ ਲੰਘ ਗਈਆਂ।
4ਮੈਂ ਆਖਿਆ, ‘ਮੈਂ ਤੁਹਾਡੀ ਨਜ਼ਰ ਤੋਂ ਦੂਰ ਕੀਤਾ ਗਿਆ ਹਾਂ;
ਫੇਰ ਵੀ ਮੈਂ ਤੇਰੇ ਪਵਿੱਤਰ ਭਵਨ ਵੱਲ ਮੁੜ ਕੇ ਦੇਖਾਂਗਾ।’
5ਪਾਣੀਆਂ ਨੇ ਮੈਨੂੰ ਡਰਾਇਆ,
ਡੂੰਘੇ ਪਾਣੀ ਨੇ ਮੈਨੂੰ ਘੇਰ ਲਿਆ।
ਸਾਗਰੀ ਜਾਲ ਮੇਰੇ ਸਿਰ ਉੱਤੇ ਲਪੇਟਿਆ ਗਿਆ।
6ਮੈਂ ਪਹਾੜਾਂ ਦੇ ਮੁੱਢਾਂ ਤੱਕ ਡੁੱਬ ਗਿਆ,
ਧਰਤੀ ਦੀਆਂ ਪਰਤਾਂ ਨੇ ਸਦਾ ਦੇ ਲਈ ਮੈਨੂੰ ਢੱਕ ਲਿਆ,
ਪਰ ਹੇ ਯਹੋਵਾਹ! ਮੇਰੇ ਪਰਮੇਸ਼ਵਰ
ਤੂੰ ਮੇਰੀ ਜਾਨ ਨੂੰ ਟੋਏ ਵਿੱਚੋਂ ਉੱਪਰ ਲਿਆਇਆ।
7“ਜਦੋਂ ਮੇਰੀ ਜ਼ਿੰਦਗੀ ਖ਼ਤਮ ਹੋ ਰਹੀ ਸੀ,
ਮੈਂ ਯਾਹਵੇਹ ਤੈਨੂੰ ਯਾਦ ਕੀਤਾ,
ਅਤੇ ਮੇਰੀ ਪ੍ਰਾਰਥਨਾ ਤੇਰੇ ਕੋਲ,
ਤੇਰੇ ਪਵਿੱਤਰ ਭਵਨ ਵਿੱਚ ਪਹੁੰਚ ਗਈ।
8“ਜਿਹੜੇ ਵਿਅਰਥ ਮੂਰਤੀਆਂ ਨੂੰ ਮੰਨਦੇ ਹਨ
ਉਹ ਪਰਮੇਸ਼ਵਰ ਦੇ ਪਿਆਰ ਤੋਂ ਦੂਰ ਹੋ ਜਾਂਦੇ ਹਨ।
9ਪਰ ਮੈਂ ਸ਼ੁਕਰਗੁਜ਼ਾਰ ਉਸਤਤ ਦੇ ਜੈਕਾਰੇ ਨਾਲ,
ਤੇਰੇ ਲਈ ਬਲੀਦਾਨ ਚੜ੍ਹਾਵਾਂਗਾ।
ਜੋ ਮੈਂ ਸੁੱਖਣਾ ਸੁੱਖੀ ਹੈ, ਮੈਂ ਉਸ ਨੂੰ ਪੂਰਾ ਕਰਾਂਗਾ।
ਮੈਂ ਆਖਾਂਗਾ, ‘ਮੁਕਤੀ ਯਾਹਵੇਹ ਤੋਂ ਆਉਂਦੀ ਹੈ।’ ”
10ਅਤੇ ਯਾਹਵੇਹ ਨੇ ਮੱਛੀ ਨੂੰ ਹੁਕਮ ਦਿੱਤਾ, ਅਤੇ ਉਸਨੇ ਯੋਨਾਹ ਨੂੰ ਸੁੱਕੀ ਜ਼ਮੀਨ ਉੱਤੇ ਉਗਲ ਦਿੱਤੀ।

Attualmente Selezionati:

ਯੋਨਾਹ 2: PCB

Evidenzia

Condividi

Confronta

Copia

None

Vuoi avere le tue evidenziazioni salvate su tutti i tuoi dispositivi?Iscriviti o accedi