ਮਰਕੁਸ 11
11
ਯਰੂਸ਼ਲਮ ਵਿੱਚ ਜੇਤੂ ਪ੍ਰਵੇਸ਼
(ਮੱਤੀ 21:1-11, ਲੂਕਾ 19:28-40, ਯੂਹੰਨਾ 12:12-19)
1ਜਦੋਂ ਉਹ ਯਰੂਸ਼ਲਮ ਦੇ ਨੇੜੇ ਬੈਤਫ਼ਗਾ ਅਤੇ ਬੈਤਅਨੀਆ ਦੇ ਸ਼ਹਿਰ ਜਿਹੜਾ ਜ਼ੈਤੂਨ ਦੇ ਪਹਾੜ ਦੀ ਢਲਾਨ ਉੱਤੇ ਹਨ, ਆਏ ਤਾਂ ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, 2“ਆਪਣੇ ਸਾਹਮਣੇ ਦੇ ਪਿੰਡ ਵਿੱਚ ਜਾਓ । ਉੱਥੇ ਪਹੁੰਚਦੇ ਹੀ ਤੁਹਾਨੂੰ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਮਿਲੇਗਾ ਜਿਸ ਉੱਤੇ ਅੱਜ ਤੱਕ ਕੋਈ ਸਵਾਰ ਨਹੀਂ ਹੋਇਆ । ਉਸ ਨੂੰ ਖੋਲ੍ਹ ਕੇ ਲੈ ਆਓ । 3ਜੇਕਰ ਕੋਈ ਤੁਹਾਨੂੰ ਪੁੱਛੇ, ‘ਇਹ ਕੀ ਕਰ ਰਹੇ ਹੋ ?’ ਉਸ ਨੂੰ ਕਹਿਣਾ, ‘ਪ੍ਰਭੂ ਨੂੰ ਇਸ ਦੀ ਲੋੜ ਹੈ’ ਅਤੇ ਉਹ ਛੇਤੀ ਹੀ ਇਸ ਨੂੰ ਇੱਥੇ ਭੇਜ ਦੇਣਗੇ ।” 4ਚੇਲੇ ਗਏ ਅਤੇ ਗਧੀ ਦੇ ਬੱਚੇ ਨੂੰ ਇੱਕ ਦਰਵਾਜ਼ੇ ਦੇ ਨਾਲ ਬਾਹਰ ਗਲੀ ਵਿੱਚ ਬੰਨ੍ਹਿਆ ਹੋਇਆ ਦੇਖਿਆ । ਜਦੋਂ ਉਹ ਉਸ ਨੂੰ ਖੋਲ੍ਹ ਰਹੇ ਸਨ 5ਤਾਂ ਕੋਲ ਖੜ੍ਹੇ ਲੋਕਾਂ ਨੇ ਉਹਨਾਂ ਤੋਂ ਪੁੱਛਿਆ, “ਤੁਸੀਂ ਇਹ ਕੀ ਕਰ ਰਹੇ ਹੋ ? ਗਧੀ ਦੇ ਬੱਚੇ ਨੂੰ ਕਿਉਂ ਖੋਲ੍ਹ ਰਹੇ ਹੋ ?” 6ਉਹਨਾਂ ਚੇਲਿਆਂ ਨੇ ਉਹ ਹੀ ਕਿਹਾ ਜੋ ਯਿਸੂ ਨੇ ਉਹਨਾਂ ਨੂੰ ਕਿਹਾ ਸੀ ਅਤੇ ਲੋਕਾਂ ਨੇ ਉਹਨਾਂ ਨੂੰ ਜਾਣ ਦਿੱਤਾ । 7ਉਹ ਗਧੀ ਦੇ ਬੱਚੇ ਨੂੰ ਯਿਸੂ ਦੇ ਕੋਲ ਲੈ ਆਏ ਅਤੇ ਉਹਨਾਂ ਨੇ ਆਪਣੇ ਕੱਪੜੇ ਉਸ ਉੱਤੇ ਪਾਏ । ਯਿਸੂ ਉਸ ਉੱਤੇ ਬੈਠ ਗਏ । 8ਬਹੁਤ ਸਾਰੇ ਲੋਕਾਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ, ਦੂਜਿਆਂ ਨੇ ਖੇਤਾਂ ਵਿੱਚੋਂ ਹਰੇ ਪੱਤਿਆਂ ਨਾਲ ਭਰੀਆਂ ਹੋਈਆਂ ਟਹਿਣੀਆਂ ਤੋੜ ਕੇ ਰਾਹ ਵਿੱਚ ਵਿਛਾਈਆਂ । 9#ਭਜਨ 118:25-26ਸਾਰੇ ਲੋਕ ਜਿਹੜੇ ਉਹਨਾਂ ਦੇ ਅੱਗੇ ਪਿੱਛੇ ਆ ਰਹੇ ਸਨ, ਉੱਚੀ ਉੱਚੀ ਇਸ ਤਰ੍ਹਾਂ ਨਾਅਰੇ ਮਾਰ ਰਹੇ ਸਨ,
“ਹੋਸੰਨਾ#11:9 ਹੋਸੰਨਾ : ‘ਪਰਮੇਸ਼ਰ ਦੀ ਵਡਿਆਈ ਹੋਵੇ !’ ਜਾਂ ‘ਪਰਮੇਸ਼ਰ ਸਾਨੂੰ ਬਚਾਓ !’ ! ਧੰਨ ਹੈ ਉਹ ਜਿਹੜਾ ਪਰਮੇਸ਼ਰ ਦੇ ਨਾਮ ਵਿੱਚ ਆਉਂਦਾ ਹੈ ! 10ਸਾਡੇ ਪੁਰਖੇ ਦਾਊਦ ਦੇ ਆਉਣ ਵਾਲੇ ਰਾਜਾ ਦੀ ਜੈ !#11:10 ਸਾਰੇ ਯਹੂਦੀ ਰਾਜਿਆਂ ਵਿੱਚੋਂ ਦਾਊਦ ਦਾ ਰਾਜ ਸਭ ਤੋਂ ਉੱਤਮ ਸੀ । ਪਰਮਧਾਮ ਵਿੱਚ ਹੋਸੰਨਾ !”
11ਫਿਰ ਯਿਸੂ ਯਰੂਸ਼ਲਮ ਵਿੱਚ ਆ ਕੇ ਹੈਕਲ ਵਿੱਚ ਗਏ । ਉੱਥੇ ਉਹਨਾਂ ਨੇ ਚਾਰੇ ਪਾਸੇ ਸਭ ਕੁਝ ਹੁੰਦਾ ਦੇਖਿਆ ਅਤੇ ਬਾਰ੍ਹਾਂ ਚੇਲਿਆਂ ਦੇ ਨਾਲ ਬੈਤਅਨੀਆ ਸ਼ਹਿਰ ਨੂੰ ਚਲੇ ਗਏ ਕਿਉਂਕਿ ਦਿਨ ਕਾਫ਼ੀ ਢਲ਼ ਚੁੱਕਾ ਸੀ ।
ਫਲ ਤੋਂ ਬਗ਼ੈਰ ਅੰਜੀਰ ਦਾ ਰੁੱਖ
(ਮੱਤੀ 21:18-19)
12ਅਗਲੇ ਦਿਨ ਜਦੋਂ ਉਹ ਬੈਤਅਨੀਆ ਤੋਂ ਬਾਹਰ ਆਏ ਤਾਂ ਯਿਸੂ ਨੂੰ ਭੁੱਖ ਲੱਗੀ । 13ਉਹਨਾਂ ਨੇ ਦੂਰ ਤੋਂ ਹੀ ਇੱਕ ਪੱਤਿਆਂ ਨਾਲ ਭਰੇ ਹੋਏ ਅੰਜੀਰ ਦੇ ਰੁੱਖ ਨੂੰ ਦੇਖਿਆ । ਇਹ ਸੋਚਦੇ ਹੋਏ ਕਿ ਉਹਨਾਂ ਨੂੰ ਉਸ ਤੋਂ ਕੁਝ ਅੰਜੀਰਾਂ ਮਿਲ ਜਾਣਗੀਆਂ, ਉਹ ਉਸ ਦੇ ਕੋਲ ਗਏ । ਪਰ ਜਦੋਂ ਉਸ ਦੇ ਕੋਲ ਪਹੁੰਚੇ ਤਾਂ ਪੱਤਿਆਂ ਤੋਂ ਸਿਵਾਏ ਹੋਰ ਕੁਝ ਉਸ ਉੱਤੇ ਦਿਖਾਈ ਨਾ ਦਿੱਤਾ ਕਿਉਂਕਿ ਇਹ ਅੰਜੀਰਾਂ ਦਾ ਮੌਸਮ ਨਹੀਂ ਸੀ । 14ਤਦ ਯਿਸੂ ਨੇ ਅੰਜੀਰ ਦੇ ਰੁੱਖ ਨੂੰ ਕਿਹਾ, “ਅੱਗੇ ਤੋਂ ਕਦੀ ਵੀ ਫਿਰ ਕੋਈ ਤੇਰਾ ਫਲ ਨਾ ਖਾਵੇ ।” ਉਹਨਾਂ ਦੇ ਚੇਲਿਆਂ ਨੇ ਉਹਨਾਂ ਨੂੰ ਇਹ ਕਹਿੰਦੇ ਹੋਏ ਸੁਣਿਆ ।
ਪ੍ਰਭੂ ਯਿਸੂ ਹੈਕਲ ਵਿੱਚ
(ਮੱਤੀ 21:12-17, ਲੂਕਾ 19:45-48, ਯੂਹੰਨਾ 2:13-22)
15ਜਦੋਂ ਯਿਸੂ ਯਰੂਸ਼ਲਮ ਵਿੱਚ ਪਹੁੰਚੇ ਤਦ ਹੈਕਲ ਵਿੱਚ ਜਾ ਕੇ ਉਹਨਾਂ ਨੂੰ ਜਿਹੜੇ ਹੈਕਲ ਵਿੱਚ ਲੈਣ-ਦੇਣ ਕਰ ਰਹੇ ਸਨ, ਬਾਹਰ ਕੱਢਣ ਲੱਗੇ । ਉਹਨਾਂ ਨੇ ਸਰਾਫ਼ਾਂ ਦੀਆਂ ਮੇਜ਼ਾਂ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਗੱਦੀਆਂ ਉਲਟਾ ਦਿੱਤੀਆਂ, 16ਅਤੇ ਕਿਸੇ ਨੂੰ ਵੀ ਹੈਕਲ ਦੇ ਵਿਹੜੇ ਵਿੱਚੋਂ ਦੀ ਕੋਈ ਚੀਜ਼ ਨਾ ਲੈ ਜਾਣ ਦਿੱਤੀ । 17#ਯਸਾ 56:7, ਯਿਰ 7:11ਫਿਰ ਉਹਨਾਂ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਅਤੇ ਕਿਹਾ, “ਕੀ ਪਵਿੱਤਰ-ਗ੍ਰੰਥ ਵਿੱਚ ਇਸ ਤਰ੍ਹਾਂ ਨਹੀਂ ਲਿਖਿਆ ਹੋਇਆ ਹੈ ਕਿ ਮੇਰਾ ਘਰ ਸਾਰੀਆਂ ਕੌਮਾਂ ਦੇ ਲਈ ਪ੍ਰਾਰਥਨਾ ਦਾ ਘਰ ਅਖਵਾਏਗਾ ? ਪਰ ਤੁਸੀਂ ਇਸ ਨੂੰ ਚੋਰਾਂ ਦਾ ਅੱਡਾ ਬਣਾ ਦਿੱਤਾ ਹੈ ।” 18ਮਹਾਂ-ਪੁਰੋਹਿਤਾਂ ਅਤੇ ਵਿਵਸਥਾ ਦੇ ਸਿੱਖਿਅਕਾਂ ਨੇ ਯਿਸੂ ਨੂੰ ਇਹ ਕਹਿੰਦੇ ਹੋਏ ਸੁਣਿਆ ਤਾਂ ਉਹ ਉਹਨਾਂ ਨੂੰ ਮਾਰਨ ਦੇ ਢੰਗ ਸੋਚਣ ਲੱਗੇ । ਪਰ ਉਹ ਯਿਸੂ ਤੋਂ ਡਰਦੇ ਸਨ ਕਿਉਂਕਿ ਸਾਰੇ ਲੋਕ ਉਹਨਾਂ ਦੀਆਂ ਸਿੱਖਿਆਵਾਂ ਤੋਂ ਹੈਰਾਨ ਸਨ । 19ਫਿਰ ਜਦੋਂ ਸ਼ਾਮ ਹੋ ਗਈ ਤਦ ਉਹ ਸ਼ਹਿਰ ਤੋਂ ਬਾਹਰ ਚਲੇ ਗਏ ।
ਅੰਜੀਰ ਦੇ ਸੁੱਕੇ ਰੁੱਖ ਤੋਂ ਸਿੱਖਿਆ
(ਮੱਤੀ 21:20-22)
20ਅਗਲੇ ਦਿਨ ਸਵੇਰੇ ਹੀ ਜਦੋਂ ਉਹ ਉਧਰੋਂ ਦੀ ਲੰਘ ਰਹੇ ਸਨ ਤਾਂ ਉਹਨਾਂ ਨੇ ਅੰਜੀਰ ਦੇ ਰੁੱਖ ਨੂੰ ਜੜ੍ਹਾਂ ਤੋਂ ਸੁੱਕਿਆ ਹੋਇਆ ਦੇਖਿਆ । 21ਪਤਰਸ ਨੇ ਯਾਦ ਕਰਦੇ ਹੋਏ ਯਿਸੂ ਨੂੰ ਕਿਹਾ, “ਗੁਰੂ ਜੀ ਦੇਖੋ, ਉਹ ਅੰਜੀਰ ਦਾ ਰੁੱਖ ਜਿਸ ਨੂੰ ਤੁਸੀਂ ਸਰਾਪ ਦਿੱਤਾ ਸੀ, ਸੁੱਕ ਗਿਆ ਹੈ ।” 22ਯਿਸੂ ਨੇ ਉੱਤਰ ਦਿੱਤਾ, “ਜੇਕਰ ਕੋਈ ਪਰਮੇਸ਼ਰ ਵਿੱਚ ਵਿਸ਼ਵਾਸ ਕਰਦਾ ਹੈ, 23#ਮੱਤੀ 17:20, 1 ਕੁਰਿ 13:2ਅਤੇ ਇਸ ਪਹਾੜ ਨੂੰ ਕਹਿੰਦਾ ਹੈ, ‘ਉੱਠ, ਅਤੇ ਸਮੁੰਦਰ ਵਿੱਚ ਜਾ ਪੈ ।’ ਜੇਕਰ ਉਸ ਦੇ ਦਿਲ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਨਹੀਂ ਪਰ ਵਿਸ਼ਵਾਸ ਹੈ ਕਿ ਜੋ ਕੁਝ ਉਸ ਨੇ ਕਿਹਾ ਹੈ, ਹੋਵੇਗਾ ਤਾਂ ਉਸ ਲਈ ਉਹ ਹੋ ਜਾਵੇਗਾ । 24ਇਸ ਲਈ ਜੋ ਕੁਝ ਤੁਸੀਂ ਪ੍ਰਾਰਥਨਾ ਵਿੱਚ ਮੰਗੋ, ਵਿਸ਼ਵਾਸ ਕਰੋ ਕਿ ਉਹ ਤੁਹਾਨੂੰ ਮਿਲ ਗਿਆ ਹੈ ਤਾਂ ਉਹ ਤੁਹਾਨੂੰ ਸੱਚਮੁੱਚ ਮਿਲ ਜਾਵੇਗਾ । 25#ਮੱਤੀ 6:14-15ਜਦੋਂ ਤੁਸੀਂ ਖੜ੍ਹੇ ਹੋ ਕੇ ਪ੍ਰਾਰਥਨਾ ਕਰੋ ਤਾਂ ਉਸ ਵੇਲੇ ਜੇਕਰ ਤੁਹਾਡੇ ਦਿਲ ਵਿੱਚ ਕਿਸੇ ਦੇ ਲਈ ਗੁੱਸਾ ਹੋਵੇ ਤਾਂ ਉਸ ਨੂੰ ਮਾਫ਼ ਕਰ ਦਿਓ ਤਾਂ ਤੁਹਾਡੇ ਸਵਰਗੀ ਪਿਤਾ ਵੀ ਤੁਹਾਡੀਆਂ ਗ਼ਲਤੀਆਂ ਮਾਫ਼ ਕਰਨਗੇ ।”#11:25 ਕੁਝ ਪ੍ਰਾਚੀਨ ਲਿਖਤਾਂ ਵਿੱਚ ਇਹ ਸ਼ਬਦ ਪਾਏ ਜਾਂਦੇ ਹਨ 26 “ਪਰ ਜੇਕਰ ਤੁਸੀਂ ਮਾਫ਼ ਨਹੀਂ ਕਰੋਗੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਡੀਆਂ ਗਲਤੀਆਂ ਮਾਫ਼ ਨਹੀਂ ਕਰੇਗਾ ।”
ਪ੍ਰਭੂ ਯਿਸੂ ਦੇ ਅਧਿਕਾਰ ਸੰਬੰਧੀ ਪ੍ਰਸ਼ਨ
(ਮੱਤੀ 21:23-27, ਲੂਕਾ 20:1-8)
27ਉਹ ਫਿਰ ਯਰੂਸ਼ਲਮ ਵਿੱਚ ਆਏ ਅਤੇ ਜਦੋਂ ਯਿਸੂ ਹੈਕਲ ਵਿੱਚ ਟਹਿਲ ਰਹੇ ਸਨ ਤਾਂ ਮਹਾਂ-ਪੁਰੋਹਿਤ, ਵਿਵਸਥਾ ਦੇ ਸਿੱਖਿਅਕ ਅਤੇ ਬਜ਼ੁਰਗ ਆਗੂ ਉਹਨਾਂ ਦੇ ਕੋਲ ਆਏ 28ਅਤੇ ਪੁੱਛਣ ਲੱਗੇ, “ਤੁਸੀਂ ਇਹ ਸਭ ਕੰਮ ਕਿਸ ਅਧਿਕਾਰ ਨਾਲ ਕਰਦੇ ਹੋ ? ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਹੈ ਕਿ ਤੁਸੀਂ ਇਹ ਸਭ ਕੰਮ ਕਰੋ ।” 29ਯਿਸੂ ਨੇ ਉੱਤਰ ਦਿੱਤਾ, “ਮੈਂ ਵੀ ਤੁਹਾਨੂੰ ਇੱਕ ਸਵਾਲ ਪੁੱਛਦਾ ਹਾਂ, ਜੇਕਰ ਤੁਸੀਂ ਮੈਨੂੰ ਉਸ ਦਾ ਉੱਤਰ ਦੇਵੋਗੇ ਤਾਂ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਕਿਹੜੇ ਅਧਿਕਾਰ ਨਾਲ ਮੈਂ ਇਹ ਸਭ ਕੰਮ ਕਰਦਾ ਹਾਂ । 30ਯੂਹੰਨਾ ਨੂੰ ਬਪਤਿਸਮਾ ਦੇਣ ਦਾ ਅਧਿਕਾਰ ਕਿੱਥੋਂ ਮਿਲਿਆ ਸੀ, ਪਰਮੇਸ਼ਰ ਤੋਂ ਜਾਂ ਮਨੁੱਖਾਂ ਤੋਂ ?” 31ਤਦ ਉਹ ਆਪਸ ਵਿੱਚ ਬਹਿਸ ਕਰਨ ਲੱਗੇ, “ਜੇਕਰ ਅਸੀਂ ਕਹੀਏ, ‘ਪਰਮੇਸ਼ਰ ਤੋਂ’ ਤਾਂ ਇਹ ਕਹਿਣਗੇ, ‘ਫਿਰ ਤੁਸੀਂ ਉਸ ਦਾ ਵਿਸ਼ਵਾਸ ਕਿਉਂ ਨਹੀਂ ਕੀਤਾ ?’ 32ਦੂਜੇ ਪਾਸੇ ਜੇ ਅਸੀਂ ਕਹੀਏ, ‘ਮਨੁੱਖਾਂ ਤੋਂ’” ਤਾਂ ਉਹ ਲੋਕਾਂ ਤੋਂ ਡਰਦੇ ਸਨ ਕਿਉਂਕਿ ਸਾਰੇ ਲੋਕ ਮੰਨਦੇ ਸਨ ਕਿ ਯੂਹੰਨਾ ਸੱਚਮੁੱਚ ਇੱਕ ਨਬੀ ਹੈ । 33ਇਸ ਲਈ ਉਹਨਾਂ ਨੇ ਯਿਸੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ ।” ਤਦ ਯਿਸੂ ਨੇ ਉਹਨਾਂ ਨੂੰ ਕਿਹਾ, “ਫਿਰ ਮੈਂ ਵੀ ਤੁਹਾਨੂੰ ਨਹੀਂ ਦੱਸਦਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਸਭ ਕੰਮ ਕਰਦਾ ਹਾਂ ।”
Pilihan Saat Ini:
ਮਰਕੁਸ 11: CL-NA
Sorotan
Bagikan
Salin

Ingin menyimpan sorotan di semua perangkat Anda? Daftar atau masuk
Punjabi Common Language (North American Version):
Text © 2021 Canadian Bible Society and Bible Society of India

: