ਮੱਤੀ 17

17
ਪ੍ਰਭੂ ਯਿਸੂ ਦੇ ਰੂਪ ਦਾ ਬਦਲਣਾ
(ਮਰਕੁਸ 9:2-13, ਲੂਕਾ 9:28-36)
1 # 2 ਪਤ 1:17-18 ਛੇ ਦਿਨਾਂ ਬਾਅਦ ਯਿਸੂ ਆਪਣੇ ਨਾਲ ਪਤਰਸ, ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਲੈ ਕੇ ਇਕਾਂਤ ਵਿੱਚ ਇੱਕ ਉੱਚੇ ਪਹਾੜ ਉੱਤੇ ਗਏ । 2ਉਹਨਾਂ ਤਿੰਨਾਂ ਦੇ ਸਾਹਮਣੇ ਯਿਸੂ ਦਾ ਰੂਪ ਬਦਲ ਗਿਆ । ਯਿਸੂ ਦਾ ਚਿਹਰਾ ਸੂਰਜ ਦੀ ਤਰ੍ਹਾਂ ਚਮਕੀਲਾ ਅਤੇ ਕੱਪੜੇ ਚਾਨਣ ਦੀ ਤਰ੍ਹਾਂ ਚਿੱਟੇ ਹੋ ਗਏ । 3ਉਹਨਾਂ ਤਿੰਨਾਂ ਚੇਲਿਆਂ ਨੇ ਏਲੀਯਾਹ ਅਤੇ ਮੂਸਾ ਨੂੰ ਯਿਸੂ ਦੇ ਨਾਲ ਗੱਲਾਂ ਕਰਦੇ ਦੇਖਿਆ । 4ਤਦ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਇਹ ਬਹੁਤ ਚੰਗਾ ਹੈ ਕਿ ਅਸੀਂ ਇੱਥੇ ਹਾਂ । ਜੇਕਰ ਤੁਸੀਂ ਚਾਹੋ ਤਾਂ ਮੈਂ ਤਿੰਨ ਤੰਬੂ ਬਣਾਉਂਦਾ ਹਾਂ, ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ ।” 5#ਉਤ 22:2, ਵਿਵ 18:15, ਭਜਨ 2:7, ਯਸਾ 42:1, ਮੱਤੀ 3:17, 12:18, ਮਰ 1:11, ਲੂਕਾ 3:22ਪਤਰਸ ਅਜੇ ਇਹ ਕਹਿ ਹੀ ਰਿਹਾ ਸੀ ਕਿ ਇੱਕ ਚਮਕੀਲਾ ਬੱਦਲ ਉਹਨਾਂ ਉੱਤੇ ਛਾ ਗਿਆ ਅਤੇ ਉਸ ਦੇ ਵਿੱਚੋਂ ਇੱਕ ਆਵਾਜ਼ ਆਈ, “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ, ਇਸ ਦੀ ਸੁਣੋ !” 6ਜਦੋਂ ਚੇਲਿਆਂ ਨੇ ਇਹ ਆਵਾਜ਼ ਸੁਣੀ ਤਾਂ ਉਹ ਬਹੁਤ ਡਰ ਗਏ ਅਤੇ ਧਰਤੀ ਉੱਤੇ ਮੂੰਹ ਦੇ ਭਾਰ ਡਿੱਗ ਪਏ । 7ਪਰ ਯਿਸੂ ਉਹਨਾਂ ਕੋਲ ਆਏ ਅਤੇ ਉਹਨਾਂ ਨੂੰ ਛੂਹਿਆ ਅਤੇ ਕਿਹਾ, “ਉੱਠੋ, ਡਰੋ ਨਹੀਂ ।” 8ਇਹ ਸੁਣ ਕੇ ਤਿੰਨਾਂ ਚੇਲਿਆਂ ਨੇ ਉੱਪਰ ਦੇਖਿਆ ਤਾਂ ਉੱਥੇ ਯਿਸੂ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਦੇਖਿਆ ।
9ਜਦੋਂ ਉਹ ਪਹਾੜ ਤੋਂ ਉਤਰ ਰਹੇ ਸਨ ਤਾਂ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ, “ਕਿਸੇ ਨੂੰ ਇਸ ਦਰਸ਼ਨ ਬਾਰੇ ਕੁਝ ਨਾ ਦੱਸਣਾ ਜਦੋਂ ਤੱਕ ਕਿ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਜੀਅ ਨਾ ਉੱਠੇ ।” 10#ਮਲਾ 4:5ਪਰ ਚੇਲਿਆਂ ਨੇ ਉਹਨਾਂ ਤੋਂ ਪੁੱਛਿਆ, “ਵਿਵਸਥਾ ਦੇ ਸਿੱਖਿਅਕ ਕਿਉਂ ਕਹਿੰਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ ।” 11ਯਿਸੂ ਨੇ ਉੱਤਰ ਦਿੱਤਾ, “ਹਾਂ, ਇਹ ਸੱਚ ਹੈ, ਏਲੀਯਾਹ ਪਹਿਲਾਂ ਆ ਕੇ ਸਭ ਕੁਝ ਠੀਕ ਕਰੇਗਾ । 12#ਮੱਤੀ 11:14ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਏਲੀਯਾਹ ਆ ਚੁੱਕਾ ਹੈ ਅਤੇ ਉਹਨਾਂ ਨੇ ਉਸ ਨੂੰ ਨਹੀਂ ਪਛਾਣਿਆ । ਉਹਨਾਂ ਨੇ ਉਸ ਨਾਲ ਉਹ ਹੀ ਕੀਤਾ ਜੋ ਉਹ ਚਾਹੁੰਦੇ ਸਨ । ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਹਨਾਂ ਦੇ ਹੱਥੋਂ ਦੁੱਖ ਸਹੇਗਾ ।” 13ਤਦ ਚੇਲਿਆਂ ਨੇ ਸਮਝ ਲਿਆ ਕਿ ਯਿਸੂ ਉਹਨਾਂ ਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਦੱਸ ਰਹੇ ਸਨ ।
ਪ੍ਰਭੂ ਯਿਸੂ ਇੱਕ ਅਸ਼ੁੱਧ ਆਤਮਾ ਵਾਲੇ ਮੁੰਡੇ ਨੂੰ ਚੰਗਾ ਕਰਦੇ ਹਨ
(ਮਰਕੁਸ 9:14-29, ਲੂਕਾ 9:37-43a)
14ਜਦੋਂ ਉਹ ਭੀੜ ਦੇ ਕੋਲ ਪਹੁੰਚੇ ਤਾਂ ਇੱਕ ਆਦਮੀ ਆਇਆ ਅਤੇ ਗੋਡਿਆਂ ਭਾਰ ਹੋ ਕੇ ਯਿਸੂ ਅੱਗੇ 15ਬੇਨਤੀ ਕਰਨ ਲੱਗਾ, “ਪ੍ਰਭੂ ਜੀ, ਮੇਰੇ ਪੁੱਤਰ ਉੱਤੇ ਰਹਿਮ ਕਰੋ । ਉਸ ਨੂੰ ਮਿਰਗੀ ਪੈਂਦੀ ਹੈ ਅਤੇ ਜਦੋਂ ਉਸ ਨੂੰ ਦੌਰਾ ਪੈਂਦਾ ਹੈ ਤਾਂ ਉਹ ਕਈ ਵਾਰ ਅੱਗ ਜਾਂ ਪਾਣੀ ਵਿੱਚ ਡਿੱਗ ਪੈਂਦਾ ਹੈ । 16ਮੈਂ ਤੁਹਾਡੇ ਚੇਲਿਆਂ ਕੋਲ ਉਸ ਨੂੰ ਲੈ ਕੇ ਆਇਆ ਪਰ ਉਹ ਉਸ ਨੂੰ ਚੰਗਾ ਨਾ ਕਰ ਸਕੇ ।” 17ਯਿਸੂ ਨੇ ਉੱਤਰ ਦਿੱਤਾ, “ਹੇ ਅਵਿਸ਼ਵਾਸੀ ਅਤੇ ਭਟਕੀ ਹੋਈ ਪੀੜ੍ਹੀ ਦੇ ਲੋਕੋ ! ਮੈਂ ਤੁਹਾਡੇ ਨਾਲ ਕਦੋਂ ਤੱਕ ਰਹਾਂਗਾ ? ਮੈਂ ਕਦੋਂ ਤੱਕ ਧੀਰਜ ਕਰਾਂਗਾ ? ਮੁੰਡੇ ਨੂੰ ਮੇਰੇ ਕੋਲ ਲਿਆਓ ।” 18ਯਿਸੂ ਨੇ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਉਹ ਉਸੇ ਸਮੇਂ ਨਿੱਕਲ ਗਈ । ਇਸ ਤਰ੍ਹਾਂ ਮੁੰਡਾ ਉਸੇ ਸਮੇਂ ਚੰਗਾ ਹੋ ਗਿਆ ।
19ਤਦ ਚੇਲਿਆਂ ਨੇ ਵੱਖਰੇ ਹੋ ਕੇ ਯਿਸੂ ਨੂੰ ਪੁੱਛਿਆ, “ਅਸੀਂ ਉਸ ਨੂੰ ਕਿਉਂ ਨਾ ਕੱਢ ਸਕੇ ?” 20#ਮੱਤੀ 21:21, ਮਰ 11:23, 1 ਕੁਰਿ 13:2ਯਿਸੂ ਨੇ ਉੱਤਰ ਦਿੱਤਾ, “ਆਪਣੇ ਥੋੜ੍ਹੇ ਵਿਸ਼ਵਾਸ ਦੇ ਕਾਰਨ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਜੇਕਰ ਤੁਹਾਡਾ ਵਿਸ਼ਵਾਸ ਰਾਈ ਦੇ ਦਾਣੇ ਦੇ ਬਰਾਬਰ ਵੀ ਹੈ ਤਾਂ ਤੁਸੀਂ ਇਸ ਪਹਾੜ ਨੂੰ ਕਹੋ, ‘ਇੱਥੋਂ ਹਟ ਜਾ,’ ਤਾਂ ਉਹ ਹਟ ਜਾਵੇਗਾ । ਤੁਸੀਂ ਕੁਝ ਵੀ ਕਰ ਸਕੋਗੇ ।” [21ਫਿਰ ਇਹੋ ਜਿਹੀਆਂ ਨੂੰ ਕੱਢਣ ਦਾ ਇੱਕ ਹੀ ਤਰੀਕਾ ਹੈ—ਪ੍ਰਾਰਥਨਾ ਅਤੇ ਵਰਤ, ਹੋਰ ਕੁਝ ਨਹੀਂ ।]#17:21 ਇਹ ਆਇਤ ਕੁਝ ਪ੍ਰਾਚੀਨ ਲਿਖਤਾਂ ਵਿੱਚ ਨਹੀਂ ਹੈ ।
ਪ੍ਰਭੂ ਯਿਸੂ ਦੀ ਦੂਜੀ ਵਾਰ ਆਪਣੀ ਮੌਤ ਦੇ ਬਾਰੇ ਭਵਿੱਖਬਾਣੀ
(ਮਰਕੁਸ 9:30-32, ਲੂਕਾ 9:43b-45)
22ਚੇਲੇ ਜਦੋਂ ਫਿਰ ਗਲੀਲ ਵਿੱਚ ਇਕੱਠੇ ਸਨ ਤਾਂ ਯਿਸੂ ਨੇ ਉਹਨਾਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਆਦਮੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਣ ਵਾਲਾ ਹੈ 23ਉਹ ਉਸ ਨੂੰ ਮਾਰ ਦੇਣਗੇ ਪਰ ਉਹ ਤੀਜੇ ਦਿਨ ਜਿਊਂਦਾ ਕੀਤਾ ਜਾਵੇਗਾ ।” ਚੇਲੇ ਇਹ ਸੁਣ ਕੇ ਬਹੁਤ ਦੁਖੀ ਹੋਏ ।
ਹੈਕਲ ਦਾ ਟੈਕਸ
24 # ਕੂਚ 30:13, 38:26 ਜਦੋਂ ਯਿਸੂ ਅਤੇ ਉਹਨਾਂ ਦੇ ਚੇਲੇ ਕਫ਼ਰਨਾਹੂਮ ਵਿੱਚ ਆਏ ਤਾਂ ਹੈਕਲ ਦਾ ਸਲਾਨਾ ਟੈਕਸ ਇਕੱਠਾ ਕਰਨ ਵਾਲੇ ਪਤਰਸ ਕੋਲ ਆਏ । ਉਹਨਾਂ ਨੇ ਪੁੱਛਿਆ, “ਤੁਹਾਡਾ ਗੁਰੂ ਹੈਕਲ ਦਾ ਸਲਾਨਾ ਟੈਕਸ ਦਿੰਦਾ ਹੈ ਜਾਂ ਨਹੀਂ ?” 25ਪਤਰਸ ਨੇ ਉੱਤਰ ਦਿੱਤਾ, “ਹਾਂ, ਦਿੰਦੇ ਹਨ ।” ਜਦੋਂ ਪਤਰਸ ਘਰ ਗਿਆ ਤਾਂ ਯਿਸੂ ਨੇ ਉਸ ਦੇ ਬੋਲਣ ਤੋਂ ਪਹਿਲਾਂ ਹੀ ਪੁੱਛਿਆ, “ਸ਼ਮਊਨ, ਤੇਰਾ ਕੀ ਵਿਚਾਰ ਹੈ ? ਧਰਤੀ ਦੇ ਰਾਜੇ ਚੁੰਗੀ ਜਾਂ ਟੈਕਸ ਕਿਸ ਕੋਲੋਂ ਵਸੂਲਦੇ ਹਨ ? ਆਪਣੇ ਪੁੱਤਰਾਂ ਕੋਲੋਂ ਜਾਂ ਪਰਾਇਆਂ ਕੋਲੋਂ ?” 26ਜਦੋਂ ਪਤਰਸ ਨੇ ਕਿਹਾ, “ਪਰਾਇਆਂ ਕੋਲੋਂ” ਤਾਂ ਯਿਸੂ ਨੇ ਕਿਹਾ, “ਇਸ ਦਾ ਅਰਥ ਹੋਇਆ ਕਿ ਆਪਣੇ ਲੋਕ ਇਸ ਤੋਂ ਮੁਕਤ ਹਨ । 27ਪਰ ਅਸੀਂ ਇਹਨਾਂ ਲੋਕਾਂ ਦੇ ਲਈ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੁੰਦੇ । ਇਸ ਲਈ ਤੂੰ ਝੀਲ ਤੇ ਜਾ ਅਤੇ ਕੁੰਡੀ ਲਾ । ਜਿਹੜੀ ਮੱਛੀ ਤੂੰ ਪਹਿਲਾਂ ਫੜੇਂ ਉਸ ਦਾ ਮੂੰਹ ਖੋਲ੍ਹੀਂ, ਤੈਨੂੰ ਉਸ ਦੇ ਮੂੰਹ ਦੇ ਵਿੱਚੋਂ ਇੱਕ ਸਿੱਕਾ ਮਿਲੇਗਾ । ਉਹ ਸਿੱਕਾ ਤੇਰੇ ਅਤੇ ਮੇਰੇ ਲਈ ਕਾਫ਼ੀ ਹੋਵੇਗਾ । ਤੂੰ ਉਹ ਲੈ ਕੇ ਟੈਕਸ ਇਕੱਠਾ ਕਰਨ ਵਾਲਿਆਂ ਨੂੰ ਮੇਰੇ ਅਤੇ ਆਪਣੇ ਵੱਲੋਂ ਦੇ ਦੇਵੀਂ ।”

Pilihan Saat Ini:

ਮੱਤੀ 17: CL-NA

Sorotan

Bagikan

Salin

None

Ingin menyimpan sorotan di semua perangkat Anda? Daftar atau masuk