ਲੂਕਾ ਭੂਮਿਕਾ

ਭੂਮਿਕਾ
ਲੂਕਾ ਦਾ ਸ਼ੁਭ ਸਮਾਚਾਰ ਯਿਸੂ ਨੂੰ ਇਸਰਾਏਲ ਦੇ ਵਾਅਦਾ ਕੀਤੇ ਮੁਕਤੀਦਾਤਾ ਅਤੇ ਸਾਰੀ ਮਨੁੱਖਤਾ ਦੇ ਮੁਕਤੀਦਾਤਾ ਦੇ ਰੂਪ ਵਿੱਚ ਪੇਸ਼ ਕਰਦਾ ਹੈ । ਲੂਕਾ ਦੱਸਦਾ ਹੈ ਕਿ ਯਿਸੂ ਨੂੰ ਪਰਮੇਸ਼ਰ ਦੇ ਆਤਮਾ ਨੇ “ਗਰੀਬਾਂ ਨੂੰ ਸ਼ੁਭ ਸਮਾਚਾਰ”#ਯਸਾ 61:1-2, ਲੂਕਾ 4:18 ਸੁਣਾਉਣ ਲਈ ਭੇਜਿਆ ਸੀ ਅਤੇ ਇਸ ਸ਼ੁਭ ਸਮਾਚਾਰ ਵਿੱਚ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਦਿਖਾਈਆਂ ਗਈਆਂ ਹਨ । ਇਸ ਸ਼ੁਭ ਸਮਾਚਾਰ ਦਾ ਪ੍ਰਮੁੱਖ ਵਿਸ਼ਾ ਅਨੰਦ ਹੈ ਜਿਹੜਾ ਸ਼ੁਰੂ ਦੇ ਅਧਿਆਵਾਂ ਵਿੱਚ ਮਸੀਹ ਦੇ ਆਉਣ ਦੀ ਖ਼ਬਰ ਨਾਲ ਸ਼ੁਰੂ ਹੁੰਦਾ ਹੈ ਅਤੇ ਮਸੀਹ ਦੇ ਸਵਰਗ ਵਿੱਚ ਉੱਪਰ ਉਠਾਏ ਜਾਣ ਤੋਂ ਬਾਅਦ ਵੀ ਜਾਰੀ ਰਹਿੰਦਾ ਹੈ । ਪ੍ਰਭੂ ਯਿਸੂ ਦੇ ਸਵਰਗ ਵਿੱਚ ਉਠਾਏ ਜਾਣ ਦੇ ਬਾਅਦ ਮਸੀਹੀ ਵਿਸ਼ਵਾਸ ਦੇ ਫੈਲਣ ਦੀ ਕਹਾਣੀ ਵੀ ਇਸ ਸ਼ੁਭ ਸਮਾਚਾਰ ਦੇ ਲੇਖਕ ਨੇ “ਰਸੂਲਾਂ ਦੇ ਕੰਮ” ਨਾਂ ਦੀ ਪੁਸਤਕ ਵਿੱਚ ਬਿਆਨ ਕੀਤੀ ਹੈ ।
ਹਿੱਸੇ 2 ਅਤੇ 6 (ਹੇਠਾਂ ਰੂਪ-ਰੇਖਾ ਦੇਖੋ) ਦਾ ਬਹੁਤ ਸਾਰਾ ਬਿਆਨ ਕੇਵਲ ਇਸੇ ਸ਼ੁਭ ਸਮਾਚਾਰ ਵਿੱਚ ਹੀ ਮਿਲਦਾ ਹੈ, ਖ਼ਾਸ ਕਰ ਕੇ, ਸਵਰਗਦੂਤਾਂ ਦਾ ਗੀਤ, ਯਿਸੂ ਦੇ ਜਨਮ ਤੇ ਚਰਵਾਹਿਆਂ ਦਾ ਆਉਣਾ, ਬਚਪਨ ਵਿੱਚ ਯਿਸੂ ਹੈਕਲ ਵਿੱਚ, ਨੇਕ ਸਾਮਰੀ ਅਤੇ ਗੁਆਚੇ ਹੋਏ ਪੁੱਤਰ ਦੇ ਦ੍ਰਿਸ਼ਟਾਂਤ । ਸਾਰੇ ਸ਼ੁਭ ਸਮਾਚਾਰ ਵਿੱਚ ਪ੍ਰਾਰਥਨਾ, ਪਵਿੱਤਰ ਆਤਮਾ, ਔਰਤਾਂ ਦੁਆਰਾ ਯਿਸੂ ਦੀ ਕੀਤੀ ਸੇਵਾ ਅਤੇ ਪਰਮੇਸ਼ਰ ਕੋਲੋਂ ਪਾਪਾਂ ਦੀ ਮਾਫ਼ੀ ਉੱਤੇ ਜ਼ੋਰ ਦਿੱਤਾ ਗਿਆ ਹੈ ।
ਵਿਸ਼ਾ-ਵਸਤੂ ਦੀ ਰੂਪ-ਰੇਖਾ
ਭੂਮਿਕਾ 1:1-4
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਅਤੇ ਯਿਸੂ ਦਾ ਜਨਮ 1:5—2:52
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਸੇਵਕਾਈ 3:1-20
ਯਿਸੂ ਦਾ ਬਪਤਿਸਮਾ ਅਤੇ ਪਰਤਾਵਾ 3:21—4:13
ਪ੍ਰਭੂ ਯਿਸੂ ਦੀ ਗਲੀਲ ਵਿੱਚ ਜਨਤਕ ਸੇਵਕਾਈ 4:14—9:50
ਗਲੀਲ ਤੋਂ ਯਰੂਸ਼ਲਮ ਤੱਕ 9:51—19:27
ਪ੍ਰਭੂ ਯਿਸੂ ਦਾ ਯਰੂਸ਼ਲਮ ਵਿੱਚ ਅਤੇ ਯਰੂਸ਼ਲਮ ਦੇ ਨੇੜੇ ਆਖ਼ਰੀ ਹਫ਼ਤਾ 19:28—23:26
ਪ੍ਰਭੂ ਯਿਸੂ ਦਾ ਜੀਅ ਉੱਠਣਾ, ਪ੍ਰਗਟ ਹੋਣਾ ਅਤੇ ਉੱਪਰ ਉਠਾਏ ਜਾਣਾ 24:1-53

Sorotan

Bagikan

Salin

None

Ingin menyimpan sorotan di semua perangkat Anda? Daftar atau masuk