YouVersion logo
Ikona pretraživanja

ਫਿਲਿਪੀਆਂ 1

1
1ਮਸੀਹ ਯਿਸ਼ੂ ਦੇ ਸੇਵਕ, ਪੌਲੁਸ ਅਤੇ ਤਿਮੋਥਿਉਸ ਵਲੋਂ ਇਹ ਪੱਤਰ,
ਫ਼ਿਲਿੱਪੀ ਸ਼ਹਿਰ ਵਿਖੇ ਮਸੀਹ ਯਿਸ਼ੂ ਵਿੱਚ ਪਰਮੇਸ਼ਵਰ ਦੇ ਸਾਰੇ ਪਵਿੱਤਰ ਲੋਕਾਂ, ਨਿਗਾਹਬਾਨਾਂ#1:1 ਨਿਗਾਹਬਾਨਾਂ ਕਲੀਸਿਆ ਦੇ ਨਿਗਰਾਨ ਬਿਸ਼ਪ ਅਤੇ ਸੇਵਕਾਂ#1:1 ਸੇਵਕਾਂ ਡੀਕਨ ਅਤੇ ਸਹਾਇਕ ਪਾਦਰੀ ਸਣੇ:
2ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
ਧੰਨਵਾਦ ਅਤੇ ਪ੍ਰਾਰਥਨਾ
3ਜਦੋਂ ਵੀ ਮੈਂ ਤੁਹਾਨੂੰ ਯਾਦ ਕਰਦਾ ਹਾਂ ਤਦ ਮੈਂ ਆਪਣੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ। 4ਤੁਹਾਡੇ ਸਾਰਿਆਂ ਲਈ ਮੇਰੀਆਂ ਸਾਰੀਆਂ ਪ੍ਰਾਰਥਨਾਵਾਂ ਵਿੱਚ, ਮੈਂ ਲਗਾਤਾਰ ਖੁਸ਼ੀ ਨਾਲ ਪ੍ਰਾਰਥਨਾ ਕਰਦਾ ਹਾਂ। 5ਪਹਿਲੇ ਦਿਨ ਤੋਂ ਹੁਣ ਤੱਕ ਖੁਸ਼ਖ਼ਬਰੀ ਵਿੱਚ ਤੁਹਾਡੀ ਭਾਈਵਾਲੀ ਦੇ ਕਾਰਨ, 6ਇਸ ਗੱਲ ਦਾ ਭਰੋਸਾ ਰੱਖਦੇ ਹੋਏ ਕਿ ਜਿਸ ਨੇ ਤੁਹਾਡੇ ਵਿੱਚ ਇੱਕ ਚੰਗਾ ਕੰਮ ਸ਼ੁਰੂ ਕੀਤਾ ਹੈ ਉਹ ਇਸ ਨੂੰ ਮਸੀਹ ਯਿਸ਼ੂ ਦੇ ਵਾਪਸ ਆਉਣ ਦੇ ਦਿਨ ਤੱਕ ਪੂਰਾ ਕਰਦਾ ਰਹੇਗਾ।
7ਤੁਹਾਡੇ ਸਾਰਿਆਂ ਬਾਰੇ ਇਸ ਤਰ੍ਹਾਂ ਮਹਿਸੂਸ ਕਰਨਾ ਮੇਰੇ ਲਈ ਸਹੀ ਹੈ, ਕਿਉਂਕਿ ਮੇਰੇ ਮਨ ਵਿੱਚ ਤੁਸੀਂ ਹੋ, ਅਤੇ ਭਾਵੇਂ ਮੈਂ ਕੈਦ ਵਿੱਚ ਹਾਂ ਜਾਂ ਖੁਸ਼ਖ਼ਬਰੀ ਦਾ ਬਚਾਅ ਅਤੇ ਪੁਸ਼ਟੀ ਕਰ ਰਿਹਾ ਹਾਂ, ਤੁਸੀਂ ਸਾਰੇ ਮੇਰੇ ਨਾਲ ਪਰਮੇਸ਼ਵਰ ਦੀ ਕਿਰਪਾ ਵਿੱਚ ਸਾਂਝੇ ਹੋ। 8ਪਰਮੇਸ਼ਵਰ ਗਵਾਹੀ ਦੇ ਸਕਦਾ ਹੈ ਕਿ ਮੈਂ ਤੁਹਾਡੇ ਸਾਰਿਆਂ ਲਈ ਮਸੀਹ ਯਿਸ਼ੂ ਦੇ ਪਿਆਰ ਨਾਲ ਕਿਵੇਂ ਲੋਚਦਾ ਹਾਂ।
9ਅਤੇ ਇਹ ਮੇਰੀ ਪ੍ਰਾਰਥਨਾ ਹੈ: ਕਿ ਤੁਹਾਡਾ ਪਿਆਰ ਗਿਆਨ ਅਤੇ ਸੂਝ ਦੀ ਡੂੰਘਾਈ ਵਿੱਚ ਵੱਧ ਤੋਂ ਵੱਧ ਹੋਵੇ, 10ਤਾਂ ਜੋ ਤੁਸੀਂ ਇਹ ਸਮਝ ਸਕੋ ਕਿ ਮਸੀਹ ਦੇ ਵਾਪਸ ਆਉਣ ਦੇ ਦਿਨ ਲਈ ਸਭ ਤੋਂ ਉੱਤਮ ਕੀ ਹੈ ਅਤੇ ਜੋ ਤੁਹਾਨੂੰ ਸ਼ੁੱਧ ਅਤੇ ਨਿਰਦੋਸ਼ ਕਰ ਸਕੇ। 11ਧਰਮ ਦੇ ਫ਼ਲ ਨਾਲ ਭਰਿਆ ਹੋਇਆ ਜੋ ਯਿਸ਼ੂ ਮਸੀਹ ਦੁਆਰਾ ਆਉਂਦਾ ਹੈ ਪਰਮੇਸ਼ਵਰ ਦੀ ਮਹਿਮਾ ਅਤੇ ਉਸਤਤ ਹੋਵੇ।#1:11 ਯਸ਼ਾ 15:8
ਪੌਲੁਸ ਦੀ ਕੈਦ ਵਿੱਚ ਹੋਣ ਦੇ ਦੁਆਰਾ ਖੁਸ਼ਖ਼ਬਰੀ ਦੀ ਉੱਨਤੀ
12ਹੁਣ ਮੈਂ ਚਾਹੁੰਦਾ ਹਾਂ ਕਿ ਹੇ ਭਰਾਵੋ ਅਤੇ ਭੈਣੋ ਤੁਸੀਂ ਇਹ ਜਾਣੋ, ਜੋ ਮੇਰੇ ਨਾਲ ਵਾਪਰਿਆ ਹੈ ਉਹ ਅਸਲ ਵਿੱਚ ਖੁਸ਼ਖ਼ਬਰੀ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਦਾ ਕਾਰਨ ਹੋਇਆ ਹੈ।#1:12 1 ਤਿਮੋ 2:9 13ਇੱਥੋਂ ਤੱਕ, ਜੋ ਸਾਰੀ ਰੋਮੀ ਮਹਿਲ ਦੀ ਪਲਟਣ ਅਤੇ ਹਰ ਕਿਸੇ ਲਈ ਇਹ ਸਪੱਸ਼ਟ ਹੋ ਗਿਆ ਹੈ ਕਿ ਮਸੀਹ ਦਾ ਸੇਵਕ ਹੋਣ ਦੀ ਖ਼ਾਤਰ ਮੈਂ ਸੰਗਲਾਂ ਵਿੱਚ ਹਾਂ। 14ਅਤੇ ਮੇਰੇ ਕੈਦ ਦੇ ਕਾਰਨ, ਬਹੁਤ ਸਾਰੇ ਮਸੀਹ ਭੈਣ-ਭਰਾ ਪ੍ਰਭੂ ਵਿੱਚ ਦਲੇਰ ਹੋ ਗਏ ਹਨ ਅਤੇ ਬਿਨਾਂ ਕਿਸੇ ਡਰ ਦੇ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਦੀ ਹਿੰਮਤ ਕਰਦੇ ਹਨ।
15ਇਹ ਸੱਚ ਹੈ ਕਿ ਕੁਝ ਈਰਖਾ ਅਤੇ ਦੁਸ਼ਮਣੀ ਦੇ ਕਾਰਨ ਮਸੀਹ ਦਾ ਪ੍ਰਚਾਰ ਕਰਦੇ ਹਨ, ਪਰ ਦੂਸਰੇ ਸਦਭਾਵਨਾ ਦੇ ਕਾਰਨ। 16ਇਹ ਤਾਂ ਪਿਆਰ ਨਾਲ ਕਰਦੇ ਹਨ, ਇਹ ਜਾਣਦੇ ਹੋਏ ਕਿ ਮੈਂ ਇੱਥੇ ਖੁਸ਼ਖ਼ਬਰੀ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ। 17ਪਰ ਓਹ ਮਸੀਹ ਦਾ ਇਮਾਨਦਾਰੀ ਨਾਲ ਨਹੀਂ, ਸਗੋਂ ਸੁਆਰਥ ਨਾਲ ਪ੍ਰਚਾਰ ਕਰਦੇ ਹਨ, ਇਹ ਮੰਨ ਕੇ ਕਿ ਉਹ ਮੇਰੇ ਲਈ ਮੁਸੀਬਤਾਂ ਪੈਦਾ ਕਰ ਸਕਦੇ ਹਨ ਜਦੋਂ ਮੈਂ ਕੈਦ ਵਿੱਚ ਹਾਂ। 18ਪਰ ਇਸ ਨਾਲ ਕੀ ਫ਼ਰਕ ਪੈਂਦਾ ਹੈ? ਖਾਸ ਗੱਲ ਤਾਂ ਇਹ ਹੈ ਕਿ ਹਰ ਤਰੀਕੇ ਨਾਲ, ਚਾਹੇ ਝੂਠੇ ਇਰਾਦਿਆਂ ਤੋਂ ਹੋਵੇ ਜਾਂ ਸੱਚੇ, ਮਸੀਹ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਅਤੇ ਇਸ ਕਾਰਨ ਮੈਂ ਖੁਸ਼ ਹਾਂ।
ਹਾਂ, ਮੈਂ ਲਗਾਤਾਰ ਖੁਸ਼ ਰਹਾਂਗਾਂ, 19ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੀਆਂ ਪ੍ਰਾਰਥਨਾਵਾਂ ਦੁਆਰਾ ਅਤੇ ਯਿਸ਼ੂ ਮਸੀਹ ਦੀ ਆਤਮਾ ਦੀ ਦਾਤ ਦੁਆਰਾ ਜੋ ਮੇਰੇ ਨਾਲ ਵਾਪਰਿਆ ਹੈ ਉਹ ਮੇਰੇ ਛੁਟਕਾਰੇ ਲਈ ਹੋਵੇਗਾ।#1:19 ਰੋਮਿ 8:28 20ਮੈਂ ਉਤਸੁਕਤਾ ਨਾਲ ਉਮੀਦ ਕਰਦਾ ਹਾਂ ਕਿ ਮੈਂ ਕਿਸੇ ਵੀ ਤਰ੍ਹਾਂ ਸ਼ਰਮਿੰਦਾ ਨਹੀਂ ਹੋਵਾਂਗਾ, ਪਰ ਮੇਰੇ ਵਿੱਚ ਕਾਫ਼ੀ ਹਿੰਮਤ ਹੋਵੇਗੀ ਤਾਂ ਜੋ ਹੁਣ ਹਮੇਸ਼ਾ ਦੀ ਤਰ੍ਹਾਂ ਮਸੀਹ ਮੇਰੇ ਸਰੀਰ ਵਿੱਚ ਉੱਚਾ ਹੋਵੇ, ਭਾਵੇਂ ਜੀਵਨ ਦੁਆਰਾ ਜਾਂ ਮੌਤ ਦੁਆਰਾ ਹੋਵੇ। 21ਮੇਰੇ ਲਈ, ਜੀਉਣਾ ਮਸੀਹ ਹੈ ਅਤੇ ਮਰਨਾ ਲਾਭ ਹੈ। 22ਜੇ ਮੈਂ ਸਰੀਰ ਵਿੱਚ ਰਹਿਣਾ ਚਾਹੁੰਦਾ ਹਾਂ, ਤਾਂ ਇਸ ਦਾ ਅਰਥ ਇਹ ਹੈ ਕਿ ਮੈਨੂੰ ਮਿਹਨਤ ਦਾ ਫ਼ਲ ਪ੍ਰਾਪਤ ਹੋਵੇ। ਫਿਰ ਵੀ ਮੈਂ ਕੀ ਚੁਣਾਂ? ਮੈਂ ਨਹੀਂ ਜਾਣਦਾ! 23ਮੈਂ ਦੋਹਾਂ ਦੇ ਵਿੱਚ ਫਸਿਆ ਹੋਇਆ ਹਾਂ: ਮੈਂ ਵਿਦਾ ਹੋ ਕੇ ਅਤੇ ਮਸੀਹ ਦੇ ਨਾਲ ਰਹਿਣਾ ਚਾਹੁੰਦਾ ਹਾਂ, ਜੋ ਕਿ ਹੁਣ ਤੱਕ ਬਿਹਤਰ ਹੈ; 24ਪਰ ਇਹ ਤੁਹਾਡੇ ਲਈ ਵਧੇਰੇ ਜ਼ਰੂਰੀ ਹੈ ਕਿ ਮੈਂ ਸਰੀਰ ਵਿੱਚ ਰਹਾਂ। 25ਇਸ ਬਾਰੇ ਯਕੀਨ ਦਿਵਾਉਂਦੇ ਹੋਏ, ਮੈਂ ਜਾਣਦਾ ਹਾਂ ਕਿ ਮੈਂ ਕਾਇਮ ਰਹਾਂਗਾ ਅਤੇ ਮੈਂ ਤੁਹਾਡੇ ਸਾਰਿਆਂ ਦੇ ਨਾਲ ਤੁਹਾਡੀ ਤਰੱਕੀ ਅਤੇ ਵਿਸ਼ਵਾਸ ਵਿੱਚ ਖੁਸ਼ੀ ਲਈ ਜਾਰੀ ਰੱਖਾਂਗਾ, 26ਤਾਂ ਜੋ ਮਸੀਹ ਯਿਸ਼ੂ ਵਿੱਚ ਤੁਹਾਡਾ ਅਭਮਾਨ ਜੋ ਮੇਰੇ ਉੱਤੇ ਹੈ, ਉਹ ਤੁਹਾਡੇ ਕੋਲ ਮੇਰੇ ਫੇਰ ਆਉਣ ਕਰਕੇ ਵੱਧ ਜਾਵੇ।
ਖੁਸ਼ਖ਼ਬਰੀ ਦੇ ਯੋਗ ਜੀਵਨ
27ਜੋ ਵੀ ਹੋ ਜਾਵੇ, ਤੁਸੀਂ ਆਪਣੇ ਆਪ ਨੂੰ ਮਸੀਹ ਦੀ ਖੁਸ਼ਖ਼ਬਰੀ ਦੇ ਯੋਗ ਚਾਲ ਵਿੱਚ ਚੱਲੋ। ਫਿਰ, ਭਾਵੇਂ ਮੈਂ ਆਵਾਂ ਅਤੇ ਤੁਹਾਨੂੰ ਵੇਖਾਂ ਜਾਂ ਮੇਰੀ ਗੈਰਹਾਜ਼ਰੀ ਵਿੱਚ ਸਿਰਫ ਤੁਹਾਡੇ ਬਾਰੇ ਸੁਣਾਂ ਅਤੇ ਮੈਂ ਜਾਣਾ ਕਿ ਤੁਸੀਂ ਇੱਕ ਪਵਿੱਤਰ ਆਤਮਾ ਵਿੱਚ ਦ੍ਰਿੜ੍ਹ ਹੋ, ਇੱਕੋ ਮਨ ਹੋ ਕੇ ਖੁਸ਼ਖ਼ਬਰੀ ਦੇ ਵਿਸ਼ਵਾਸ ਲਈ ਮਿਹਨਤ ਕਰਦੇ ਹੋ। 28ਅਤੇ ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਹੀਂ ਡਰਦੇ ਹੋ। ਇਹ ਉਨ੍ਹਾਂ ਲਈ ਇੱਕ ਨਿਸ਼ਾਨੀ ਹੈ ਕਿ ਉਹ ਤਬਾਹ ਹੋ ਜਾਣਗੇ, ਪਰ ਤੁਸੀਂ ਮੁਕਤੀ ਪਾਉਗੇ, ਜੋ ਪਰਮੇਸ਼ਵਰ ਦੀ ਵੱਲੋਂ ਹੈ। 29ਕਿਉਂਕਿ ਇਹ ਤੁਹਾਨੂੰ ਮਸੀਹ ਦੇ ਵੱਲੋ ਦਿੱਤਾ ਗਿਆ ਹੈ ਕਿ ਨਾ ਸਿਰਫ ਤੁਸੀਂ ਉਸ ਉੱਤੇ ਵਿਸ਼ਵਾਸ ਕਰੋ, ਬਲਕਿ ਉਸ ਦੇ ਲਈ ਦੁੱਖ ਵੀ ਝੱਲੋ, 30ਕਿਉਂਕਿ ਤੁਸੀਂ ਉਸੇ ਸੰਘਰਸ਼ ਵਿੱਚੋਂ ਲੰਘ ਰਹੇ ਹੋ ਜੋ ਤੁਸੀਂ ਮੇਰੇ ਉੱਤੇ ਵੇਖਿਆ ਸੀ ਅਤੇ ਹੁਣ ਸੁਣੋ ਕਿ ਮੇਰੇ ਕੋਲ ਅਜੇ ਵੀ ਹੈ।

Istaknuto

Kopiraj

Usporedi

Podijeli

None

Želiš li svoje istaknute stihove spremiti na sve svoje uređaje? Prijavi se ili registriraj