2 ਕੁਰਿੰਥੀਆਂ 13
13
ਆਖਰੀ ਚੇਤਾਵਨੀ
1ਮੈਂ ਤੀਸਰੀ ਵਾਰ ਤੁਹਾਡੇ ਕੋਲ ਆਉਣ ਲੱਗਾ ਹਾਂ। “ਤਾਂ ਜੋ ਹਰ ਇੱਕ ਗੱਲ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਦੁਆਰਾ ਸਾਬਤ ਹੋ ਸਕੇ।”#13:1 ਬਿਵ 19:15 2ਜਦੋਂ ਮੈਂ ਦੂਸਰੀ ਵਾਰ ਤੁਹਾਡੇ ਨਾਲ ਸੀ, ਮੈਂ ਪਹਿਲਾਂ ਹੀ ਤੁਹਾਨੂੰ ਚੇਤਾਵਨੀ ਦਿੱਤੀ ਸੀ। ਹੁਣ ਮੈਂ ਇਸ ਨੂੰ ਮੇਰੀ ਗੈਰਹਾਜ਼ਰੀ ਵਿੱਚ ਦੁਹਰਾਉਂਦਾ ਹਾਂ: ਅਤੇ ਮੇਰੀ ਵਾਪਸੀ ਤੇ ਉਹਨਾਂ ਨੂੰ ਨਹੀਂ ਬਖ਼ਸ਼ਾਗਾ ਜਿਨ੍ਹਾਂ ਨੇ ਪਹਿਲਾਂ ਪਾਪ ਕੀਤਾ ਹੈ ਅਤੇ ਦੂਸਰਿਆ ਨੂੰ ਵੀ। 3ਇਸ ਲਈ ਜੋ ਤੁਸੀਂ ਇਸ ਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਮੇਰੇ ਵਿੱਚ ਬੋਲਦਾ ਹੈ। ਉਹ ਤੁਹਾਡੇ ਲਈ ਕਮਜ਼ੋਰ ਨਹੀਂ ਸਗੋਂ ਸਮਰੱਥੀ ਹੈ। 4ਮਸੀਹ ਤਾਂ ਕਮਜ਼ੋਰੀ ਦੇ ਕਾਰਨ ਸਲੀਬ ਉੱਥੇ ਚੜ੍ਹਾਇਆ ਗਿਆ, ਫਿਰ ਵੀ ਉਹ ਪਰਮੇਸ਼ਵਰ ਦੀ ਸਮਰੱਥਾ ਕਰਕੇ ਜਿਉਂਦਾ ਹੈ। ਜਿਵੇਂ ਅਸੀਂ ਵੀ ਉਸ ਵਿੱਚ ਕਮਜ਼ੋਰ ਹਾਂ, ਪਰ ਉਸ ਦੇ ਨਾਲ ਪਰਮੇਸ਼ਵਰ ਦੀ ਸਮਰੱਥਾ ਦੇ ਕਰਕੇ ਜਿਉਂਦੇ ਰਹਾਂਗੇ ਜਿਹੜੀ ਸਾਰਿਆ ਦੇ ਲਈ ਹੈ।
5ਆਪਣੇ ਆਪ ਨੂੰ ਪਰਖੋ ਕਿ ਤੁਸੀਂ ਵਿਸ਼ਵਾਸ ਵਿੱਚ ਹੋ ਜਾਂ ਨਹੀਂ। ਕੀ ਤੁਸੀਂ ਆਪਣੇ ਆਪ ਨੂੰ ਜਾਣਦੇ ਹੋ ਜੋ ਮਸੀਹ ਯਿਸ਼ੂ ਤੁਹਾਡੇ ਵਿੱਚ ਹੈ? ਅਗਰ ਨਹੀਂ, ਤਾਂ ਤੁਸੀਂ ਪਰੀਖਿਆ ਵਿੱਚੋਂ ਰਹਿ ਜਾਵੋਗੇ। 6ਅਤੇ ਮੈਨੂੰ ਆਸ ਹੈ ਜੋ ਤੁਸੀਂ ਜਾਣ ਜਾਓਗੇ, ਕਿ ਅਸੀਂ ਪਰੀਖਿਆ ਵਿੱਚ ਅਸਫ਼ਲ ਨਹੀਂ ਹੋਵੇਗੇ। 7ਹੁਣ ਅਸੀਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕੋਈ ਬੁਰਾ ਕੰਮ ਨਾ ਕਰੋ, ਇਸ ਲਈ ਨਹੀਂ ਕਿ ਅਸੀਂ ਭਲੇ ਦਿਖਾਈ ਦੇਈਏ ਪਰ ਇਸ ਲਈ ਜੋ ਤੁਸੀਂ ਚੰਗੇ ਕੰਮ ਕਰੋ ਅਸੀਂ ਨਿਕੰਮੇ ਵਰਗੇ ਵੀ ਕਿਉ ਨਾ ਹੋਈਏ। 8ਅਸੀਂ ਸੱਚਿਆਈ ਦੇ ਖਿਲਾਫ ਕੁਝ ਨਹੀਂ ਕਰ ਸਕਦੇ, ਪਰ ਸਚਿਆਈ ਲਈ ਤਾਂ ਕੁਝ ਕਰ ਸਕਦੇ ਹਾਂ। 9ਅਸੀਂ ਖੁਸ਼ ਹੁੰਦੇ ਹਾਂ ਜਦ ਅਸੀਂ ਕਮਜ਼ੋਰ ਅਤੇ ਤੁਸੀਂ ਬਲਵੰਤ ਹੁੰਦੇ ਹੋ; ਅਤੇ ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਜੋ ਤੁਸੀਂ ਸਿੱਧ ਹੋ ਜਾਓ। 10ਇਸ ਲਈ ਤੁਹਾਡੇ ਕੋਲ ਨਾ ਹੁੰਦਿਆ ਹੋਇਆ ਵੀ ਮੈਂ ਇਹਨਾਂ ਗੱਲਾਂ ਨੂੰ ਇਸ ਪੱਤਰ ਵਿੱਚ ਲਿਖ ਰਿਹਾ ਹਾਂ, ਕਿ ਤੁਹਾਡੇ ਕੋਲ ਹਾਜ਼ਰ ਹੋਣ ਤੇ ਮੈਨੂੰ ਪ੍ਰਭੂ ਦੁਆਰਾ ਦਿੱਤੇ ਗਏ ਅਧਿਕਾਰ ਦਾ ਪ੍ਰਯੋਗ ਕਠੋਰਤਾ ਨਾਲ ਨਾ ਕਰਨਾ ਪਵੇਂ, ਸਗੋਂ ਇਸ ਅਧਿਕਾਰ ਦੀ ਵਰਤੋਂ ਤੁਹਾਨੂੰ ਬਣਾਉਂਣ ਲਈ ਕਰਾਂ, ਨਾ ਕਿ ਨਾਸ ਕਰਨ ਲਈ।
ਆਖਰੀ ਨਮਸਕਾਰ
11ਅੰਤ ਵਿੱਚ, ਹੇ ਪਿਆਰੇ ਭਰਾਵੋ ਅਤੇ ਭੈਣੋ, ਖੁਸ਼ ਰਹੋ, ਆਪਣਾ ਸੁਭਾਅ ਸਾਫ਼ ਰੱਖੋ, ਇੱਕ ਦੂਸਰੇ ਨੂੰ ਉਤਸ਼ਾਹਿਤ ਕਰੋ, ਇੱਕ ਮਨ ਹੋਵੋ, ਸ਼ਾਂਤੀ ਨਾਲ ਵੱਸੋ। ਪਰਮੇਸ਼ਵਰ ਦਾ ਪਿਆਰ ਅਤੇ ਸ਼ਾਤੀ ਤੁਹਾਡੇ ਨਾਲ ਹੋਵੇ।
12ਪਵਿੱਤਰ ਹੱਥ ਮਿਲਾ ਕੇ ਇੱਕ ਦੂਸਰੇ ਨੂੰ ਸੁੱਖ-ਸਾਂਦ ਪੁੱਛੋ।
13ਸਾਰੇ ਪਰਮੇਸ਼ਵਰ ਦੇ ਲੋਕ ਤੁਹਾਨੂੰ ਨਮਸਕਾਰ ਆਖਦੇ ਹਨ।
14ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ, ਪਰਮੇਸ਼ਵਰ ਦਾ ਪਿਆਰ, ਅਤੇ ਪਵਿੱਤਰ ਆਤਮਾ ਦੀ ਸੰਗਤ ਤੁਹਾਡੇ ਸਾਰਿਆਂ ਦੇ ਨਾਲ ਹੋਵੇ।
Trenutno odabrano:
2 ਕੁਰਿੰਥੀਆਂ 13: PCB
Istaknuto
Kopiraj
Usporedi
Podijeli
Želiš li svoje istaknute stihove spremiti na sve svoje uređaje? Prijavi se ili registriraj
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.