YouVersion logo
Ikona pretraživanja

2 ਕੁਰਿੰਥੀਆਂ 1

1
1ਪੌਲੁਸ, ਜਿਹੜਾ ਪਰਮੇਸ਼ਵਰ ਦੀ ਮਰਜ਼ੀ ਨਾਲ ਪ੍ਰਭੂ ਮਸੀਹ ਯਿਸ਼ੂ ਦਾ ਰਸੂਲ ਅਤੇ ਸਾਡਾ ਭਰਾ ਤਿਮੋਥਿਉਸ,
ਪਰਮੇਸ਼ਵਰ ਦੀ ਕਲੀਸਿਆ ਨੂੰ ਜਿਹੜੀ ਕੁਰਿੰਥੁਸ ਸ਼ਹਿਰ ਵਿੱਚ ਹੈ, ਅਤੇ ਉਹਨਾਂ ਸਾਰੇ ਪਵਿੱਤਰ ਲੋਕਾਂ ਨਾਲ ਜਿਹੜੇ ਅਖਾਯਾ ਪ੍ਰਦੇਸ਼ ਵਿੱਚ ਹਨ ਪੌਲੁਸ ਨੇ ਇਹ ਪੱਤਰ ਲਿਖਿਆ:
2ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
ਪਰਮੇਸ਼ਵਰ ਦਾ ਧੰਨਵਾਦ ਕਰਨਾ
3ਪਰਮੇਸ਼ਵਰ ਅਤੇ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਿਤਾ ਦੀ ਉਸਤਤ ਹੋਵੇ, ਜਿਹੜਾ ਕਿਰਪਾ ਦਾ ਅਤੇ ਸਭ ਪ੍ਰਕਾਰ ਦੀ ਸ਼ਾਂਤੀ ਦਾ ਪਰਮੇਸ਼ਵਰ ਹੈ। 4ਪਰਮੇਸ਼ਵਰ ਸਾਡੀਆ ਸਾਰੀਆਂ ਮੁਸ਼ਕਲਾਂ ਵਿੱਚ ਸਾਨੂੰ ਸ਼ਾਂਤੀ ਦਿੰਦਾ ਹੈ, ਤਾਂ ਜੋ ਅਸੀਂ ਉਸੇ ਸ਼ਾਂਤੀ ਨਾਲ ਦੂਸਰਿਆ ਨੂੰ ਦਿਲਾਸਾ ਦੇ ਸਕੀਏ ਜਿਹੜੀ ਅਸੀਂ ਪਰਮੇਸ਼ਵਰ ਤੋਂ ਪਾਈ ਹੈ। 5ਜਿਸ ਤਰ੍ਹਾਂ ਮਸੀਹ ਦੇ ਦੁੱਖਾਂ ਵਿੱਚ ਸਾਡਾ ਹਿੱਸਾ ਹੈ, ਉਸੇ ਤਰ੍ਹਾਂ ਮਸੀਹ ਦੇ ਦੁਆਰਾ ਸਾਡਾ ਦਿਲਾਸਾ ਵੀ ਬਹੁਤ ਹੈ। 6ਜੇ ਅਸੀਂ ਦੁੱਖ ਝੱਲਦੇ ਹਾਂ, ਤੇ ਇਹ ਤੁਹਾਡੇ ਆਰਾਮ ਅਤੇ ਮੁਕਤੀ ਲਈ ਹੈ; ਅਗਰ ਅਸੀਂ ਆਰਾਮ ਪਾਉਂਦੇ ਹਾਂ ਤਾਂ ਇਹ ਜਿਹੜਾ ਉਹਨਾਂ ਦੁੱਖਾਂ ਦੇ ਧੀਰਜ ਨਾਲ ਝੱਲਣ ਵਿੱਚ ਗੁਣਕਾਰੀ ਹੈ ਜਿਹੜੇ ਦੁੱਖ ਅਸੀਂ ਝੱਲਦੇ ਹਾਂ। 7ਅਤੇ ਤੁਹਾਡੇ ਲਈ ਸਾਡੀ ਇਹ ਆਸ ਯਕੀਨਨ ਹੈ, ਕਿਉਂਕਿ ਅਸੀਂ ਜਾਣਦੇ ਹਾਂ ਜਿਸ ਤਰ੍ਹਾਂ ਤੁਸੀਂ ਸਾਡੇ ਦੁੱਖਾ ਵਿੱਚ ਸਾਂਝੀ ਹੋਵੇ ਉਸੇ ਤਰ੍ਹਾਂ ਦਿਲਾਸੇ ਵਿੱਚ ਵੀ।
8ਹੇ ਭਰਾਵੋ ਅਤੇ ਭੈਣੋ, ਅਸੀਂ ਇਹ ਨਹੀਂ ਚਾਹੁੰਦੇ, ਤੁਸੀਂ ਸਾਡੀ ਉਸ ਬਿਪਤਾ ਤੋਂ ਅਣਜਾਣ ਰਹੋ ਜਿਹੜੀ ਏਸ਼ੀਆ ਵਿੱਚ ਸਾਡੇ ਉੱਤੇ ਆ ਪਈ ਸੀ। ਅਸੀਂ ਬੜੇ ਵੱਡੇ ਦਬਾਅ ਦੇ ਥੱਲੇ ਸੀ, ਜੋ ਸਾਡੀ ਸਹਿਣਸ਼ੀਲਤਾ ਤੋਂ ਬਾਹਰ ਸੀ, ਇੱਥੋਂ ਤੱਕ ਅਸੀਂ ਜੀਵਨ ਦੀ ਆਸ ਤੱਕ ਖੋ ਦਿੱਤੀ ਸੀ। 9ਦਰਅਸਲ, ਅਸੀਂ ਇਹ ਮਹਿਸੂਸ ਕੀਤਾ ਕਿ ਜਿਵੇਂ ਸਾਨੂੰ ਮੌਤ ਦੀ ਸਜ਼ਾ ਮਿਲ ਗਈ ਹੈ। ਪਰ ਇਹ ਇਸ ਲਈ ਹੋਇਆ ਤਾਂ ਕਿ ਅਸੀਂ ਆਪਣੇ ਉੱਤੇ ਨਹੀਂ ਸਗੋਂ ਪਰਮੇਸ਼ਵਰ ਉੱਤੇ ਭਰੋਸਾ ਕਰੀਏ, ਜੋ ਮੁਰਦਿਆਂ ਨੂੰ ਜੀਉਂਦਾ ਕਰਦਾ ਹੈ। 10ਪਰਮੇਸ਼ਵਰ ਨੇ ਸਾਨੂੰ ਇਹੋ ਜਿਹੀ ਭਿਆਨਕ ਮੌਤ ਤੋਂ ਛੁਡਾਇਆ, ਅਤੇ ਛੁਡਾਵੇਗਾ ਵੀ। ਕਿਉਂ ਜੋ ਉਸ ਦੇ ਉੱਪਰ ਅਸੀਂ ਆਪਣੀ ਆਸ ਰੱਖੀ ਹੈ ਉਹ ਫਿਰ ਸਾਨੂੰ ਛੁਡਾਵੇਗਾ। 11ਤੁਸੀਂ ਆਪਣੀ ਪ੍ਰਾਰਥਨਾ ਨਾਲ ਸਾਡੀ ਸਹਾਇਤਾ ਕਰੋ। ਉਹ ਵਰਦਾਨ ਜੋ ਬਹੁਤਿਆਂ ਦੇ ਰਾਹੀ ਸਾਨੂੰ ਮਿਲਿਆ ਉਹ ਦਾ ਬਹੁਤੇ ਲੋਕ ਸਾਡੇ ਲਈ ਧੰਨਵਾਦ ਵੀ ਕਰਨ।
ਪੌਲੁਸ ਦੀ ਯਾਤਰਾ ਯੋਜਨਾ ਵਿੱਚ ਤਬਦੀਲੀ
12ਸਾਨੂੰ ਇਸ ਗੱਲ ਤੇ ਮਾਣ ਹੈ: ਸਾਡਾ ਜ਼ਮੀਰ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਸੰਸਾਰ ਵਿੱਚ, ਅਤੇ ਖਾਸ ਕਰਕੇ ਤੁਹਾਡੇ ਨਾਲ ਸਾਡੇ ਸੰਬੰਧਾਂ ਵਿੱਚ, ਇਮਾਨਦਾਰੀ ਅਤੇ ਈਸ਼ਵਰੀ ਇਮਾਨਦਾਰੀ ਨਾਲ ਚਲਾਇਆ ਹੈ। ਅਸੀਂ ਅਜਿਹਾ ਦੁਨਿਆਵੀ ਬੁੱਧੀ ਤੇ ਨਹੀਂ ਬਲਕਿ ਪਰਮੇਸ਼ਵਰ ਦੀ ਕਿਰਪਾ ਤੇ ਨਿਰਭਰ ਹੋ ਕੇ ਕੀਤਾ। 13ਕਿਉਂਕਿ ਅਸੀਂ ਤੁਹਾਨੂੰ ਅਜਿਹਾ ਕੁਝ ਨਹੀਂ ਲਿਖਦੇ ਜੋ ਤੁਸੀਂ ਪੜ੍ਹ ਜਾਂ ਸਮਝ ਨਾ ਸਕੋ। ਅਤੇ ਤੁਸੀਂ ਮੰਨਦੇ ਵੀ ਹੋ ਅਤੇ ਮੈਨੂੰ ਆਸ ਹੈ ਜੋ ਤੁਸੀਂ ਅੰਤ ਤੱਕ ਮੰਨੋਗੇ ਵੀ, 14ਜਿਵੇਂ ਤੁਸੀਂ ਸਾਨੂੰ ਕੁਝ ਮੰਨ ਵੀ ਲਿਆ, ਅਤੇ ਤੁਸੀਂ ਸਮਝ ਵੀ ਜਾਓਗੇ ਜਿਵੇਂ ਸਾਡੇ ਪ੍ਰਭੂ ਯਿਸ਼ੂ ਦੇ ਵਾਪਸ ਆਉਣ ਦੇ ਦਿਨ ਅਸੀਂ ਤੁਹਾਡਾ ਮਾਣ ਹਾਂ ਤੇ ਤੁਸੀਂ ਸਾਡਾ ਵੀ ਹੋ।
15ਕਿਉਂਕਿ ਮੈਨੂੰ ਇਸ ਬਾਰੇ ਭਰੋਸਾ ਸੀ, ਮੈਂ ਤੁਹਾਨੂੰ ਦੁੱਗਣੀ ਕਿਰਪਾ ਦਾ ਅਨੁਭਵ ਕਰਾਉਣ ਦੇ ਉਦੇਸ਼ ਨਾਲ ਤੁਹਾਡੇ ਕੋਲ ਆਉਣਾ ਚਾਹੁੰਦਾ ਸੀ। 16ਅਤੇ ਤੁਹਾਡੇ ਕੋਲੋਂ ਹੋ ਕੇ ਮਕਦੂਨਿਯਾ ਪ੍ਰਦੇਸ਼ ਨੂੰ ਜਾਂਵਾਂ ਅਤੇ ਫਿਰ ਮਕਦੂਨਿਯਾ ਤੋਂ ਹੋ ਕੇ ਤੁਹਾਡੇ ਕੋਲ ਆਵਾਂ ਅਤੇ ਇਸ ਤੋਂ ਤੁਹਾਡੇ ਕੋਲੋਂ ਯਹੂਦਿਯਾ ਪ੍ਰਦੇਸ਼ ਵੱਲ ਪਹੁੰਚਾਇਆ ਜਾਂਵਾਂ। 17ਉਪਰੰਤ ਜਦ ਮੈਂ ਇਹ ਚਾਹਤ ਕੀਤੀ ਤਾਂ ਫਿਰ ਕੀ ਮੈਂ ਕੁਝ ਚਲਾਕੀ ਕੀਤੀ? ਕੀ ਮੈਂ ਸਰੀਰ ਅਨੁਸਾਰ ਆਪਣੀਆਂ ਯੋਜਨਾਵਾਂ ਬਣਾਉਂਦਾ ਹਾਂ ਤਾਂ ਜੋ ਮੇਰੇ ਸਾਹਾ ਵਿੱਚੋਂ ਦੋਵੇਂ, “ਹਾਂ ਦੀ ਹਾਂ ਹੋਵੇ, ਅਤੇ ਨਾਂਹ ਦੀ ਨਾਂਹ ਹੋਵੇ”?
18ਪਰ ਜਿਸ ਤਰ੍ਹਾਂ ਪਰਮੇਸ਼ਵਰ ਵਫ਼ਾਦਾਰ ਹੈ, ਉਸੇ ਤਰ੍ਹਾਂ ਸਾਡਾ ਬਚਨ ਤੁਹਾਡੇ ਨਾਲ, “ਹਾਂ ਅਤੇ ਨਾਂਹ,” ਦੋਨੋਂ ਨਹੀਂ ਹਨ। 19ਕਿਉਂ ਜੋ ਪਰਮੇਸ਼ਵਰ ਦਾ ਪੁੱਤਰ, ਯਿਸ਼ੂ ਮਸੀਹ ਜਿਸ ਦਾ ਅਸੀਂ ਅਰਥਾਤ ਮੈਂ ਅਤੇ ਸਿਲਵਾਨੁਸ ਅਤੇ ਤਿਮੋਥਿਉਸ ਨੇ ਤੁਹਾਡੇ ਵਿੱਚ ਪ੍ਰਚਾਰ ਕੀਤਾ ਸੋ, “ਹਾਂ ਅਤੇ ਨਾਂਹ ਨਹੀਂ,” ਪਰ ਉਸ ਵਿੱਚ “ਹਾਂ ਹੀ ਹਾਂ,” ਹੋਈ। 20ਪਰਮੇਸ਼ਵਰ ਦੇ ਵਾਅਦੇ ਭਾਵੇਂ ਕਿਨ੍ਹੇ ਹੀ ਹੋਣ, ਉਹ ਮਸੀਹ ਦੇ ਵਿੱਚ “ਹਾਂ” ਹੀ ਹਨ। ਅਤੇ ਇਸ ਲਈ ਉਸ ਦੇ ਰਾਹੀ “ਆਮੀਨ” ਬੋਲਣ ਨਾਲ ਸਾਡੇ ਦੁਆਰਾ ਪਰਮੇਸ਼ਵਰ ਦੀ ਵਡਿਆਈ ਵੀ ਹੋਵੇ। 21ਹੁਣ ਇਹ ਪਰਮੇਸ਼ਵਰ ਹੈ ਜਿਹੜਾ ਸਾਨੂੰ ਅਤੇ ਤੁਹਾਨੂੰ ਦੋਨਾਂ ਨੂੰ ਮਸੀਹ ਵਿੱਚ ਕਾਇਮ ਕਰਦਾ ਹੈ। ਅਤੇ ਉਸ ਨੇ ਸਾਨੂੰ ਮਸਹ ਕੀਤਾ ਹੈ, 22ਅਤੇ ਉਸ ਨੇ ਸਾਡੇ ਉੱਤੇ ਆਪਣੀ ਮਲਕੀਅਤ ਦੀ ਮੋਹਰ ਲਗਾਈ, ਅਤੇ ਆਪਣੀ ਆਤਮਾ ਨੂੰ ਸਾਡੇ ਦਿਲਾਂ ਵਿੱਚ ਇੱਕ ਜਮ੍ਹਾਂ ਕੀਤੀ ਹੋਈ ਰਾਸ਼ੀ ਦੇ ਰੂਪ ਵਿੱਚ ਪਾਇਆ, ਤਾਂ ਜੋ ਆਉਣ ਵਾਲੇ ਸਮੇਂ ਦੀ ਗਰੰਟੀ ਹੋਵੇ।
23ਮੈਂ ਪਰਮੇਸ਼ਵਰ ਨੂੰ ਆਪਣਾ ਗਵਾਹ ਕਹਿੰਦਾ ਹਾਂ, ਅਤੇ ਮੈਂ ਇਸ ਉੱਤੇ ਆਪਣੀ ਜਾਨ ਦਾਅ ਤੇ ਲਾਉਂਦਾ ਹਾਂ, ਇਹ ਤੁਹਾਨੂੰ ਬਚਾਉਣ ਲਈ ਸੀ ਕਿ ਮੈਂ ਹੁਣ ਤੱਕ ਕੁਰਿੰਥੁਸ ਸ਼ਹਿਰ ਵਾਪਸ ਨਹੀਂ ਆਇਆ। 24ਇਹ ਨਹੀਂ ਕਿ ਅਸੀਂ ਤੁਹਾਡੇ ਵਿਸ਼ਵਾਸ ਉੱਤੇ ਹੁਕਮ ਚਲਾਉਂਦੇ ਹਾਂ, ਪਰ ਤੁਹਾਡੇ ਅਨੰਦ ਵਿੱਚ ਸਾਂਝੀ ਹਾਂ ਕਿਉਂ ਜੋ ਤੁਸੀਂ ਵਿਸ਼ਵਾਸ ਵਿੱਚ ਦ੍ਰਿੜ੍ਹ ਹੋ।

Istaknuto

Kopiraj

Usporedi

Podijeli

None

Želiš li svoje istaknute stihove spremiti na sve svoje uređaje? Prijavi se ili registriraj