Λογότυπο YouVersion
Εικονίδιο αναζήτησης

ਮੱਤੀ 23

23
ਫ਼ਰੀਸੀਆਂ ਅਤੇ ਸ਼ਾਸਤਰੀਆਂ ਉੱਤੇ ਹਾਏ
1ਤਦ ਯਿਸੂ ਨੇ ਭੀੜ ਨੂੰ ਅਤੇ ਆਪਣੇ ਚੇਲਿਆਂ ਨੂੰ ਕਿਹਾ, 2“ਫ਼ਰੀਸੀ ਅਤੇ ਸ਼ਾਸਤਰੀ ਮੂਸਾ ਦੀ ਗੱਦੀ ਉੱਤੇ ਬੈਠੇ ਹਨ। 3ਇਸ ਲਈ ਜੋ ਕੁਝ ਉਹ ਤੁਹਾਨੂੰ ਕਹਿਣ ਤੁਸੀਂ ਮੰਨਣਾ ਅਤੇ ਪਾਲਣਾ ਕਰਨਾ, ਪਰ ਉਨ੍ਹਾਂ ਵਰਗੇ ਕੰਮ ਕਦੇ ਨਾ ਕਰਨਾ; ਕਿਉਂਕਿ ਉਹ ਕਹਿੰਦੇ ਤਾਂ ਹਨ ਪਰ ਕਰਦੇ ਨਹੀਂ। 4ਉਹ ਭਾਰੇ ਬੋਝ ਬੰਨ੍ਹ ਕੇ ਮਨੁੱਖਾਂ ਦੇ ਮੋਢਿਆਂ 'ਤੇ ਰੱਖਦੇ ਹਨ ਜਿਨ੍ਹਾਂ ਨੂੰ ਚੁੱਕਣਾ ਔਖਾ ਹੈ, ਪਰ ਆਪ ਉਨ੍ਹਾਂ ਨੂੰ ਆਪਣੀ ਉਂਗਲ ਨਾਲ ਵੀ ਹਿਲਾਉਣਾ ਨਹੀਂ ਚਾਹੁੰਦੇ। 5ਉਹ ਆਪਣੇ ਸਾਰੇ ਕੰਮ ਲੋਕਾਂ ਨੂੰ ਵਿਖਾਉਣ ਲਈ ਕਰਦੇ ਹਨ; ਉਹ ਆਪਣੇ ਤਵੀਤਾਂ ਨੂੰ ਚੌੜਾ ਕਰਦੇ ਅਤੇ ਵਸਤਰਾਂ ਦੀਆਂ ਝਾਲਰਾਂ ਨੂੰ ਲੰਮਾ ਕਰਦੇ ਹਨ। 6ਉਹ ਦਾਅਵਤਾਂ ਵਿੱਚ ਆਦਰ ਵਾਲੇ ਸਥਾਨ ਅਤੇ ਸਭਾ-ਘਰਾਂ ਵਿੱਚ ਮੁੱਖ ਆਸਣ 7ਅਤੇ ਬਜ਼ਾਰਾਂ ਵਿੱਚ ਸਲਾਮਾਂ ਤੇ ਮਨੁੱਖਾਂ ਦੁਆਰਾ ‘ਰੱਬੀ’#23:7 ਅਰਥਾਤ ਗੁਰੂਕਹਾਉਣਾ ਪਸੰਦ ਕਰਦੇ ਹਨ। 8ਪਰ ਤੁਸੀਂ ਰੱਬੀ#23:8 ਅਰਥਾਤ ਗੁਰੂਨਾ ਕਹਾਉਣਾ, ਕਿਉਂਕਿ ਤੁਹਾਡਾ ਗੁਰੂ#23:8 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਰਥਾਤ ਮਸੀਹ” ਲਿਖਿਆ ਹੈ।ਇੱਕੋ ਹੈ ਅਤੇ ਤੁਸੀਂ ਸਾਰੇ ਭਰਾ ਹੋ। 9ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ#23:9 ਅਰਥਾਤ ਆਤਮਿਕ ਪਿਤਾਨਾ ਕਹੋ, ਕਿਉਂਕਿ ਤੁਹਾਡਾ ਇੱਕੋ ਪਿਤਾ ਹੈ ਜਿਹੜਾ ਸਵਰਗ ਵਿੱਚ ਹੈ। 10ਨਾ ਹੀ ਤੁਸੀਂ ਸੁਆਮੀ ਕਹਾਓ, ਕਿਉਂਕਿ ਤੁਹਾਡਾ ਸੁਆਮੀ ਇੱਕੋ ਹੈ ਅਰਥਾਤ ਮਸੀਹ। 11ਪਰ ਜੋ ਤੁਹਾਡੇ ਵਿੱਚੋਂ ਵੱਡਾ ਹੈ ਉਹ ਤੁਹਾਡਾ ਸੇਵਕ ਹੋਵੇ। 12ਜੋ ਆਪਣੇ ਆਪ ਨੂੰ ਉੱਚਾ ਕਰੇਗਾ ਉਹ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰੇਗਾ ਉਹ ਉੱਚਾ ਕੀਤਾ ਜਾਵੇਗਾ।
13 “ਪਰ ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਸਵਰਗ ਦੇ ਰਾਜ ਨੂੰ ਮਨੁੱਖਾਂ ਲਈ ਬੰਦ ਕਰ ਦਿੰਦੇ ਹੋ; ਨਾ ਤੁਸੀਂ ਆਪ ਪ੍ਰਵੇਸ਼ ਕਰਦੇ ਹੋ ਅਤੇ ਨਾ ਪ੍ਰਵੇਸ਼ ਕਰਨ ਵਾਲਿਆਂ ਨੂੰ ਪ੍ਰਵੇਸ਼ ਕਰਨ ਦਿੰਦੇ ਹੋ। 14[ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਵਿਧਵਾਵਾਂ ਦੇ ਘਰ ਹੜੱਪ ਜਾਂਦੇ ਹੋ ਅਤੇ ਵਿਖਾਵੇ ਲਈ ਲੰਮੀਆਂ-ਲੰਮੀਆਂ ਪ੍ਰਾਰਥਨਾਵਾਂ ਕਰਦੇ ਹੋ; ਇਸ ਲਈ ਤੁਸੀਂ ਵੱਧ ਸਜ਼ਾ ਪਾਓਗੇ।]#23:14 ਕੁਝ ਹਸਤਲੇਖਾਂ ਵਿੱਚ ਇਹ ਆਇਤ ਨਹੀਂ ਹੈ।
15 “ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਇੱਕ ਮਨੁੱਖ ਨੂੰ ਆਪਣੇ ਪੰਥ ਵਿੱਚ ਲਿਆਉਣ ਲਈ ਜਲ-ਥਲ ਇੱਕ ਕਰ ਦਿੰਦੇ ਹੋ ਅਤੇ ਜਦੋਂ ਉਹ ਆ ਜਾਂਦਾ ਹੈ ਤਾਂ ਉਸ ਨੂੰ ਆਪਣੇ ਨਾਲੋਂ ਦੁਗਣਾ ਨਰਕ ਦਾ ਭਾਗੀ ਬਣਾ ਦਿੰਦੇ ਹੋ।
16 “ਹੇ ਅੰਨ੍ਹੇ ਆਗੂਓ, ਤੁਹਾਡੇ ਉੱਤੇ ਹਾਏ! ਜਿਹੜੇ ਕਹਿੰਦੇ ਹੋ ਕਿ ਜੇ ਕੋਈ ਹੈਕਲ ਦੀ ਸੌਂਹ ਖਾਵੇ ਤਾਂ ਕੋਈ ਗੱਲ ਨਹੀਂ, ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸੌਂਹ ਖਾਵੇ ਤਾਂ ਉਸ ਨੂੰ ਪੂਰੀ ਕਰਨੀ ਪਵੇਗੀ। 17ਹੇ ਮੂਰਖੋ ਅਤੇ ਅੰਨ੍ਹਿਓ, ਵੱਡਾ ਕੀ ਹੈ; ਸੋਨਾ ਜਾਂ ਉਹ ਹੈਕਲ ਜਿਸ ਨੇ ਸੋਨੇ ਨੂੰ ਪਵਿੱਤਰ ਕੀਤਾ ਹੈ? 18ਫਿਰ ਤੁਸੀਂ ਕਹਿੰਦੇ ਹੋ, ‘ਜੋ ਕੋਈ ਜਗਵੇਦੀ ਦੀ ਸੌਂਹ ਖਾਵੇ ਤਾਂ ਕੋਈ ਗੱਲ ਨਹੀਂ, ਪਰ ਜੋ ਕੋਈ ਉਸ ਉੱਤੇ ਰੱਖੀ ਹੋਈ ਭੇਟ ਦੀ ਸੌਂਹ ਖਾਵੇ ਤਾਂ ਉਸ ਨੂੰ ਪੂਰੀ ਕਰਨੀ ਪਵੇਗੀ’। 19ਹੇ#23:19 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮੂਰਖੋ ਅਤੇ” ਲਿਖਿਆ ਹੈ।ਅੰਨ੍ਹਿਓ! ਵੱਡਾ ਕੀ ਹੈ; ਭੇਟ ਜਾਂ ਜਗਵੇਦੀ ਜਿਹੜੀ ਭੇਟ ਨੂੰ ਪਵਿੱਤਰ ਕਰਦੀ ਹੈ? 20ਸੋ ਜਿਹੜਾ ਜਗਵੇਦੀ ਦੀ ਸੌਂਹ ਖਾਂਦਾ ਹੈ ਉਹ ਉਸ ਦੀ ਅਤੇ ਉਸ ਉੱਤੇ ਰੱਖੀਆਂ ਹੋਈਆਂ ਸਭ ਚੀਜ਼ਾਂ ਦੀ ਵੀ ਸੌਂਹ ਖਾਂਦਾ ਹੈ; 21ਜਿਹੜਾ ਹੈਕਲ ਦੀ ਸੌਂਹ ਖਾਂਦਾ ਹੈ, ਉਹ ਉਸ ਦੀ ਅਤੇ ਉਸ ਵਿੱਚ ਵਾਸ ਕਰਨ ਵਾਲੇ ਦੀ ਵੀ ਸੌਂਹ ਖਾਂਦਾ ਹੈ; 22ਅਤੇ ਜਿਹੜਾ ਸਵਰਗ ਦੀ ਸੌਂਹ ਖਾਂਦਾ ਹੈ ਉਹ ਪਰਮੇਸ਼ਰ ਦੇ ਸਿੰਘਾਸਣ ਦੀ ਅਤੇ ਜਿਹੜਾ ਉਸ ਉੱਤੇ ਬਿਰਾਜਮਾਨ ਹੈ, ਉਸ ਦੀ ਵੀ ਸੌਂਹ ਖਾਂਦਾ ਹੈ।
23 “ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਪੁਦੀਨੇ, ਸੌਂਫ਼ ਅਤੇ ਜ਼ੀਰੇ ਦਾ ਦਸਵੰਧ ਤਾਂ ਦਿੰਦੇ ਹੋ ਪਰ ਬਿਵਸਥਾ ਦੀਆਂ ਮਹੱਤਵਪੂਰਣ ਗੱਲਾਂ ਅਰਥਾਤ ਨਿਆਂ, ਦਇਆ ਅਤੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ; ਪਰ ਚਾਹੀਦਾ ਸੀ ਕਿ ਤੁਸੀਂ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ। 24ਹੇ ਅੰਨ੍ਹੇ ਆਗੂਓ! ਤੁਸੀਂ ਮੱਛਰ ਨੂੰ ਤਾਂ ਪੁਣ ਲੈਂਦੇ ਹੋ ਪਰ ਊਠ ਨੂੰ ਨਿਗਲ ਜਾਂਦੇ ਹੋ।
25 “ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਪਿਆਲੇ ਅਤੇ ਥਾਲੀ ਨੂੰ ਬਾਹਰੋਂ ਸਾਫ ਕਰਦੇ ਹੋ, ਪਰ ਅੰਦਰੋਂ ਲੁੱਟ ਅਤੇ ਅਸੰਜਮ ਨਾਲ ਭਰੇ ਹੋਏ ਹੋ। 26ਹੇ ਅੰਨ੍ਹੇ ਫ਼ਰੀਸੀ, ਪਹਿਲਾਂ ਪਿਆਲੇ#23:26 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਥਾਲੀ” ਲਿਖਿਆ ਹੈ।ਨੂੰ ਅੰਦਰੋਂ ਸਾਫ ਕਰ ਤਾਂਕਿ ਉਹ ਬਾਹਰੋਂ ਵੀ ਸਾਫ ਹੋ ਜਾਵੇ।
27 “ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਚੂਨਾ ਫਿਰੀਆਂ ਹੋਈਆਂ ਕਬਰਾਂ ਵਰਗੇ ਹੋ ਜਿਹੜੀਆਂ ਬਾਹਰੋਂ ਤਾਂ ਸੋਹਣੀਆਂ ਵਿਖਾਈ ਦਿੰਦੀਆਂ ਹਨ, ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਤਰ੍ਹਾਂ ਦੀ ਅਸ਼ੁੱਧਤਾ ਨਾਲ ਭਰੀਆਂ ਹੋਈਆਂ ਹਨ। 28ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਤਾਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ, ਪਰ ਅੰਦਰੋਂ ਪਖੰਡ ਅਤੇ ਕੁਧਰਮ ਨਾਲ ਭਰੇ ਹੋਏ ਹੋ।
29 “ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਨਬੀਆਂ ਦੀਆਂ ਯਾਦਗਾਰਾਂ ਬਣਾਉਂਦੇ ਹੋ ਅਤੇ ਧਰਮੀਆਂ ਦੀਆਂ ਕਬਰਾਂ ਸਜਾਉਂਦੇ ਹੋ। 30ਤੁਸੀਂ ਕਹਿੰਦੇ ਹੋ, ‘ਜੇ ਅਸੀਂ ਆਪਣੇ ਪੁਰਖਿਆਂ ਦੇ ਦਿਨਾਂ ਵਿੱਚ ਹੁੰਦੇ ਤਾਂ ਉਨ੍ਹਾਂ ਨਾਲ ਨਬੀਆਂ ਦੀ ਹੱਤਿਆ ਵਿੱਚ ਸਾਂਝੀ ਨਾ ਹੁੰਦੇ’। 31ਇਸ ਤਰ੍ਹਾਂ ਤੁਸੀਂ ਆਪਣੇ ਉੱਤੇ ਆਪ ਗਵਾਹੀ ਦਿੰਦੇ ਹੋ ਕਿ ਅਸੀਂ ਨਬੀਆਂ ਦੀ ਹੱਤਿਆ ਕਰਨ ਵਾਲਿਆਂ ਦੇ ਪੁੱਤਰ ਹਾਂ। 32ਸੋ ਤੁਸੀਂ ਆਪਣੇ ਪੁਰਖਿਆਂ ਦੇ ਪਾਪ ਦਾ ਘੜਾ ਭਰਦੇ ਜਾਓ। 33ਹੇ ਸੱਪੋ, ਜ਼ਹਿਰੀਲੇ ਸੱਪਾਂ ਦੇ ਬੱਚਿਓ! ਤੁਸੀਂ ਨਰਕ ਦੀ ਸਜ਼ਾ ਤੋਂ ਕਿਵੇਂ ਬਚੋਗੇ? 34ਇਸ ਲਈ ਵੇਖੋ, ਮੈਂ ਤੁਹਾਡੇ ਕੋਲ ਨਬੀਆਂ, ਗਿਆਨੀਆਂ ਅਤੇ ਸ਼ਾਸਤਰੀਆਂ ਨੂੰ ਭੇਜਦਾ ਹਾਂ; ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਸੁੱਟੋਗੇ ਅਤੇ ਸਲੀਬ 'ਤੇ ਚੜ੍ਹਾਓਗੇ ਅਤੇ ਕਈਆਂ ਨੂੰ ਆਪਣੇ ਸਭਾ-ਘਰਾਂ ਵਿੱਚ ਕੋਰੜੇ ਮਾਰੋਗੇ ਤੇ ਨਗਰ-ਨਗਰ ਉਨ੍ਹਾਂ ਦਾ ਪਿੱਛਾ ਕਰੋਗੇ, 35ਤਾਂਕਿ ਉਨ੍ਹਾਂ ਧਰਮੀਆਂ ਦਾ ਲਹੂ ਜਿਹੜਾ ਧਰਤੀ 'ਤੇ ਵਹਾਇਆ ਗਿਆ ਅਰਥਾਤ ਧਰਮੀ ਹਾਬਲ ਦੇ ਲਹੂ ਤੋਂ ਲੈ ਕੇ ਬਰਕਯਾਹ ਦੇ ਪੁੱਤਰ ਜ਼ਕਰਯਾਹ ਦੇ ਲਹੂ ਤੱਕ ਜਿਸ ਨੂੰ ਤੁਸੀਂ ਹੈਕਲ ਅਤੇ ਜਗਵੇਦੀ ਦੇ ਵਿਚਕਾਰ ਮਾਰ ਸੁੱਟਿਆ, ਉਹ ਸਭ ਤੁਹਾਡੇ ਉੱਤੇ ਪਵੇ। 36ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਹ ਸਭ ਗੱਲਾਂ ਇਸ ਪੀੜ੍ਹੀ ਉੱਤੇ ਆ ਪੈਣਗੀਆਂ।
ਯਰੂਸ਼ਲਮ ਲਈ ਵਿਰਲਾਪ
37 “ਹੇ ਯਰੂਸ਼ਲਮ, ਹੇ ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਮਾਰ ਸੁੱਟਦਾ ਹੈਂ ਅਤੇ ਜਿਹੜੇ ਤੇਰੇ ਕੋਲ ਭੇਜੇ ਜਾਂਦੇ ਹਨ ਉਨ੍ਹਾਂ ਨੂੰ ਪਥਰਾਓ ਕਰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਕਿ ਜਿਵੇਂ ਮੁਰਗੀ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਇਕੱਠਾ ਕਰਦੀ ਹੈ, ਮੈਂ ਵੀ ਤੇਰੇ ਬੱਚਿਆਂ ਨੂੰ ਇਕੱਠੇ ਕਰਾਂ, ਪਰ ਤੂੰ ਨਾ ਚਾਹਿਆ। 38ਵੇਖੋ, ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ। 39ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ, ਹੁਣ ਤੋਂ ਤੁਸੀਂ ਮੈਨੂੰ ਉਦੋਂ ਤੱਕ ਨਾ ਵੇਖੋਗੇ ਜਦੋਂ ਤੱਕ ਤੁਸੀਂ ਇਹ ਨਾ ਕਹੋ ‘ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ’!”

Επιλέχθηκαν προς το παρόν:

ਮੱਤੀ 23: PSB

Επισημάνσεις

Κοινοποίηση

Αντιγραφή

None

Θέλετε να αποθηκεύονται οι επισημάνσεις σας σε όλες τις συσκευές σας; Εγγραφείτε ή συνδεθείτε