Logo YouVersion
Ikona vyhledávání

ਉਤਪਤ 28

28
1ਇਸ ਲਈ ਇਸਹਾਕ ਨੇ ਯਾਕੋਬ ਨੂੰ ਬੁਲਾਇਆ ਅਤੇ ਉਸ ਨੂੰ ਅਸੀਸ ਦਿੱਤੀ। ਫਿਰ ਉਸ ਨੇ ਉਸ ਨੂੰ ਹੁਕਮ ਦਿੱਤਾ, “ਕਿਸੇ ਕਨਾਨੀ ਔਰਤ ਨਾਲ ਵਿਆਹ ਨਾ ਕਰੀ। 2ਉੱਠ ਪਦਨ ਅਰਾਮ ਨੂੰ ਆਪਣੇ ਨਾਨੇ ਬਥੂਏਲ ਦੇ ਘਰ ਜਾ। ਉੱਥੇ ਆਪਣੇ ਲਈ ਆਪਣੀ ਮਾਤਾ ਦੇ ਭਰਾ ਲਾਬਾਨ ਦੀਆਂ ਧੀਆਂ ਵਿੱਚੋਂ ਇੱਕ ਨਾਲ ਵਿਆਹ ਕਰ ਲੈ। 3ਸਰਵਸ਼ਕਤੀਮਾਨ ਪਰਮੇਸ਼ਵਰ#28:3 ਸਰਵਸ਼ਕਤੀਮਾਨ ਪਰਮੇਸ਼ਵਰ ਇਬਰਾਨੀ ਅਲ-ਸ਼ਦਾਈ ਤੈਨੂੰ ਅਸੀਸ ਦੇਵੇ ਅਤੇ ਤੈਨੂੰ ਫਲਦਾਇਕ ਬਣਾਵੇ ਅਤੇ ਤੇਰੀ ਗਿਣਤੀ ਵਿੱਚ ਵਾਧਾ ਕਰੇ ਜਦੋਂ ਤੱਕ ਤੁਸੀਂ ਲੋਕਾਂ ਦਾ ਸਮੂਹ ਨਹੀਂ ਬਣ ਜਾਂਦੇ। 4ਉਹ ਤੈਨੂੰ ਅਤੇ ਤੇਰੀ ਸੰਤਾਨ ਨੂੰ ਅਬਰਾਹਾਮ ਨੂੰ ਦਿੱਤੀ ਹੋਈ ਬਰਕਤ ਦੇਵੇ ਤਾਂ ਜੋ ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰ ਸਕੋ ਜਿੱਥੇ ਤੁਸੀਂ ਹੁਣ ਪਰਦੇਸੀ ਹੋ ਕੇ ਰਹਿ ਰਹੇ ਹੋ, ਜਿਹੜੀ ਧਰਤੀ ਪਰਮੇਸ਼ਵਰ ਨੇ ਅਬਰਾਹਾਮ ਨੂੰ ਦਿੱਤੀ ਸੀ।” 5ਤਦ ਇਸਹਾਕ ਨੇ ਯਾਕੋਬ ਨੂੰ ਆਪਣੇ ਰਾਹ ਵਿੱਚ ਭੇਜਿਆ ਅਤੇ ਉਹ ਪਦਨ ਅਰਾਮ ਵਿੱਚ ਅਰਾਮੀ ਬਥੂਏਲ ਦੇ ਪੁੱਤਰ ਲਾਬਾਨ ਕੋਲ ਗਿਆ ਜੋ ਰਿਬਕਾਹ ਦਾ ਭਰਾ ਸੀ ਜੋ ਯਾਕੋਬ ਅਤੇ ਏਸਾਓ ਦੀ ਮਾਤਾ ਸੀ।
6ਹੁਣ ਏਸਾਓ ਨੂੰ ਪਤਾ ਲੱਗਾ ਕਿ ਇਸਹਾਕ ਨੇ ਯਾਕੋਬ ਨੂੰ ਬਰਕਤ ਦਿੱਤੀ ਸੀ ਅਤੇ ਉਸ ਨੂੰ ਉੱਥੋਂ ਪਤਨੀ ਲੈਣ ਲਈ ਪਦਨ ਅਰਾਮ ਵਿੱਚ ਭੇਜਿਆ ਸੀ ਅਤੇ ਜਦੋਂ ਉਸ ਨੇ ਉਸ ਨੂੰ ਬਰਕਤ ਦਿੱਤੀ ਤਾਂ ਉਸ ਨੇ ਉਸ ਨੂੰ ਹੁਕਮ ਦਿੱਤਾ, “ਕਿਸੇ ਕਨਾਨੀ ਔਰਤ ਨਾਲ ਵਿਆਹ ਨਾ ਕਰੀਂ।” 7ਅਤੇ ਯਾਕੋਬ ਨੇ ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨ ਲਿਆ ਅਤੇ ਪਦਨ ਅਰਾਮ ਨੂੰ ਚਲਾ ਗਿਆ। 8ਤਦ ਏਸਾਓ ਨੂੰ ਅਹਿਸਾਸ ਹੋਇਆ ਕਿ ਉਸ ਦੇ ਪਿਤਾ ਇਸਹਾਕ ਨੂੰ ਕਨਾਨੀ ਔਰਤਾਂ ਕਿੰਨੀਆਂ ਬੁਰੀਆਂ ਲੱਗਦੀਆ ਸਨ। 9ਇਸ ਲਈ ਏਸਾਓ ਇਸਮਾਏਲ ਕੋਲ ਗਿਆ ਅਤੇ ਉਸ ਨੇ ਨਬਾਯੋਥ ਦੀ ਭੈਣ ਅਤੇ ਅਬਰਾਹਾਮ ਦੇ ਪੁੱਤਰ ਇਸਮਾਏਲ ਦੀ ਧੀ ਮਹਲਥ ਨੂੰ ਆਪਣੇ ਨਾਲ ਲੈ ਆਇਆ ਆਪਣੀਆਂ ਦੂਜੀਆਂ ਪਤਨੀਆਂ ਦੇ ਨਾਲ ਰਲਾ ਲਿਆ।
ਬੈਥਲ ਵਿੱਚ ਯਾਕੋਬ ਦਾ ਸੁਪਨਾ
10ਯਾਕੋਬ ਨੇ ਬੇਰਸ਼ੇਬਾ ਛੱਡ ਦਿੱਤਾ ਅਤੇ ਹਾਰਾਨ ਨੂੰ ਚੱਲ ਪਿਆ। 11ਜਦੋਂ ਉਹ ਕਿਸੇ ਥਾਂ ਪਹੁੰਚਿਆ ਤਾਂ ਉਹ ਰਾਤ ਲਈ ਰੁਕ ਗਿਆ ਕਿਉਂਕਿ ਸੂਰਜ ਡੁੱਬ ਗਿਆ ਸੀ। ਉੱਥੇ ਇੱਕ ਪੱਥਰ ਲੈ ਕੇ ਉਸ ਨੇ ਆਪਣੇ ਸਿਰ ਹੇਠਾਂ ਰੱਖ ਲਿਆ ਅਤੇ ਸੌਣ ਲਈ ਲੇਟ ਗਿਆ। 12ਉਸ ਨੇ ਇੱਕ ਸੁਪਨਾ ਵੇਖਿਆ ਜਿਸ ਵਿੱਚ ਉਸ ਨੇ ਇੱਕ ਪੌੜੀ ਧਰਤੀ ਉੱਤੇ ਟਿਕੀ ਹੋਈ ਵੇਖੀ ਜਿਸ ਦੀ ਸਿਖਰ ਅਕਾਸ਼ ਤੱਕ ਸੀ ਅਤੇ ਪਰਮੇਸ਼ਵਰ ਦੇ ਦੂਤ ਉਸ ਉੱਤੇ ਚੜ੍ਹਦੇ ਅਤੇ ਉੱਤਰਦੇ ਸਨ। 13ਵੇਖੋ, ਯਾਹਵੇਹ ਉਸ ਦੇ ਉੱਤੇ ਖੜ੍ਹਾ ਸੀ ਅਤੇ ਉਸਨੇ ਕਿਹਾ, “ਮੈਂ ਯਾਹਵੇਹ ਹਾਂ, ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ਵਰ ਅਤੇ ਇਸਹਾਕ ਦਾ ਪਰਮੇਸ਼ਵਰ ਹਾਂ। ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਉਹ ਧਰਤੀ ਦਿਆਂਗਾ ਜਿਸ ਉੱਤੇ ਤੂੰ ਪਿਆ ਹੋਇਆ ਹੈ। 14ਤੇਰੀ ਸੰਤਾਨ ਧਰਤੀ ਦੀ ਧੂੜ ਵਾਂਗ ਹੋਵੇਗੀ, ਅਤੇ ਤੁਸੀਂ ਪੱਛਮ ਅਤੇ ਪੂਰਬ ਵੱਲ, ਉੱਤਰ ਅਤੇ ਦੱਖਣ ਵੱਲ ਫੈਲ ਜਾਵੋਗੇ। ਧਰਤੀ ਦੇ ਸਾਰੇ ਲੋਕ ਤੇਰੇ ਅਤੇ ਤੇਰੀ ਅੰਸ ਦੇ ਰਾਹੀਂ ਅਸੀਸ ਪਾਉਣਗੇ। 15ਮੈਂ ਤੇਰੇ ਨਾਲ ਹਾਂ ਅਤੇ ਜਿੱਥੇ ਕਿਤੇ ਵੀ ਤੂੰ ਜਾਵੇਂਗਾ, ਮੈਂ ਤੇਰੀ ਦੇਖਭਾਲ ਕਰਾਂਗਾ ਅਤੇ ਮੈਂ ਤੈਨੂੰ ਇਸ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਤੁਹਾਨੂੰ ਉਦੋਂ ਤੱਕ ਨਹੀਂ ਛੱਡਾਂਗਾ ਜਦੋਂ ਤੱਕ ਮੈਂ ਤੁਹਾਡੇ ਨਾਲ ਕੀਤੇ ਵਾਅਦੇ ਨੂੰ ਪੂਰਾ ਨਾ ਕਰਾਂ।”
16ਜਦੋਂ ਯਾਕੋਬ ਆਪਣੀ ਨੀਂਦ ਤੋਂ ਜਾਗਿਆ ਤਾਂ ਉਸ ਨੇ ਸੋਚਿਆ, “ਯਕੀਨ ਹੀ ਯਾਹਵੇਹ ਇਸ ਥਾਂ ਉੱਤੇ ਹੈ ਅਤੇ ਮੈਨੂੰ ਇਸ ਬਾਰੇ ਪਤਾ ਨਹੀਂ ਸੀ।” 17ਉਹ ਡਰ ਗਿਆ ਅਤੇ ਬੋਲਿਆ, “ਇਹ ਥਾਂ ਕਿੰਨੀ ਸ਼ਾਨਦਾਰ ਹੈ! ਇਹ ਪਰਮੇਸ਼ਵਰ ਦੇ ਘਰ ਬਿਨ੍ਹਾਂ ਕੋਈ ਹੋਰ ਸਥਾਨ ਨਹੀਂ ਹੈ, ਇਹ ਸਵਰਗ ਦਾ ਦਰਵਾਜ਼ਾ ਹੈ।”
18ਅਗਲੀ ਸਵੇਰ ਯਾਕੋਬ ਨੇ ਉਸ ਪੱਥਰ ਨੂੰ ਜੋ ਉਸ ਨੇ ਆਪਣੇ ਸਿਰ ਹੇਠਾਂ ਰੱਖਿਆ ਸੀ, ਲੈ ਕੇ ਥੰਮ੍ਹ ਵਾਂਗ ਖੜ੍ਹਾ ਕੀਤਾ ਅਤੇ ਉਸ ਦੇ ਉੱਪਰ ਤੇਲ ਪਾਇਆ। 19ਉਸ ਨੇ ਉਸ ਥਾਂ ਨੂੰ ਬੈਤਏਲ#28:19 ਬੈਤਏਲ ਮਤਲਬ ਪਰਮੇਸ਼ਵਰ ਦਾ ਭਵਨ ਕਿਹਾ ਭਾਵੇਂ ਉਹ ਸ਼ਹਿਰ ਲੂਜ਼ ਕਹਾਉਂਦਾ ਸੀ।
20ਤਦ ਯਾਕੋਬ ਨੇ ਸੁੱਖਣਾ ਖਾ ਕੇ ਆਖਿਆ, “ਜੇ ਪਰਮੇਸ਼ਵਰ ਮੇਰੇ ਨਾਲ ਹੋਵੇ ਅਤੇ ਇਸ ਸਫ਼ਰ ਵਿੱਚ ਮੇਰੀ ਰਾਖੀ ਕਰੇ ਜੋ ਮੈਂ ਜਾ ਰਿਹਾ ਹਾਂ ਅਤੇ ਮੈਨੂੰ ਖਾਣ ਨੂੰ ਭੋਜਨ ਅਤੇ ਪਹਿਨਣ ਲਈ ਕੱਪੜੇ ਦੇਵੇ 21ਤਾਂ ਜੋ ਮੈਂ ਆਪਣੇ ਪਿਤਾ ਦੇ ਘਰ ਸਹੀ-ਸਲਾਮਤ ਵਾਪਸ ਆਵਾਂ, ਤਦ ਯਾਹਵੇਹ ਮੇਰਾ ਪਰਮੇਸ਼ਵਰ ਹੋਵੇਗਾ 22ਅਤੇ ਇਹ ਪੱਥਰ ਜਿਸ ਨੂੰ ਮੈਂ ਥੰਮ੍ਹ ਵਜੋਂ ਖੜ੍ਹਾ ਕੀਤਾ ਹੈ ਇਹ ਪਰਮੇਸ਼ਵਰ ਦਾ ਘਰ ਹੋਵੇਗਾ, ਅਤੇ ਜੋ ਕੁਝ ਤੁਸੀਂ ਮੈਨੂੰ ਦਿੰਦੇ ਹੋ ਉਸ ਵਿੱਚੋਂ ਮੈਂ ਤੈਨੂੰ ਦਸਵੰਧ ਦੇਵਾਂਗਾ।”

Právě zvoleno:

ਉਤਪਤ 28: OPCV

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas