Logo YouVersion
Ikona vyhledávání

ਉਤਪਤ 22

22
ਅਬਰਾਹਾਮ ਦੀ ਪਰਖ
1ਕੁਝ ਸਮੇਂ ਬਾਅਦ ਪਰਮੇਸ਼ਵਰ ਨੇ ਅਬਰਾਹਾਮ ਨੂੰ ਪਰਖਿਆ ਅਤੇ ਪਰਮੇਸ਼ਵਰ ਨੇ ਉਸਨੂੰ ਕਿਹਾ, “ਅਬਰਾਹਾਮ!”
ਉਸਨੇ ਜਵਾਬ ਦਿੱਤਾ, ਮੈਂ ਇੱਥੇ ਹਾਂ।
2ਤਦ ਪਰਮੇਸ਼ਵਰ ਨੇ ਆਖਿਆ, “ਹੁਣ ਤੂੰ ਆਪਣੇ ਪੁੱਤਰ ਨੂੰ, ਹਾਂ, ਆਪਣੇ ਇੱਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈ ਅਰਥਾਤ ਇਸਹਾਕ ਨੂੰ ਲੈ ਕੇ ਮੋਰਿਆਹ ਦੇ ਇਲਾਕੇ ਵਿੱਚ ਜਾ ਅਤੇ ਉਸ ਨੂੰ ਉੱਥੇ ਇੱਕ ਪਰਬਤ ਉੱਤੇ ਹੋਮ ਦੀ ਭੇਟ ਵਜੋਂ ਚੜ੍ਹਾਓ ਜੋ ਮੈਂ ਤੈਨੂੰ ਵਿਖਾਵਾਂਗਾ।”
3ਅਗਲੀ ਸਵੇਰ ਅਬਰਾਹਾਮ ਉੱਠਿਆ ਅਤੇ ਆਪਣੇ ਗਧੇ ਉੱਤੇ ਕਾਠੀ ਕੱਸੀ। ਉਹ ਆਪਣੇ ਨਾਲ ਆਪਣੇ ਦੋ ਸੇਵਕਾਂ ਅਤੇ ਆਪਣੇ ਪੁੱਤਰ ਇਸਹਾਕ ਨੂੰ ਲੈ ਗਿਆ। ਜਦੋਂ ਉਸ ਨੇ ਹੋਮ ਦੀ ਭੇਟ ਲਈ ਕਾਫ਼ੀ ਲੱਕੜ ਕੱਟ ਲਈ, ਤਾਂ ਉਹ ਉਸ ਥਾਂ ਵੱਲ ਚੱਲ ਪਿਆ ਜਿਸ ਬਾਰੇ ਪਰਮੇਸ਼ਵਰ ਨੇ ਉਸ ਨੂੰ ਦੱਸਿਆ ਸੀ। 4ਤੀਜੇ ਦਿਨ ਅਬਰਾਹਾਮ ਨੇ ਉੱਪਰ ਵੱਲ ਤੱਕਿਆ ਅਤੇ ਦੂਰੋਂ ਉਹ ਥਾਂ ਵੇਖਿਆ। 5ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਕਿਹਾ, “ਤੁਸੀਂ ਇੱਥੇ ਗਧੇ ਕੋਲ ਠਹਿਰੋ ਜਦੋਂ ਤੱਕ ਮੈਂ ਅਤੇ ਇਹ ਮੁੰਡਾ ਉੱਥੇ ਜਾਵਾਂਗੇ ਅਤੇ ਅਸੀਂ ਉਪਾਸਨਾ ਕਰਕੇ ਫਿਰ ਤੁਹਾਡੇ ਕੋਲ ਵਾਪਸ ਆਵਾਂਗੇ।”
6ਅਬਰਾਹਾਮ ਨੇ ਹੋਮ ਦੀ ਭੇਟ ਲਈ ਲੱਕੜਾਂ ਲੈ ਕੇ ਆਪਣੇ ਪੁੱਤਰ ਇਸਹਾਕ ਉੱਤੇ ਰੱਖ ਦਿੱਤੀਆਂ ਅਤੇ ਅੱਗ ਅਤੇ ਛੁਰੀ ਉਸ ਨੇ ਆਪ ਚੁੱਕੇ ਜਦੋਂ ਉਹ ਦੋਵੇਂ ਇਕੱਠੇ ਚੱਲ ਰਹੇ ਸਨ, 7ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਕਿਹਾ, “ਪਿਤਾ ਜੀ?”
ਅਬਰਾਹਾਮ ਨੇ ਜਵਾਬ ਦਿੱਤਾ, “ਹਾਂ, ਮੇਰੇ ਪੁੱਤਰ?”
ਇਸਹਾਕ ਨੇ ਕਿਹਾ, “ਅੱਗ ਅਤੇ ਲੱਕੜ ਇੱਥੇ ਹਨ, ਪਰ ਹੋਮ ਦੀ ਭੇਟ ਲਈ ਲੇਲਾ ਕਿੱਥੇ ਹੈ?”
8ਅਬਰਾਹਾਮ ਨੇ ਜਵਾਬ ਦਿੱਤਾ, “ਮੇਰੇ ਪੁੱਤਰ, ਪਰਮੇਸ਼ਵਰ ਖੁਦ ਹੋਮ ਦੀ ਭੇਟ ਲਈ ਲੇਲਾ ਪ੍ਰਦਾਨ ਕਰੇਗਾ।” ਅਤੇ ਉਹ ਦੋਵੇਂ ਇਕੱਠੇ ਤੁਰਦੇ ਗਏ।
9ਜਦੋਂ ਉਹ ਉਸ ਥਾਂ ਪਹੁੰਚੇ ਜਿੱਥੇ ਪਰਮੇਸ਼ਵਰ ਨੇ ਉਸ ਨੂੰ ਦੱਸਿਆ ਸੀ, ਅਬਰਾਹਾਮ ਨੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਉਸ ਉੱਤੇ ਲੱਕੜਾਂ ਦਾ ਪ੍ਰਬੰਧ ਕੀਤਾ। ਉਸਨੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹਿਆ ਅਤੇ ਉਸਨੂੰ ਜਗਵੇਦੀ ਉੱਤੇ ਲੱਕੜ ਦੇ ਉੱਪਰ ਰੱਖਿਆ। 10ਤਦ ਅਬਰਾਹਾਮ ਨੇ ਆਪਣਾ ਹੱਥ ਵਧਾ ਕੇ ਆਪਣੇ ਪੁੱਤਰ ਨੂੰ ਮਾਰਨ ਲਈ ਚਾਕੂ ਫੜ ਲਿਆ। 11ਪਰ ਯਾਹਵੇਹ ਦੇ ਦੂਤ ਨੇ ਸਵਰਗ ਤੋਂ ਉਸ ਨੂੰ ਪੁਕਾਰ ਕੇ ਆਖਿਆ, “ਅਬਰਾਹਾਮ! ਅਬਰਾਹਾਮ!”
ਉਸਨੇ ਜਵਾਬ ਦਿੱਤਾ, “ਮੈਂ ਇੱਥੇ ਹਾਂ।”
12ਯਾਹਵੇਹ ਨੇ ਕਿਹਾ, “ਮੁੰਡੇ ਨੂੰ ਹੱਥ ਨਾ ਲਾ ਅਤੇ ਉਸ ਨਾਲ ਕੁਝ ਨਾ ਕਰ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ਵਰ ਤੋਂ ਡਰਦਾ ਹੈ, ਕਿਉਂਕਿ ਤੂੰ ਆਪਣੇ ਪੁੱਤਰ, ਆਪਣੇ ਇੱਕਲੌਤੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ।”
13ਅਬਰਾਹਾਮ ਨੇ ਆਪਣੀਆਂ ਅੱਖਾਂ ਉੱਪਰ ਚੁੱਕ ਕੇ ਵੇਖਿਆ, ਤਾਂ ਉਸਦੇ ਪਿੱਛੇ ਇੱਕ ਲੇਲਾ ਸੀ, ਜਿਸ ਦੇ ਸਿੰਗ ਝਾੜੀ ਵਿੱਚ ਫਸੇ ਹੋਏ ਸਨ। ਅਬਰਾਹਾਮ ਨੇ ਜਾ ਕੇ ਉਸ ਲੇਲੇ ਨੂੰ ਫੜ੍ਹ ਲਿਆਂ ਅਤੇ ਆਪਣੇ ਪੁੱਤਰ ਦੀ ਥਾਂ ਹੋਮ ਦੀ ਭੇਟ ਵਜੋਂ ਚੜ੍ਹਾ ਦਿੱਤਾ। 14ਇਸ ਲਈ ਅਬਰਾਹਾਮ ਨੇ ਉਸ ਥਾਂ ਦਾ ਨਾਮ ਯਾਹਵੇਹ ਯਿਰਹ ਰੱਖਿਆ, ਜਿਸ ਦਾ ਅਰਥ ਯਾਹਵੇਹ ਮੁਹੱਈਆ ਕਰਨ ਵਾਲਾ ਹੈ ਅਤੇ ਅੱਜ ਤੱਕ ਇਹ ਕਿਹਾ ਜਾਂਦਾ ਹੈ, “ਯਾਹਵੇਹ ਦੇ ਪਰਬਤ ਉੱਤੇ ਇਹ ਪ੍ਰਦਾਨ ਕੀਤਾ ਜਾਵੇਗਾ।”
15ਯਾਹਵੇਹ ਦੇ ਦੂਤ ਨੇ ਦੂਜੀ ਵਾਰ ਅਬਰਾਹਾਮ ਨੂੰ ਸਵਰਗ ਤੋਂ ਬੁਲਾਇਆ, 16ਯਾਹਵੇਹ ਦੇ ਦੂਤ ਨੇ ਸਵਰਗ ਤੋਂ ਅਬਰਾਹਾਮ ਨੂੰ ਦੂਸਰੀ ਵਾਰ ਬੁਲਾਇਆ ਅਤੇ ਕਿਹਾ, “ਮੈਂ ਆਪਣੇ ਆਪ ਦੀ ਸਹੁੰ ਖਾਂਦਾ ਹਾਂ, ਯਾਹਵੇਹ ਦਾ ਵਾਕ ਹੈ, ਕਿਉਂਕਿ ਤੂੰ ਇਹ ਕੀਤਾ ਹੈ ਅਤੇ ਆਪਣੇ ਇੱਕਲੌਤੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ 17ਮੈਂ ਜ਼ਰੂਰ ਤੈਨੂੰ ਅਸੀਸ ਦੇਵਾਂਗਾ ਅਤੇ ਤੇਰੀ ਸੰਤਾਨ ਨੂੰ ਅਕਾਸ਼ ਦੇ ਤਾਰਿਆਂ ਵਾਂਗ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਵਧਾਵਾਂਗਾ। ਤੇਰੀ ਸੰਤਾਨ ਆਪਣੇ ਵੈਰੀਆਂ ਦੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਵੇਗੀ, 18ਅਤੇ ਤੇਰੀ ਸੰਤਾਨ ਦੁਆਰਾ ਧਰਤੀ ਦੀਆਂ ਸਾਰੀਆਂ ਕੌਮਾਂ ਮੁਬਾਰਕ ਹੋਣਗੀਆਂ, ਕਿਉਂਕਿ ਤੂੰ ਮੇਰੇ ਹੁਕਮ ਮੰਨੇ ਹਨ।”
19ਤਦ ਅਬਰਾਹਾਮ ਆਪਣੇ ਸੇਵਕਾਂ ਕੋਲ ਮੁੜਿਆ ਅਤੇ ਉਹ ਇਕੱਠੇ ਬੇਰਸ਼ੇਬਾ ਨੂੰ ਚੱਲ ਪਏ ਅਤੇ ਅਬਰਾਹਾਮ ਬੇਰਸ਼ੇਬਾ ਵਿੱਚ ਠਹਿਰਿਆ।
ਨਾਹੋਰ ਦੇ ਪੁੱਤਰ
20ਕੁਝ ਸਮੇਂ ਬਾਅਦ ਅਬਰਾਹਾਮ ਨੂੰ ਦੱਸਿਆ ਗਿਆ, “ਮਿਲਕਾਹ ਵੀ ਇੱਕ ਮਾਂ ਹੈ। ਉਸ ਨੇ ਤੇਰੇ ਭਰਾ ਨਾਹੋਰ ਲਈ ਪੁੱਤਰਾਂ ਨੂੰ ਜਨਮ ਦਿੱਤਾ:
21ਊਜ਼ ਜੇਠਾ, ਉਸਦਾ ਭਰਾ ਬੂਜ਼,
ਕਮੂਏਲ (ਅਰਾਮ ਦਾ ਪਿਤਾ),
22ਕੇਸਦ, ਹਜ਼ੋ, ਪਿਲਦਾਸ਼, ਯਿਦਲਾਫ਼ ਅਤੇ ਬਥੂਏਲ।”
23ਬਥੂਏਲ ਰਿਬਕਾਹ ਦਾ ਪਿਤਾ ਸੀ।
ਮਿਲਕਾਹ ਨੇ ਅਬਰਾਹਾਮ ਦੇ ਭਰਾ ਨਾਹੋਰ ਲਈ ਇਨ੍ਹਾਂ ਅੱਠ ਪੁੱਤਰਾਂ ਨੂੰ ਜਨਮ ਦਿੱਤਾ।
24ਉਸ ਦੀ ਰਖੇਲ, ਜਿਸ ਦਾ ਨਾਮ ਰਊਮਾਹ ਸੀ, ਦੇ ਵੀ ਪੁੱਤਰ ਸਨ:
ਤਬਾਹ, ਗਹਾਮ, ਤਾਹਸ਼ ਅਤੇ ਮਕਾਹ।

Právě zvoleno:

ਉਤਪਤ 22: OPCV

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas