Logo YouVersion
Ikona vyhledávání

ਰੋਮੀਆਂ 16:25-27

ਰੋਮੀਆਂ 16:25-27 PSB

ਹੁਣ ਉਸ ਦੀ ਜਿਹੜਾ ਤੁਹਾਨੂੰ ਮੇਰੀ ਖੁਸ਼ਖ਼ਬਰੀ ਅਰਥਾਤ ਯਿਸੂ ਮਸੀਹ ਦੇ ਪ੍ਰਚਾਰ ਦੇ ਅਨੁਸਾਰ ਦ੍ਰਿੜ੍ਹ ਕਰ ਸਕਦਾ ਹੈ, ਉਸ ਭੇਤ ਦੇ ਪਰਕਾਸ਼ ਦੇ ਅਨੁਸਾਰ ਜਿਹੜਾ ਅਨੰਤ ਕਾਲ ਤੋਂ ਗੁਪਤ ਰੱਖਿਆ ਗਿਆ ਸੀ ਪਰ ਹੁਣ ਪਰਗਟ ਕੀਤਾ ਗਿਆ ਅਤੇ ਅਨਾਦੀ ਪਰਮੇਸ਼ਰ ਦੇ ਹੁਕਮ ਅਨੁਸਾਰ ਨਬੀਆਂ ਦੀਆਂ ਲਿਖਤਾਂ ਰਾਹੀਂ ਸਭ ਪਰਾਈਆਂ ਕੌਮਾਂ ਨੂੰ ਦੱਸਿਆ ਗਿਆ ਕਿ ਉਹ ਵਿਸ਼ਵਾਸ ਦੇ ਆਗਿਆਕਾਰੀ ਹੋ ਜਾਣ, ਉਸੇ ਇੱਕੋ-ਇੱਕ ਬੁੱਧਵਾਨ ਪਰਮੇਸ਼ਰ ਦੀ ਮਹਿਮਾ ਯਿਸੂ ਮਸੀਹ ਦੇ ਰਾਹੀਂ ਯੁਗੋ-ਯੁਗ ਹੁੰਦੀ ਰਹੇ। ਆਮੀਨ।