Logo YouVersion
Ikona vyhledávání

ਰੋਮੀਆਂ 12

12
ਜੀਉਂਦਾ ਬਲੀਦਾਨ
1ਇਸ ਲਈ ਹੇ ਭਾਈਓ, ਮੈਂ ਪਰਮੇਸ਼ਰ ਦੀ ਦਇਆ ਦੀ ਖਾਤਰ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਸਰੀਰਾਂ ਨੂੰ ਜੀਉਂਦਾ, ਪਵਿੱਤਰ ਅਤੇ ਪਰਮੇਸ਼ਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਓ; ਇਹੋ ਤੁਹਾਡੀ ਆਤਮਕ ਸੇਵਾ ਹੈ। 2ਇਸ ਸੰਸਾਰ ਵਰਗੇ ਨਾ ਬਣੋ, ਸਗੋਂ ਮਨ ਦੇ ਨਵੇਂ ਹੋਣ ਕਰਕੇ ਤੁਹਾਡਾ ਚਾਲ-ਚਲਣ ਵੀ ਬਦਲਦਾ ਜਾਵੇ ਤਾਂਕਿ ਤੁਸੀਂ ਸਮਝ ਸਕੋ ਕਿ ਪਰਮੇਸ਼ਰ ਦੀ ਚੰਗੀ, ਮਨਭਾਉਂਦੀ ਅਤੇ ਸਿੱਧ ਇੱਛਾ ਕੀ ਹੈ।
ਇੱਕ ਸਰੀਰ ਵੱਖ ਵੱਖ ਵਰਦਾਨ
3ਕਿਉਂਕਿ ਮੈਂ ਉਸ ਕਿਰਪਾ ਦੇ ਕਰਕੇ ਜਿਹੜੀ ਮੈਨੂੰ ਮਿਲੀ ਹੈ ਤੁਹਾਡੇ ਵਿੱਚੋਂ ਹਰੇਕ ਨੂੰ ਕਹਿੰਦਾ ਹਾਂ ਕਿ ਕੋਈ ਵੀ ਆਪਣੇ ਆਪ ਨੂੰ ਜਿੰਨਾ ਸਮਝਣਾ ਚਾਹੀਦਾ ਹੈ ਉਸ ਤੋਂ ਵਧਕੇ ਨਾ ਸਮਝੇ, ਸਗੋਂ ਸੁਰਤ ਨਾਲ ਓਨਾ ਹੀ ਸਮਝੇ ਜਿੰਨਾ ਪਰਮੇਸ਼ਰ ਨੇ ਹਰੇਕ ਨੂੰ ਵਿਸ਼ਵਾਸ ਦਾ ਮਾਪ ਵੰਡ ਕੇ ਦਿੱਤਾ ਹੈ। 4ਜਿਵੇਂ ਇੱਕ ਸਰੀਰ ਵਿੱਚ ਬਹੁਤ ਸਾਰੇ ਅੰਗ ਹਨ ਅਤੇ ਸਾਰੇ ਅੰਗਾਂ ਦਾ ਇੱਕੋ ਕੰਮ ਨਹੀਂ ਹੁੰਦਾ, 5ਉਸੇ ਤਰ੍ਹਾਂ ਅਸੀਂ ਵੀ ਜਿਹੜੇ ਬਹੁਤ ਸਾਰੇ ਹਾਂ, ਮਸੀਹ ਵਿੱਚ ਇੱਕ ਸਰੀਰ ਹਾਂ ਅਤੇ ਆਪਸ ਵਿੱਚ ਇੱਕ ਦੂਜੇ ਦੇ ਅੰਗ ਹਾਂ। 6ਜਿਹੜੀ ਕਿਰਪਾ ਸਾਨੂੰ ਦਿੱਤੀ ਗਈ ਹੈ ਉਸ ਦੇ ਅਨੁਸਾਰ ਸਾਡੇ ਕੋਲ ਵੱਖ-ਵੱਖ ਵਰਦਾਨ ਹਨ; ਜੇ ਭਵਿੱਖਬਾਣੀ ਹੈ ਤਾਂ ਵਿਸ਼ਵਾਸ ਦੇ ਅਨੁਸਾਰ ਭਵਿੱਖਬਾਣੀ ਕਰੀਏ, 7ਜੇ ਸੇਵਾ ਹੈ ਤਾਂ ਸੇਵਾ ਵਿੱਚ ਲੱਗੇ ਰਹੀਏ; ਸਿਖਾਉਣ ਵਾਲਾ ਸਿਖਾਉਣ ਵਿੱਚ 8ਅਤੇ ਉਤਸ਼ਾਹਿਤ ਕਰਨ ਵਾਲਾ ਉਤਸ਼ਾਹਿਤ ਕਰਨ ਵਿੱਚ ਲੱਗਾ ਰਹੇ; ਦਾਨ ਦੇਣ ਵਾਲਾ ਖੁੱਲ੍ਹਦਿਲੀ ਨਾਲ ਦੇਵੇ; ਅਗਵਾਈ ਕਰਨ ਵਾਲਾ ਉਤਸ਼ਾਹ ਨਾਲ ਅਗਵਾਈ ਕਰੇ ਅਤੇ ਦਇਆ ਕਰਨ ਵਾਲਾ ਖੁਸ਼ੀ ਨਾਲ ਦਇਆ ਕਰੇ।
ਮਸੀਹੀ ਨੈਤਿਕ ਨੇਮ
9ਪ੍ਰੇਮ ਨਿਸ਼ਕਪਟ ਹੋਵੇ। ਬੁਰਾਈ ਤੋਂ ਘਿਰਣਾ ਕਰੋ ਅਤੇ ਭਲਾਈ ਨਾਲ ਜੁੜੇ ਰਹੋ, 10ਭਰੱਪਣ ਦੇ ਪ੍ਰੇਮ ਨਾਲ ਇੱਕ ਦੂਜੇ ਪ੍ਰਤੀ ਗੂੜ੍ਹਾ ਪ੍ਰੇਮ ਰੱਖੋ, ਆਦਰ ਵਿੱਚ ਇੱਕ ਦੂਜੇ ਨੂੰ ਉੱਤਮ ਜਾਣੋ, 11ਉਤਸ਼ਾਹ ਵਿੱਚ ਆਲਸੀ ਨਾ ਬਣੋ, ਆਤਮਾ ਵਿੱਚ ਸਰਗਰਮ ਰਹੋ, ਪ੍ਰਭੂ ਦੀ ਸੇਵਾ ਕਰਦੇ ਰਹੋ, 12ਆਸ ਵਿੱਚ ਅਨੰਦ ਕਰੋ, ਕਸ਼ਟ ਵਿੱਚ ਧੀਰਜ ਰੱਖੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ, 13ਸੰਤਾਂ#12:13 ਅਰਥਾਤ ਪਵਿੱਤਰ ਲੋਕਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪਰਾਹੁਣਚਾਰੀ ਕਰਨ ਵਿੱਚ ਲੱਗੇ ਰਹੋ, 14ਆਪਣੇ ਸਤਾਉਣ ਵਾਲਿਆਂ ਨੂੰ ਅਸੀਸ ਦਿਓ; ਸਰਾਪ ਨਹੀਂ, ਸਗੋਂ ਅਸੀਸ ਦਿਓ। 15ਅਨੰਦ ਕਰਨ ਵਾਲਿਆਂ ਨਾਲ ਅਨੰਦ ਕਰੋ, ਰੋਣ ਵਾਲਿਆਂ ਨਾਲ ਰੋਵੋ, 16ਆਪਸ ਵਿੱਚ ਇੱਕ ਮਨ ਹੋਵੋ; ਘਮੰਡੀ ਨਾ ਬਣੋ ਸਗੋਂ ਹਲੀਮਾਂ ਨਾਲ ਸੰਗਤੀ ਰੱਖੋ, ਆਪਣੀ ਨਜ਼ਰ ਵਿੱਚ ਬੁੱਧਵਾਨ ਨਾ ਬਣੋ, 17ਬੁਰਾਈ ਦੇ ਬਦਲੇ ਕਿਸੇ ਨਾਲ ਬੁਰਾਈ ਨਾ ਕਰੋ; ਸਭਨਾਂ ਮਨੁੱਖਾਂ ਦਾ ਭਲਾ ਸੋਚੋ। 18ਜਿੱਥੋਂ ਤੱਕ ਹੋ ਸਕੇ, ਸਭਨਾਂ ਨਾਲ ਮੇਲ-ਮਿਲਾਪ ਰੱਖੋ। 19ਹੇ ਪਿਆਰਿਓ, ਆਪ ਬਦਲਾ ਨਾ ਲਵੋ ਸਗੋਂ ਇਸ ਨੂੰ ਪਰਮੇਸ਼ਰ ਦੇ ਕ੍ਰੋਧ ਉੱਤੇ ਛੱਡ ਦਿਓ, ਕਿਉਂਕਿ ਲਿਖਿਆ ਹੈ:“ਪ੍ਰਭੂ ਕਹਿੰਦਾ ਹੈ ਕਿ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਬਦਲਾ ਲਵਾਂਗਾ।#ਬਿਵਸਥਾ 32:35
20ਪਰ,ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਸ ਨੂੰ ਭੋਜਨ ਖੁਆ।
ਜੇ ਪਿਆਸਾ ਹੋਵੇ ਤਾਂ ਉਸ ਨੂੰ ਪਾਣੀ ਪਿਆ।
ਕਿਉਂਕਿ ਅਜਿਹਾ ਕਰਕੇ ਤੂੰ ਉਸ ਦੇ ਸਿਰ ਉੱਤੇ
ਭਖਦੇ ਅੰਗਿਆਰਿਆਂ ਦਾ ਢੇਰ ਲਾਵੇਂਗਾ। # ਕਹਾਉਤਾਂ 25:21-22
21ਬੁਰਾਈ ਤੋਂ ਨਾ ਹਾਰੋ, ਸਗੋਂ ਬੁਰਾਈ ਨੂੰ ਭਲਾਈ ਨਾਲ ਜਿੱਤ ਲਵੋ।

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas