Logo aplikace Bible
Ikona vyhledávání

ਪਰਕਾਸ਼ 4

4
ਸਵਰਗ ਵਿੱਚ ਇੱਕ ਸਿੰਘਾਸਣ
1ਇਸ ਤੋਂ ਬਾਅਦ ਮੈਂ ਨਿਗਾਹ ਕੀਤੀ ਅਤੇ ਵੇਖੋ, ਅਕਾਸ਼ ਵਿੱਚ ਇੱਕ ਦਰਵਾਜ਼ਾ ਖੁੱਲ੍ਹਾ ਹੋਇਆ ਹੈ ਅਤੇ ਮੈਂ ਪਹਿਲੀ ਅਵਾਜ਼ ਨੂੰ ਜੋ ਤੁਰ੍ਹੀ ਦੀ ਅਵਾਜ਼ ਜਿਹੀ ਸੀ, ਆਪਣੇ ਨਾਲ ਗੱਲ ਕਰਦੇ ਸੁਣਿਆ ਜਿਸ ਨੇ ਕਿਹਾ, “ਇੱਥੇ ਉਤਾਂਹ ਆ ਜਾ ਅਤੇ ਮੈਂ ਤੈਨੂੰ ਉਹ ਸਭ ਕੁਝ ਵਿਖਾਵਾਂਗਾ ਜੋ ਇਸ ਤੋਂ ਬਾਅਦ ਹੋਣਾ ਜ਼ਰੂਰੀ ਹੈ।”
2ਮੈਂ ਤੁਰੰਤ ਆਤਮਾ ਵਿੱਚ ਆਇਆ ਅਤੇ ਵੇਖੋ, ਸਵਰਗ ਵਿੱਚ ਇੱਕ ਸਿੰਘਾਸਣ ਲੱਗਾ ਹੋਇਆ ਸੀ ਅਤੇ ਉਸ ਸਿੰਘਾਸਣ ਉੱਤੇ ਕੋਈ ਬੈਠਾ ਸੀ। 3ਜਿਹੜਾ ਬੈਠਾ ਸੀ ਉਹ ਵੇਖਣ ਵਿੱਚ ਪੁਖਰਾਜ ਅਤੇ ਅਕੀਕ ਵਰਗਾ ਸੀ ਅਤੇ ਉਸ ਦੇ ਸਿੰਘਾਸਣ ਦੇ ਆਲੇ-ਦੁਆਲੇ ਇੱਕ ਸਤਰੰਗੀ ਪੀਂਘ ਸੀ ਜੋ ਵੇਖਣ ਵਿੱਚ ਪੰਨੇ ਜਿਹੀ ਸੀ।
4ਉਸ ਸਿੰਘਾਸਣ ਦੇ ਆਲੇ-ਦੁਆਲੇ ਚੌਵੀ ਤਖ਼ਤ ਸਨ ਅਤੇ ਉਨ੍ਹਾਂ ਤਖ਼ਤਾਂ ਉੱਤੇ ਚੌਵੀ ਬਜ਼ੁਰਗ ਬੈਠੇ ਸਨ ਜਿਨ੍ਹਾਂ ਨੇ ਸਫ਼ੇਦ ਵਸਤਰ ਪਹਿਨੇ ਹੋਏ ਸਨ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਸੋਨੇ ਦੇ ਤਾਜ ਸਨ। 5ਉਸ ਸਿੰਘਾਸਣ ਤੋਂ ਬਿਜਲੀ ਦੀਆਂ ਚਮਕਾਂ, ਅਵਾਜ਼ਾਂ ਅਤੇ ਗਰਜਣਾਂ ਨਿੱਕਲ ਰਹੀਆਂ ਸਨ ਅਤੇ ਸਿੰਘਾਸਣ ਦੇ ਸਾਹਮਣੇ ਅੱਗ ਦੀਆਂ ਸੱਤ ਮਸ਼ਾਲਾਂ ਬਲ ਰਹੀਆਂ ਸਨ ਜੋ ਕਿ ਪਰਮੇਸ਼ਰ ਦੇ ਸੱਤ ਆਤਮੇ ਹਨ। 6ਸਿੰਘਾਸਣ ਦੇ ਸਾਹਮਣੇ ਬਲੌਰ ਵਰਗਾ ਸ਼ੀਸ਼ੇ ਦਾ ਸਮੁੰਦਰ ਜਿਹਾ ਸੀ ਅਤੇ ਸਿੰਘਾਸਣ ਦੇ ਵਿਚਕਾਰ ਅਤੇ ਸਿੰਘਾਸਣ ਦੇ ਆਲੇ-ਦੁਆਲੇ ਚਾਰ ਪ੍ਰਾਣੀ ਸਨ ਜਿਨ੍ਹਾਂ ਦੇ ਅੱਗੇ-ਪਿੱਛੇ ਅੱਖਾਂ ਹੀ ਅੱਖਾਂ ਸਨ। 7ਪਹਿਲਾ ਪ੍ਰਾਣੀ ਸ਼ੇਰ ਵਰਗਾ ਅਤੇ ਦੂਜਾ ਪ੍ਰਾਣੀ ਵੱਛੇ ਵਰਗਾ ਸੀ; ਤੀਜੇ ਪ੍ਰਾਣੀ ਦਾ ਚਿਹਰਾ ਮਨੁੱਖ ਜਿਹਾ ਸੀ ਅਤੇ ਚੌਥਾ ਪ੍ਰਾਣੀ ਉੱਡਦੇ ਹੋਏ ਉਕਾਬ ਵਰਗਾ ਸੀ। 8ਇਨ੍ਹਾਂ ਚਾਰਾਂ ਪ੍ਰਾਣੀਆਂ ਵਿੱਚੋਂ ਹਰੇਕ ਦੇ ਛੇ-ਛੇ ਖੰਭ ਸਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਅਤੇ ਅੰਦਰ ਅੱਖਾਂ ਹੀ ਅੱਖਾਂ ਸਨ। ਉਹ ਬਿਨਾਂ ਰੁਕੇ ਰਾਤ-ਦਿਨ ਇਹ ਕਹਿੰਦੇ ਰਹਿੰਦੇ ਹਨ:
ਪਵਿੱਤਰ, ਪਵਿੱਤਰ, ਪਵਿੱਤਰ,
ਸਰਬ-ਸ਼ਕਤੀਮਾਨ ਪਰਮੇਸ਼ਰ!
ਜਿਹੜਾ ਸੀ, ਜਿਹੜਾ ਹੈ
ਅਤੇ ਜਿਹੜਾ ਆਉਣ ਵਾਲਾ ਹੈ।
9ਜਦੋਂ ਵੀ ਉਹ ਪ੍ਰਾਣੀ ਉਸ ਨੂੰ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਯੁਗੋ-ਯੁਗ ਜੀਉਂਦਾ ਹੈ, ਮਹਿਮਾ, ਆਦਰ ਅਤੇ ਧੰਨਵਾਦ ਦਿੰਦੇ ਹਨ 10ਤਾਂ ਚੌਵੀ ਬਜ਼ੁਰਗ ਉਸ ਦੇ ਸਾਹਮਣੇ ਡਿੱਗ ਕੇ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਅਤੇ ਯੁਗੋ-ਯੁਗ ਜੀਉਂਦਾ ਹੈ, ਅਰਾਧਨਾ ਕਰਦੇ ਹਨ ਅਤੇ ਆਪਣੇ ਤਾਜ ਸਿੰਘਾਸਣ ਦੇ ਸਾਹਮਣੇ ਰੱਖ ਕੇ ਕਹਿੰਦੇ ਹਨ:
11ਹੇ ਸਾਡੇ ਪ੍ਰਭੂ ਅਤੇ ਪਰਮੇਸ਼ਰ#4:11 ਕੁਝ ਹਸਤਲੇਖਾਂ ਵਿੱਚ “ਹੇ ਸਾਡੇ ਪ੍ਰਭੂ ਅਤੇ ਪਰਮੇਸ਼ਰ” ਦੇ ਸਥਾਨ 'ਤੇ “ਹੇ ਪ੍ਰਭੂ” ਲਿਖਿਆ ਹੈ।,
ਤੂੰ ਮਹਿਮਾ, ਆਦਰ
ਅਤੇ ਸਮਰੱਥਾ ਪ੍ਰਾਪਤ ਕਰਨ ਦੇ ਯੋਗ ਹੈਂ,
ਕਿਉਂਕਿ ਸਭਨਾਂ ਵਸਤਾਂ ਨੂੰ ਤੂੰ ਹੀ ਸਿਰਜਿਆ
ਅਤੇ ਤੇਰੀ ਹੀ ਇੱਛਾ ਨਾਲ ਉਹ ਹੋਂਦ ਵਿੱਚ ਆਈਆਂ
ਅਤੇ ਸਿਰਜੀਆਂ ਗਈਆਂ।

Právě zvoleno:

ਪਰਕਾਸ਼ 4: PSB

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas