Logo aplikace Bible
Ikona vyhledávání

ਪਰਕਾਸ਼ 13

13
ਸਮੁੰਦਰ ਵਿੱਚੋਂ ਨਿੱਕਲਿਆ ਪਸ਼ੂ
1ਫਿਰ ਮੈਂ ਇੱਕ ਪਸ਼ੂ ਨੂੰ ਸਮੁੰਦਰ ਵਿੱਚੋਂ ਉਤਾਂਹ ਆਉਂਦੇ ਵੇਖਿਆ ਜਿਸ ਦੇ ਦਸ ਸਿੰਗ ਅਤੇ ਸੱਤ ਸਿਰ ਸਨ। ਉਸ ਦੇ ਸਿੰਗਾਂ 'ਤੇ ਦਸ ਤਾਜ ਸਨ ਅਤੇ ਉਸ ਦੇ ਸਿਰਾਂ ਉੱਤੇ ਪਰਮੇਸ਼ਰ ਦੀ ਨਿੰਦਾ ਦੇ ਨਾਮ ਲਿਖੇ ਹੋਏ ਸਨ। 2ਜੋ ਪਸ਼ੂ ਮੈਨੂੰ ਵਿਖਾਈ ਦਿੱਤਾ ਉਹ ਚੀਤੇ ਵਰਗਾ ਸੀ ਅਤੇ ਉਸ ਦੇ ਪੈਰ ਰਿੱਛ ਜਿਹੇ ਅਤੇ ਮੂੰਹ ਸ਼ੇਰ ਦੇ ਮੂੰਹ ਜਿਹਾ ਸੀ। ਅਜਗਰ ਨੇ ਉਸ ਨੂੰ ਆਪਣੀ ਸ਼ਕਤੀ, ਆਪਣਾ ਸਿੰਘਾਸਣ ਅਤੇ ਵੱਡਾ ਇਖ਼ਤਿਆਰ ਦਿੱਤਾ। 3ਉਸ ਦੇ ਸਿਰਾਂ ਵਿੱਚੋਂ ਇੱਕ 'ਤੇ ਜਿਵੇਂ ਘਾਤਕ ਜ਼ਖਮ ਸੀ, ਪਰ ਉਸ ਦਾ ਉਹ ਘਾਤਕ ਜ਼ਖਮ ਠੀਕ ਹੋ ਗਿਆ। ਤਦ ਸਾਰੀ ਧਰਤੀ ਦੇ ਲੋਕ ਹੈਰਾਨ ਹੋ ਕੇ ਪਸ਼ੂ ਦੇ ਪਿੱਛੇ ਲੱਗ ਤੁਰੇ। 4ਉਨ੍ਹਾਂ ਨੇ ਅਜਗਰ ਦੀ ਪੂਜਾ ਕੀਤੀ, ਕਿਉਂਕਿ ਉਸ ਨੇ ਪਸ਼ੂ ਨੂੰ ਇਖ਼ਤਿਆਰ ਦਿੱਤਾ ਸੀ। ਉਨ੍ਹਾਂ ਇਹ ਕਹਿੰਦੇ ਹੋਏ ਪਸ਼ੂ ਦੀ ਪੂਜਾ ਕੀਤੀ, “ਇਸ ਪਸ਼ੂ ਜਿਹਾ ਕੌਣ ਹੈ? ਅਤੇ ਕੌਣ ਹੈ ਜਿਹੜਾ ਇਸ ਨਾਲ ਯੁੱਧ ਕਰ ਸਕਦਾ ਹੈ?”
5ਫਿਰ ਪਸ਼ੂ ਨੂੰ ਵੱਡੀਆਂ-ਵੱਡੀਆਂ ਗੱਲਾਂ ਬੋਲਣ ਅਤੇ ਪਰਮੇਸ਼ਰ ਦੀ ਨਿੰਦਾ ਕਰਨ ਵਾਲਾ ਇੱਕ ਮੂੰਹ ਦਿੱਤਾ ਗਿਆ ਅਤੇ ਉਸ ਨੂੰ ਬਤਾਲੀਆਂ ਮਹੀਨਿਆਂ ਤੱਕ ਆਪਣਾ ਕੰਮ ਕਰੀ ਜਾਣ ਦਾ ਇਖ਼ਤਿਆਰ ਦਿੱਤਾ ਗਿਆ। 6ਉਸ ਨੇ ਪਰਮੇਸ਼ਰ ਦੀ ਨਿੰਦਾ ਲਈ ਆਪਣਾ ਮੂੰਹ ਖੋਲ੍ਹਿਆ ਕਿ ਉਸ ਦੇ ਨਾਮ ਦੀ ਅਤੇ ਉਸ ਦੇ ਨਿਵਾਸ ਅਰਥਾਤ ਸਵਰਗ ਵਿੱਚ ਰਹਿਣ ਵਾਲਿਆਂ ਦੀ ਨਿੰਦਾ ਕਰੇ। 7ਉਸ ਨੂੰ ਸੰਤਾਂ#13:7 ਅਰਥਾਤ ਪਵਿੱਤਰ ਲੋਕਾਂ ਨਾਲ ਯੁੱਧ ਕਰਨ ਅਤੇ ਉਨ੍ਹਾਂ ਉੱਤੇ ਜਿੱਤ ਪਾਉਣ ਦੀ ਅਨੁਮਤੀ ਦਿੱਤੀ ਗਈ ਅਤੇ ਉਸ ਨੂੰ ਹਰੇਕ ਗੋਤ, ਜਾਤੀ, ਭਾਸ਼ਾ ਅਤੇ ਕੌਮ ਉੱਤੇ ਇਖ਼ਤਿਆਰ ਦਿੱਤਾ ਗਿਆ। 8ਧਰਤੀ ਦੇ ਸਭ ਰਹਿਣ ਵਾਲੇ ਉਸ ਦੀ ਪੂਜਾ ਕਰਨਗੇ ਅਰਥਾਤ ਉਹ ਜਿਨ੍ਹਾਂ ਦੇ ਨਾਮ ਸੰਸਾਰ ਦੇ ਮੁੱਢ ਤੋਂ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਜਿਹੜਾ ਘਾਤ ਕੀਤਾ ਗਿਆ, ਨਹੀਂ ਲਿਖੇ ਗਏ ਹਨ।
9ਜਿਸ ਦੇ ਕੰਨ ਹੋਣ ਉਹ ਸੁਣ ਲਵੇ।
10ਜੇ ਕਿਸੇ ਨੇ ਕੈਦ ਵਿੱਚ ਜਾਣਾ ਹੈ
ਉਹ ਕੈਦ ਵਿੱਚ ਜਾਵੇਗਾ;
ਜੇ ਕਿਸੇ ਨੇ ਤਲਵਾਰ ਨਾਲ ਮਾਰੇ ਜਾਣਾ ਹੈ
ਉਹ ਤਲਵਾਰ ਨਾਲ ਮਾਰਿਆ ਜਾਵੇਗਾ;#13:10 ਕੁਝ ਹਸਤਲੇਖਾਂ ਦੇ ਅਨੁਸਾਰ ਇਸ ਭਾਗ ਦਾ ਅਨੁਵਾਦ ਇਸ ਤਰ੍ਹਾਂ ਹੈ: “ਜੇ ਕੋਈ ਕੈਦ ਵਿੱਚ ਲੈ ਜਾਂਦਾ ਹੈ ਤਾਂ ਉਹ ਵੀ ਕੈਦ ਵਿੱਚ ਜਾਵੇਗਾ, ਜੇ ਕੋਈ ਤਲਵਾਰ ਨਾਲ ਮਾਰਦਾ ਹੈ ਤਾਂ ਉਹ ਤਲਵਾਰ ਨਾਲ ਮਾਰਿਆ ਜਾਵੇਗਾ।”
ਸੰਤਾਂ ਦਾ ਧੀਰਜ ਅਤੇ ਵਿਸ਼ਵਾਸ ਇਹੋ ਹੈ।
ਧਰਤੀ ਵਿੱਚੋਂ ਨਿੱਕਲਿਆ ਪਸ਼ੂ
11ਫਿਰ ਮੈਂ ਇੱਕ ਹੋਰ ਪਸ਼ੂ ਨੂੰ ਧਰਤੀ ਵਿੱਚੋਂ ਉਤਾਂਹ ਆਉਂਦੇ ਵੇਖਿਆ; ਉਸ ਦੇ ਲੇਲੇ ਜਿਹੇ ਦੋ ਸਿੰਗ ਸਨ ਅਤੇ ਉਹ ਅਜਗਰ ਵਾਂਗ ਬੋਲ ਰਿਹਾ ਸੀ। 12ਉਹ ਪਹਿਲੇ ਪਸ਼ੂ ਦੇ ਸਾਹਮਣੇ ਉਸ ਦਾ ਸਾਰਾ ਇਖ਼ਤਿਆਰ ਇਸਤੇਮਾਲ ਕਰਦਾ ਹੈ ਅਤੇ ਧਰਤੀ ਅਤੇ ਇਸ ਦੇ ਰਹਿਣ ਵਾਲਿਆਂ ਕੋਲੋਂ ਉਸ ਪਹਿਲੇ ਪਸ਼ੂ ਦੀ ਪੂਜਾ ਕਰਾਉਂਦਾ ਹੈ ਜਿਸ ਦਾ ਘਾਤਕ ਜ਼ਖਮ ਚੰਗਾ ਹੋ ਗਿਆ ਸੀ। 13ਉਹ ਵੱਡੇ-ਵੱਡੇ ਚਿੰਨ੍ਹ ਵਿਖਾਉਂਦਾ ਹੈ, ਇੱਥੋਂ ਤੱਕ ਕਿ ਧਰਤੀ ਉੱਤੇ ਮਨੁੱਖਾਂ ਦੇ ਸਾਹਮਣੇ ਅਕਾਸ਼ ਤੋਂ ਅੱਗ ਵੀ ਵਰ੍ਹਾਉਂਦਾ ਹੈ। 14ਉਹ ਉਨ੍ਹਾਂ ਚਿੰਨ੍ਹਾਂ ਦੁਆਰਾ ਜਿਹੜੇ ਉਸ ਨੂੰ ਪਸ਼ੂ ਦੀ ਵੱਲੋਂ ਵਿਖਾਉਣ ਦਾ ਇਖ਼ਤਿਆਰ ਦਿੱਤਾ ਗਿਆ ਹੈ, ਧਰਤੀ ਦੇ ਰਹਿਣ ਵਾਲਿਆਂ ਨੂੰ ਭਰਮਾਉਂਦਾ ਹੈ ਅਤੇ ਉਨ੍ਹਾਂ ਨੂੰ ਕਹਿੰਦਾ ਹੈ ਕਿ ਉਹ ਉਸ ਪਸ਼ੂ ਦੀ ਇੱਕ ਮੂਰਤੀ ਬਣਾਉਣ ਜਿਹੜਾ ਤਲਵਾਰ ਦੇ ਘਾਤਕ ਜ਼ਖਮ ਦੇ ਬਾਵਜੂਦ ਵੀ ਜੀਉਂਦਾ ਹੈ। 15ਉਸ ਨੂੰ ਉਸ ਪਸ਼ੂ ਦੀ ਮੂਰਤੀ ਵਿੱਚ ਜਾਨ ਪਾਉਣ ਦਾ ਇਖ਼ਤਿਆਰ ਦਿੱਤਾ ਗਿਆ ਤਾਂਕਿ ਪਸ਼ੂ ਦੀ ਉਹ ਮੂਰਤੀ ਬੋਲ ਸਕੇ ਅਤੇ ਜਿੰਨੇ ਲੋਕ ਉਸ ਪਸ਼ੂ ਦੀ ਮੂਰਤੀ ਦੀ ਪੂਜਾ ਨਾ ਕਰਨ ਉਹ ਉਨ੍ਹਾਂ ਸਭਨਾਂ ਨੂੰ ਮਰਵਾ ਦੇਵੇ। 16ਉਹ ਵੱਡੇ-ਛੋਟੇ, ਅਮੀਰ-ਗਰੀਬ ਅਤੇ ਅਜ਼ਾਦ-ਗੁਲਾਮ, ਸਭਨਾਂ ਨੂੰ ਮਜ਼ਬੂਰ ਕਰਦਾ ਹੈ ਕਿ ਉਹ ਆਪਣੇ ਸੱਜੇ ਹੱਥ ਜਾਂ ਮੱਥੇ ਉੱਤੇ ਨਿਸ਼ਾਨ ਲਵਾਉਣ, 17ਤਾਂਕਿ ਜਿਸ ਵਿਅਕਤੀ ਉੱਤੇ ਉਸ ਪਸ਼ੂ ਦਾ ਨਿਸ਼ਾਨ ਅਰਥਾਤ ਉਸ ਦਾ ਨਾਮ ਜਾਂ ਉਸ ਦੇ ਨਾਮ ਦਾ ਅੰਕ ਹੈ, ਉਸ ਤੋਂ ਇਲਾਵਾ ਕੋਈ ਵੀ ਵਿਅਕਤੀ ਕੁਝ ਖਰੀਦ ਜਾਂ ਵੇਚ ਨਾ ਸਕੇ।
18ਸਮਝ ਇਸ ਵਿੱਚ ਹੈ: ਜਿਸ ਕੋਲ ਬੁੱਧ ਹੈ ਉਹ ਉਸ ਪਸ਼ੂ ਦੇ ਅੰਕ ਦਾ ਜੋੜ ਕਰ ਲਵੇ ਕਿਉਂਕਿ ਇਹ ਮਨੁੱਖ ਦਾ ਅੰਕ ਹੈ; ਉਸ ਦਾ ਅੰਕ 666 ਹੈ।

Právě zvoleno:

ਪਰਕਾਸ਼ 13: PSB

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas