ਫਿਲੇਮੋਨ 1
1
ਸਲਾਮ
1ਮੈਂ ਪੌਲੁਸ ਜੋ ਯਿਸੂ ਮਸੀਹ ਦਾ ਕੈਦੀ ਹਾਂ ਅਤੇ ਭਾਈ ਤਿਮੋਥਿਉਸ ਵੱਲੋਂ ਸਾਡੇ ਪਿਆਰੇ ਮਿੱਤਰ ਅਤੇ ਸਹਿਕਰਮੀ ਫਿਲੇਮੋਨ ਨੂੰ 2ਅਤੇ ਭੈਣ ਅੱਫਿਆ ਤੇ ਸਾਡੇ ਸੰਗੀ ਸਿਪਾਹੀ ਅਰਖਿੱਪੁਸ ਅਤੇ ਉਸ ਕਲੀਸਿਯਾ ਨੂੰ ਜਿਹੜੀ ਤੇਰੇ ਘਰ ਵਿੱਚ ਇਕੱਠੀ ਹੁੰਦੀ ਹੈ; 3ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੈਨੂੰ ਕਿਰਪਾ ਅਤੇ ਸ਼ਾਂਤੀ ਮਿਲੇ।
ਫਿਲੇਮੋਨ ਦਾ ਪ੍ਰੇਮ ਅਤੇ ਵਿਸ਼ਵਾਸ
4ਮੈਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੈਨੂੰ ਯਾਦ ਕਰਦਿਆਂ ਹਮੇਸ਼ਾ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ। 5ਮੈਂ ਤੇਰੇ ਉਸ ਪ੍ਰੇਮ ਅਤੇ ਵਿਸ਼ਵਾਸ ਦੇ ਵਿਖੇ ਸੁਣਦਾ ਹਾਂ ਜਿਹੜਾ ਤੂੰ ਪ੍ਰਭੂ ਯਿਸੂ ਅਤੇ ਸਭਨਾਂ ਸੰਤਾਂ#1:5 ਅਰਥਾਤ ਪਵਿੱਤਰ ਲੋਕਾਂ ਦੇ ਪ੍ਰਤੀ ਰੱਖਦਾ ਹੈਂ। 6ਮੇਰੀ ਪ੍ਰਾਰਥਨਾ ਹੈ ਕਿ ਤੇਰੇ ਵਿਸ਼ਵਾਸ ਦੀ ਸਾਂਝ ਉਸ ਹਰੇਕ ਭਲਾਈ ਦੀ ਪਛਾਣ ਦੁਆਰਾ ਜਿਹੜੀ ਸਾਡੇ ਵਿੱਚ#1:6 ਕੁਝ ਹਸਤਲੇਖਾਂ ਵਿੱਚ “ਸਾਡੇ ਵਿੱਚ” ਦੇ ਸਥਾਨ 'ਤੇ “ਤੇਰੇ ਵਿੱਚ” ਲਿਖਿਆ ਹੈ। ਹੈ, ਮਸੀਹ#1:6 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯਿਸੂ” ਲਿਖਿਆ ਹੈ। ਦੇ ਲਈ ਪ੍ਰਭਾਵਸ਼ਾਲੀ ਹੋਵੇ। 7ਹੇ ਭਾਈ, ਤੇਰੇ ਪ੍ਰੇਮ ਦੇ ਕਾਰਨ ਮੈਨੂੰ ਬਹੁਤ ਅਨੰਦ ਅਤੇ ਉਤਸ਼ਾਹ ਮਿਲਿਆ, ਕਿਉਂਕਿ ਤੇਰੇ ਕਰਕੇ ਸੰਤਾਂ ਦੇ ਮਨ ਤਾਜ਼ਾ ਹੋਏ ਹਨ।
ਉਨੇਸਿਮੁਸ ਦੇ ਲਈ ਬੇਨਤੀ
8ਇਸ ਲਈ ਭਾਵੇਂ ਮਸੀਹ ਵਿੱਚ ਮੈਨੂੰ ਬਹੁਤ ਦਲੇਰੀ ਹੈ ਕਿ ਜੋ ਉਚਿਤ ਹੈ ਉਸ ਦੇ ਵਿਖੇ ਤੈਨੂੰ ਹੁਕਮ ਦੇਵਾਂ, 9ਫਿਰ ਵੀ ਮੈਂ ਪ੍ਰੇਮ ਦੇ ਕਰਕੇ ਤੈਨੂੰ ਬੇਨਤੀ ਕਰਦਾ ਹਾਂ। ਮੈਂ ਪੌਲੁਸ ਜੋ ਐਨਾ ਬਜ਼ੁਰਗ ਅਤੇ ਹੁਣ ਮਸੀਹ ਯਿਸੂ ਦਾ ਕੈਦੀ ਵੀ ਹਾਂ, 10ਤੈਨੂੰ ਆਪਣੇ ਬੱਚੇ ਉਨੇਸਿਮੁਸ ਦੇ ਵਿਖੇ ਜਿਸ ਨੂੰ ਮੈਂ ਆਪਣੇ ਬੰਧਨਾਂ ਵਿੱਚ ਜਨਮ ਦਿੱਤਾ, ਬੇਨਤੀ ਕਰਦਾ ਹਾਂ। 11ਇੱਕ ਸਮੇਂ ਉਹ ਤੇਰੇ ਲਈ ਕਿਸੇ ਕੰਮ ਦਾ ਨਹੀਂ ਸੀ, ਪਰ ਹੁਣ ਉਹ ਤੇਰੇ ਅਤੇ ਮੇਰੇ ਦੋਹਾਂ ਦੇ ਲਈ ਉਪਯੋਗੀ ਹੈ। 12ਮੈਂ ਉਸ ਨੂੰ ਜੋ ਮੇਰੇ ਦਿਲ ਦਾ ਟੁਕੜਾ ਹੈ ਤੇਰੇ ਕੋਲ ਵਾਪਸ ਭੇਜ ਦਿੱਤਾ ਹੈ। 13ਉਸ ਨੂੰ ਮੈਂ ਆਪਣੇ ਕੋਲ ਰੱਖਣਾ ਚਾਹੁੰਦਾ ਸੀ ਤਾਂਕਿ ਉਹ ਮੇਰੇ ਬੰਧਨਾਂ ਵਿੱਚ ਜੋ ਖੁਸ਼ਖ਼ਬਰੀ ਦੀ ਖਾਤਰ ਹਨ ਤੇਰੇ ਥਾਂ ਮੇਰੀ ਸੇਵਾ ਕਰੇ, 14ਪਰ ਤੇਰੀ ਸਹਿਮਤੀ ਤੋਂ ਬਿਨਾਂ ਮੈਂ ਕੁਝ ਨਾ ਕਰਨਾ ਚਾਹਿਆ, ਤਾਂਕਿ ਤੇਰੀ ਇਹ ਭਲਾਈ ਮਜ਼ਬੂਰੀ ਨਾਲ ਨਹੀਂ ਸਗੋਂ ਸਵੈ-ਇੱਛਾ ਨਾਲ ਹੋਵੇ। 15ਕੀ ਜਾਣੀਏ ਜੋ ਉਹ ਕੁਝ ਸਮੇਂ ਲਈ ਇਸੇ ਕਰਕੇ ਤੇਰੇ ਤੋਂ ਅਲੱਗ ਹੋਇਆ ਸੀ ਤਾਂਕਿ ਸਦਾ ਤੇਰੇ ਕੋਲ ਰਹੇ, 16ਪਰ ਅੱਗੇ ਤੋਂ ਦਾਸ#1:16 ਅਰਥਾਤ ਗੁਲਾਮ ਵਾਂਗ ਨਹੀਂ, ਸਗੋਂ ਦਾਸ ਤੋਂ ਵਧਕੇ ਇੱਕ ਪਿਆਰੇ ਭਾਈ ਵਾਂਗ; ਖਾਸ ਕਰਕੇ ਜੋ ਮੇਰੇ ਲਈ ਬਹੁਤ ਪਿਆਰਾ ਹੈ, ਫਿਰ ਤੇਰੇ ਲਈ ਸਰੀਰ ਵਿੱਚ ਅਤੇ ਪ੍ਰਭੂ ਵਿੱਚ ਕਿੰਨਾ ਵਧਕੇ ਪਿਆਰਾ ਹੋਵੇਗਾ।
17ਸੋ ਜੇ ਤੂੰ ਮੈਨੂੰ ਆਪਣਾ ਸਾਂਝੀ ਸਮਝਦਾ ਹੈਂ ਤਾਂ ਉਸ ਨੂੰ ਵੀ ਮੇਰੇ ਵਾਂਗ ਗ੍ਰਹਿਣ ਕਰ। 18ਪਰ ਜੇ ਉਸ ਨੇ ਕਿਸੇ ਗੱਲ ਵਿੱਚ ਤੇਰਾ ਕੋਈ ਨੁਕਸਾਨ ਕੀਤਾ ਹੈ ਜਾਂ ਕੁਝ ਦੇਣਾ ਹੈ ਤਾਂ ਮੇਰੇ ਲੇਖੇ ਲਿਖ ਦੇ। 19ਮੈਂ ਪੌਲੁਸ ਨੇ ਇਹ ਆਪਣੇ ਹੱਥੀਂ ਲਿਖਿਆ ਹੈ: ਮੈਂ ਭਰ ਦਿਆਂਗਾ; ਮੈਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਤੂੰ ਆਪ ਆਪਣੇ ਲਈ ਮੇਰਾ ਕਰਜ਼ਦਾਰ ਹੈਂ। 20ਹਾਂ ਭਾਈ, ਪ੍ਰਭੂ ਵਿੱਚ ਮੈਨੂੰ ਤੇਰੇ ਤੋਂ ਲਾਭ ਮਿਲੇ; ਮਸੀਹ ਵਿੱਚ ਮੇਰੇ ਮਨ ਨੂੰ ਤਾਜ਼ਾ ਕਰ।
21ਮੈਂ ਤੇਰੀ ਆਗਿਆਕਾਰੀ ਉੱਤੇ ਭਰੋਸਾ ਕਰਕੇ ਤੈਨੂੰ ਲਿਖ ਰਿਹਾ ਹਾਂ, ਕਿਉਂਕਿ ਮੈਂ ਜਾਣਦਾ ਹਾਂ ਕਿ ਜੋ ਮੈਂ ਕਹਿੰਦਾ ਹਾਂ ਤੂੰ ਉਸ ਤੋਂ ਵੀ ਵਧਕੇ ਕਰੇਂਗਾ। 22ਨਾਲੇ ਮੇਰੇ ਠਹਿਰਨ ਦਾ ਸਥਾਨ ਤਿਆਰ ਰੱਖੀਂ, ਕਿਉਂਕਿ ਮੈਨੂੰ ਆਸ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਦੇ ਦੁਆਰਾ ਮੈਂ ਤੁਹਾਡੇ ਕੋਲ ਵਾਪਸ ਭੇਜਿਆ ਜਾਵਾਂਗਾ।
ਆਖਰੀ ਸਲਾਮ
23ਇਪਫ੍ਰਾਸ ਜਿਹੜਾ ਮਸੀਹ ਯਿਸੂ ਵਿੱਚ ਮੇਰਾ ਸੰਗੀ ਕੈਦੀ ਹੈ, ਤੈਨੂੰ ਸਲਾਮ ਕਹਿੰਦਾ ਹੈ 24ਅਤੇ ਮਰਕੁਸ, ਅਰਿਸਤਰਖੁਸ, ਦੇਮਾਸ ਅਤੇ ਲੂਕਾ ਵੀ ਜੋ ਮੇਰੇ ਸਹਿਕਰਮੀ ਹਨ। 25ਪ੍ਰਭੂ#1:25 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਾਡੇ ਪ੍ਰਭੂ” ਲਿਖਿਆ ਹੈ। ਯਿਸੂ ਮਸੀਹ ਦੀ ਕਿਰਪਾ ਤੁਹਾਡੀ ਆਤਮਾ ਦੇ ਨਾਲ ਬਣੀ ਰਹੇ। ਆਮੀਨ।#1:25 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਆਮੀਨ” ਨਹੀਂ ਹੈ।
Právě zvoleno:
ਫਿਲੇਮੋਨ 1: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative