ਅਫ਼ਸੀਆਂ 6
6
ਮਾਤਾ-ਪਿਤਾ ਅਤੇ ਬੱਚਿਆਂ ਲਈ ਹਿਦਾਇਤਾਂ
1ਬੱਚਿਓ, ਪ੍ਰਭੂ ਵਿੱਚ ਆਪਣੇ ਮਾਤਾ-ਪਿਤਾ ਦੀ ਆਗਿਆਕਾਰੀ ਕਰੋ, ਕਿਉਂਕਿ ਇਹੋ ਉਚਿਤ ਹੈ। 2“ਆਪਣੇ ਮਾਤਾ-ਪਿਤਾ ਦਾ ਆਦਰ ਕਰ”#ਕੂਚ 20:12, ਇਹ ਵਾਇਦੇ ਨਾਲ ਪਹਿਲਾ ਹੁਕਮ ਹੈ, 3“ਤਾਂਕਿ ਤੇਰਾ ਭਲਾ ਹੋਵੇ ਅਤੇ ਤੂੰ ਧਰਤੀ ਉੱਤੇ ਲੰਮੀ ਉਮਰ ਗੁਜ਼ਾਰੇਂ।”#ਬਿਵਸਥਾ 5:16 4ਪਿਤਾਓ, ਆਪਣੇ ਬੱਚਿਆਂ ਨੂੰ ਕ੍ਰੋਧ ਨਾ ਦਿਵਾਓ, ਸਗੋਂ ਪ੍ਰਭੂ ਦੀ ਸਿੱਖਿਆ ਅਤੇ ਅਨੁਸ਼ਾਸਨ ਵਿੱਚ ਉਨ੍ਹਾਂ ਦਾ ਪਾਲਣ-ਪੋਸ਼ਣ ਕਰੋ।
ਮਾਲਕਾਂ ਅਤੇ ਦਾਸਾਂ ਲਈ ਹਿਦਾਇਤਾਂ
5ਦਾਸੋ#6:5 ਅਰਥਾਤ ਗੁਲਾਮੋ, ਤੁਸੀਂ ਉਨ੍ਹਾਂ ਦੀ ਜਿਹੜੇ ਸਰੀਰ ਦੇ ਅਨੁਸਾਰ ਤੁਹਾਡੇ ਮਾਲਕ ਹਨ, ਡਰਦੇ ਅਤੇ ਕੰਬਦੇ ਹੋਏ ਮਨ ਦੀ ਸਚਾਈ ਨਾਲ ਇਸ ਤਰ੍ਹਾਂ ਆਗਿਆਕਾਰੀ ਕਰੋ ਜਿਵੇਂ ਕਿ ਮਸੀਹ ਦੀ; 6ਮਨੁੱਖਾਂ ਨੂੰ ਖੁਸ਼ ਕਰਨ ਵਾਲਿਆਂ ਵਾਂਗ ਵਿਖਾਵੇ ਦੀ ਸੇਵਾ ਨਾ ਕਰੋ, ਸਗੋਂ ਮਸੀਹ ਦੇ ਦਾਸਾਂ ਵਾਂਗ ਮਨ ਤੋਂ ਪਰਮੇਸ਼ਰ ਦੀ ਇੱਛਾ ਪੂਰੀ ਕਰੋ। 7ਇਸ ਸੇਵਾ ਨੂੰ ਮਨੁੱਖਾਂ ਦੀ ਨਹੀਂ ਸਗੋਂ ਪ੍ਰਭੂ ਦੀ ਸੇਵਾ ਜਾਣ ਕੇ ਚੰਗੇ ਮਨ ਤੋਂ ਕਰੋ, 8ਕਿਉਂਕਿ ਅਸੀਂ ਜਾਣਦੇ ਹਾਂ ਕਿ ਹਰੇਕ ਮਨੁੱਖ, ਭਾਵੇਂ ਦਾਸ#6:8 ਅਰਥਾਤ ਗੁਲਾਮ ਹੋਵੇ ਭਾਵੇਂ ਅਜ਼ਾਦ, ਉਹ ਆਪਣੇ ਕੀਤੇ ਚੰਗੇ ਕੰਮਾਂ ਦਾ ਫਲ ਪ੍ਰਭੂ ਕੋਲੋਂ ਪਾਵੇਗਾ। 9ਮਾਲਕੋ, ਤੁਸੀਂ ਵੀ ਧਮਕਾਉਣਾ ਛੱਡ ਕੇ ਆਪਣੇ ਦਾਸਾਂ#6:9 ਅਰਥਾਤ ਗੁਲਾਮਾਂ ਦੇ ਪ੍ਰਤੀ ਇਸੇ ਤਰ੍ਹਾਂ ਦਾ ਵਿਹਾਰ ਕਰੋ। ਕਿਉਂਕਿ ਤੁਸੀਂ ਜਾਣਦੇ ਹੋ ਕਿ ਸਵਰਗ ਵਿੱਚ ਉਨ੍ਹਾਂ ਦਾ ਅਤੇ ਤੁਹਾਡਾ, ਦੋਹਾਂ ਦਾ ਮਾਲਕ#6:9 ਕੁਝ ਹਸਤਲੇਖਾਂ ਵਿੱਚ “ਉਨ੍ਹਾਂ ਦਾ ਅਤੇ ਤੁਹਾਡਾ, ਦੋਹਾਂ ਦਾ ਮਾਲਕ” ਦੇ ਸਥਾਨ 'ਤੇ “ਤੁਹਾਡਾ ਮਾਲਕ ਵੀ” ਲਿਖਿਆ ਹੈ। ਹੈ ਅਤੇ ਉਸ ਦੇ ਸਨਮੁੱਖ ਕਿਸੇ ਦਾ ਪੱਖਪਾਤ ਨਹੀਂ ਹੁੰਦਾ।
ਆਤਮਕ ਸੰਘਰਸ਼
10ਅੰਤ ਵਿੱਚ,#6:10 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮੇਰੇ ਭਾਈਓ,” ਲਿਖਿਆ ਹੈ। ਪ੍ਰਭੂ ਅਤੇ ਉਸ ਦੀ ਸ਼ਕਤੀ ਦੀ ਸਮਰੱਥਾ ਵਿੱਚ ਬਲਵੰਤ ਹੁੰਦੇ ਜਾਓ। 11ਪਰਮੇਸ਼ਰ ਦੇ ਸਾਰੇ ਹਥਿਆਰ ਪਹਿਨ ਲਵੋ ਤਾਂਕਿ ਤੁਸੀਂ ਸ਼ੈਤਾਨ ਦੀਆਂ ਚਾਲਾਂ ਦੇ ਸਾਹਮਣੇ ਖੜ੍ਹੇ ਹੋ ਸਕੋ। 12ਕਿਉਂਕਿ ਸਾਡਾ ਸੰਘਰਸ਼ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਇਖ਼ਤਿਆਰਾਂ ਅਤੇ ਇਸ ਯੁਗ ਦੇ#6:12 ਕੁਝ ਹਸਤਲੇਖਾਂ ਵਿੱਚ “ਯੁਗ ਦੇ” ਨਹੀਂ ਹੈ। ਹਨੇਰੇ ਦੀਆਂ ਸ਼ਕਤੀਆਂ ਨਾਲ ਤੇ ਬੁਰਾਈ ਦੀਆਂ ਉਨ੍ਹਾਂ ਆਤਮਕ ਸ਼ਕਤੀਆਂ ਨਾਲ ਹੈ ਜੋ ਅਕਾਸ਼ਾਂ ਵਿੱਚ ਹਨ। 13ਇਸ ਲਈ ਪਰਮੇਸ਼ਰ ਦੇ ਸਾਰੇ ਹਥਿਆਰ ਧਾਰਨ ਕਰੋ ਤਾਂਕਿ ਤੁਸੀਂ ਉਸ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸਭ ਕੁਝ ਪੂਰਾ ਕਰਕੇ ਖੜ੍ਹੇ ਰਹਿ ਸਕੋ। 14ਸੋ ਸਚਾਈ ਨਾਲ ਆਪਣੀ ਕਮਰ ਕੱਸ ਕੇ ਅਤੇ ਧਾਰਮਿਕਤਾ ਦੀ ਸੰਜੋ ਪਹਿਨ ਕੇ 15ਅਤੇ ਪੈਰਾਂ ਵਿੱਚ ਮੇਲ-ਮਿਲਾਪ ਦੀ ਖੁਸ਼ਖ਼ਬਰੀ ਦੀ ਤਿਆਰੀ ਦੀ ਜੁੱਤੀ ਪਾ ਕੇ 16ਇਨ੍ਹਾਂ ਸਭਨਾਂ ਦੇ ਨਾਲ ਵਿਸ਼ਵਾਸ ਦੀ ਢਾਲ ਲੈ ਲਵੋ ਜਿਸ ਨਾਲ ਤੁਸੀਂ ਦੁਸ਼ਟ ਦੇ ਸਭ ਬਲਦੇ ਹੋਏ ਤੀਰਾਂ ਨੂੰ ਬੁਝਾ ਸਕੋ; 17ਅਤੇ ਮੁਕਤੀ ਦਾ ਟੋਪ#ਯਸਾਯਾਹ 59:17 ਅਤੇ ਆਤਮਾ ਦੀ ਤਲਵਾਰ ਜੋ ਕਿ ਪਰਮੇਸ਼ਰ ਦਾ ਵਚਨ ਹੈ, ਲੈ ਲਵੋ। 18ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਸੇ ਨਮਿੱਤ ਜਾਗਦੇ ਹੋਏ ਸਭਨਾਂ ਸੰਤਾਂ#6:18 ਅਰਥਾਤ ਪਵਿੱਤਰ ਲੋਕਾਂ ਦੇ ਲਈ ਪੂਰੀ ਦ੍ਰਿੜ੍ਹਤਾ ਨਾਲ ਬੇਨਤੀ ਕਰੋ 19ਅਤੇ ਮੇਰੇ ਲਈ ਵੀ ਬੇਨਤੀ ਕਰੋ, ਤਾਂਕਿ ਜਦੋਂ ਮੈਂ ਮੂੰਹ ਖੋਲ੍ਹਾਂ ਤਾਂ ਮੈਨੂੰ ਅਜਿਹਾ ਵਚਨ ਦਿੱਤਾ ਜਾਵੇ ਕਿ ਮੈਂ ਦਲੇਰੀ ਨਾਲ ਖੁਸ਼ਖ਼ਬਰੀ ਦੇ ਭੇਤ ਨੂੰ ਪਰਗਟ ਕਰ ਸਕਾਂ, 20ਜਿਸ ਦੇ ਕਾਰਨ ਮੈਂ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਰਾਜਦੂਤ ਹਾਂ; ਤਾਂਕਿ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ ਮੈਂ ਇਸ ਦੇ ਬਾਰੇ ਦਲੇਰੀ ਨਾਲ ਬੋਲਾਂ।
ਆਖਰੀ ਸਲਾਮ
21ਤੁਖਿਕੁਸ ਜਿਹੜਾ ਪਿਆਰਾ ਭਾਈ ਅਤੇ ਪ੍ਰਭੂ ਵਿੱਚ ਵਿਸ਼ਵਾਸਯੋਗ ਸੇਵਕ ਹੈ ਤੁਹਾਨੂੰ ਸਾਰੀਆਂ ਗੱਲਾਂ ਦੱਸੇਗਾ ਤਾਂਕਿ ਤੁਸੀਂ ਵੀ ਮੇਰੇ ਵਿਖੇ ਜਾਣ ਸਕੋ ਕਿ ਮੈਂ ਕੀ ਕਰ ਰਿਹਾ ਹਾਂ। 22ਮੈਂ ਉਸ ਨੂੰ ਇਸੇ ਲਈ ਤੁਹਾਡੇ ਕੋਲ ਭੇਜਿਆ ਤਾਂਕਿ ਤੁਸੀਂ ਸਾਡੇ ਵਿਖੇ ਜਾਣ ਸਕੋ ਅਤੇ ਉਹ ਤੁਹਾਡੇ ਮਨਾਂ ਨੂੰ ਉਤਸ਼ਾਹਿਤ ਕਰੇ।
23ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਭਾਈਆਂ ਨੂੰ ਸ਼ਾਂਤੀ ਅਤੇ ਵਿਸ਼ਵਾਸ ਸਹਿਤ ਪ੍ਰੇਮ ਮਿਲੇ। 24ਉਨ੍ਹਾਂ ਸਭਨਾਂ ਉੱਤੇ ਕਿਰਪਾ ਹੋਵੇ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਨਾਲ ਅਟੁੱਟ ਪ੍ਰੇਮ ਕਰਦੇ ਹਨ। ਆਮੀਨ।#6:24 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਆਮੀਨ” ਹੈ।
Právě zvoleno:
ਅਫ਼ਸੀਆਂ 6: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative