ਕੁਲੁੱਸੀਆਂ 4
4
1ਮਾਲਕੋ, ਇਹ ਜਾਣਦੇ ਹੋਏ ਕਿ ਸਵਰਗ ਵਿੱਚ ਤੁਹਾਡਾ ਵੀ ਇੱਕ ਮਾਲਕ ਹੈ, ਆਪਣੇ ਦਾਸਾਂ#4:1 ਅਰਥਾਤ ਗੁਲਾਮਾਂ ਨਾਲ ਉਚਿਤ ਅਤੇ ਨਿਰਪੱਖ ਵਿਹਾਰ ਕਰੋ। 2ਪ੍ਰਾਰਥਨਾ ਵਿੱਚ ਲੱਗੇ ਰਹੋ; ਧੰਨਵਾਦ ਸਹਿਤ ਇਸ ਵਿੱਚ ਸਚੇਤ ਰਹੋ। 3ਇਸ ਦੇ ਨਾਲ ਹੀ ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਸਾਡੇ ਲਈ ਵਚਨ ਦੇ ਪ੍ਰਚਾਰ ਦਾ ਦਰਵਾਜ਼ਾ ਖੋਲ੍ਹੇ ਤਾਂਕਿ ਅਸੀਂ ਮਸੀਹ ਦਾ ਭੇਤ ਦੱਸ ਸਕੀਏ। ਇਸੇ ਦੇ ਕਾਰਨ ਮੈਂ ਕੈਦ ਵਿੱਚ ਵੀ ਪਿਆ ਹਾਂ, 4ਤਾਂਕਿ ਮੈਂ ਇਸ ਨੂੰ ਪਰਗਟ ਕਰ ਸਕਾਂ, ਜਿਵੇਂ ਕਿ ਮੇਰੇ ਲਈ ਦੱਸਣਾ ਜ਼ਰੂਰੀ ਹੈ। 5ਸਮੇਂ ਦਾ ਲਾਭ ਉਠਾਉਂਦੇ ਹੋਏ ਬਾਹਰ ਵਾਲਿਆਂ ਨਾਲ ਸਮਝਦਾਰੀ ਨਾਲ ਵਿਹਾਰ ਕਰੋ। 6ਤੁਹਾਡੀ ਬੋਲੀ ਹਮੇਸ਼ਾ ਕਿਰਪਾਮਈ ਅਤੇ ਨਮਕੀਨ ਹੋਵੇ ਤਾਂਕਿ ਤੁਹਾਨੂੰ ਪਤਾ ਹੋਵੇ ਕਿ ਕਿਸ ਵਿਅਕਤੀ ਨੂੰ ਕਿਵੇਂ ਉੱਤਰ ਦੇਣਾ ਹੈ।
ਆਖਰੀ ਸਲਾਮ
7ਤੁਖਿਕੁਸ, ਜੋ ਪਿਆਰਾ ਭਾਈ ਅਤੇ ਵਿਸ਼ਵਾਸਯੋਗ ਸੇਵਕ ਤੇ ਪ੍ਰਭੂ ਵਿੱਚ ਸੰਗੀ ਦਾਸ ਹੈ, ਤੁਹਾਨੂੰ ਮੇਰੇ ਵਿਖੇ ਸਾਰੀਆਂ ਗੱਲਾਂ ਦੱਸੇਗਾ। 8ਮੈਂ ਉਸ ਨੂੰ ਇਸੇ ਕੰਮ ਲਈ ਤੁਹਾਡੇ ਕੋਲ ਭੇਜਿਆ ਤਾਂਕਿ ਤੁਸੀਂ ਸਾਡੇ ਵਿਖੇ ਜਾਣ ਸਕੋ ਕਿ ਅਸੀਂ ਕਿਵੇਂ ਹਾਂ#4:8 ਕੁਝ ਹਸਤਲੇਖਾਂ ਦੇ ਅਨੁਸਾਰ ਇਸ ਭਾਗ ਦਾ ਅਨੁਵਾਦ ਇਸ ਤਰ੍ਹਾਂ ਹੈ:“...ਕਿ ਉਹ ਤੁਹਾਡੇ ਵਿਖੇ ਜਾਣ ਲਵੇ” ਅਤੇ ਉਹ ਤੁਹਾਡੇ ਦਿਲਾਂ ਨੂੰ ਤਸੱਲੀ ਦੇਵੇ। 9ਉਸ ਦੇ ਨਾਲ ਵਿਸ਼ਵਾਸਯੋਗ ਅਤੇ ਪਿਆਰਾ ਭਾਈ ਉਨੇਸਿਮੁਸ ਵੀ ਹੈ ਜਿਹੜਾ ਤੁਹਾਡੇ ਵਿੱਚੋਂ ਹੀ ਹੈ। ਉਹ ਤੁਹਾਨੂੰ ਇੱਥੋਂ ਦੀਆਂ ਸਭ ਗੱਲਾਂ ਦੱਸਣਗੇ। 10ਮੇਰਾ ਸੰਗੀ ਕੈਦੀ ਅਰਿਸਤਰਖੁਸ ਅਤੇ ਮਰਕੁਸ ਜੋ ਬਰਨਬਾਸ ਦਾ ਸੰਬੰਧੀ ਹੈ (ਜਿਸ ਦੇ ਵਿਖੇ ਤੁਹਾਨੂੰ ਹਿਦਾਇਤਾਂ ਮਿਲੀਆਂ ਕਿ ਜੇ ਉਹ ਤੁਹਾਡੇ ਕੋਲ ਆਵੇ ਤਾਂ ਉਸ ਦਾ ਸੁਆਗਤ ਕਰਨਾ) 11ਅਤੇ ਯਿਸੂ ਵੀ ਜਿਹੜਾ ਯੂਸਤੁਸ ਕਹਾਉਂਦਾ ਹੈ, ਤੁਹਾਨੂੰ ਸਲਾਮ ਕਹਿੰਦੇ ਹਨ। ਜਿਹੜੇ ਸੁੰਨਤੀ ਹਨ ਉਨ੍ਹਾਂ ਵਿੱਚੋਂ ਕੇਵਲ ਇਹੋ ਪਰਮੇਸ਼ਰ ਦੇ ਰਾਜ ਲਈ ਮੇਰੇ ਸਹਿਕਰਮੀ ਹਨ ਅਤੇ ਇਹੋ ਮੇਰੇ ਲਈ ਹੌਸਲੇ ਦਾ ਕਾਰਨ ਬਣੇ ਹਨ। 12ਇਪਫ੍ਰਾਸ, ਜੋ ਤੁਹਾਡੇ ਹੀ ਵਿੱਚੋਂ ਹੈ ਅਤੇ ਮਸੀਹ ਯਿਸੂ ਦਾ ਦਾਸ ਹੈ, ਤੁਹਾਨੂੰ ਸਲਾਮ ਕਹਿੰਦਾ ਹੈ ਅਤੇ ਆਪਣੀਆਂ ਪ੍ਰਾਰਥਨਾਵਾਂ ਵਿੱਚ ਹਮੇਸ਼ਾ ਤੁਹਾਡੇ ਲਈ ਯਤਨ ਕਰਦਾ ਹੈ ਕਿ ਤੁਸੀਂ ਸੰਪੂਰਨ ਹੋਵੋ ਅਤੇ ਪੂਰੇ ਭਰੋਸੇ ਨਾਲ ਪਰਮੇਸ਼ਰ ਦੀ ਇੱਛਾ 'ਤੇ ਕਾਇਮ ਰਹੋ। 13ਕਿਉਂਕਿ ਮੈਂ ਉਸ ਦੇ ਵਿਖੇ ਗਵਾਹੀ ਦਿੰਦਾ ਹਾਂ ਕਿ ਉਹ ਤੁਹਾਡੇ ਲਈ ਅਤੇ ਉਨ੍ਹਾਂ ਲਈ ਜਿਹੜੇ ਲਾਉਦਿਕੀਆ ਅਤੇ ਹੀਏਰਪੁਲਿਸ ਵਿੱਚ ਹਨ, ਬਹੁਤ ਮਿਹਨਤ ਕਰਦਾ ਹੈ। 14ਪਿਆਰਾ ਵੈਦ ਲੂਕਾ ਅਤੇ ਦੇਮਾਸ ਤੁਹਾਨੂੰ ਸਲਾਮ ਕਹਿੰਦੇ ਹਨ। 15ਲਾਉਦਿਕੀਆ ਦੇ ਭਾਈਆਂ ਨੂੰ, ਨੁਮਫ਼ਾਸ ਨੂੰ ਅਤੇ ਉਸ ਕਲੀਸਿਯਾ ਨੂੰ ਜੋ ਉਸ ਦੇ ਘਰ ਵਿੱਚ ਇਕੱਠੀ ਹੁੰਦੀ ਹੈ, ਸਲਾਮ ਕਹਿਣਾ। 16ਜਦੋਂ ਇਹ ਪੱਤ੍ਰੀ ਤੁਹਾਡੇ ਵਿਚਕਾਰ ਪੜ੍ਹ ਲਈ ਜਾਵੇ ਤਾਂ ਨਿਸ਼ਚਿਤ ਕਰਨਾ ਕਿ ਇਹ ਲਾਉਦਿਕੀਆਂ ਦੀ ਕਲੀਸਿਯਾ ਵਿੱਚ ਵੀ ਪੜ੍ਹੀ ਜਾਵੇ ਅਤੇ ਤੁਸੀਂ ਵੀ ਲਾਉਦਿਕੀਆ ਦੀ ਪੱਤ੍ਰੀ ਨੂੰ ਜ਼ਰੂਰ ਪੜ੍ਹਨਾ। 17ਅਰਖਿੱਪੁਸ ਨੂੰ ਕਹਿਣਾ ਕਿ ਜੋ ਸੇਵਾ ਤੈਨੂੰ ਪ੍ਰਭੂ ਵਿੱਚ ਸੌਂਪੀ ਗਈ ਹੈ ਉਸ 'ਤੇ ਧਿਆਨ ਦੇ ਕਿ ਤੂੰ ਉਸ ਨੂੰ ਪੂਰਾ ਕਰੇਂ।
18ਮੇਰਾ ਪੌਲੁਸ ਦਾ ਆਪਣੇ ਹੱਥੀਂ ਲਿਖਿਆ ਸਲਾਮ। ਮੇਰੇ ਬੰਧਨਾਂ ਨੂੰ ਯਾਦ ਰੱਖਿਓ। ਤੁਹਾਡੇ ਉੱਤੇ ਕਿਰਪਾ ਬਣੀ ਰਹੇ। ਆਮੀਨ।#4:18 ਕੁਝ ਹਸਤਲੇਖਾਂ ਵਿੱਚ “ਆਮੀਨ” ਨਹੀਂ ਹੈ।
Právě zvoleno:
ਕੁਲੁੱਸੀਆਂ 4: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative