1 ਤਿਮੋਥਿਉਸ 5
5
1ਬਜ਼ੁਰਗ ਆਦਮੀ ਨੂੰ ਨਾ ਝਿੜਕ, ਸਗੋਂ ਉਸ ਨੂੰ ਪਿਤਾ ਵਾਂਗ ਸਮਝਾ; ਜਵਾਨਾਂ ਨੂੰ ਭਾਈਆਂ ਵਾਂਗ, 2ਬਜ਼ੁਰਗ ਔਰਤਾਂ ਨੂੰ ਮਾਵਾਂ ਵਾਂਗ ਅਤੇ ਜਵਾਨ ਔਰਤਾਂ ਨੂੰ ਪੂਰੀ ਪਵਿੱਤਰਤਾ ਸਹਿਤ ਭੈਣਾਂ ਵਾਂਗ ਸਮਝਾ।
ਵਿਧਵਾਵਾਂ ਦੀ ਸਹਾਇਤਾ
3ਜਿਹੜੀਆਂ ਸੱਚਮੁੱਚ ਵਿਧਵਾਵਾਂ#5:3 ਸੱਚਮੁੱਚ ਵਿਧਵਾਵਾਂ: ਅਰਥਾਤ ਜਿਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ। ਹਨ ਉਨ੍ਹਾਂ ਵਿਧਵਾਵਾਂ ਦਾ ਆਦਰ ਕਰ। 4ਪਰ ਜੇ ਕਿਸੇ ਵਿਧਵਾ ਦੇ ਬੱਚੇ ਜਾਂ ਦੋਹਤਰੇ-ਪੋਤਰੇ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਆਪਣੇ ਪਰਿਵਾਰ ਵਿੱਚ ਭਗਤੀ ਦਾ ਵਿਹਾਰ ਕਰਨਾ ਸਿੱਖਣ ਅਤੇ ਆਪਣੇ ਮਾਤਾ-ਪਿਤਾ ਦੇ ਉਪਕਾਰਾਂ ਦਾ ਬਦਲਾ ਚੁਕਾਉਣ, ਕਿਉਂਕਿ ਇਹ ਪਰਮੇਸ਼ਰ ਦੇ ਸਨਮੁੱਖ#5:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਚੰਗਾ ਅਤੇ” ਲਿਖਿਆ ਹੈ। ਗ੍ਰਹਿਣਯੋਗ ਹੈ। 5ਜਿਹੜੀ ਸੱਚਮੁੱਚ ਵਿਧਵਾ ਹੈ ਅਤੇ ਇਕੱਲੀ ਰਹਿ ਗਈ ਹੈ ਉਸ ਨੇ ਪਰਮੇਸ਼ਰ ਉੱਤੇ ਆਸ ਰੱਖੀ ਹੋਈ ਹੈ ਅਤੇ ਰਾਤ-ਦਿਨ ਬੇਨਤੀਆਂ ਅਤੇ ਪ੍ਰਾਰਥਨਾਵਾਂ ਵਿੱਚ ਲੱਗੀ ਰਹਿੰਦੀ ਹੈ। 6ਪਰ ਜਿਹੜੀ ਭੋਗ-ਵਿਲਾਸ ਵਿੱਚ ਜੀਉਂਦੀ ਹੈ ਉਹ ਜੀਉਂਦੇ ਜੀ ਮਰੀ ਹੋਈ ਹੈ। 7ਇਨ੍ਹਾਂ ਗੱਲਾਂ ਦੀ ਆਗਿਆ ਦੇ ਤਾਂਕਿ ਉਹ ਨਿਰਦੋਸ਼ ਰਹਿਣ। 8ਪਰ ਜੇ ਕੋਈ ਆਪਣਿਆਂ ਦੀ, ਖਾਸ ਕਰਕੇ ਆਪਣੇ ਪਰਿਵਾਰ ਦੀ ਦੇਖ-ਭਾਲ ਨਹੀਂ ਕਰਦਾ ਤਾਂ ਉਹ ਵਿਸ਼ਵਾਸ ਤੋਂ ਬੇਮੁੱਖ ਹੋ ਗਿਆ ਹੈ ਅਤੇ ਅਵਿਸ਼ਵਾਸੀ ਨਾਲੋਂ ਵੀ ਬੁਰਾ ਹੈ।
9ਉਸੇ ਵਿਧਵਾ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ ਜਿਹੜੀ ਸੱਠਾਂ ਸਾਲਾਂ ਤੋਂ ਘੱਟ ਨਾ ਹੋਵੇ, ਇੱਕੋ ਪਤੀ ਦੀ ਪਤਨੀ ਰਹੀ ਹੋਵੇ 10ਅਤੇ ਭਲੇ ਕੰਮਾਂ ਲਈ ਜਾਣੀ ਜਾਂਦੀ ਹੋਵੇ ਅਰਥਾਤ ਜਿਸ ਨੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਹੋਵੇ, ਪਰਾਹੁਣਚਾਰੀ ਕੀਤੀ ਹੋਵੇ, ਸੰਤਾਂ#5:10 ਅਰਥਾਤ ਪਵਿੱਤਰ ਲੋਕਾਂ ਦੇ ਪੈਰ ਧੋਤੇ ਹੋਣ, ਦੁਖੀਆਂ ਦੀ ਸਹਾਇਤਾ ਕੀਤੀ ਹੋਵੇ ਅਤੇ ਜਿਹੜੀ ਹਰੇਕ ਭਲੇ ਕੰਮ ਵਿੱਚ ਲੱਗੀ ਰਹੀ ਹੋਵੇ। 11ਪਰ ਜਵਾਨ ਵਿਧਵਾਵਾਂ ਨੂੰ ਸੂਚੀ ਵਿੱਚ ਸ਼ਾਮਲ ਨਾ ਕਰ, ਕਿਉਂਕਿ ਜਦੋਂ ਉਹ ਸਰੀਰਕ ਅਭਿਲਾਸ਼ਾ ਦੇ ਕਾਰਨ ਮਸੀਹ ਤੋਂ ਬੇਮੁੱਖ ਹੋ ਕੇ ਵਿਆਹ ਕਰਨਾ ਚਾਹੁੰਦੀਆਂ ਹਨ 12ਤਾਂ ਉਹ ਦੋਸ਼ੀ ਠਹਿਰਦੀਆਂ ਹਨ, ਕਿਉਂਕਿ ਉਨ੍ਹਾਂ ਨੇ ਆਪਣੇ ਪਹਿਲੇ ਵਾਇਦੇ ਨੂੰ ਤੋੜ ਦਿੱਤਾ। 13ਇਸ ਦੇ ਨਾਲ ਹੀ, ਉਹ ਘਰ-ਘਰ ਫਿਰਦਿਆਂ ਆਲਸੀ ਬਣਨਾ ਸਿੱਖ ਜਾਂਦੀਆਂ ਹਨ; ਨਾ ਕੇਵਲ ਆਲਸੀ, ਸਗੋਂ ਉਹ ਬਕਬਕ ਕਰਦੀਆਂ ਅਤੇ ਦੂਜਿਆਂ ਦੇ ਕੰਮਾਂ ਵਿੱਚ ਦਖ਼ਲ ਦਿੰਦੀਆਂ ਅਤੇ ਅਜਿਹੀਆਂ ਗੱਲਾਂ ਬੋਲਦੀਆਂ ਹਨ ਜੋ ਉਨ੍ਹਾਂ ਨੂੰ ਨਹੀਂ ਬੋਲਣੀਆਂ ਚਾਹੀਦੀਆਂ।
14ਸੋ ਮੈਂ ਚਾਹੁੰਦਾ ਹਾਂ ਕਿ ਜਵਾਨ ਵਿਧਵਾਵਾਂ ਵਿਆਹ ਕਰ ਲੈਣ, ਬੱਚੇ ਪੈਦਾ ਕਰਨ ਅਤੇ ਪਰਿਵਾਰ ਸੰਭਾਲਣ ਅਤੇ ਵਿਰੋਧੀ ਨੂੰ ਦੋਸ਼ ਲਾਉਣ ਦਾ ਕੋਈ ਮੌਕਾ ਨਾ ਦੇਣ, 15ਕਿਉਂਕਿ ਕਈ ਪਹਿਲਾਂ ਹੀ ਭਟਕ ਕੇ ਸ਼ੈਤਾਨ ਦੇ ਪਿੱਛੇ ਲੱਗ ਗਈਆਂ ਹਨ। 16ਜੇ ਕਿਸੇ ਵਿਸ਼ਵਾਸੀ#5:16 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਆਦਮੀ ਜਾਂ” ਲਿਖਿਆ ਹੈ। ਔਰਤ ਦੇ ਘਰ-ਪਰਿਵਾਰ ਵਿੱਚ ਵਿਧਵਾਵਾਂ ਹਨ ਤਾਂ ਉਹੀ ਉਨ੍ਹਾਂ ਦੀ ਸਹਾਇਤਾ ਕਰੇ ਅਤੇ ਕਲੀਸਿਯਾ ਉੱਤੇ ਬੋਝ ਨਾ ਪੈਣ ਦੇਵੇ, ਤਾਂਕਿ ਕਲੀਸਿਯਾ ਉਨ੍ਹਾਂ ਦੀ ਸਹਾਇਤਾ ਕਰ ਸਕੇ ਜਿਹੜੀਆਂ ਸੱਚਮੁੱਚ ਵਿਧਵਾਵਾਂ ਹਨ।
ਬਜ਼ੁਰਗਾਂ (ਐਲਡਰਾਂ) ਦਾ ਆਦਰ ਕਰਨਾ
17ਜਿਹੜੇ ਬਜ਼ੁਰਗ#5:17 ਅਰਥਾਤ ਆਗੂ ਚੰਗੀ ਅਗਵਾਈ ਕਰਦੇ ਹਨ ਉਹ ਦੁਗਣੇ ਆਦਰ ਦੇ ਯੋਗ ਸਮਝੇ ਜਾਣ, ਖਾਸ ਕਰਕੇ ਜਿਹੜੇ ਵਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ। 18ਕਿਉਂਕਿ ਲਿਖਤ ਕਹਿੰਦੀ ਹੈ:“ਤੂੰ ਗਾਹੁੰਦੇ ਹੋਏ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚਾੜ੍ਹ” ਅਤੇ“ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ।”#ਬਿਵਸਥਾ 25:7 19ਕਿਸੇ ਬਜ਼ੁਰਗ ਦੇ ਵਿਰੁੱਧ ਲਾਏ ਜਾਣ ਵਾਲੇ ਦੋਸ਼ ਨੂੰ ਉਦੋਂ ਤੱਕ ਨਾ ਮੰਨ ਜਦੋਂ ਤੱਕ ਦੋ ਜਾਂ ਤਿੰਨ ਗਵਾਹ ਨਾ ਹੋਣ।
20ਪਾਪ ਕਰਨ ਵਾਲਿਆਂ ਨੂੰ ਸਭਨਾਂ ਦੇ ਸਾਹਮਣੇ ਝਿੜਕ ਦੇ, ਤਾਂਕਿ ਬਾਕੀਆਂ ਨੂੰ ਵੀ ਡਰ ਹੋਵੇ। 21ਪਰਮੇਸ਼ਰ ਅਤੇ#5:21 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪ੍ਰਭੂ” ਲਿਖਿਆ ਹੈ। ਮਸੀਹ ਯਿਸੂ ਅਤੇ ਚੁਣੇ ਹੋਏ ਦੂਤਾਂ ਦੇ ਸਨਮੁੱਖ ਮੈਂ ਤੈਨੂੰ ਇਹ ਹਿਦਾਇਤ ਦਿੰਦਾ ਹਾਂ ਕਿ ਬਿਨਾਂ ਕਿਸੇ ਨਾਲ ਭੇਦਭਾਵ ਕੀਤੇ ਇਨ੍ਹਾਂ ਗੱਲਾਂ ਦੀ ਪਾਲਣਾ ਕਰ ਅਤੇ ਕਿਸੇ ਗੱਲ ਵਿੱਚ ਪੱਖਪਾਤ ਨਾ ਕਰ। 22ਛੇਤੀ ਨਾਲ ਕਿਸੇ 'ਤੇ ਹੱਥ ਨਾ ਰੱਖ#5:22 ਅਰਥਾਤ ਛੇਤੀ ਨਾਲ ਕਿਸੇ ਨੂੰ ਸੇਵਕਾਈ ਲਈ ਮਸਹ ਨਾ ਕਰ। ਅਤੇ ਨਾ ਹੀ ਦੂਜਿਆਂ ਦੇ ਪਾਪਾਂ ਦਾ ਸਾਂਝੀ ਹੋ; ਆਪਣੇ ਆਪ ਨੂੰ ਸ਼ੁੱਧ ਰੱਖ।
23ਅੱਗੇ ਤੋਂ ਕੇਵਲ ਪਾਣੀ ਹੀ ਨਾ ਪੀ, ਸਗੋਂ ਆਪਣੇ ਪੇਟ ਅਤੇ ਬਾਰ-ਬਾਰ ਹੋਣ ਵਾਲੀਆਂ ਬਿਮਾਰੀਆਂ ਕਰਕੇ ਥੋੜ੍ਹੀ ਮੈ ਦਾ ਇਸਤੇਮਾਲ ਕਰ ਲਿਆ ਕਰ।
24ਕੁਝ ਲੋਕਾਂ ਦੇ ਪਾਪ ਪਰਗਟ ਹਨ ਅਤੇ ਨਿਆਂ ਲਈ ਉਨ੍ਹਾਂ ਤੋਂ ਅੱਗੇ ਜਾਂਦੇ ਹਨ, ਪਰ ਕਈਆਂ ਦੇ ਪਾਪ ਉਨ੍ਹਾਂ ਦੇ ਪਿੱਛੇ ਆਉਂਦੇ ਹਨ। 25ਇਸੇ ਤਰ੍ਹਾਂ ਭਲੇ ਕੰਮ ਵੀ ਪਰਗਟ ਹਨ ਅਤੇ ਜੋ ਪਰਗਟ ਨਹੀਂ ਹਨ ਉਹ ਲੁਕੇ ਨਹੀਂ ਰਹਿ ਸਕਦੇ।
Právě zvoleno:
1 ਤਿਮੋਥਿਉਸ 5: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative