5
ਇਸਰਾਏਲ ਦੇ ਵਿਰੁੱਧ ਨਿਆਂ
1“ਹੇ ਜਾਜਕੋ, ਇਹ ਸੁਣੋ!
ਹੇ ਇਸਰਾਏਲੀਓ, ਧਿਆਨ ਦਿਓ!
ਸ਼ਾਹੀ ਘਰਾਣਾ, ਸੁਣੋ!
ਇਹ ਨਿਆਂ ਤੁਹਾਡੇ ਵਿਰੁੱਧ ਹੈ:
ਤੁਸੀਂ ਮਿਸਪਾਹ ਵਿੱਚ ਇੱਕ ਫਾਹੀ ਹੋ,
ਤਾਬੋਰ ਉੱਤੇ ਇੱਕ ਜਾਲ ਵਿਛਾਇਆ।
2ਬਾਗ਼ੀ ਕਤਲੇਆਮ ਵਿੱਚ ਗੋਡੇ ਟੇਕ ਰਹੇ ਹਨ।
ਮੈਂ ਉਨ੍ਹਾਂ ਸਾਰਿਆਂ ਨੂੰ ਅਨੁਸ਼ਾਸਨ ਦਿਆਂਗਾ।
3ਮੈਂ ਇਫ਼ਰਾਈਮ ਬਾਰੇ ਸਭ ਕੁਝ ਜਾਣਦਾ ਹਾਂ।
ਇਸਰਾਏਲ ਮੇਰੇ ਤੋਂ ਲੁਕਿਆ ਨਹੀਂ ਹੈ।
ਹੇ ਅਫ਼ਰਾਈਮ, ਤੂੰ ਹੁਣ ਵੇਸਵਾ ਵੱਲ ਮੁੜਿਆ ਹੈ।
ਇਸਰਾਏਲ ਭ੍ਰਿਸ਼ਟ ਹੈ।
4“ਉਨ੍ਹਾਂ ਦੇ ਕੰਮ ਉਨ੍ਹਾਂ ਨੂੰ ਆਪਣੇ ਪਰਮੇਸ਼ਵਰ ਵੱਲ ਮੁੜਨ ਦੀ ਇਜਾਜ਼ਤ ਨਹੀਂ ਦਿੰਦੇ।
ਉਨ੍ਹਾਂ ਦੇ ਦਿਲ ਵਿੱਚ ਵੇਸਵਾਗਮਨੀ ਦੀ ਭਾਵਨਾ ਹੈ।
ਉਹ ਯਾਹਵੇਹ ਨੂੰ ਨਹੀਂ ਮੰਨਦੇ।
5ਇਸਰਾਏਲ ਦਾ ਹੰਕਾਰ ਉਨ੍ਹਾਂ ਦੇ ਵਿਰੁੱਧ ਗਵਾਹੀ ਦਿੰਦਾ ਹੈ।
ਇਸਰਾਏਲੀ, ਇੱਥੋਂ ਤੱਕ ਕਿ ਇਫ਼ਰਾਈਮ, ਆਪਣੇ ਪਾਪ ਵਿੱਚ ਠੋਕਰ ਖਾਂਦੇ ਹਨ;
ਯਹੂਦਾਹ ਵੀ ਉਨ੍ਹਾਂ ਨਾਲ ਠੋਕਰ ਖਾ ਰਿਹਾ ਹੈ।
6ਜਦੋਂ ਉਹ ਆਪਣੇ ਇੱਜੜਾਂ ਅਤੇ ਵੱਗਾਂ ਦੇ ਨਾਲ
ਯਾਹਵੇਹ ਨੂੰ ਲੱਭਣ ਲਈ ਜਾਂਦੇ ਹਨ,
ਉਹ ਉਸਨੂੰ ਨਹੀਂ ਲੱਭਣਗੇ।
ਉਸਨੇ ਆਪਣੇ ਆਪ ਨੂੰ ਉਨ੍ਹਾਂ ਤੋਂ ਦੂਰ ਕਰ ਲਿਆ ਹੈ।
7ਉਹ ਯਾਹਵੇਹ ਦੇ ਪ੍ਰਤੀ ਬੇਵਫ਼ਾ ਹਨ;
ਉਹ ਨਜਾਇਜ਼ ਬੱਚਿਆਂ ਨੂੰ ਜਨਮ ਦਿੰਦੇ ਹਨ।
ਜਦੋਂ ਉਹ ਆਪਣੇ ਨਵੇਂ ਚੰਦ ਦੇ ਤਿਉਹਾਰ ਮਨਾਉਂਦੇ ਹਨ,
ਤਾਂ ਉਹ ਉਨ੍ਹਾਂ ਦੇ ਖੇਤਾਂ ਨੂੰ ਖਾ ਜਾਵੇਗਾ।
8“ਗਿਬਆਹ ਵਿੱਚ ਤੁਰ੍ਹੀ ਵਜਾਈ,
ਰਾਮਾਹ ਵਿੱਚ ਸਿੰਗ।
ਬੈਤ-ਆਵਨ#5:8 ਬੈਤ-ਆਵਨ ਅਰਥ ਦੁਸ਼ਟਤਾ ਦਾ ਘਰ ਵਿੱਚ ਲੜਾਈ ਦੀ ਆਵਾਜ਼ ਬੁਲੰਦ ਕਰੋ;
ਅੱਗੇ ਵਧੋ, ਬਿਨਯਾਮੀਨ।
9ਇਫ਼ਰਾਈਮ ਨੂੰ ਲੇਖੇ ਦੇ ਦਿਨ ਬਰਬਾਦ ਕੀਤਾ ਜਾਵੇਗਾ।
ਇਸਰਾਏਲ ਦੇ ਗੋਤਾਂ ਵਿੱਚ
ਮੈਂ ਉਸ ਗੱਲ ਦਾ ਐਲਾਨ ਕਰਦਾ ਹਾਂ ਜੋ ਨਿਸ਼ਚਿਤ ਹੈ।
10ਯਹੂਦਾਹ ਦੇ ਆਗੂ ਉਨ੍ਹਾਂ ਵਰਗੇ ਹਨ ਜਿਹੜੇ ਸਰਹੱਦ ਦੇ ਪੱਥਰਾਂ ਨੂੰ ਹਿਲਾਉਂਦੇ ਹਨ।
ਮੈਂ ਆਪਣਾ ਕ੍ਰੋਧ ਉਨ੍ਹਾਂ ਉੱਤੇ ਪਾਣੀ ਦੇ ਹੜ੍ਹ ਵਾਂਗ ਵਹਾਵਾਂਗਾ।
11ਇਫ਼ਰਾਈਮ ਸਤਾਇਆ ਗਿਆ,
ਨਿਆਉਂ ਵਿੱਚ ਮਿੱਧਿਆ ਗਿਆ,
ਮੂਰਤੀਆਂ ਦਾ ਪਿੱਛਾ ਕਰਨ ਦਾ ਇਰਾਦਾ।
12ਮੈਂ ਇਫ਼ਰਾਈਮ ਲਈ ਕੀੜੇ ਵਰਗਾ ਹਾਂ,
ਯਹੂਦਾਹ ਦੇ ਲੋਕਾਂ ਲਈ ਸੜਨ ਵਰਗਾ ਹਾਂ।
13“ਜਦੋਂ ਅਫ਼ਰਾਈਮ ਨੇ ਆਪਣੀ ਬਿਮਾਰੀ,
ਅਤੇ ਯਹੂਦਾਹ ਨੇ ਆਪਣੇ ਜ਼ਖਮ ਵੇਖੇ,
ਤਦ ਇਫ਼ਰਾਈਮ ਨੇ ਅੱਸ਼ੂਰ ਵੱਲ ਮੁੜਿਆ,
ਅਤੇ ਮਹਾਨ ਰਾਜੇ ਕੋਲ ਸਹਾਇਤਾ ਲਈ ਭੇਜਿਆ।
ਪਰ ਉਹ ਤੁਹਾਨੂੰ ਠੀਕ ਨਹੀਂ ਕਰ ਸਕਦਾ,
ਤੁਹਾਡੇ ਜ਼ਖਮਾਂ ਨੂੰ ਚੰਗਾ ਨਹੀਂ ਕਰ ਸਕਦਾ।
14ਕਿਉਂਕਿ ਮੈਂ ਇਫ਼ਰਾਈਮ ਲਈ ਸ਼ੇਰ ਵਰਗਾ ਹੋਵਾਂਗਾ,
ਯਹੂਦਾਹ ਲਈ ਇੱਕ ਵੱਡੇ ਸ਼ੇਰ ਵਰਗਾ ਹੋਵਾਂਗਾ।
ਮੈਂ ਉਨ੍ਹਾਂ ਨੂੰ ਪਾੜ ਦਿਆਂਗਾ ਅਤੇ ਚਲਾ ਜਾਵਾਂਗਾ।
ਮੈਂ ਉਨ੍ਹਾਂ ਨੂੰ ਚੁੱਕ ਲਵਾਂਗਾ, ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ।
15ਤਦ ਤੱਕ ਮੈਂ ਆਪਣੀ ਕੋਠੜੀ ਵਿੱਚ ਵਾਪਸ ਆਵਾਂਗਾ,
ਜਦ ਤੱਕ ਉਹ ਆਪਣਾ ਦੋਸ਼ ਨਹੀਂ ਚੁੱਕ ਲੈਣ
ਅਤੇ ਮੇਰੇ ਮੂੰਹ ਨੂੰ ਭਾਲਣ,
ਆਪਣੇ ਦੁੱਖ ਵਿੱਚ
ਉਹ ਮੈਨੂੰ ਦਿਲੋਂ ਭਾਲਣਗੇ।”