Logo YouVersion
Ikona vyhledávání

ਹੋਸ਼ੇਆ 14

14
ਬਰਕਤ ਲਿਆਉਣ ਲਈ ਤੋਬਾ
1ਇਸਰਾਏਲ, ਆਪਣੇ ਯਾਹਵੇਹ ਵੱਲ ਮੁੜੋ।
ਤੁਹਾਡੇ ਪਾਪ ਤੁਹਾਡੇ ਡਿੱਗਣ ਦਾ ਕਾਰਨ ਹੋਵੇਗਾ!
2ਆਪਣੇ ਨਾਲ ਸ਼ਬਦ ਲਓ
ਅਤੇ ਯਾਹਵੇਹ ਵੱਲ ਵਾਪਸ ਜਾਓ।
ਉਸ ਨੂੰ ਆਖ:
“ਸਾਡੇ ਸਾਰੇ ਪਾਪ ਮਾਫ਼ ਕਰ
ਅਤੇ ਸਾਨੂੰ ਕਿਰਪਾ ਨਾਲ ਕਬੂਲ ਕਰ,
ਤਾਂ ਜੋ ਅਸੀਂ ਆਪਣੇ ਬੁੱਲ੍ਹਾਂ ਦਾ ਫਲ ਭੇਟ ਕਰੀਏ।
3ਅੱਸ਼ੂਰ ਸਾਨੂੰ ਬਚਾ ਨਹੀਂ ਸਕਦਾ।
ਅਸੀਂ ਜੰਗੀ ਘੋੜਿਆਂ ਉੱਤੇ ਨਹੀਂ ਚੜ੍ਹਾਂਗੇ।
ਅਸੀਂ ਫਿਰ ਕਦੇ ਵੀ ਨਹੀਂ ਕਹਾਂਗੇ ਕਿ ‘ਸਾਡੇ ਦੇਵਤੇ’
ਉਸ ਨੂੰ ਜੋ ਸਾਡੇ ਆਪਣੇ ਹੱਥਾਂ ਨੇ ਬਣਾਇਆ ਹੈ,
ਤੁਹਾਡੇ ਵਿੱਚ ਯਤੀਮਾਂ ਨੂੰ ਤਰਸ ਮਿਲਦਾ ਹੈ।”
4“ਮੈਂ ਉਨ੍ਹਾਂ ਦੀ ਭਟਕਣਾ ਨੂੰ ਠੀਕ ਕਰਾਂਗਾ ਅਤੇ ਉਨ੍ਹਾਂ ਨੂੰ ਦਿਲੋਂ ਪਿਆਰ ਕਰਾਂਗਾ,
ਕਿਉਂਕਿ ਮੇਰਾ ਕ੍ਰੋਧ ਉਨ੍ਹਾਂ ਤੋਂ ਦੂਰ ਹੋ ਗਿਆ ਹੈ।
5ਮੈਂ ਇਸਰਾਏਲ ਲਈ ਤ੍ਰੇਲ ਵਰਗਾ ਹੋਵਾਂਗਾ।
ਉਹ ਸੋਸਨ ਵਾਂਗ ਖਿੜੇਗਾ।
ਲਬਾਨੋਨ ਦੇ ਦਿਆਰ ਵਾਂਗ
ਉਹ ਆਪਣੀਆਂ ਜੜ੍ਹਾਂ ਨੂੰ ਹੇਠਾਂ ਸੁੱਟੇਗਾ।
6ਉਸ ਦੀਆਂ ਟਹਿਣੀਆਂ ਵਧਣਗੀਆਂ।
ਉਹ ਦੀ ਸ਼ਾਨ ਜ਼ੈਤੂਨ ਦੇ ਬਿਰਛ ਵਰਗੀ ਹੋਵੇਗੀ,
ਉਸਦੀ ਖੁਸ਼ਬੂ ਲਬਾਨੋਨ ਦੇ ਦਿਆਰ ਵਰਗੀ ਹੈ।
7ਲੋਕ ਫੇਰ ਉਸ ਦੀ ਛਾਂ ਵਿੱਚ ਵੱਸਣਗੇ।
ਉਹ ਦਾਣੇ ਵਾਂਗ ਉੱਗਣਗੇ,
ਉਹ ਵੇਲ ਵਾਂਗ ਖਿੜਨਗੇ,
ਇਸਰਾਏਲ ਦੀ ਪ੍ਰਸਿੱਧੀ ਲਬਾਨੋਨ ਦੀ ਮੈ ਵਰਗੀ ਹੋਵੇਗੀ।
8ਇਫ਼ਰਾਈਮ, ਮੂਰਤੀਆਂ ਨਾਲ ਹੋਰ ਕੀ ਲੈਣਾ ਹੈ?
ਮੈਂ ਉਸਨੂੰ ਉੱਤਰ ਦਿਆਂਗਾ ਅਤੇ ਉਸਦੀ ਦੇਖਭਾਲ ਕਰਾਂਗਾ।
ਮੈਂ ਇੱਕ ਵਧਦੇ ਫੁੱਲ ਵਰਗਾ ਹਾਂ;
ਤੇਰਾ ਫਲ ਮੇਰੇ ਵੱਲੋਂ ਆਉਂਦਾ ਹੈ।”
9ਬੁੱਧਵਾਨ ਕੌਣ ਹੈ? ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦਾ ਅਹਿਸਾਸ ਕਰਵਾਇਆ ਜਾਵੇ।
ਸਮਝਦਾਰ ਕੌਣ ਹੈ? ਉਨ੍ਹਾਂ ਨੂੰ ਸਮਝਣ ਦਿਓ।
ਯਾਹਵੇਹ ਦੇ ਮਾਰਗ ਸਹੀ ਹਨ;
ਧਰਮੀ ਉਨ੍ਹਾਂ ਵਿੱਚ ਚੱਲਦੇ ਹਨ,
ਪਰ ਬਾਗੀ ਉਨ੍ਹਾਂ ਵਿੱਚ ਠੋਕਰ ਖਾਂਦੇ ਹਨ।

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas