46
1“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਅੰਦਰਲੇ ਵੇਹੜੇ ਦਾ ਦਰਵਾਜ਼ਾ ਪੂਰਬ ਵੱਲ ਮੂੰਹ ਕਰ ਕੇ ਕੰਮ ਦੇ ਛੇ ਦਿਨਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ, ਪਰ ਸਬਤ ਦੇ ਦਿਨ#46:1 ਸਬਤ ਦੇ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਅਤੇ ਨਵੇਂ ਚੰਦ ਦੇ ਦਿਨ ਖੋਲ੍ਹਿਆ ਜਾਣਾ ਚਾਹੀਦਾ ਹੈ। 2ਰਾਜਕੁਮਾਰ ਬਾਹਰਲੇ ਫਾਟਕ ਦੀ ਡਿਉੜ੍ਹੀ ਦੇ ਰਾਹ ਵਿੱਚੋਂ ਅੰਦਰ ਆਵੇਗਾ ਅਤੇ ਫਾਟਕ ਦੀ ਚੁਗਾਠ ਦੇ ਕੋਲ ਖਲੋਤਾ ਰਹੇਗਾ। ਜਾਜਕਾਂ ਨੂੰ ਉਸ ਦੀ ਹੋਮ ਦੀ ਭੇਟ ਅਤੇ ਉਸ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਉਣੀ ਚਾਹੀਦੀ ਹੈ। ਉਸ ਨੇ ਫਾਟਕ ਦੀ ਦਹਿਲੀਜ਼ ਉੱਤੇ ਮੱਥਾ ਟੇਕਣਾ ਹੈ ਅਤੇ ਫਿਰ ਬਾਹਰ ਜਾਣਾ ਹੈ, ਪਰ ਫਾਟਕ ਸ਼ਾਮ ਤੱਕ ਬੰਦ ਨਹੀਂ ਹੋਵੇਗਾ। 3ਸਬਤ ਦੇ ਦਿਨ ਅਤੇ ਨਵੇਂ ਚੰਦਰਮਾ ਤੇ ਦੇਸ਼ ਦੇ ਲੋਕਾਂ ਨੂੰ ਉਸ ਫਾਟਕ ਦੇ ਪ੍ਰਵੇਸ਼ ਦੁਆਰ ਤੇ ਯਾਹਵੇਹ ਦੀ ਹਜ਼ੂਰੀ ਵਿੱਚ ਅਰਾਧਨਾ ਕਰਨੀ ਚਾਹੀਦੀ ਹੈ। 4ਸਬਤ ਦੇ ਦਿਨ ਰਾਜਕੁਮਾਰ ਯਾਹਵੇਹ ਲਈ ਹੋਮ ਦੀ ਭੇਟ ਲਈ ਛੇ ਨਰ ਲੇਲੇ ਅਤੇ ਇੱਕ ਭੇਡੂ ਹੋਵੇ, ਸਾਰੇ ਨੁਕਸ ਰਹਿਤ ਹੋਣ। 5ਭੇਡੂ ਦੇ ਨਾਲ ਦਿੱਤੀ ਗਈ ਅਨਾਜ਼ ਦੀ ਭੇਟ ਇੱਕ ਏਫਾਹ#46:5 ਏਫਾਹ ਲਗਭਗ 16 ਕਿੱਲੋ ਗ੍ਰਾਮ ਹੋਵੇ ਅਤੇ ਲੇਲੇ ਦੇ ਨਾਲ ਅਨਾਜ਼ ਦੀ ਭੇਟ ਜਿੰਨੀ ਉਹ ਚਾਹੇ, ਹਰ ਏਫਾਹ ਦੇ ਲਈ ਜ਼ੈਤੂਨ ਦੇ ਤੇਲ ਦੀ ਇੱਕ ਹੀਨ#46:5 ਹੀਨ ਲਗਭਗ 3.8 ਲੀਟਰ ਨਾਲ ਹੋਵੇ। 6ਨਵੇਂ ਚੰਦਰਮਾ ਦੇ ਦਿਨ, ਉਸਨੂੰ ਇੱਕ ਨਿਰਦੋਸ਼ ਬਲਦ, ਛੇ ਨਿਰਦੋਸ਼ ਲੇਲੇ ਅਤੇ ਇੱਕ ਨਿਰਦੋਸ਼ ਭੇਡੂ ਚੜ੍ਹਾਉਣਾ ਚਾਹੀਦਾ ਹੈ, ਇਹ ਸਾਰੇ ਬਿਨਾਂ ਕਿਸੇ ਨੁਕਸ ਦੇ ਹੋਣ। 7ਉਸ ਨੂੰ ਅਨਾਜ਼ ਦੀ ਭੇਟ ਵਜੋਂ ਬਲਦ ਦੇ ਨਾਲ ਇੱਕ ਏਫਾਹ, ਭੇਡੂ ਦੇ ਨਾਲ ਇੱਕ ਏਫਾਹ ਅਤੇ ਲੇਲੇ ਦੇ ਨਾਲ ਜਿੰਨਾ ਉਹ ਦੇਣਾ ਚਾਹੁੰਦਾ ਹੈ, ਹਰ ਏਫਾਹ ਦੇ ਲਈ ਇੱਕ ਹੀਨ ਤੇਲ ਨਾਲ ਦੇਵੇ। 8ਜਦੋਂ ਰਾਜਕੁਮਾਰ ਪ੍ਰਵੇਸ਼ ਕਰਦਾ ਹੈ, ਤਾਂ ਉਸ ਨੂੰ ਫਾਟਕ ਦੀ ਡਿਉੜ੍ਹੀ ਵਿੱਚੋਂ ਅੰਦਰ ਜਾਣਾ ਹੈ ਅਤੇ ਉਸੇ ਤਰ੍ਹਾਂ ਬਾਹਰ ਆਉਣਾ ਹੈ।
9“ ‘ਜਦੋਂ ਦੇਸ਼ ਦੇ ਲੋਕ ਠਹਿਰਾਏ ਹੋਏ ਤਿਉਹਾਰਾਂ ਉੱਤੇ ਯਾਹਵੇਹ ਦੇ ਸਨਮੁਖ ਆਉਂਦੇ ਹਨ, ਤਾਂ ਜੋ ਕੋਈ ਉਪਾਸਨਾ ਕਰਨ ਲਈ ਉੱਤਰੀ ਦਰਵਾਜ਼ੇ ਤੋਂ ਪ੍ਰਵੇਸ਼ ਕਰਦਾ ਹੈ, ਉਸ ਨੂੰ ਦੱਖਣੀ ਫਾਟਕ ਤੋਂ ਬਾਹਰ ਜਾਣਾ ਚਾਹੀਦਾ ਹੈ ਅਤੇ ਜੋ ਕੋਈ ਦੱਖਣ ਦੇ ਫਾਟਕ ਤੋਂ ਪ੍ਰਵੇਸ਼ ਕਰਦਾ ਹੈ ਉਸਨੂੰ ਉੱਤਰੀ ਫਾਟਕ ਤੋਂ ਬਾਹਰ ਜਾਣਾ ਚਾਹੀਦਾ ਹੈ। ਜਿਸ ਫਾਟਕ ਤੋਂ ਉਹ ਵੜਿਆ ਸੀ, ਉਸ ਫਾਟਕ ਵਿੱਚੋਂ ਕਿਸੇ ਨੇ ਵੀ ਵਾਪਸ ਨਹੀਂ ਜਾਣਾ ਹੈ, ਪਰ ਹਰੇਕ ਨੇ ਉਲਟ ਫਾਟਕ ਤੋਂ ਬਾਹਰ ਜਾਣਾ ਹੈ। 10ਰਾਜਕੁਮਾਰ ਉਹਨਾਂ ਦੇ ਵਿਚਕਾਰ ਹੋਣਾ ਚਾਹੀਦਾ ਹੈ, ਜਦੋਂ ਉਹ ਅੰਦਰ ਜਾਂਦੇ ਹਨ ਤਾਂ ਅੰਦਰ ਜਾਣਾ ਅਤੇ ਜਦੋਂ ਉਹ ਬਾਹਰ ਜਾਂਦੇ ਹਨ ਤਾਂ ਬਾਹਰ ਜਾਣਾ ਚਾਹੀਦਾ ਹੈ। 11ਪਰਬਾਂ ਅਤੇ ਠਹਿਰਾਏ ਹੋਏ ਤਿਉਹਾਰਾਂ ਵਿੱਚ, ਅਨਾਜ ਦੀ ਭੇਟ ਬਲਦ ਦੇ ਨਾਲ ਇੱਕ ਏਫਾਹ, ਇੱਕ ਭੇਡੂ ਦੇ ਨਾਲ ਇੱਕ ਏਫਾਹ ਅਤੇ ਲੇਲੇ ਦੇ ਨਾਲ ਜਿੰਨਾ ਉਹ ਚਾਹੇ, ਅਤੇ ਹਰ ਏਫਾਹ ਲਈ ਇੱਕ ਹੀਨ ਤੇਲ ਹੋਵੇ।
12“ ‘ਜਦੋਂ ਰਾਜਕੁਮਾਰ ਯਾਹਵੇਹ ਨੂੰ ਆਪਣੀ ਮਰਜ਼ੀ ਨਾਲ ਭੇਟ ਕਰਦਾ ਹੈ—ਭਾਵੇਂ ਹੋਮ ਦੀ ਭੇਟ ਹੋਵੇ ਜਾਂ ਸੰਗਤ ਦੀ ਭੇਟ—ਉਸ ਲਈ ਪੂਰਬ ਵੱਲ ਮੂੰਹ ਵਾਲਾ ਫਾਟਕ ਖੋਲ੍ਹਿਆ ਜਾਣਾ ਚਾਹੀਦਾ ਹੈ। ਉਸਨੂੰ ਆਪਣੀ ਹੋਮ ਦੀ ਭੇਟ ਜਾਂ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣੀਆਂ ਚਾਹੀਦੀਆਂ ਹਨ ਜਿਵੇਂ ਉਹ ਸਬਤ ਦੇ ਦਿਨ ਕਰਦਾ ਹੈ। ਤਦ ਉਹ ਬਾਹਰ ਚਲਾ ਜਾਵੇਗਾ ਅਤੇ ਬਾਹਰ ਜਾਣ ਤੋਂ ਬਾਅਦ, ਦਰਵਾਜ਼ਾ ਬੰਦ ਕਰ ਦਿੱਤਾ ਜਾਵੇਗਾ।
13“ ‘ਯਾਹਵੇਹ ਨੂੰ ਹੋਮ ਦੀ ਭੇਟ ਲਈ ਹਰ ਰੋਜ਼ ਇੱਕ ਸਾਲ ਦਾ ਲੇਲਾ, ਬਿਨਾਂ ਕਿਸੇ ਨੁਕਸ ਦੇ ਦੇਣਾ। ਸਵੇਰੇ-ਸਵੇਰੇ ਤੁਸੀਂ ਇਸਨੂੰ ਪ੍ਰਦਾਨ ਕਰੋ। 14ਤੁਸੀਂ ਇਸ ਦੇ ਨਾਲ ਸਵੇਰੇ-ਸਵੇਰੇ ਇੱਕ ਅਨਾਜ਼ ਦੀ ਭੇਟ ਵੀ ਦੇਣੀ ਹੈ, ਜਿਸ ਵਿੱਚ ਆਟੇ ਨੂੰ ਗਿੱਲਾ ਕਰਨ ਲਈ ਇੱਕ ਤਿਹਾਈ ਹੀਨ ਦੇ ਤੇਲ ਦੇ ਨਾਲ ਏਫਾਹ ਦਾ ਛੇਵਾਂ ਹਿੱਸਾ ਹੋਵੇ। ਇਸ ਅਨਾਜ ਦੀ ਭੇਟ ਨੂੰ ਯਾਹਵੇਹ ਨੂੰ ਭੇਂਟ ਕਰਨਾ ਇੱਕ ਸਥਾਈ ਨਿਯਮ ਹੈ। 15ਇਸ ਲਈ ਲੇਲਾ ਅਤੇ ਅਨਾਜ਼ ਦੀ ਭੇਟ ਅਤੇ ਤੇਲ ਨੂੰ ਰੋਜ਼ਾਨਾ ਹੋਮ ਬਲੀ ਲਈ ਸਵੇਰੇ-ਸਵੇਰੇ ਦਿੱਤਾ ਜਾਣਾ ਚਾਹੀਦਾ ਹੈ।
16“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜੇ ਰਾਜਕੁਮਾਰ ਆਪਣੀ ਵਿਰਾਸਤ ਵਿੱਚੋਂ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਤੋਹਫ਼ਾ ਦਿੰਦਾ ਹੈ, ਤਾਂ ਇਹ ਉਸਦੇ ਉੱਤਰਾਧਿਕਾਰੀਆਂ ਦਾ ਵੀ ਹੋਵੇਗਾ; ਇਹ ਵਿਰਾਸਤ ਦੁਆਰਾ ਉਹਨਾਂ ਦੀ ਜਾਇਦਾਦ ਹੋਣੀ ਚਾਹੀਦੀ ਹੈ। 17ਜੇ, ਹਾਲਾਂਕਿ, ਉਹ ਆਪਣੇ ਕਿਸੇ ਨੌਕਰ ਨੂੰ ਆਪਣੀ ਵਿਰਾਸਤ ਵਿੱਚੋਂ ਕੋਈ ਤੋਹਫ਼ਾ ਦਿੰਦਾ ਹੈ, ਤਾਂ ਨੌਕਰ ਇਸ ਨੂੰ ਅਜ਼ਾਦੀ ਦੇ ਸਾਲ ਤੱਕ ਰੱਖ ਸਕਦਾ ਹੈ; ਫਿਰ ਇਹ ਰਾਜਕੁਮਾਰ ਨੂੰ ਵਾਪਸ ਆ ਜਾਵੇਗਾ। ਉਸ ਦੀ ਵਿਰਾਸਤ ਉਸ ਦੇ ਪੁੱਤਰਾਂ ਦੀ ਹੀ ਹੈ; ਇਹ ਉਹਨਾਂ ਦਾ ਹੈ। 18ਰਾਜਕੁਮਾਰ ਨੂੰ ਲੋਕਾਂ ਦੀ ਵਿਰਾਸਤ ਵਿੱਚੋਂ ਕੋਈ ਵੀ ਨਹੀਂ ਲੈਣਾ ਚਾਹੀਦਾ, ਉਹਨਾਂ ਨੂੰ ਉਹਨਾਂ ਦੀ ਜਾਇਦਾਦ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਉਹ ਆਪਣੇ ਪੁੱਤਰਾਂ ਨੂੰ ਆਪਣੀ ਜਾਇਦਾਦ ਵਿੱਚੋਂ ਉਹਨਾਂ ਦੀ ਵਿਰਾਸਤ ਦੇਵੇ, ਤਾਂ ਜੋ ਮੇਰੇ ਲੋਕਾਂ ਵਿੱਚੋਂ ਕੋਈ ਵੀ ਉਹਨਾਂ ਦੀ ਜਾਇਦਾਦ ਤੋਂ ਵੱਖ ਨਾ ਹੋਵੇ।’ ”
19ਤਦ ਉਹ ਆਦਮੀ ਮੈਨੂੰ ਫਾਟਕ ਦੇ ਇੱਕ ਪਾਸੇ ਦੇ ਪ੍ਰਵੇਸ਼ ਦੁਆਰ ਤੋਂ ਉੱਤਰ ਵੱਲ ਮੂੰਹ ਵਾਲੇ ਪਵਿੱਤਰ ਕੋਠੜੀਆਂ ਵਿੱਚ ਲੈ ਗਿਆ, ਜੋ ਜਾਜਕਾਂ ਦੇ ਸਨ, ਅਤੇ ਮੈਨੂੰ ਪੱਛਮੀ ਸਿਰੇ ਉੱਤੇ ਇੱਕ ਜਗ੍ਹਾ ਵਿਖਾਈ। 20ਉਸਨੇ ਮੈਨੂੰ ਕਿਹਾ, “ਇਹ ਉਹ ਥਾਂ ਹੈ ਜਿੱਥੇ ਜਾਜਕ ਦੋਸ਼ ਦੀ ਭੇਟ ਅਤੇ ਪਾਪ ਦੀ ਭੇਟ ਨੂੰ ਪਕਾਉਣ ਅਤੇ ਅਨਾਜ ਦੀ ਭੇਟ ਨੂੰ ਪਕਾਉਣ, ਤਾਂ ਜੋ ਉਹਨਾਂ ਨੂੰ ਬਾਹਰਲੇ ਵੇਹੜੇ ਵਿੱਚ ਲਿਆਉਣ ਅਤੇ ਲੋਕਾਂ ਨੂੰ ਪਵਿੱਤਰ ਕਰਨ ਤੋਂ ਬਚਾਇਆ ਜਾ ਸਕੇ।”
21ਫਿਰ ਉਹ ਮੈਨੂੰ ਬਾਹਰਲੇ ਵਿਹੜੇ ਵਿੱਚ ਲੈ ਗਿਆ ਅਤੇ ਮੈਨੂੰ ਇਸਦੇ ਚਾਰੇ ਕੋਨਿਆਂ ਵਿੱਚ ਲੈ ਗਿਆ, ਅਤੇ ਮੈਂ ਹਰ ਕੋਨੇ ਵਿੱਚ ਇੱਕ ਹੋਰ ਵਿਹੜਾ ਦੇਖਿਆ। 22ਬਾਹਰਲੇ ਵੇਹੜੇ ਦੇ ਚਾਰੇ ਕੋਨਿਆਂ ਵਿੱਚ ਚਾਲੀ ਹੱਥ ਲੰਬੇ ਅਤੇ ਤੀਹ ਹੱਥ ਚੌੜੇ ਗਜ਼ ਸਨ।#46:22 ਅਰਥਾਤ 40 ਫੁੱਟ ਲੰਮਾ ਅਤੇ 53 ਫੁੱਟ ਚੌੜਾ ਚਾਰੇ ਕੋਨਿਆਂ ਵਿੱਚ ਹਰੇਕ ਵੇਹੜੇ ਦਾ ਆਕਾਰ ਇੱਕੋ ਜਿਹਾ ਸੀ। 23ਚਾਰੇ ਵਿਹੜਿਆਂ ਵਿੱਚੋਂ ਹਰੇਕ ਦੇ ਅੰਦਰਲੇ ਪਾਸੇ ਪੱਥਰ ਦੀ ਇੱਕ ਕਿਨਾਰੀ ਸੀ, ਜਿਸ ਦੇ ਹੇਠਾਂ ਚਾਰੇ ਪਾਸੇ ਅੱਗ ਲਈ ਥਾਂ ਬਣਾਈ ਗਈ ਸੀ। 24ਉਸ ਨੇ ਮੈਨੂੰ ਆਖਿਆ, ਇਹ ਉਹ ਰਸੋਈਆ ਹਨ ਜਿੱਥੇ ਮੰਦਰ ਵਿੱਚ ਸੇਵਾ ਕਰਨ ਵਾਲੇ ਲੋਕਾਂ ਦੀਆਂ ਬਲੀਆਂ ਪਕਾਉਂਦੇ ਹਨ।