12
ਅੰਤ ਦਾ ਸਮਾਂ
1“ਉਸ ਸਮੇਂ ਮੀਕਾਏਲ, ਮਹਾਨ ਰਾਜਕੁਮਾਰ ਜੋ ਤੁਹਾਡੇ ਲੋਕਾਂ ਦੀ ਰੱਖਿਆ ਕਰਦਾ ਹੈ, ਉਹ ਉੱਠੇਗਾ। ਫਿਰ ਇੱਕ ਅਜਿਹਾ ਬਿਪਤਾ ਦਾ ਸਮਾਂ ਆਵੇਗਾ ਜੋ ਕੌਮਾਂ ਦੇ ਸ਼ੁਰੂ ਤੋਂ ਲੈ ਕੇ ਉਸ ਸਮੇਂ ਤੱਕ ਨਹੀਂ ਹੋਇਆ ਸੀ। ਪਰ ਉਸ ਵੇਲੇ ਤੇਰਿਆਂ ਲੋਕਾਂ ਵਿੱਚੋਂ ਹਰ ਕੋਈ ਜਿਸ ਦਾ ਨਾਮ ਕਿਤਾਬ ਵਿੱਚ ਲਿਖਿਆ ਹੋਇਆ ਹੋਵੇਗਾ ਉਹੀ ਬਚ ਜਾਵੇਗਾ। 2ਧਰਤੀ ਦੀ ਧੂੜ ਵਿੱਚ ਸੌਣ ਵਾਲੇ ਲੋਕ ਜਾਗ ਉੱਠਣਗੇ: ਕੁਝ ਸਦੀਵੀ ਜੀਵਨ ਲਈ, ਦੂਸਰੇ ਸ਼ਰਮ ਅਤੇ ਸਦੀਵੀ ਨਫ਼ਰਤ ਲਈ। 3ਜਿਹੜੇ ਬੁੱਧਵਾਨ ਹਨ ਉਹ ਅਕਾਸ਼ ਦੇ ਪ੍ਰਕਾਸ਼ ਵਾਂਗੂੰ ਚਮਕਣਗੇ, ਅਤੇ ਉਹ ਜਿਹਨਾਂ ਦੇ ਉੱਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗੂੰ ਜੁੱਗੋ-ਜੁੱਗ ਤੱਕ ਚਮਕਣਗੇ। 4ਪਰ ਤੂੰ ਹੇ ਦਾਨੀਏਲ, ਅੰਤ ਦੇ ਸਮੇਂ ਤੱਕ ਪੱਤਰੀ ਦੇ ਸ਼ਬਦਾਂ ਨੂੰ ਮੋਹਰ ਲਾ ਕੇ ਬੰਦ ਰੱਖ। ਬਹੁਤ ਸਾਰੇ ਇਧਰ-ਉਧਰ ਗਿਆਨ ਵਧਾਉਣ ਲਈ ਜਾਣਗੇ।”
5ਤਦ ਮੈਂ, ਦਾਨੀਏਲ ਨੇ ਦੇਖਿਆ, ਅਤੇ ਉੱਥੇ ਮੇਰੇ ਸਾਹਮਣੇ ਦੋ ਹੋਰ ਖੜੇ ਸਨ, ਇੱਕ ਨਦੀ ਦੇ ਇਸ ਕੰਢੇ ਉੱਤੇ ਅਤੇ ਇੱਕ-ਦੂਜੇ ਦੇ ਉਲਟ। 6ਉਹਨਾਂ ਵਿੱਚੋਂ ਇੱਕ ਨੇ ਸੂਤੀ ਦੇ ਕੱਪੜੇ ਪਹਿਨੇ ਉਸ ਆਦਮੀ ਨੂੰ, ਜਿਹੜਾ ਦਰਿਆ ਦੇ ਪਾਣੀਆਂ ਦੇ ਉੱਪਰ ਸੀ, ਆਖਿਆ, “ਇਹ ਅਚੰਭੇ ਵਾਲੀਆਂ ਗੱਲਾਂ ਦੇ ਪੂਰੇ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ?”
7ਸੂਤੀ ਦੇ ਕੱਪੜੇ ਪਹਿਨੇ ਉਸ ਆਦਮੀ ਨੇ, ਜਿਹੜਾ ਦਰਿਆ ਦੇ ਪਾਣੀਆਂ ਦੇ ਉੱਪਰ ਸੀ, ਆਪਣਾ ਸੱਜਾ ਅਤੇ ਖੱਬਾ ਹੱਥ ਅਕਾਸ਼ ਵੱਲ ਚੁੱਕਿਆ, “ਅਤੇ ਮੈਂ ਸੁਣਿਆ ਜੋ ਉਸ ਮਨੁੱਖ ਨੇ ਜਿਹੜਾ ਕਤਾਨੀ ਕੱਪੜੇ ਪਹਿਨੀ ਅਤੇ ਦਰਿਆ ਦੇ ਪਾਣੀਆਂ ਉੱਤੇ ਸੀ ਉਸ ਨੇ ਆਪਣਾ ਸੱਜਾ ਅਤੇ ਆਪਣਾ ਖੱਬਾ ਹੱਥ ਅਕਾਸ਼ ਵੱਲ ਉੱਚਾ ਕਰ ਕੇ ਜੋ ਸਦਾ ਜੀਉਂਦਾ ਹੈ, ਉਸ ਦੀ ਸਹੁੰ ਚੁੱਕੀ ਅਤੇ ਆਖਿਆ ਜੋ ਇਹ ਹਾਲਾਤ ਸਾਢੇ ਤਿੰਨ ਸਾਲ ਤੱਕ ਰਹਿਣਗੀਆਂ ਅਤੇ ਜਦੋਂ ਉਹ ਪਵਿੱਤਰ ਲੋਕਾਂ ਦੇ ਜ਼ੋਰ ਨੂੰ ਮੂਲੋਂ ਤੋੜਨ ਦਾ ਕੰਮ ਪੂਰਾ ਕਰ ਚੁੱਕਣਗੇ ਤਦ ਇਹ ਸਭ ਗੱਲਾਂ ਪੂਰੀਆਂ ਹੋਣਗੀਆਂ।”
8ਮੈਂ ਸੁਣਿਆ, ਪਰ ਮੈਂ ਸਮਝਿਆ ਨਹੀਂ। ਇਸ ਲਈ ਮੈਂ ਪੁੱਛਿਆ, “ਮੇਰੇ ਮਹਾਰਾਜ, ਇਸ ਸਭ ਦਾ ਨਤੀਜਾ ਕੀ ਹੋਵੇਗਾ?”
9ਉਸ ਨੇ ਜਵਾਬ ਦਿੱਤਾ, “ਦਾਨੀਏਲ, ਆਪਣੇ ਰਾਹ ਚੱਲੋ, ਕਿਉਂਕਿ ਸ਼ਬਦ ਅੰਤ ਦੇ ਸਮੇਂ ਤੱਕ ਲਪੇਟੇ ਅਤੇ ਸੀਲ ਕੀਤੇ ਹੋਏ ਹਨ। 10ਬਹੁਤ ਸਾਰੇ ਸ਼ੁੱਧ ਕੀਤੇ ਜਾਣਗੇ, ਬੇਦਾਗ ਅਤੇ ਸ਼ੁੱਧ ਕੀਤੇ ਜਾਣਗੇ, ਪਰ ਦੁਸ਼ਟ ਬੁਰਿਆਈ ਕਰਦੇ ਰਹਿਣਗੇ। ਦੁਸ਼ਟਾਂ ਵਿੱਚੋਂ ਕੋਈ ਨਹੀਂ ਸਮਝੇਗਾ, ਪਰ ਬੁੱਧਵਾਨ ਸਮਝਣਗੇ।
11“ਉਸ ਸਮੇਂ ਤੋਂ ਜਦੋਂ ਰੋਜ਼ਾਨਾ ਬਲੀਦਾਨ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਉਸ ਘਿਣਾਉਣੀ ਚੀਜ਼ ਨੂੰ ਸਥਾਪਿਤ ਕੀਤਾ ਜਾਂਦਾ ਹੈ ਜੋ ਬਰਬਾਦੀ ਦਾ ਕਾਰਨ ਬਣਦਾ ਹੈ, 1,290 ਦਿਨ ਹੋਣਗੇ। 12ਧੰਨ ਹੈ ਉਹ ਜਿਹੜਾ ਉਡੀਕ ਕਰਦਾ ਹੈ ਅਤੇ 1,335 ਦਿਨਾਂ ਦੇ ਅੰਤ ਤੱਕ ਪਹੁੰਚਦਾ ਹੈ।
13“ਜਿੱਥੋਂ ਤੱਕ ਤੁਹਾਡੇ ਲਈ, ਅੰਤ ਤੱਕ ਆਪਣੇ ਤਰੀਕੇ ਨਾਲ ਚੱਲੋ। ਤੁਸੀਂ ਆਰਾਮ ਕਰੋਗੇ, ਅਤੇ ਫਿਰ ਦਿਨਾਂ ਦੇ ਅੰਤ ਵਿੱਚ ਤੁਸੀਂ ਆਪਣੀ ਵੰਡੀ ਹੋਈ ਵਿਰਾਸਤ ਨੂੰ ਪ੍ਰਾਪਤ ਕਰਨ ਲਈ ਉੱਠੋਗੇ।”