1
ਮੱਤੀ 16:24
Punjabi Standard Bible
PSB
ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ,“ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।
Porovnat
Zkoumat ਮੱਤੀ 16:24
2
ਮੱਤੀ 16:18
ਮੈਂ ਵੀ ਤੈਨੂੰ ਕਹਿੰਦਾ ਹਾਂ ਕਿ ਤੂੰ ਪਤਰਸਹੈਂ ਅਤੇ ਮੈਂ ਇਸ ਚਟਾਨ ਉੱਤੇ ਆਪਣੀ ਕਲੀਸਿਯਾ ਬਣਾਵਾਂਗਾ ਅਤੇ ਪਤਾਲ ਦੇ ਫਾਟਕ ਇਸ ਉੱਤੇ ਪਰਬਲ ਨਾ ਹੋਣਗੇ।
Zkoumat ਮੱਤੀ 16:18
3
ਮੱਤੀ 16:19
ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨ੍ਹੇਂਗਾ ਉਹ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਂਗਾ ਉਹ ਸਵਰਗ ਵਿੱਚ ਖੋਲ੍ਹਿਆ ਜਾਵੇਗਾ।”
Zkoumat ਮੱਤੀ 16:19
4
ਮੱਤੀ 16:25
ਕਿਉਂਕਿ ਜੋ ਕੋਈ ਆਪਣੀ ਜਾਨ ਬਚਾਉਣੀ ਚਾਹੇ, ਉਹ ਉਸ ਨੂੰ ਗੁਆਵੇਗਾ; ਪਰ ਜੋ ਕੋਈ ਮੇਰੇ ਲਈ ਆਪਣੀ ਜਾਨ ਗੁਆਵੇ, ਉਹ ਉਸ ਨੂੰ ਪ੍ਰਾਪਤ ਕਰੇਗਾ।
Zkoumat ਮੱਤੀ 16:25
5
ਮੱਤੀ 16:26
ਜੇ ਮਨੁੱਖ ਸਾਰੇ ਜਗਤ ਨੂੰ ਕਮਾਵੇ, ਪਰ ਆਪਣੀ ਜਾਨ ਗੁਆ ਬੈਠੇ ਤਾਂ ਉਸ ਨੂੰ ਕੀ ਲਾਭ ਹੋਵੇਗਾ? ਜਾਂ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ?
Zkoumat ਮੱਤੀ 16:26
6
ਮੱਤੀ 16:15-16
ਉਸ ਨੇ ਉਨ੍ਹਾਂ ਨੂੰ ਕਿਹਾ,“ਪਰ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?” ਸ਼ਮਊਨ ਪਤਰਸ ਨੇ ਉੱਤਰ ਦਿੱਤਾ, “ਤੂੰ ਜੀਉਂਦੇ ਪਰਮੇਸ਼ਰ ਦਾ ਪੁੱਤਰ, ਮਸੀਹ ਹੈਂ।”
Zkoumat ਮੱਤੀ 16:15-16
7
ਮੱਤੀ 16:17
ਯਿਸੂ ਨੇ ਉਸ ਨੂੰ ਕਿਹਾ,“ਯੋਨਾਹ ਦੇ ਪੁੱਤਰ ਸ਼ਮਊਨ, ਤੂੰ ਧੰਨ ਹੈਂ! ਕਿਉਂਕਿ ਇਹ ਗੱਲ ਤੇਰੇ ਉੱਤੇ ਲਹੂ ਅਤੇ ਮਾਸ ਨੇ ਨਹੀਂਸਗੋਂ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਹੈ,ਪਰਗਟ ਕੀਤੀ ਹੈ।
Zkoumat ਮੱਤੀ 16:17