ਪ੍ਰਕਾਸ਼ ਪੱਤਰ 16

16
ਪਰਮੇਸ਼ਵਰ ਦੇ ਕ੍ਰੋਧ ਦੇ ਸੱਤ ਕਟੋਰੇ
1ਫਿਰ ਮੈਂ ਹੈਕਲ#16:1 ਹੈਕਲ ਯਹੂਦਿਆਂ ਦਾ ਮੰਦਰ ਵਿੱਚੋਂ ਇੱਕ ਵੱਡੀ ਆਵਾਜ਼ ਉਹਨਾਂ ਸੱਤਾਂ ਦੂਤਾਂ ਨੂੰ ਇਹ ਆਖਦੀ ਸੁਣੀ, “ਜਾਓ, ਪਰਮੇਸ਼ਵਰ ਦੇ ਕ੍ਰੋਧ ਦੇ ਸੱਤ ਕਟੋਰੇ ਧਰਤੀ ਉੱਤੇ ਡੋਲ੍ਹ ਦਿਓ।”
2ਪਹਿਲਾਂ ਦੂਤ ਗਿਆ ਅਤੇ ਆਪਣਾ ਕਟੋਰਾ ਧਰਤੀ ਉੱਤੇ ਡੋਲ੍ਹਿਆ ਅਤੇ ਜਿਨ੍ਹਾਂ ਮਨੁੱਖਾਂ ਉੱਤੇ ਉਸ ਦਰਿੰਦੇ ਦੀ ਮੋਹਰ ਸੀ ਅਤੇ ਜਿਨ੍ਹਾਂ ਨੇ ਉਸ ਦੀ ਮੂਰਤੀ ਦੀ ਪੂਜਾ ਕੀਤੀ ਸੀ ਉਹਨਾਂ ਉੱਤੇ ਬੁਰੇ ਅਤੇ ਦੁੱਖਦਾਇਕ ਫੋੜੇ ਨਿਕਲ ਆਏ।
3ਦੂਸਰੇ ਦੂਤ ਨੇ ਜਦ ਆਪਣਾ ਕਟੋਰਾ ਸਮੁੰਦਰ ਵਿੱਚ ਡੋਲ੍ਹਿਆ, ਉਹ ਮੁਰਦੇ ਦੇ ਲਹੂ ਵਰਗਾ ਬਣ ਗਿਆ, ਅਤੇ ਹਰ ਇੱਕ ਜਿਉਂਦੀ ਜਾਨ ਸਮੁੰਦਰ ਵਿੱਚ ਮਰ ਗਈ।
4ਤੀਸਰੇ ਦੂਤ ਨੇ ਆਪਣਾ ਕਟੋਰਾ ਨਦੀਆਂ ਅਤੇ ਪਾਣੀਆਂ ਦੇ ਚਸ਼ਮੇ ਉੱਤੇ ਡੋਲ੍ਹਿਆ, ਤਾਂ ਉਹ ਲਹੂ ਬਣ ਗਿਆ। 5ਤਦ ਮੈਂ ਪਾਣੀਆਂ ਦੇ ਅਧਕਾਰੀ ਦੂਤ ਨੂੰ ਇਹ ਆਖਦੇ ਸੁਣਿਆ:
“ਹੇ ਪਵਿੱਤਰ ਪੁਰਖ, ਤੂੰ ਜੋ ਹੈ, ਜੋ ਸੀ,
ਤੂੰ ਧਰਮੀ ਹੈ, ਅਤੇ ਸਹੀ ਨਿਆਂ ਕੀਤੇ;
6ਕਿਉਂਕਿ ਉਹਨਾਂ ਨੇ ਤੁਹਾਡੇ ਨਬੀਆਂ ਅਤੇ ਪਵਿੱਤਰ ਲੋਕਾਂ ਦਾ ਲਹੂ ਵਹਾਇਆ,
ਅਤੇ ਤੁਸੀਂ ਉਹਨਾਂ ਨੂੰ ਪੀਣ ਲਈ ਲਹੂ ਦਿੱਤਾ ਉਹ ਇਸੇ ਦੇ ਯੋਗ ਸਨ।”
7ਅਤੇ ਮੈਂ ਜਗਵੇਦੀ ਨੂੰ ਇਹ ਆਖਦੇ ਸੁਣਿਆ:
“ਹਾਂ, ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ,
ਤੁਹਾਡੇ ਫੈਸਲੇ ਸੱਚੇ ਅਤੇ ਨਿਆਈਂ ਹਨ।”#16:7 ਜ਼ਬੂ 119:137; 19:9
8ਚੌਥੇ ਦੂਤ ਨੇ ਜਦ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹਿਆ, ਤਾਂ ਸੂਰਜ ਨੂੰ ਇਹ ਆਗਿਆ ਦਿੱਤੀ ਜੋ ਮਨੁੱਖਾਂ ਨੂੰ ਅੱਗ ਨਾਲ ਝੁਲਸਾ ਦੇਵੇ। 9ਮਨੁੱਖ ਵੱਡੀ ਅੱਗ ਨਾਲ ਝੁਲਸ ਗਏ ਅਤੇ ਪਰਮੇਸ਼ਵਰ ਦੇ ਨਾਮ ਦੀ ਨਿੰਦਿਆ ਕੀਤੀ, ਜਿਸ ਨੂੰ ਇਨ੍ਹਾਂ ਮਹਾਂਮਾਰੀਆਂ ਉੱਤੇ ਅਧਿਕਾਰ ਹੈ, ਪਰ ਉਹਨਾਂ ਤੋਬਾ ਨਾ ਕੀਤੀ ਜੋ ਪਰਮੇਸ਼ਵਰ ਦੀ ਮਹਿਮਾ ਕਰਨ।
10ਪੰਜਵੇਂ ਦੂਤ ਨੇ ਆਪਣਾ ਕਟੋਰਾ ਦਰਿੰਦੇ ਦੇ ਸਿੰਘਾਸਣ ਉੱਤੇ ਡੋਲ ਦਿੱਤਾ, ਅਤੇ ਉਸ ਦਾ ਰਾਜ ਹਨੇਰਾ ਹੋ ਗਿਆ। ਅਤੇ ਲੋਕਾਂ ਨੇ ਦੁੱਖ ਦੇ ਮਾਰੇ ਆਪਣੀਆਂ ਜੀਭਾਂ ਚੱਬੀਆਂ।#16:10 ਮੱਤੀ 13:42 11ਅਤੇ ਆਪਣੇ ਦੁੱਖਾਂ ਅਤੇ ਜਖ਼ਮਾ ਦੇ ਕਾਰਨ ਸਵਰਗ ਦੇ ਪਰਮੇਸ਼ਵਰ ਦੀ ਨਿੰਦਿਆ ਕੀਤੀ, ਅਤੇ ਆਪਣੇ ਬੁਰੇ ਕੰਮਾਂ ਤੋਂ ਤੋਬਾ ਨਾ ਕੀਤੀ।
12ਛੇਵੇਂ ਦੂਤ ਨੇ ਜਦ ਆਪਣਾ ਕਟੋਰਾ ਵੱਡੇ ਦਰਿਆ ਫ਼ਰਾਤ ਉੱਤੇ ਡੋਲ੍ਹਿਆ, ਅਤੇ ਉਸ ਦਾ ਪਾਣੀ ਸੁੱਕ ਗਿਆ ਤਾਂ ਜੋ ਪੂਰਬ ਤੋਂ ਆਉਣ ਵਾਲਿਆਂ ਰਾਜਿਆਂ ਲਈ ਰਾਸਤਾ ਤਿਆਰ ਹੋਵੇ।#16:12 ਯਸ਼ਾ 44:27 13ਤਦ ਮੈਂ ਤਿੰਨ ਡੱਡੂਆਂ ਵਰਗੀਆਂ ਅਸ਼ੁੱਧ ਆਤਮਾਵਾਂ ਵੇਖੀਆ; ਉਹ ਅਜਗਰ ਦੇ ਮੂੰਹ ਵਿੱਚੋਂ, ਦਰਿੰਦੇ ਦੇ ਮੂੰਹ ਵਿੱਚੋਂ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਨਿੱਕਲੀਆ। 14ਕਿਉਂਕਿ ਉਹ ਚਮਤਕਾਰ ਵਿਖਾਉਣ ਵਾਲੀਆਂ ਦੁਸ਼ਟ ਆਤਮਾ ਸਨ, ਅਤੇ ਉਹ ਸੰਸਾਰ ਦੇ ਰਾਜਿਆਂ ਕੋਲ ਗਈਆ, ਤਾਂ ਕਿ ਉਹਨਾਂ ਨੂੰ ਸਰਵ ਸ਼ਕਤੀਮਾਨ ਪਰਮੇਸ਼ਵਰ ਦੀ ਜਿੱਤ ਦੇ ਮਹਾਨ ਦਿਨ ਉੱਤੇ ਯੁੱਧ ਕਰਨ ਲਈ ਇਕੱਠਾ ਕਰਨ।
15“ਵੇਖੋ, ਮੈਂ ਚੋਰ ਵਾਂਗ ਅਚਾਨਕ ਆਉਂਦਾ ਹਾਂ! ਮੁਬਾਰਕ ਉਹ ਜੋ ਜਾਗਦਾ ਅਤੇ ਆਪਣੇ ਕੱਪੜੇ ਪਹਿਨ ਕੇ ਰੱਖਦਾ ਹੈ, ਜੋ ਅਜਿਹਾ ਨਾ ਹੋਵੇ ਉਹ ਨੰਗਾ ਫਿਰੇ ਅਤੇ ਲੋਕ ਉਸ ਦੀ ਸ਼ਰਮ ਵੇਖਣ।”
16ਤਦ ਉਹਨਾਂ ਦੁਸ਼ਟ ਆਤਮਾਵਾਂ ਨੇ ਰਾਜਿਆਂ ਨੂੰ ਉਸ ਥਾਂ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਹਰਮਗਿੱਦੋਨ ਆਖਦੇ ਹਨ ਇਕੱਠੀਆਂ ਕੀਤਾ।
17ਸੱਤਵੇਂ ਦੂਤ ਨੇ ਆਪਣਾ ਕਟੋਰਾ ਹਵਾ ਵਿੱਚ ਡੋਲ੍ਹ ਦਿੱਤਾ, ਅਤੇ ਹੈਕਲ ਦੀ ਸਿੰਘਾਸਣ ਵਿੱਚੋਂ ਇੱਕ ਉੱਚੀ ਆਵਾਜ਼ ਆਈ, “ਪੂਰਾ ਹੋ ਚੁੱਕਾ ਹੈ!” 18ਤਦ ਬਿਜਲੀ ਦੀਆਂ ਲਿਸ਼ਕਾਂ, ਗੜਗੜਾਹਟਾਂ, ਬੱਦਲਾਂ ਦਾ ਗਰਜਣਾ ਅਤੇ ਵੱਡਾ ਭੂਚਾਲ ਆਇਆ। ਅਜਿਹਾ ਵੱਡਾ ਭੂਚਾਲ ਕਿ ਜਦੋਂ ਤੋਂ ਮਨੁੱਖਾਂ ਦੀ ਰਚਨਾ ਧਰਤੀ ਤੇ ਹੋਈ ਕਦੀ ਨਹੀਂ ਆਇਆ।#16:18 ਮੱਤੀ 24:21 19ਉਹ ਬਾਬੇਲ ਦਾ ਵੱਡਾ ਸ਼ਹਿਰ ਤਿੰਨ ਹਿੱਸਿਆ ਵਿੱਚ ਪਾਟ ਗਿਆ, ਕੌਮਾਂ ਅਤੇ ਰਾਸ਼ਟਰ ਨਾਸ਼ ਹੋ ਗਏ। ਪਰਮੇਸ਼ਵਰ ਨੇ ਵੱਡੇ ਨਗਰ ਬਾਬੇਲ ਨੂੰ ਯਾਦ ਕੀਤਾ ਅਤੇ ਆਪਣੇ ਕ੍ਰੋਧ ਦੇ ਦਾਖਰਸ ਦਾ ਪਿਆਲਾ ਉਸ ਨੂੰ ਪਿਲਾਇਆ। 20ਸਾਰੇ ਟਾਪੂ ਭੱਜ ਗਏ, ਪਹਾੜ ਅਲੋਪ ਹੋ ਗਏ। 21ਅਕਾਸ਼ ਤੋਂ ਮਨੁੱਖਾਂ ਉੱਪਰ ਵੱਡੇ-ਵੱਡੇ ਗੜੇ ਪਏ ਇੱਕ ਗੜਾ ਲਗਭਗ 150 ਕਿੱਲੋ ਦਾ ਸੀ, ਅਤੇ ਇਸ ਆਫਤ ਕਾਰਨ ਲੋਕ ਪਰਮੇਸ਼ਵਰ ਦੀ ਨਿੰਦਿਆ ਕਰਨ ਲੱਗੇ ਕਿਉਂਕਿ ਉਹ ਮਹਾਂਮਾਰੀ ਬਹੁਤ ਭਿਆਨਕ ਸੀ।

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió