14
ਲੇਲਾ ਅਤੇ ਇੱਕ ਲੱਖ ਚਤਾਲੀ ਹਜ਼ਾਰ
1ਫਿਰ ਮੈਂ ਵੇਖਿਆ ਮੇਰੇ ਸਾਹਮਣੇ ਲੇਲਾ ਸੀ ਅਤੇ ਉਹ ਸੀਯੋਨ ਪਰਬਤ ਤੇ ਖੜ੍ਹਾ ਸੀ ਅਤੇ ਉਸ ਦੇ ਨਾਲ ਇੱਕ ਲੱਖ ਚਤਾਲੀ ਹਜ਼ਾਰ ਲੋਕ ਸਨ ਜਿਨ੍ਹਾਂ ਦੇ ਮੱਥੇ ਉੱਤੇ ਉਸ ਦਾ ਅਤੇ ਉਸ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ। 2ਅਤੇ ਮੈਂ ਸਵਰਗ ਤੋਂ ਆਵਾਜ਼ ਸੁਣੀ ਜਿਵੇਂ ਤੇਜ਼ ਵਹਿਦੇ ਪਾਣੀ ਦੀ ਆਵਾਜ਼ ਜਿਹੀ ਅਤੇ ਗਰਜ ਦੀ ਉੱਚੀ ਆਵਾਜ਼ ਵਰਗੀ। ਮੈਂ ਜੋ ਆਵਾਜ਼ ਸੁਣੀ, ਉਹ ਉਸ ਤਰ੍ਹਾਂ ਦੀ ਸੀ ਜਿਵੇਂ ਵਾਜੇ ਵਜਾਉਣ ਵਾਲੇ ਆਪਣੀ ਬੀਣਾ ਵਜਾਉਂਦੇ ਹੋਣ।#14:2 ਹਿਜ਼ 43:2 3ਅਤੇ ਉਹਨਾਂ ਨੇ ਸਿੰਘਾਸਣ ਦੇ ਅੱਗੇ ਅਤੇ ਚਾਰ ਜੀਵਾਂ ਅਤੇ ਬਜ਼ੁਰਗਾਂ ਦੇ ਸਾਹਮਣੇ ਇੱਕ ਨਵਾਂ ਗਾਣਾ ਗਾਇਆ। ਧਰਤੀ ਤੋਂ ਛੁਡਾਏ ਗਏ ਇੱਕ ਲੱਖ ਚਤਾਲੀ ਹਜ਼ਾਰ#14:3 14,400 ਲੋਕਾਂ ਨੂੰ ਛੱਡ ਕੇ ਕੋਈ ਵੀ ਇਹ ਗਾਣਾ ਨਹੀਂ ਸਿੱਖ ਸਕਿਆ। 4ਇਹ ਉਹ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਔਰਤਾਂ ਨਾਲ ਅਪਵਿੱਤਰ ਨਹੀਂ ਕੀਤਾ, ਕਿਉਂਕਿ ਉਹ ਕੁਆਰੇ ਰਹੇ। ਉਹ ਜਿੱਥੇ ਵੀ ਲੇਲਾ ਜਾਂਦਾ ਹੈ ਉਸ ਦੇ ਮਗਰ ਚੱਲਦੇ ਸਨ। ਉਹ ਮਨੁੱਖਜਾਤੀ ਵਿੱਚੋਂ ਖਰੀਦੇ ਗਏ ਸਨ, ਉਹ ਪਰਮੇਸ਼ਵਰ ਅਤੇ ਲੇਲੇ ਨੂੰ ਪਹਿਲੇ ਫ਼ਲ ਵਜੋਂ ਭੇਟ ਕੀਤੇ ਗਏ ਸਨ। 5ਉਹਨਾਂ ਦੇ ਮੂੰਹ ਵਿੱਚ ਕੋਈ ਝੂਠ ਨਹੀਂ ਪਾਇਆ ਗਿਆ; ਉਹ ਨਿਰਦੋਸ਼ ਹਨ।
ਤਿੰਨ ਦੂਤ
6ਫਿਰ ਮੈਂ ਇੱਕ ਹੋਰ ਦੂਤ ਨੂੰ ਅਕਾਸ਼ ਵਿੱਚ ਉੱਡਦਿਆਂ ਵੇਖਿਆ ਅਤੇ ਉਸ ਕੋਲ ਸਦੀਵੀ ਖੁਸ਼ਖ਼ਬਰੀ ਸੀ ਜੋ ਧਰਤੀ ਉੱਤੇ ਰਹਿਣ ਵਾਲੇ ਹਰ ਕੌਮ, ਕਬੀਲੇ, ਭਾਸ਼ਾ ਅਤੇ ਲੋਕਾਂ ਨੂੰ ਸੁਣਾਉਣ ਲਈ ਸੀ। 7ਉਸ ਦੂਤ ਨੇ ਉੱਚੀ ਆਵਾਜ਼ ਵਿੱਚ ਕਿਹਾ, “ਪਰਮੇਸ਼ਵਰ ਤੋਂ ਡਰੋ ਅਤੇ ਉਹ ਦੀ ਮਹਿਮਾ ਕਰੋ, ਕਿਉਂਕਿ ਉਹ ਦੇ ਨਿਆਂ ਦਾ ਸਮਾਂ ਆ ਗਿਆ ਹੈ। ਉਹ ਦੀ ਅਰਾਧਨਾ ਕਰੋ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਪਾਣੀ ਦੇ ਚਸ਼ਮੇ ਬਣਾਏ।”#14:7 ਨਹ 9:6; ਪ੍ਰਕਾ 4:11
8ਇੱਕ ਦੂਜਾ ਦੂਤ ਉਸ ਦੇ ਪਿੱਛੇ ਇਹ ਕਹਿੰਦੇ ਆਇਆ, “ਢਹਿ ਗਿਆ! ਢਹਿ ਗਿਆ ਮਹਾਨ ਨਗਰ ਬਾਬੇਲ, ‘ਜਿਸ ਨੇ ਆਪਣੀ ਵਿਭਚਾਰ ਦੀ ਭਿਆਨਕ ਦਾਖਰਸ ਸਾਰੀਆਂ ਕੌਮਾਂ ਨੂੰ ਪਿਆਈ ਸੀ।’ ”#14:8 ਯਸ਼ਾ 21:9; ਯਿਰ 51:7
9ਇੱਕ ਤੀਜਾ ਦੂਤ ਉਹਨਾਂ ਦੇ ਮਗਰ ਆਇਆ ਅਤੇ ਉਸ ਨੇ ਉੱਚੀ ਆਵਾਜ਼ ਵਿੱਚ ਕਿਹਾ: “ਜੇ ਕੋਈ ਜਾਨਵਰ ਅਤੇ ਉਸ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਆਪਣੇ ਮੱਥੇ ਜਾਂ ਹੱਥ ਉੱਤੇ ਇਸ ਦਾ ਨਿਸ਼ਾਨ ਪਾਉਂਦਾ ਹੈ, 10ਉਹ ਵੀ, ਪਰਮੇਸ਼ਵਰ ਦੇ ਕਹਿਰ ਦਾ ਦਾਖਰਸ ਪੀਣਗੇ, ਜੋ ਉਸ ਦੇ ਕ੍ਰੋਧ ਦੇ ਪਿਆਲੇ ਵਿੱਚ ਪੂਰੀ ਤਾਕਤ ਪਾ ਦਿੱਤੀ ਗਈ ਹੈ। ਪਵਿੱਤਰ ਦੂਤਾਂ ਅਤੇ ਲੇਲੇ ਦੀ ਮੌਜੂਦਗੀ ਵਿੱਚ ਉਹਨਾਂ ਨੂੰ ਬਲਦੀ ਗੰਧਕ ਨਾਲ ਤਸੀਹੇ ਦਿੱਤੇ ਜਾਣਗੇ।#14:10 ਯਸ਼ਾ 51:17 11ਅਤੇ ਉਹਨਾਂ ਦੇ ਕਸ਼ਟ ਦਾ ਧੂੰਆਂ ਸਦਾ ਅਤੇ ਸਦਾ ਲਈ ਉੱਠੇਗਾ। ਉਹਨਾਂ ਲੋਕਾਂ ਲਈ ਦਿਨ ਜਾਂ ਰਾਤ ਕੋਈ ਆਰਾਮ ਨਹੀਂ ਹੋਵੇਗਾ ਜੋ ਜਾਨਵਰ ਅਤੇ ਇਸ ਦੇ ਚਿੱਤਰ ਦੀ ਪੂਜਾ ਕਰਦੇ ਹਨ, ਜਾਂ ਕਿਸੇ ਵੀ ਵਿਅਕਤੀ ਲਈ ਜੋ ਇਸ ਦੇ ਨਾਮ ਦਾ ਨਿਸ਼ਾਨ ਪ੍ਰਾਪਤ ਕਰਦਾ ਹੈ।” 12ਇਹ ਪਰਮੇਸ਼ਵਰ ਦੇ ਲੋਕਾਂ ਵੱਲੋਂ ਧੀਰਜ ਦੀ ਮੰਗ ਕਰਦਾ ਹੈ ਜੋ ਉਸ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਅਤੇ ਯਿਸ਼ੂ ਦੇ ਪ੍ਰਤੀ ਵਫ਼ਾਦਾਰ ਰਹਿੰਦੇ ਹਨ।
13ਫਿਰ ਮੈਂ ਸਵਰਗ ਤੋਂ ਇੱਕ ਆਵਾਜ਼ ਨੂੰ ਇਹ ਕਹਿੰਦੇ ਸੁਣਿਆ, “ਇਸ ਨੂੰ ਲਿਖ: ਧੰਨ ਹਨ ਉਹ ਮੁਰਦੇ ਜੋ ਹੁਣ ਤੋਂ ਪ੍ਰਭੂ ਵਿੱਚ ਮਰਦੇ ਹਨ।”
ਪਰਮੇਸ਼ਵਰ ਦਾ ਆਤਮਾ ਕਹਿੰਦਾ ਹੈ, “ਹਾਂ, ਉਹ ਆਪਣੀ ਮਿਹਨਤ ਤੋਂ ਆਰਾਮ ਕਰਨਗੇ, ਕਿਉਂਕਿ ਉਹਨਾਂ ਦੇ ਕੰਮ ਉਹਨਾਂ ਦੇ ਪਿੱਛੇ ਚੱਲਣਗੇ।”
ਧਰਤੀ ਦੀ ਵਾਢੀ ਅਤੇ ਦਾਖ ਨੂੰ ਮਿੱਧਣਾ
14ਮੈਂ ਵੇਖਿਆ ਅਤੇ ਮੇਰੇ ਸਾਹਮਣੇ ਇੱਕ ਚਿੱਟਾ ਬੱਦਲ ਸੀ ਅਤੇ ਉਸ ਬੱਦਲ ਉੱਤੇ ਇੱਕ ਮਨੁੱਖ ਦੇ ਪੁੱਤਰ ਵਰਗਾ ਬੈਠਾ ਸੀ ਜਿਸ ਦੇ ਸਿਰ ਤੇ ਸੋਨੇ ਦਾ ਮੁਕਟ ਸੀ ਅਤੇ ਉਸ ਦੇ ਹੱਥ ਵਿੱਚ ਇੱਕ ਤਿੱਖੀ ਦਾਤਰੀ ਸੀ।#14:14 ਦਾਨੀ 10:16 15ਤਦ ਇੱਕ ਹੋਰ ਦੂਤ ਹੈਕਲ#14:15 ਹੈਕਲ ਯਹੂਦਿਆਂ ਦਾ ਮੰਦਰ ਵਿੱਚੋਂ ਬਾਹਰ ਆਇਆ ਅਤੇ ਜੋ ਬੱਦਲ ਉੱਤੇ ਬੈਠਾ ਸੀ ਉੱਚੀ ਆਵਾਜ਼ ਵਿੱਚ ਉਸ ਨੂੰ ਕਿਹਾ, “ਆਪਣੀ ਦਾਤਰੀ ਲੈ ਅਤੇ ਵੱਢ, ਕਿਉਂਕਿ ਵੱਢਣ ਦਾ ਸਮਾਂ ਆ ਗਿਆ ਹੈ, ਕਿਉਂਕਿ ਧਰਤੀ ਦੀ ਫਸਲ ਪੱਕੀ ਹੈ।” 16ਇਸ ਲਈ ਜਿਹੜਾ ਬੱਦਲ ਉੱਤੇ ਬੈਠਾ ਸੀ, ਉਸ ਨੇ ਆਪਣੀ ਦਾਤਰੀ ਧਰਤੀ ਉੱਤੇ ਘੁੰਮਾਈ ਅਤੇ ਧਰਤੀ ਦੀ ਵਾਢੀ ਕੀਤੀ ਗਈ।
17ਇੱਕ ਹੋਰ ਸਵਰਗਦੂਤ ਉਸ ਹੈਕਲ ਵਿੱਚੋਂ ਜੋ ਸਵਰਗ ਵਿੱਚ ਹੈ ਬਾਹਰ ਆਇਆ, ਅਤੇ ਉਸ ਕੋਲ ਵੀ ਇੱਕ ਤਿੱਖੀ ਦਾਤਰੀ ਸੀ। 18ਫਿਰ ਵੀ ਇੱਕ ਹੋਰ ਦੂਤ, ਜਿਸ ਕੋਲ ਅੱਗ ਦੀ ਜੁੰਮੇਵਾਰੀ ਸੀ, ਜਗਵੇਦੀ ਤੋਂ ਆਇਆ ਅਤੇ ਉੱਚੀ ਆਵਾਜ਼ ਵਿੱਚ ਉਸ ਨੂੰ ਬੋਲਿਆ ਜਿਸ ਕੋਲ ਤਿੱਖੀ ਦਾਤਰੀ ਸੀ, “ਆਪਣੀ ਤਿੱਖੀ ਦਾਤਰੀ ਲੈ ਅਤੇ ਧਰਤੀ ਦੀ ਅੰਗੂਰੀ ਵੇਲ ਵਿੱਚੋਂ ਅੰਗੂਰਾਂ ਦੇ ਝੁੰਡ ਇਕੱਠੇ ਕਰੋ, ਕਿਉਂਕਿ ਇਸ ਦੇ ਅੰਗੂਰ ਪੱਕੇ ਹੋਏ ਹਨ।” 19ਦੂਤ ਨੇ ਧਰਤੀ ਉੱਤੇ ਆਪਣੀ ਦਾਤਰੀ ਘੁੰਮਾਈ, ਇਸ ਦੇ ਅੰਗੂਰ ਇਕੱਠੇ ਕੀਤੇ ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਕ੍ਰੋਧ ਦੇ ਮਹਾਨ ਦਾਖ ਵਿੱਚ ਸੁੱਟ ਦਿੱਤਾ। 20ਉਹਨਾਂ ਨੂੰ ਯੇਰੂਸ਼ਲੇਮ ਸ਼ਹਿਰ ਦੇ ਬਾਹਰ ਦਾਖ ਵਿੱਚ ਲਤਾੜਿਆ ਗਿਆ ਸੀ ਅਤੇ ਰਸਕੁੰਢ ਵਿੱਚੋਂ ਖੂਨ ਵਹਿ ਰਿਹਾ ਸੀ, ਜੋ ਕਿ ਤਿੰਨ ਸੌ ਕਿਲੋਮੀਟਰ ਦੀ ਦੂਰੀ ਤੱਕ ਘੋੜਿਆਂ ਦੀਆਂ ਲਗਾਮਾਂ ਦੇ ਬਰਾਬਰ ਉੱਚਾ ਉੱਠ ਰਿਹਾ ਸੀ।#14:20 ਯਸ਼ਾ 63:3