ਪ੍ਰਕਾਸ਼ ਪੱਤਰ 12:3-4
ਪ੍ਰਕਾਸ਼ ਪੱਤਰ 12:3-4 PCB
ਫਿਰ ਇੱਕ ਹੋਰ ਨਿਸ਼ਾਨ ਸਵਰਗ ਵਿੱਚ ਪ੍ਰਗਟ ਹੋਇਆ: ਇੱਕ ਬਹੁਤ ਵੱਡਾ ਲਾਲ ਅਜਗਰ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਅਤੇ ਇਸ ਦੇ ਸੱਤ ਸਿਰਾਂ ਤੇ ਸੱਤ ਮੁਕਟ ਸਨ। ਇਸ ਦੀ ਪੂਛ ਨੇ ਤਾਰੇ ਦਾ ਇੱਕ ਤਿਹਾਈ ਹਿੱਸਾ ਅਕਾਸ਼ ਵਿੱਚੋਂ ਡਿੱਗਾ ਕੇ ਉਹਨਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ। ਅਜਗਰ ਉਸ ਔਰਤ ਦੇ ਸਾਹਮਣੇ ਖੜ੍ਹਾ ਸੀ ਜੋ ਜਨਮ ਦੇਣ ਵਾਲੀ ਸੀ, ਤਾਂ ਜੋ ਇਹ ਉਸ ਦੇ ਬੱਚੇ ਨੂੰ ਉਸ ਦੇ ਜਨਮ ਲੈਣ ਸਾਰ ਹੀ ਖਾ ਲਵੇ।

