ਹਿਜ਼ਕੀਏਲ 35

35
ਅਦੋਮ ਦੇ ਵਿਰੁੱਧ ਇੱਕ ਭਵਿੱਖਬਾਣੀ
1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2“ਆਦਮੀ ਦੇ ਪੁੱਤਰ, ਸੇਈਰ ਪਰਬਤ ਵੱਲ ਆਪਣਾ ਮੂੰਹ ਕਰ; ਇਸ ਦੇ ਵਿਰੁੱਧ ਅਗੰਮਵਾਕ ਕਰ 3ਅਤੇ ਆਖੋ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, ਹੇ ਸੇਈਰ ਪਰਬਤ, ਮੈਂ ਤੇਰੇ ਵਿਰੁੱਧ ਹਾਂ ਅਤੇ ਮੈਂ ਤੇਰੇ ਵਿਰੁੱਧ ਆਪਣਾ ਹੱਥ ਵਧਾਵਾਂਗਾ ਅਤੇ ਤੈਨੂੰ ਵਿਰਾਨ ਬਣਾਵਾਂਗਾ। 4ਮੈਂ ਤੁਹਾਡੇ ਨਗਰਾਂ ਨੂੰ ਖੰਡਰਾਂ ਵਿੱਚ ਬਦਲ ਦਿਆਂਗਾ ਅਤੇ ਤੁਸੀਂ ਵਿਰਾਨ ਹੋ ਜਾਵੋਂਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ।
5“ ‘ਕਿਉਂਕਿ ਤੁਸੀਂ ਇੱਕ ਪੁਰਾਣੀ ਦੁਸ਼ਮਣੀ ਨੂੰ ਪਨਾਹ ਦਿੱਤੀ ਸੀ ਅਤੇ ਇਸਰਾਏਲੀਆਂ ਨੂੰ ਉਹਨਾਂ ਦੀ ਬਿਪਤਾ ਦੇ ਸਮੇਂ ਤਲਵਾਰ ਦੇ ਹਵਾਲੇ ਕਰ ਦਿੱਤਾ ਸੀ, ਜਦੋਂ ਉਹਨਾਂ ਦੀ ਸਜ਼ਾ ਆਪਣੇ ਸਿਖਰ ਤੇ ਪਹੁੰਚ ਗਈ ਸੀ, 6ਇਸ ਲਈ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਂ ਜਿਉਂਦਾ ਹਾਂ। ਤੁਹਾਨੂੰ ਖੂਨ-ਖਰਾਬੇ ਦੇ ਹਵਾਲੇ ਕਰ ਦੇਵੇਗਾ ਅਤੇ ਇਹ ਤੁਹਾਡਾ ਪਿੱਛਾ ਕਰੇਗਾ। ਕਿਉਂਕਿ ਤੁਸੀਂ ਖ਼ੂਨ-ਖ਼ਰਾਬੇ ਨਾਲ ਨਫ਼ਰਤ ਨਹੀਂ ਕੀਤੀ, ਇਸ ਲਈ ਖ਼ੂਨ-ਖ਼ਰਾਬਾ ਤੁਹਾਡਾ ਪਿੱਛਾ ਕਰੇਗਾ। 7ਮੈਂ ਸੇਈਰ ਪਰਬਤ ਨੂੰ ਉਜਾੜ ਬਣਾ ਦਿਆਂਗਾ ਅਤੇ ਉਸ ਤੋਂ ਆਉਣ ਵਾਲੇ ਅਤੇ ਜਾਣ ਵਾਲੇ ਸਭਨਾਂ ਨੂੰ ਕੱਟ ਦਿਆਂਗਾ। 8ਮੈਂ ਤੇਰੇ ਪਹਾੜਾਂ ਨੂੰ ਮਾਰੇ ਹੋਏ ਲੋਕਾਂ ਨਾਲ ਭਰ ਦਿਆਂਗਾ; ਜਿਹੜੇ ਤਲਵਾਰ ਨਾਲ ਮਾਰੇ ਗਏ ਹਨ, ਉਹ ਤੁਹਾਡੀਆਂ ਪਹਾੜੀਆਂ ਅਤੇ ਤੁਹਾਡੀਆਂ ਵਾਦੀਆਂ ਵਿੱਚ ਅਤੇ ਤੁਹਾਡੀਆਂ ਸਾਰੀਆਂ ਘਾਟੀਆਂ ਵਿੱਚ ਡਿੱਗਣਗੇ। 9ਮੈਂ ਤੈਨੂੰ ਸਦਾ ਲਈ ਵਿਰਾਨ ਕਰ ਦਿਆਂਗਾ; ਤੁਹਾਡੇ ਕਸਬੇ ਆਬਾਦ ਨਹੀਂ ਹੋਣਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ।
10“ ‘ਕਿਉਂਕਿ ਤੁਸੀਂ ਕਿਹਾ ਹੈ, “ਇਹ ਦੋ ਕੌਮਾਂ ਅਤੇ ਦੇਸ਼ ਸਾਡੀਆਂ ਹੋਣਗੀਆਂ ਅਤੇ ਅਸੀਂ ਉਹਨਾਂ ਉੱਤੇ ਕਬਜ਼ਾ ਕਰ ਲਵਾਂਗੇ,” ਭਾਵੇਂ ਮੈਂ ਯਾਹਵੇਹ ਉੱਥੇ ਸੀ, 11ਇਸ ਲਈ ਮੈਂ ਜਿਉਂਦਾ ਹਾਂ, ਸੱਚ ਆਖਦਾ ਹੈ। ਸਰਬਸ਼ਕਤੀਮਾਨ ਯਾਹਵੇਹ, ਮੈਂ ਤੁਹਾਡੇ ਨਾਲ ਉਸ ਗੁੱਸੇ ਅਤੇ ਈਰਖਾ ਦੇ ਅਨੁਸਾਰ ਵਰਤਾਓ ਕਰਾਂਗਾ ਜੋ ਤੁਸੀਂ ਉਹਨਾਂ ਪ੍ਰਤੀ ਆਪਣੀ ਨਫ਼ਰਤ ਵਿੱਚ ਦਿਖਾਈ ਹੈ ਅਤੇ ਜਦੋਂ ਮੈਂ ਤੁਹਾਡਾ ਨਿਰਣਾ ਕਰਾਂਗਾ ਤਾਂ ਮੈਂ ਉਹਨਾਂ ਵਿੱਚ ਆਪਣੇ ਆਪ ਨੂੰ ਜਾਣੂ ਕਰਾਂਗਾ। 12ਫਿਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਯਾਹਵੇਹ ਨੇ ਉਹ ਸਾਰੀਆਂ ਘਿਣਾਉਣੀਆਂ ਗੱਲਾਂ ਸੁਣ ਲਈਆਂ ਹਨ ਜਿਹੜੀਆਂ ਤੁਸੀਂ ਇਸਰਾਏਲ ਦੇ ਪਹਾੜਾਂ ਦੇ ਵਿਰੁੱਧ ਆਖੀਆਂ ਹਨ। ਤੁਸੀਂ ਕਿਹਾ ਸੀ, “ਉਹ ਬਰਬਾਦ ਕਰ ਦਿੱਤੇ ਗਏ ਹਨ ਅਤੇ ਖਾ ਜਾਣ ਲਈ ਸਾਡੇ ਹਵਾਲੇ ਕਰ ਦਿੱਤੇ ਗਏ ਹਨ।” 13ਤੂੰ ਮੇਰੇ ਵਿਰੁੱਧ ਸ਼ੇਖੀ ਮਾਰੀ ਅਤੇ ਮੇਰੇ ਵਿਰੁੱਧ ਬਿਨਾਂ ਰੋਕ-ਟੋਕ ਬੋਲਿਆ, ਅਤੇ ਮੈਂ ਸੁਣਿਆ। 14ਸਰਬਸ਼ਕਤੀਮਾਨ ਯਾਹਵੇਹ ਇਹ ਗੱਲਾਂ ਆਖਦਾ ਹੈ, ਜਦੋਂ ਤੱਕ ਸਾਰੀ ਧਰਤੀ ਅਨੰਦ ਕਰਦੀ ਹੈ, ਮੈਂ ਤੁਹਾਨੂੰ ਵਿਰਾਨ ਕਰ ਦਿਆਂਗਾ। 15ਜਿਵੇਂ ਤੂੰ ਇਸਰਾਏਲ ਦੇ ਘਰਾਣੇ ਦੀ ਵਿਰਾਸਤ ਦੇ ਉਜਾੜ ਹੋਣ ਕਰਨ ਅਨੰਦ ਕੀਤਾ, ਉਸੇ ਤਰ੍ਹਾਂ ਹੀ ਮੈਂ ਤੇਰੇ ਨਾਲ ਕਰਾਂਗਾ। ਹੇ ਸੇਈਰ ਪਰਬਤ, ਤੂੰ ਅਤੇ ਸਾਰਾ ਅਦੋਮ ਪੂਰੀ ਤਰ੍ਹਾਂ ਨਾਲ ਵਿਰਾਨ ਹੋਵੋਗੇ ਅਤੇ ਉਹ ਜਾਣਨਗੇ ਕਿ ਮੈਂ ਹੀ ਯਾਹਵੇਹ ਹਾਂ।’ ”

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió